ਹਰਾਰੇ
Jump to navigation
Jump to search
ਹਰਾਰੇ (ਸੈਲਿਸਬਰੀ) |
|||
---|---|---|---|
|
|||
ਉਪਨਾਮ: ਧੁੱਪ ਸ਼ਹਿਰ, ਹ ਨਗਰ |
|||
ਮਾਟੋ: Pamberi Nekushandira Vanhu (ਅਗਾਂਹ ਨੂੰ ਲੋਕਾਂ ਦੀ ਸੇਵਾ ਨਾਲ਼) | |||
ਗੁਣਕ: 17°51′50″S 31°1′47″E / 17.86389°S 31.02972°E | |||
ਦੇਸ਼ | ![]() |
||
ਸੈਲਿਸਬਰੀ ਗੜ੍ਹ ਵਜੋਂ ਸਥਾਪਤ | 1890 | ||
ਉਚਾਈ | 1,490 m (4,890 ft) | ||
ਅਬਾਦੀ (2009) | |||
- ਸ਼ਹਿਰ | 16,06,000 | ||
- ਸ਼ਹਿਰੀ | 28,00,111 | ||
ਅੰਦਾਜ਼ਾ | |||
ਸਮਾਂ ਜੋਨ | ਕੇਂਦਰੀ ਅਫ਼ਰੀਕੀ ਸਮਾਂ (UTC+2:00) | ||
ਵੈੱਬਸਾਈਟ | http://www.hararecity.co.zw | ||
ਟੈਲੀਫ਼ੋਨ ਕੋਡ 4 (ਜਾਂ 04 ਜ਼ਿੰਬਾਬਵੇ ਅੰਦਰੋਂ) |
ਹਰਾਰੇ (1982 ਤੋਂ ਪਹਿਲੋਂ ਸੈਲਿਸਬਰੀ) ਜ਼ਿੰਬਾਬਵੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਦਾਜ਼ੇ ਮੁਤਾਬਕ ਇਸਦੀ ਅਬਾਦੀ 16,06,000 (2009) ਹੈ[1] ਅਤੇ ਇਸਦੇ ਮਹਾਂਨਗਰੀ ਖੇਤਰ (2009) ਦੀ ਅਬਾਦੀ 28,00,000 ਹੈ। ਪ੍ਰਸ਼ਾਸਕੀ ਤੌਰ 'ਤੇ ਹਰਾਰੇ ਇੱਕ ਸੁਤੰਤਰ ਸ਼ਹਿਰ ਹੈ ਜੋ ਕਿ ਇੱਕ ਸੂਬੇ ਦੇ ਤੁਲ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਵਪਾਰਕ ਅਤੇ ਸੰਚਾਰ ਕੇਂਦਰ ਹੈ। ਇਹ ਤਮਾਕੂ, ਮੱਕੀ, ਕਪਾਹ ਅਤੇ ਨਿੰਬੂ ਜਾਤੀ ਦੇ ਬੂਟਿਆਂ ਦਾ ਵਪਾਰਕ ਕੇਂਦਰ ਹੈ। ਇਸ ਸ਼ਹਿਰ ਵਿੱਚ ਕੱਪੜਿਆਂ, ਸਟੀਲ ਅਤੇ ਰਸਾਇਣਾਂ ਦਾ ਉਤਪਾਦਨ ਅਤੇ ਸੋਨਾ ਦੀਆਂ ਖਾਣਾਂ ਹਨ। ਇਹ 1483 ਮੀਟਰ ਦੀ ਉਚਾਈ 'ਤੇ ਸਥਿਤ ਹੈ ਅਤੇ ਇਸਦੀ ਜਲਵਾਯੂ ਨਿੱਘਾ ਸੰਜਮੀ ਸ਼੍ਰੇਣੀ ਵਾਲ਼ਾ ਹੈ।