ਚਾਵਾ
ਦਿੱਖ
ਚਾਵਾ | |
---|---|
ਪਿੰਡ | |
ਗੁਣਕ: 30°45′19″N 76°08′13″E / 30.755412°N 76.136935°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਉੱਚਾਈ | 261 m (856 ft) |
ਆਬਾਦੀ (2011 ਜਨਗਣਨਾ) | |
• ਕੁੱਲ | 630 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141412 |
ਟੈਲੀਫ਼ੋਨ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:26 PB:10 |
ਨੇੜੇ ਦਾ ਸ਼ਹਿਰ | ਦੋਰਾਹਾ |
ਚਾਵਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੇ ਬਲਾਕ ਸਮਰਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਲੁਧਿਆਣਾ ਤੋਂ ਪੂਰਬ ਵੱਲ 33 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਤੇ ਸਮਰਾਲਾ ਤੋਂ 6 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 72 ਕਿ.ਮੀ ਦੀ ਦੂਰੀ ਤੇ ਹੈ।ਇਸਦੇ ਨਾਲ ਲਗਦੇ ਪਿੰਡ ਹਨ ਬਗਲੀ ਖੁਰਦ (1 ਕਿਲੋਮੀਟਰ), ਭੌਰਲਾ (1 ਕਿਲੋਮੀਟਰ), ਬੀਜਾ (2 ਕਿਲੋਮੀਟਰ), ਮੰਡਿਆਲਾ ਖੁਰਦ (2 ਕਿਲੋਮੀਟਰ), ਗੱਗੜ ਮਾਜਰਾ (2 ਕਿਲੋਮੀਟਰ) ਦਹਿੜੂ (1 ਕਿਲੋਮੀਟਰ) ਚਾਵਾ ਦੇ ਨੇੜਲੇ ਪਿੰਡ ਹਨ। ਚਾਵਾ ਦੱਖਣ ਵੱਲ ਖੰਨਾ ਤਹਿਸੀਲ, ਪੱਛਮ ਵੱਲ ਪਾਇਲ ਤਹਿਸੀਲ, ਦੱਖਣ ਵੱਲ ਅਮਲੋਹ ਤਹਿਸੀਲ, ਉੱਤਰ ਵੱਲ ਮਾਛੀਵਾੜਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਚਾਵਾ ਪੈਲ ਰੇਲਵੇ ਸਟੇਸ਼ਨ ਏਥੋਂ ਦਾ ਮੁੱਖ ਰੇਲਵੇ ਸਟੇਸ਼ਨ ਹੈ। ਬੀਜਾ ਏਥੋਂ ਦਾ ਮੁੱਖ ਬੱਸ ਅੱਡਾ ਹੈ। ਜਿਥੋਂ ਦਿੱਲੀ,ਜੰਮੂ,ਅੰਮ੍ਰਿਤਸਰ,ਅਤੇ ਦੇਸ਼ ਦੇ ਹੋਰ ਸੂਬਿਆਂ ਵਾਸਤੇ 24 ਘੰਟੇ ਬੱਸ ਸਰਵਿਸ ਹੈ। ਖੰਨਾ, ਲੁਧਿਆਣਾ, ਦੋਰਾਹਾ, ਪਾਇਲ,ਸਮਰਾਲਾ ਚਾਵਾ ਦੇ ਨੇੜੇ ਦੇ ਸ਼ਹਿਰ ਹਨ।