ਸਮੱਗਰੀ 'ਤੇ ਜਾਓ

ਭੂਪੀ ਸ਼ੇਰਚਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Bhupi Sherchan
भूपी शेरचन
ਜਨਮ
Bhupendra Man Sherchan

(1937-12-27)27 ਦਸੰਬਰ 1937
ਮੌਤ14 ਮਈ 1989(1989-05-14) (ਉਮਰ 51)
ਰਾਸ਼ਟਰੀਅਤਾNepali
ਹੋਰ ਨਾਮSarbahara
ਪੇਸ਼ਾPoet
ਜ਼ਿਕਰਯੋਗ ਕੰਮGhumne Mech Mathi Andho Manche
ਜੀਵਨ ਸਾਥੀ
  • Om Kumari Tulachan
  • Kanti Rana
ਬੱਚੇ8
Parents
  • Hit Man Sherchan (father)
  • Padma Kumari Sherchan (mother)
ਪੁਰਸਕਾਰSajha Puraskar
ਵੈੱਬਸਾਈਟbhupisherchan.com

ਭੂਪੇਂਦਰ ਮਾਨ ਸ਼ੇਰਚਨ (1937–1989), ਜੋ ਭੂਪੀ ਸ਼ੇਰਚਨ ਵਜੋਂ ਜਾਣਿਆ ਜਾਂਦਾ ਹੈ, ਇੱਕ ਨੇਪਾਲੀ ਕਵੀ ਅਤੇ ਅਕਾਦਮਿਕ ਸੀ।[1] ਇਹ ਸਭ ਤੋਂ ਵੱਧ ਹਰਮਨ ਪਿਆਰੇ ਅਤੇ ਵਿਆਪਕ ਤੌਰ 'ਤੇ ਪੜ੍ਹੇ ਜਾਣ ਵਾਲੇ ਨੇਪਾਲੀ ਕਵੀਆਂ ਵਿੱਚੋਂ ਇੱਕ ਹੈ।[2] 1969 ਵਿੱਚ ਇਸਨੂੰ ਆਪਣੇ ਕਾਵਿ ਸੰਗ੍ਰਹਿ ਘੁਮਨੇ ਮੇਚਮਾਥੀ ਅੰਧੋ ਮਾਂਛੇ ਲਈ ਸਾਝਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਉਸਦੀ ਸਭ ਤੋਂ ਪ੍ਰਸਿੱਧ ਰਚਨਾ ਹੈ।[3]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਸ਼ੇਰਚਨ ਦਾ ਜਨਮ 27 ਦਸੰਬਰ 1937 (12 ਪੌਸ਼ 1992 ਬਿਕਰਮੀ ਸੰਮਤ) ਨੂੰ ਟੁਕੁਚੇ, ਮੁਸਤਾਂਗ ਜ਼ਿਲ੍ਹੇ ਵਿੱਚ ਇੱਕ ਅਮੀਰ ਥਕਾਲੀ ਪਰਿਵਾਰ ਵਿੱਚ ਪਿਤਾ ਸੁਬਾ ਹਿਤ ਮਾਨ ਸ਼ੇਰਚਨ ਅਤੇ ਮਾਤਾ ਪਦਮਾ ਕੁਮਾਰੀ ਸ਼ੇਰਚਨ ਦੇ ਘਰ ਹੋਇਆ। ਇਹ ਉਨ੍ਹਾਂ ਦੀ ਪੰਜਵਾਂ ਔਲਾਦ ਸੀ। ਪੁਸ਼ੇ ਔਂਸੀ (ਹਿੰਦੂ ਮਹੀਨੇ ਪੋਹ ਦੀ ਏਕਮ) ਨੂੰ ਪੈਦਾ ਹੋਣ ਕਰਕੇ ਉਸਦੇ ਪਿਤਾ ਨੇ ਨਵਜੰਮੇ ਨੂੰ ਅਸ਼ੁਭ ਮੰਨਿਆ ਅਤੇ ਇੱਕ ਜੋਤਸ਼ੀ ਦੀ ਸਲਾਹ ਲੈਣ ਤੋਂ ਬਾਅਦ, ਛੇ ਮਹੀਨੇ ਬਾਅਦ ਤੱਕ ਉਸਦਾ ਚਿਹਰਾ ਦੇਖਣ ਤੋਂ ਇਨਕਾਰ ਕਰ ਦਿੱਤਾ।[ਹਵਾਲਾ ਲੋੜੀਂਦਾ]

ਜਦੋਂ ਉਹ ਪੰਜ ਸਾਲ ਦਾ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਲਗਭਗ ਦਸ ਜਾਂ ਬਾਰਾਂ ਸਾਲ ਦੀ ਉਮਰ ਵਿੱਚ, ਉਹ ਆਪਣੇ ਵੱਡੇ ਭਰਾ, ਯੋਗੇਂਦਰ ਮਾਨ ਅਤੇ ਭਤੀਜੀ, ਉਰਮਿਲਾ ਨਾਲ ਬਨਾਰਸ ਚਲਾ ਗਿਆ।[4]

ਵਿਦਿਆਰਥੀ ਜੀਵਨ

[ਸੋਧੋ]

ਕਾਲਜ ਵਿਚ ਪੜ੍ਹਦਿਆਂ ਹੀ ਉਹ ਰਾਜਨੀਤੀ ਵਿਚ ਸ਼ਾਮਲ ਹੋਣ ਲੱਗਾ। ਉਦੋਂ ਬਨਾਰਸ ਦੀਆਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਕਮਿਊਨਿਸਟ ਸਨ। ਸ਼ੇਰਚਨ ਕਮਿਊਨਿਸਟਾਂ ਨਾਲ ਜੁੜ ਗਿਆ। ਉਸਨੇ 1951 ਕਾਲਜ ਵਿੱਚ ਪੜ੍ਹਦਿਆਂ ਆਪਣੀ ਪਹਿਲੀ ਰਚਨਾ, ਪਰਿਵਰਤਨ ਨਾਂ ਨਾਟਕ, ਛਾਪੀ। ਇਹ ਨਾਟਕ ਉਸ ਦੇ ਅਸਲੀ ਨਾਂ ਭੂਪੇਂਦਰ ਮਾਨ ਸ਼ੇਰਚਨ ਹੇਠ ਪ੍ਰਕਾਸ਼ਿਤ ਹੋਇਆ ਸੀ, ਜਦੋਂ ਉਹ 16 ਸਾਲਾਂ ਦਾ ਸੀ। ਇਹ ਨੇਪਾਲ ਵਿੱਚ ਰਾਣਾ ਵਿਰੋਧੀ ਪ੍ਰਦਰਸ਼ਨ ਤੋਂ ਪ੍ਰੇਰਿਤ ਸੀ। ਉਸਨੇ ਆਪਣੇ ਨਾਮ ਦੇ ਅੱਗੇ ਸਰਬਹਾਰ (ਪ੍ਰੋਲੇਤਾਰੀ) ਲਿਖਣਾ ਵੀ ਸ਼ੁਰੂ ਕਰ ਦਿੱਤਾ।[ਹਵਾਲਾ ਲੋੜੀਂਦਾ]

ਇਸਦਾ ਭਰਾ ਨੇਪਾਲੀ ਕਾਂਗਰਸ ਦਾ ਮੈਂਬਰ ਸੀ ਅਤੇ ਇਹ ਆਪ ਕਮਿਊਨਿਸਟ ਸੀ, ਇਸ ਲਈ ਭਰਾਵਾਂ ਵਿਚਕਾਰ ਵਿਚਾਰਧਾਰਕ ਮਤਭੇਦ ਪੈਦਾ ਹੋ ਗਿਆ ਜਿਸ ਕਾਰਨ ਸ਼ੇਰਚਨ ਆਪਣੇ ਭਰਾ ਦਾ ਘਰ ਛੱਡ ਗਿਆ। ਇਸਨੇ ਕਲਮੀ ਨਾਂ ਹੇਠ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਨੇਪਾਲ ਵਿੱਚ ਰਾਣਾ ਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਉਸ ਨੇ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਜਿਸ ਕਾਰਨ ਉਸ ਨੂੰ ਕੈਦ ਹੋਈ। [4] ਉਸਨੇ ਬਨਾਰਸ ਕਾਲਜ ਤੋਂ ਬੀਏ ਦੀ ਡਿਗਰੀ ਪ੍ਰਾਪਤ ਕੀਤੀ।[5]

ਸਾਹਿਤਕ ਜੀਵਨ

[ਸੋਧੋ]

ਸ਼ੇਰਚਨ ਦਾ ਪਰਿਵਾਰ ਰਵਾਇਤੀ ਤੌਰ 'ਤੇ ਵਪਾਰੀਆਂ ਵਜੋਂ ਕੰਮ ਕਰਦਾ ਸੀ, ਪਰ ਉਸਨੇ ਇਹ ਪੇਸ਼ਾ ਨਹੀਂ ਅਪਣਾਇਆ। ਇਸ ਦੀ ਬਜਾਏ, ਉਸਨੇ ਨੇਪਾਲੀ ਸਾਹਿਤ ਜਗਤ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ। ਉਸਦਾ ਪਹਿਲਾ ਕਾਵਿ ਸੰਗ੍ਰਹਿ ਨਿਆਮ ਝਿਉਰੇ ਜਨਯੁਗ ਪ੍ਰਕਾਸ਼ਨ, ਬਨਾਰਸ ਨੇ 1953 ਵਿੱਚ ਛਾਪਿਆ। ਕਾਵਿ ਸੰਗ੍ਰਹਿ ਉਸ ਦੇ ਉਪਨਾਮ ਸਰਬਹਾਰ (ਪ੍ਰੋਲੇਤਾਰੀ) ਅਧੀਨ ਛਪਿਆ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। 2012 ਵਿੱਚ ਇਹ ਨੇਪਾਲ ਦੀ ਕਮਿਊਨਿਸਟ ਪਾਰਟੀ ਦਾ ਜ਼ਿਲ੍ਹਾ ਸਕੱਤਰ ਬਣਿਆ।[6]

ਭੂਪੀ ਸ਼ੇਰਚਨ

ਨਿਰਝਰ, ਸ਼ੇਰਚਨ ਦਾ ਦੂਜਾ ਕਾਵਿ ਸੰਗ੍ਰਹਿ 1958 ਵਿੱਚ ਕਾਠਮੰਡੂ ਵਿੱਚ ਨਰਿੰਦਰ ਯੰਤਰਾਲਾ ਨੇ ਛਾਪਿਆ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੇਪਾਲੀ ਛੰਦ ਸ਼ੈਲੀ ਦੀ ਪਾਲਣਾ ਕਰਦੀਆਂ ਹਨ। ਇਸਨੇ ਨਿਰਝਰ ਛਾਪਣ ਤੋਂ ਬਾਅਦ ਭੂਪੀ ਸ਼ੇਰਚਨ ਦੇ ਨਾਮ ਨਾਲ ਲਿਖਣਾ ਸ਼ੁਰੂ ਕੀਤਾ। 1969 ਵਿੱਚ ਸਾਝਾ ਪ੍ਰਕਾਸ਼ਨ ਨੇ ਘੁਮਨੇ ਮੇਚਮਾਥੀ ਅੰਧੋ ਮਾਂਛੇ ਨਾਮਕ ਕਿਤਾਬ ਵਿੱਚ ਉਹਨਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਅਸਲ ਵਿੱਚ ਰੂਪਰੇਖਾ ਅਤੇ ਮਧੂਪਰਕਾ ਵਰਗੇ ਸਾਹਿਤਕ ਪੱਤਰਾਂ ਵਿੱਚ ਪ੍ਰਕਾਸ਼ਤ ਹੋਈਆਂ ਸਨ। ਇਸ ਕਿਤਾਬ ਨੇ ਉਸਨੂੰ 1969 (2025 ਬਿਕਰਮੀ ਸੰਮਤ) ਦੇ ਅਖੀਰ ਵਿੱਚ ਪਹਿਲਾ ਸਾਝਾ ਪੁਰਸਕਾਰ ਜਿੱਤਿਆ।

ਸ਼ਿਵ ਰੇਗਮੀ ਨੇ 2008 ਵਿੱਚ ਭੂਪੀ ਸ਼ੇਰਚਨ ਕਾ ਕਵਿਤਾ ਨਾਂ ਦਾ ਇੱਕ ਕਾਵਿ ਸੰਗ੍ਰਹਿ ਸੰਪਾਦਨ ਕੀਤਾ। ਇਸ ਸੰਗ੍ਰਹਿ ਵਿੱਚ ਵੱਖ-ਵੱਖ ਸਾਹਿਤਕ ਰਸਾਲਿਆਂ ਵਿੱਚ ਛਪੀਆਂ ਕਵਿਤਾਵਾਂ ਹਨ ਜੋ ਘੁਮਨੇ ਮੇਚਮਾਥੀ ਅੰਧੋ ਮਾਂਛੇ ਵਿੱਚ ਸ਼ਾਮਲ ਨਹੀਂ ਹਨ।

ਇਹ ਸਭ ਤੋਂ ਸਫਲ ਨੇਪਾਲੀ ਕਵੀ ਮੰਨਿਆ ਜਾਂਦਾ ਹੈ ਜਿਸਨੇ ਖੁੱਲ੍ਹੀ ਕਵਿਤਾ ਦੀ ਵਰਤੋਂ ਕੀਤੀ ਹੈ। ਉਸ ਦੀਆਂ ਕਵਿਤਾਵਾਂ ਉਸ ਦੇ ਮਨੁੱਖਾਂ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਸ਼ਲੇਸ਼ਣ ਨੂੰ ਦਰਸਾਉਂਦੀਆਂ ਹਨ, ਅਤੇ ਨੇਪਾਲੀ ਸਮਾਜ ਲਈ ਉਸ ਦਾ ਸਭ ਤੋਂ ਵੱਡਾ ਯੋਗਦਾਨ ਕਵਿਤਾ ਦੁਆਰਾ ਆਪਣੀ ਪੀੜ੍ਹੀ ਨੂੰ ਸੇਧ ਦੇਣ ਦੀ ਕੋਸ਼ਿਸ਼ ਨੂੰ ਮੰਨਿਆ ਜਾਂਦਾ ਹੈ। ਉਸਦਾ ਹਿਮਾਲਿਆਈ ਰਾਸ਼ਟਰਵਾਦ ਉਸਦੀ ਕਵਿਤਾ ਹਮੀ (ਅਸੀਂ) ਵਿੱਚ ਦੇਖਿਆ ਜਾ ਸਕਦਾ ਹੈ, ਜਿੱਥੇ ਉਸਨੇ ਦਾਅਵਾ ਕੀਤਾ ਕਿ ਨੇਪਾਲੀ ਬਹਾਦਰ ਹਨ, ਪਰ ਮੂਰਖ (ਕਿਉਂਕਿ ਉਹ ਬਹਾਦਰ ਹਨ)।

ਸ਼ੇਰਚਨ ਨੇ ਨੇਪਾਲ ਦੇ ਸ਼ਹੀਦਾਂ ਨੂੰ ਕਈ ਗੀਤ ਪੇਸ਼ ਕੀਤੇ, ਜਿਨ੍ਹਾਂ ਵਿੱਚ ਸ਼ਹੀਦ ਕੋ ਸਮਝਨਾ, ਮੈਂ ਬੱਤੀ ਕੋ ਸੀਖਾ, ਅਤੇ ਘੰਟਾਘਰ ਸ਼ਾਮਲ ਹਨ। ਘੁਮਨੇ ਮੇਚਮਾਥੀ ਅੰਧੋ ਮਾਂਛੇ (ਘੁੰਮਦੀ ਕੁਰਸੀ 'ਤੇ ਅੰਨ੍ਹਾ ਆਦਮੀ) ਉਸਦਾ ਸਭ ਤੋਂ ਪ੍ਰਸਿੱਧ ਕਾਵਿ ਸੰਗ੍ਰਹਿ ਹੈ।

ਇਹ 1979 ਤੋਂ 1989 ਲਗਾਤਾਰ ਦੋ ਵਾਰ ਰਾਇਲ ਨੇਪਾਲ ਅਕੈਡਮੀ ਦੇ ਮੈਂਬਰ ਵਜੋਂ ਵੀ ਨਿਯੁਕਤ ਕੀਤਾ ਗਿਆ।

ਜ਼ਿਕਰਯੋਗ ਕੰਮ

[ਸੋਧੋ]

ਨਾਟਕ

[ਸੋਧੋ]
  • ਪਰਿਵਰਤਨ (1951)

ਕਾਵਿ ਸੰਗ੍ਰਹਿ

[ਸੋਧੋ]
  • ਨਿਆਮ ਝਿਉਰੇ ( ਅਨੁ. ਨਵੇਂ ਗੀਤ, 1956)
  • ਨਿਰਝਰ ( ਅਨੁ. ਝਰਨਾ, 1958)
  • ਘੁੰਮਣ ਮੇਚ ਮਾਥੀ ਅੰਧੋ ਮੰਚੇ (1969)
  • ਭੂਪੀ ਸ਼ੇਰਚਨ ਕਾ ਕਵਿਤਾ (ਸ਼ਿਵ ਰੇਗਮੀ ਦੁਆਰਾ ਸੰਪਾਦਿਤ, 2008)

ਨਿੱਜੀ ਜੀਵਨ ਅਤੇ ਮੌਤ

[ਸੋਧੋ]
ਭੂਪੀ ਸ਼ੇਰਚਨ (ਸਰੋਤ: ਮਦਨ ਪੁਰਸਕਾਰ ਪੁਸਤਕਲਯਾ)

ਸ਼ੇਰਚਨ ਨੇ ਦੋ ਵਾਰ ਵਿਆਹ ਕੀਤਾ। ਉਸਦਾ ਪਹਿਲਾ ਵਿਆਹ ਓਮ ਕੁਮਾਰੀ ਤੁਲਾਚਨ ਨਾਲ ਹੋਇਆ ਅਤੇ 1969 ਵਿੱਚ ਉਸਨੇ ਕਾਂਤੀ ਰਾਣਾ ਨਾਲ ਵਿਆਹ ਕੀਤਾ। ਓਮ ਕੁਮਾਰੀ ਤੁਲਾਚਨ ਨਾਲ ਉਸਦੇ ਛੇ ਬੱਚੇ (ਪੰਜ ਧੀਆਂ ਅਤੇ ਇੱਕ ਪੁੱਤਰ) ਅਤੇ ਕਾਂਤੀ ਰਾਣਾ ਨਾਲ ਦੋ ਬੱਚੇ (ਇੱਕ ਧੀ ਅਤੇ ਇੱਕ ਪੁੱਤਰ) ਸਨ। ਆਪਣੇ ਕਾਲਜ ਦੇ ਦਿਨਾਂ ਤੋਂ, ਉਸਨੇ ਸਿਗਰਟ ਪੀਣ ਦੀ ਆਦਤ ਪੈ ਗਈ ਸੀ ਜਿਸ ਕਾਰਨ ਬਾਅਦ ਵਿੱਚ ਫੇਫੜਿਆਂ ਨਾਲ ਸਬੰਧਤ ਪੇਚੀਦਗੀਆਂ ਪੈਦਾ ਹੋ ਗਈਆਂ ਸਨ।[7] ਉਹ ਸੰਗੀਤ ਅਤੇ ਕ੍ਰਿਕਟ ਵਿੱਚ ਵੀ ਦਿਲਚਸਪੀ ਰੱਖਦਾ ਸੀ।[8]

ਇਸ ਦੀ ਮੌਤ 14 ਮਈ 1989 (1 ਜੇਠ 2046 ਬਿਕਰਮੀ ਸੰਮਤ) ਨੂੰ ਕਾਠਮੰਡੂ ਵਿਖੇ ਹੋਈ।[9][10]

ਵਿਰਾਸਤ

[ਸੋਧੋ]

ਸ਼ੇਰਚਨ ਨੂੰ ਨੇਪਾਲੀ ਸਾਹਿਤ ਵਿੱਚ ਖੁੱਲ੍ਹੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ।[11] ਪ੍ਰੋ. ਮਾਈਕਲ ਜੇ. ਹੱਟ ਨੇ 2010 ਵਿੱਚ ਸ਼ੇਰਚਨ ਦੀ ਜੀਵਨੀ, ਭੂਪੀ ਸ਼ੇਰਚਨ ਦੀ ਜੀਵਨੀ: ਪੋਇਟਰੀ ਐਂਡ ਪੋਲੀਟਿਕਸ ਇਨ ਪੋਸਟ-ਰਾਣਾ ਨੇਪਾਲ ਪ੍ਰਕਾਸ਼ਿਤ ਕੀਤੀ। ਜੀਵਨੀ ਵਿੱਚ ਹੱਟ ਦੁਆਰਾ ਅੰਗਰੇਜ਼ੀ ਵਿੱਚ ਅਨੁਵਾਦ ਕੀਤੀਆਂ ਸ਼ੇਰਚਨ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ।

2023 ਵਿੱਚ ਉਸਦੀ ਧੀ, ਕਵਿਤਾ ਨੇ ਭੂਪੀ: ਏ ਡੌਟਰਜ਼ ਮੈਮੋਇਰ ਨਾਂ ਦੀ ਇੱਕ ਹੋਰ ਜੀਵਨੀ ਪ੍ਰਕਾਸ਼ਿਤ ਕੀਤੀ।[12]

2022 ਦੀ ਨੇਪਾਲੀ ਫਿਲਮ ਚਿਸੋ ਐਸ਼ਟਰੇ ਦਾ ਸਿਰਲੇਖ ਉਸੇ ਨਾਂ ਦੇ ਘੁਮਨੇ ਮੇਚਮਾਥੀ ਅੰਧੋ ਮਾਂਛੇ ਸੰਗ੍ਰਹਿ ਵਿਚਲੀ ਸ਼ੇਰਚਨ ਦੀ ਕਵਿਤਾ ਉੱਤੇ ਅਧਾਰਤ ਹੈ।[13]

ਇਹ ਵੀ ਵੇਖੋ

[ਸੋਧੋ]
  • ਲਕਸ਼ਮੀ ਪ੍ਰਸਾਦ ਦੇਵਕੋਟਾ
  • ਸ਼ੰਕਰ ਲਾਮਿਛਨੇ
  • ਪਾਰਿਜਾਤ
  • ਬਨੀਰਾ ਗਿਰੀ

ਹਵਾਲੇ

[ਸੋਧੋ]
  1. "विचलनका माझ भूपी". विचलनका माझ भूपी (in ਅੰਗਰੇਜ਼ੀ). Retrieved 2022-04-05.
  2. "The lost decades". kathmandupost.com (in ਅੰਗਰੇਜ਼ੀ). Retrieved 2022-04-05.
  3. "Bhupi Sherchan (1936-1989)". Himalayan Voices. 1991. Retrieved 2014-07-11.
  4. 4.0 4.1 "भूपी- नेपाली साहित्यका मुर्धन्य साधक". साहित्यपोस्ट (in ਅੰਗਰੇਜ਼ੀ (ਅਮਰੀਕੀ)). 2021-05-15. Retrieved 2022-04-05.
  5. "कवि भूपि शेरचनको जीवनी". muktikhabar (in ਨੇਪਾਲੀ). 2018-11-13. Retrieved 2022-04-05.
  6. रातोपाटी. "भूपिलाई राज्यले उचित सम्मान गर्नै सकेन : प्राडा. कृष्णहरि बराल". RatoPati (in ਨੇਪਾਲੀ). Retrieved 2022-04-05.
  7. "भूपि शेरचनको अन्तिम अन्तर्वार्ता". भूपि शेरचनको अन्तिम अन्तर्वार्ता (in ਅੰਗਰੇਜ਼ੀ). Retrieved 2022-04-05.
  8. संवाददाता, केन्द्रबिन्दु. "आज भूपी शेरचनकाे ८४ ‍‍औं जन्म जयन्ती". kendrabindu.com (in ਨੇਪਾਲੀ). Archived from the original on 2023-12-02. Retrieved 2022-04-05.
  9. "भूपी शेरचन - कविता कोश". kavitakosh.org (in ਹਿੰਦੀ). Retrieved 2022-01-19.
  10. "Beloved Poet Bhupi Sherchan". The Gorkha Times (in ਅੰਗਰੇਜ਼ੀ (ਅਮਰੀਕੀ)). 2020-11-07. Retrieved 2022-04-05.
  11. "भूपी शेरचन : नेपाली आधुनिक गद्यकविताका राजमार्ग". Chitwan Post Daily (in ਅੰਗਰੇਜ਼ੀ (ਅਮਰੀਕੀ)). 2016-08-06. Retrieved 2022-04-05.
  12. "A daughter's tribute". Khatmandhu Post. Retrieved 2023-08-28.
  13. Republica. "Trailer of 'Chiso Ashtray' based on Bhupi Sherchan's poem released". My City (in ਅੰਗਰੇਜ਼ੀ). Retrieved 2022-04-05.

ਹੋਰ ਪੜ੍ਹਨਾ

[ਸੋਧੋ]
  • ਐਮ ਜੇ ਹੱਟ, ਭੂਪੀ ਸ਼ੇਰਚਨ ਦਾ ਜੀਵਨ: ਰਾਣਾ ਨੇਪਾਲ ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ, 2010 ਵਿੱਚ ਕਵਿਤਾ ਅਤੇ ਰਾਜਨੀਤੀ ,ISBN 978-0-19-806827-3

ਬਾਹਰੀ ਲਿੰਕ

[ਸੋਧੋ]