ਮੁੰਡਾ ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁੰਡਾ ਪਿੰਡ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਚੋਹਲਾ ਸਾਹਿਬ
ਆਬਾਦੀ
 (2001)
 • ਕੁੱਲ4,526
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
143407
ਨੇੜੇ ਦਾ ਸ਼ਹਿਰਪੱਟੀ

ਮੁੰਡਾ ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਵਸਿਆ ਪਿੰਡ ਹੈ। ਇਹ ਪਿੰਡ ਤਰਨ ਤਾਰਨ ਜ਼ਿਲ੍ਹਾ ਦੇ ਵੱਡੇ ਪਿੰਡਾ ਵਿੱਚ ਆਉਂਦਾ ਹੈ। ਜ਼ਿਲ੍ਹਾ ਤਰਨ ਤਾਰਨ ਸਾਹਿਬ,ਤਹਿਸੀਲ ਖਡੂਰ ਸਾਹਿਬ, ਬਲਾਕ ਚੋਹਲਾ ਸਾਹਿਬ ਹੈ। 2001 ਭਾਰਤ ਮਰਦਸ਼ਮਾਰੀ ਅਨੁਸਾਰ ਪਿੰਡ ਦੀ ਅਬਾਦੀ 4,526 ਹੈ।ਪਿੰਡ ਦਾ ਕੁੱਲ ਭੂਗੋਲਿਕ ਖੇਤਰ 1,671 ਹੈਕਟੇਅਰ ਹੈ। ਮੁੰਡਾ ਪਿੰਡ ਵਿੱਚ ਲਗਪਗ 782 ਘਰ ਹਨ। ਡਾਕਖਾਨੇ ਦਾ ਡਾਕ ਤਤਕਰਾ ਨੰਬਰ 143407 ਹੈ।

ਆਵਾਜਾਈ[ਸੋਧੋ]

ਪਿੰਡ ਵਿੱਚ ਇੱਕ ਹੀ ਬੱਸ ਅੱਡਾ ਹੈ। ਆਉਣ-ਜਾਣ ਲਈ ਮੁੰਡੇ ਪਿੰਡ ਤੋਂ ਤਰਨ ਤਾਰਨ ਸਾਹਿਬ ਸਵੇਰੇ 6.30 ਤੋ ਲੈ ਕੇ ਸ਼ਾਮੀ 4.30 ਵਜੇ ਤੱਕ ਬੱਸ ਸੇਵਾ ਉਪਲੱਬਧ ਹੈ। ਇੱਥੋਂ ਅੰਮ੍ਰਿਤਸਰ ਲਗਭਗ 52,ਤਰਨ ਤਾਰਨ ਸਾਹਿਬ 27,ਚੋਹਲਾ ਸਾਹਿਬ 10, ਹਰੀਕੇ ਪੱਤਣ 23,ਜਲੰਧਰ 66,ਚੰਡੀਗੜ 223, ਅਤੇ ਦਿੱਲੀ 450 ਕਿਲੋਮੀਟਰ ਹੈ। ਨਜ਼ਦੀਕੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਹੈ।

ਖੇਡਾਂ[ਸੋਧੋ]

ਪਿੰਡ ਦਾ ਆਪਣਾ ਸਟੇਡੀਅਮ ਤੇ ਜਿੰਮ ਹੈ। ਫੁੱਟਬਾਲ, ਕ੍ਰਿਕਟ, ਵਾਲੀਬਾਲ ਖਾਸ ਖੇਡਾਂ ਹਨ। ਲਗਭਗ ਹਰ ਸਾਲ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

ਸਿਹਤ ਵਿਭਾਗ[ਸੋਧੋ]

  • ਸਰਕਾਰੀ ਹਸਪਤਾਲ
  • ਪਸ਼ੂ ਹਸਪਤਾਲ
  • ਅਜਨਾਲਾ ਮੈਡੀਕਲ ਸਟੋਰ
  • ਅਵਤਾਰ ਮੈਡੀਕਲ ਸਟੋਰ
  • ਗੁਰਪ੍ਰੀਤ ਮੈਡੀਕਲ ਸਟੋਰ
  • ਕੁਲਦੀਪ ਮੈਡੀਕਲ ਸਟੋਰ

ਸਿੱਖਿਆ ਕੇਂਦਰ[ਸੋਧੋ]

  • ਸਰਕਾਰੀ ਐਲੀਮੈਂਟਰੀ ਸਕੂਲ
  • ਸਰਕਾਰੀ ਹਾਈ ਸਕੂਲ
  • ਬਾਬਾ ਅਮਰ ਦਾਸ ਮਾਡਲ ਸਕੂਲ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ
  • ਲੋਟਸ ਵੈਲੀ ਸਕੂਲ ਤੁੜ
  • ਸ਼ਾਹ ਹਰਬੰਸ ਸਕੂਲ ਰਾਣੀ ਵਲਾਹ

ਧਾਰਮਿਕ ਅਸਥਾਨ[ਸੋਧੋ]

  • ਗੁਰਦੁਆਰਾ ਭਾਈ ਬਿਧੀ ਚੰਦ ਛੀਨਾ
  • ਬਾਬਾ ਸੋਭਾ ਸਿੰਘ ਗੁਰਦੁਆਰਾ
  • ਬਾਬਾ ਮਸੱਦੀ ਗੁਰਦੁਆਰਾ
  • ਭਾਈ ਬਹਾਦਰ ਗੁਰਦੁਆਰਾ
  • ਹਿੰਦੂ ਮੰਦਰ

ਹਵਾਲੇ[ਸੋਧੋ]