ਮੁੰਡਾ ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੰਡਾ ਪਿੰਡ
ਪਿੰਡ
ਮੁੰਡਾ ਪਿੰਡ is located in Punjab
ਮੁੰਡਾ ਪਿੰਡ
ਮੁੰਡਾ ਪਿੰਡ
ਪੰਜਾਬ, ਭਾਰਤ ਵਿੱਚ ਸਥਿਤੀ
31°17′28″N 75°04′10″E / 31.290975°N 75.069494°E / 31.290975; 75.069494
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਚੋਹਲਾ ਸਾਹਿਬ
ਅਬਾਦੀ (2001)
 • ਕੁੱਲ4
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿੰਨ143407
ਨੇੜੇ ਦਾ ਸ਼ਹਿਰਪੱਟੀ

ਮੁੰਡਾ ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਵਸਿਆ ਪਿੰਡ ਹੈ। ਇਹ ਪਿੰਡ ਤਰਨ ਤਾਰਨ ਜ਼ਿਲ੍ਹਾ ਦੇ ਵੱਡੇ ਪਿੰਡਾ ਵਿਚ ਆਉਂਦਾ ਹੈ। ਜ਼ਿਲ੍ਹਾ ਤਰਨ ਤਾਰਨ ਸਾਹਿਬ,ਤਹਿਸੀਲ ਖਡੂਰ ਸਾਹਿਬ, ਬਲਾਕ ਚੋਹਲਾ ਸਾਹਿਬ ਹੈ। 2001 ਭਾਰਤ ਮਰਦਸ਼ਮਾਰੀ ਅਨੁਸਾਰ ਪਿੰਡ ਦੀ ਅਬਾਦੀ 4,526 ਹੈ।ਪਿੰਡ ਦਾ ਕੁੱਲ ਭੂਗੋਲਿਕ ਖੇਤਰ 1,671 ਹੈਕਟੇਅਰ ਹੈ। ਮੁੰਡਾ ਪਿੰਡ ਵਿਚ ਲਗਪਗ 782 ਘਰ ਹਨ। ਡਾਕਖਾਨੇ ਦਾ ਡਾਕ ਤਤਕਰਾ ਨੰਬਰ 143407 ਹੈ।

ਆਵਾਜਾਈ[ਸੋਧੋ]

ਪਿੰਡ ਵਿੱਚ ਇੱਕ ਹੀ ਬੱਸ ਅੱਡਾ ਹੈ। ਆਉਣ-ਜਾਣ ਲਈ ਮੁੰਡੇ ਪਿੰਡ ਤੋਂ ਤਰਨ ਤਾਰਨ ਸਾਹਿਬ ਸਵੇਰੇ 6.30 ਤੋ ਲੈ ਕੇ ਸ਼ਾਮੀ 4.30 ਵਜੇ ਤੱਕ ਬੱਸ ਸੇਵਾ ਉਪਲੱਬਧ ਹੈ। ਇੱਥੋਂ ਅੰਮ੍ਰਿਤਸਰ ਲਗਭਗ 52,ਤਰਨ ਤਾਰਨ ਸਾਹਿਬ 27,ਚੋਹਲਾ ਸਾਹਿਬ 10, ਹਰੀਕੇ ਪੱਤਣ 23,ਜਲੰਧਰ 66,ਚੰਡੀਗੜ 223, ਅਤੇ ਦਿੱਲੀ 450 ਕਿਲੋਮੀਟਰ ਹੈ। ਨਜ਼ਦੀਕੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਹੈ।

ਖੇਡਾਂ[ਸੋਧੋ]

ਪਿੰਡ ਦਾ ਆਪਣਾ ਸਟੇਡੀਅਮ ਤੇ ਜਿੰਮ ਹੈ। ਫੁੱਟਬਾਲ, ਕ੍ਰਿਕਟ, ਵਾਲੀਬਾਲ ਖਾਸ ਖੇਡਾਂ ਹਨ। ਲਗਭਗ ਹਰ ਸਾਲ ਇੱਕ ਟੂਰਨਾਮੈਂਟ ਕਰਵਾਇਆ ਜਾਦਾ ਹੈ।

ਸਿਹਤ ਵਿਭਾਗ[ਸੋਧੋ]

 • ਸਰਕਾਰੀ ਹਸਪਤਾਲ
 • ਪਸ਼ੂ ਹਸਪਤਾਲ
 • ਅਜਨਾਲਾ ਮੈਡੀਕਲ ਸਟੋਰ
 • ਅਵਤਾਰ ਮੈਡੀਕਲ ਸਟੋਰ
 • ਗੁਰਪ੍ਰੀਤ ਮੈਡੀਕਲ ਸਟੋਰ
 • ਕੁਲਦੀਪ ਮੈਡੀਕਲ ਸਟੋਰ

ਸਿੱਖਿਆ ਕੇਂਦਰ[ਸੋਧੋ]

 • ਸਰਕਾਰੀ ਐਲੀਮੈਂਟਰੀ ਸਕੂਲ
 • ਸਰਕਾਰੀ ਹਾਈ ਸਕੂਲ
 • ਬਾਬਾ ਅਮਰ ਦਾਸ ਮਾਡਲ ਸਕੂਲ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ
 • ਲੋਟਸ ਵੈਲੀ ਸਕੂਲ ਤੁੜ
 • ਸ਼ਾਹ ਹਰਬੰਸ ਸਕੂਲ ਰਾਣੀ ਵਲਾਹ

ਧਾਰਮਿਕ ਅਸਥਾਨ[ਸੋਧੋ]

 • ਗੁਰਦੁਆਰਾ ਭਾਈ ਬਿਧੀ ਚੰਦ ਛੀਨਾ
 • ਬਾਬਾ ਸੋਭਾ ਸਿੰਘ ਗੁਰਦੁਆਰਾ
 • ਬਾਬਾ ਮਸੱਦੀ ਗੁਰਦੁਆਰਾ
 • ਭਾਈ ਬਹਾਦਰ ਗੁਰਦੁਆਰਾ
 • ਹਿੰਦੂ ਮੰਦਰ

ਹਵਾਲੇ[ਸੋਧੋ]