ਸਮੱਗਰੀ 'ਤੇ ਜਾਓ

ਜਰਨੈਲ ਸਿੰਘ ਸੇਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਰਨੈਲ ਸਿੰਘ ਸੇਖਾ (ਜਨਮ-1 ਅਗਸਤ 1934) ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਹ ਅੱਧੀ ਸਦੀ ਦੇ ਕ਼ਰੀਬ ਸਮੇਂ ਤੋਂ ਪੰਜਾਬੀ ਸਾਹਿਤ ਲਿਖਣ ਦਾ ਕਾਰਜ ਕਰ ਰਹੇ ਹਨ। ਹੁਣ ਤੱਕ ਉਹ ਡੇਢ ਦਰਜਨ ਦੇ ਕ਼ਰੀਬ ਕਿਤਾਬਾਂ ਲਿਖ ਚੁੱਕੇ ਹਨ। ਲੇਖਕ ਅਤੇ ਸਮਾਜ ਦੇ ਰਿਸ਼ਤੇ 'ਤੇ ਟਿੱਪਣੀ ਕਰਦਿਆਂ ਉਹ ਕਹਿੰਦਾ ਹੈ, "ਲੇਖਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਮੇਂ ਤੇ ਸਥਾਨ ਅਨੁਸਾਰ ਜਿਹੜੀਆਂ ਘਟਨਾਵਾਂ ਘਟਦੀਆਂ ਹਨ ਜਾਂ ਸਮਾਜਕ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ, ਉਹਨਾਂ ਨੂੰ ਆਪਣੀ ਕ਼ਲਮ ਦੀ ਨੋਕ 'ਤੇ ਲਿਆਉਣਾ ਲੇਖਕ ਦਾ ਕਰਤੱਵ ਹੁੰਦਾ ਹੈ। ਜੇ ਉਹ ਉਹਨਾਂ ਤੋਂ ਮੂੰਹ ਮੋੜਦਾ ਹੈ ਤਾਂ ਉਹ ਨਾ ਆਪਣੇ ਆਪ ਨਾਲ ਅਤੇ ਨਾ ਹੀ ਸਮਾਜ ਨਾਲ਼ ਇਨਸਾਫ਼ ਕਰ ਰਿਹਾ ਹੁੰਦਾ ਹੈ।" [1]

ਜੀਵਨ

[ਸੋਧੋ]

ਜਰਨੈਲ ਸਿੰਘ ਨੇ ਪਹਿਲੀ ਅਗਸਤ, 1934 ਨੁੰ ਜਨਮ ਲਿਅਾ ਸੀ। ਇੱਕ ਕਿਸਾਨੀ ਪਰਿਵਾਰ ਵਿੱਚ ਜਨਮ ਲਿਆ ਸੀ। ਉਹਨਾਂ ਦੇ ਪਿਤਾ ਦਾ ਨਾ ਸ੍ਰ. ਮਹਿੰਦਰ ਸਿੰਘ ਸਰਾਂ ਅਤੇ ਮਾਤਾ ਦਾ ਨਾਂ ਸਰਦਾਰਨੀ ਪਰਤਾਪ ਕੌਰ ਸੀ। ਉਹ ਪਿੰਡ ਸੇਖਾ ਕਲਾਂ ਜਿਲ੍ਹਾ ਮੋਗਾ ਤੋਂ ਹਨ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਗੁਰੂਦਵਾਰੇ ਦੀ ਧਰਤੀ ਉੱਪਰ ਲਿਖਦਿਆ ਪੰਜਾਬੀ ਸਿੱਖੀ। ਜਰਨੈਲ ਸਿੰਘ ਨੇ ਪੰਜ ਜਮਾਤਾਂ ਪਿੰਡ ਦੇ ਸਕੂਲ ਵਿੱਚ ਕੀਤੀਆਂ। ਉਸ ਤੋਂ ਬਾਅਦ ਪਿੰਡ ਵਿੱਚ ਅੰਗਰੇਜ਼ੀ ਵਿਸ਼ਾ ਨਾ ਲਿਆ ਹੋਣ ਕਰਕੇ ਉਨ੍ਹਾਂ ਨੂੰ ਜੀ. ਐਨ. ਡੀ. ਮਾਲਵਾ ਖ਼ਾਲਸਾ ਹਾਈ ਸਕੂਲ-ਗੂਰੂ ਤੇਗ਼ ਬਹਾਦਰ ਗੜ੍ਹ-ਰੋਡੇ ਤਹਿਸੀਲ ਮੋਗਾ ਵਿੱਚ ਫ਼ੇਰ ਤੋਂ ਪੰਜਾਬੀ ਵਿੱਚ ਹੀ ਦਾਖ਼ਿਲ ਹੋਣਾ ਪਿਆ, ਇਥੋਂ ਦਸਵੀ ਪਾਸ ਕਰਨ ਤੋਂ ਬਾਅਦ ਉਹ ਮੋਗਾ ਵਿੱਚੋ ਜੇ.ਬੀ.ਟੀ. ਕਰਕੇ ਅਬੋਹਰ ਦੀ ਇਕ ਬਸਤੀ ਅਜੀਮ ਗੜ੍ਹ ਵਿੱਚ ਪੜ੍ਹਾੳੁਣ ਲੱਗੇ। 1956 ਵਿੱਚ ਜਰਨੈਲ ਸਿੰਘ ਨੇ ਗਿਆਨੀ ਪਾਸ ਕੀਤੀ। 1957 ਵਿੱਚ ਅੰਗਰੇਜ਼ੀ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਏ ਅਤੇ ਪੜ੍ਹਾਈ ਛੱਡ ਦਿੱਤੀ। ਫ਼ੇਰ 1974 ਵਿੱਚ ਐੱਮ. ਏ. (ਪੰਜਾਬੀ) ਕੀਤੀ। ਜਰਨੈਲ ਸਿੰਘ ਨੇ ਦਸਵੀਂ ਤੋਂ ਬਾਅਦ ਸਾਰੀ ਪੜਾਈ ਪ੍ਰਾਈਵੇਟ ਕੀਤੀ। ਜਰਨੈਲ ਸਿੰਘ ਨੇ ਪ੍ਰਾਇਮਰੀ, ਮਿਡਲ, ਹਾਈ, ਹਾਇਰ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲ ਤੱਕ ਪੜ੍ਹਾਇਅਾ। ਜਰਨੈਲ ਸਿੰਘ ਦਾ ਵਿਆਹ 26 ਜਨਵਰੀ 1957 ਨੂੰ ਪਿੰਡ ਦੇਹੜਕਾ ਜਿਲ੍ਹਾ ਲੁਧਿਆਣਾ ਵਿੱਚ ਹੋਇਆ। ਉਹਨਾਂ ਦੇ ਇੱਕ ਲੜਕੀ ਅਤੇ ਦੋ ਲੜਕੇ ਹਨ। ਤਿੰਨਾਂ ਬੱਚਿਆਂ ਦੇ ਅਗਾਂਹ ਆਪਣੇ ਪਰਿਵਾਰ ਹਨ। ਉਹਨਾਂ ਦੀ ਬੇਟੀ ਇੰਗਲੈਂਡ ਵਿੱਚ ਰਹਿ ਰਹੀ ਹੈ, ਵਿਚਕਾਰਲਾ ਬੇਟਾ ਭਾਰਤ ਰਹਿੰਦਾ ਹੈ ਅਤੇ ਉਸ ਨੂੰ ਵੀ ਕਵਿਤਾ ਲਿਖਣ ਦਾ ਸ਼ੌਕ ਹੈ। ਜਰਨੈਲ ਸਿੰਘ ਦਾ ਛੋਠਾ ਬੇਟਾ ਕੈਨੇਡਾ ਰਹਿੰਦਾ ਹੈ ਅਤੇ ਉਸ ਦੇ ਨਾਲ ਹੀ ਜਰਨੈਲ ਸਿੰਘ ਰਹਿੰਦੇ ਹਨ। ਜਰਨੈਲ ਸਿੰਘ ਦੀ ਸੁਪਤਨੀ ਦਾ ਨਾਮ ਕੁਲਦੀਪ ਕੌਰ ਹੈ।

ਸਹਿਤਕ ਜੀਵਨ

[ਸੋਧੋ]

ਜਰਨੈਲ ਸਿੰਘ ਦੇ ਚਾਚਾ ਜੀ ਕਵੀਸ਼ਰੀ ਕਰਦੇ ਸਨ। ਉਹ ਜਰਨੈਲ ਸਿੰਘ ਨੂੰ ਕਦੀ ਕਦੀ ਕਵਿਤਾ ਪੜਨ ਨੂੰ ਦਿੰਦੇ ਸਨ। ਲਿਖਣ ਦੀ ਪਹਿਲੀ ਪ੍ਰੇਰਨਾ ਇਸ ਚਾਚੇ ਤੋ ਮਿਲੀ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਸਹਿਤਕ ਮਾਹੌਲ ਮੋਗੇ ਜੇ. ਬੀ. ਟੀ. ਕਰਦਿਅਾਂ ਬਣਿਆ ਅਤੇ ਉੱਥੇ ਹੀ ਉਹਨਾਂ ਦੇ ਗੀਤ ਅਤੇ ਕਵਿਤਾਵਾਂ ਮਾਸਿਕ-ਪੱਤਰਾਂ ਵਿੱਚ ਛਪੀਆਂ। ਜਰਨੈਲ ਸਿੰਘ ਨੇ ਕੁੱਝ ਗੀਤ ਤੇ ਕਵਿਤਾਵਾਂ ਜੇ. ਐਸ. ਕੰਵਲ ਦੇ ਨਾਮ ਹੇਠ ਲਿਖੀਆਂ ਸਨ।

ਦੂਸਰੀ ਸੰਸਾਰ ਜੰਗ ਵੇਲੇ ਜਰਨੈਲ ਸਿੰਘ ਨੇ ਇੱਕ ਕਵਿਤਾ ਜੋੜੀ ਸੀ। ਉਸ ਸਮੇਂ ਜਰਨੈਲ ਸਿੰਘ ਚੌਥੀ ਵਿੱਚ ਪੜ੍ਹਦੇ ਸਨ। ਉਹ "ਲਿਖਾਰੀ ਸਭਾ-ਮੋਗਾ" ਦੇ ਬਾਨੀ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਮੈਂਬਰ, "ਪੰਜਾਬੀ ਸਹਿਤ ਅਕੈਡਮੀ-ਲੁਧਿਆਣਾ" ਦੇ ਜੀਵਨ ਮੈਂਬਰ, ਅਤੇ ਸਹਿਤ ਵਿਚਾਰ ਅਕੈਡਮੀ ਮੋਗਾ ਦੇ ਜੀਵਨ ਮੈਂਬਰ ਹਨ। ਅਤੇ ਜਰਨੈਲ ਸਿੰਘ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਰਗਰਮ ਮੈਂਬਰ ਹਨ ਅਤੇ ਤਿੰਨ ਬਾਰ ਉਸ ਦੇ ਕੁਆਰਡੀਨੇਟਰ ਰਹੇ ਹਨ। ਜਰਨੈਲ ਸਿੰਘ ਬੀ. ਸੀ. ਪੰਜਾਬੀ ਕਲਚਰਲ ਫਾਉਂਡੇਸਨ ਦੀ ਅਗਜੈਕਟਿਵ ਕਮੇਟੀ ਦੇ ਵੀ ਮੈਂਬਰ ਹਨ। ਜਰਨੈਲ ਸਿੰਘ ਨੇ ਸੋਭਾ ਸਿੰਘ ਦੇ 100 ਜਨਮ ਦਿਨ ਉੱਥੇ ਊਹਨਾਂ ਬਾਰੇ ਕੁਝ ਲਿਖਿਅਾ ਸੀ ਅਤੇ ਬਿਤਾਈ ਊਹਨਾਂ ਨਾਲ਼ ਇਕੱਠੀ ਬਿਤਾਈ ਹੌਲੀ ਬਾਰੇ ਇੁਕ ਲਿਖਤ ਲਿਖੀ: "ਰੰਗਾਂ ਦੇ ਚਤੇਰੇ ਸੰਗ ਰੰਗਲੀ"। ਫਿਰ ਜੂਨ ਤਿੰਨ 1984 ਵਿੱਚ ਜਰਨੈਲ ਸਿੰਘ ਅੰਮ੍ਰਿਤਸਰ ਸਨ। ਉਹਨਾਂ ਨੇ ਆਪਣੀ ਇਸ ਯਾਦ ਬਾਰੇ ਵੀ ਲਿਖਿਅਾ। ਉਸ ਦੇ ਨਾਲ ਹੀ, ਜਰਨੈਲ ਸਿੰਘ ਨੇ ਯਮਲਾ ਜੱਟ ਦੇ ਨਾਲ਼ ਗੁਜ਼ਾਰੀ ਇੱਕ ਰਾਤ ਬਾਰੇ ਵੀ ਲਿਖਿਆ। ਉਹਨਾਂ ਦਾ ਕਹਿਣਾ ਹੈ ਕਿ ਇੱਸੇ ਤਰ੍ਹਾਂ ਹੀ ਕੁਝ ਪੰਦਰਾਂ ਕੁ ਲੇਖ ਲਿਖੇ ਗਾਏ ਸਨ, ਜਿਵੇਂ ਕਿ ਨੰਗੀਆਂ ਨਾਸਾਂ ਅਤੇ ਔਤ ਦਾ ਧੱਕਾ ਅਤੇ ਹੋਰ ਵੀ ਬਹੁਤ ਲੇਖ। ਇੱਕ ਕਹਾਣੀ "ਕਾੜਨੀ ਦਾ ਦੁੱਧ", ਜਰਨੈਲ ਸਿੰਘ ਨੇ ਇੰਡੀਆ ਦੀ ਅਜ਼ਾਦੀ ਲਈ ਲੜਨ ਵਾਲੇ਼ ਜਨਰਲ ਮੋਜਨ ਸਿੰਘ ਨਾਲ ਮੁਲਾਕਤ ਤੌਂ ਤਮਾਹਿਤ ਹੋਕੇ ਲਿੱਖੀ। ਹੁਣ ਤੱਕ ਜਰਨੈਲ ਸਿੰਘ ਨੇ ਕੋਈ 20 ਕੁ ਕਿਤਾਬਾਂ ਲਿਖੀਆ ਹਨ।

ਲਿਖਤਾਂ

[ਸੋਧੋ]

ਇਨਾਮ

[ਸੋਧੋ]
ਜਰਨੈਲ ਸਿੰਘ ਦਾ ਸਿਰਜਣਧਾਰਾ ਸੰਸਥਾ ਵਲੋਂ, ਲਿਖਾਰੀ ਸਭਾ ਮੋਗਾ ਵਲੋਂ, ਬਾਘਾ-ਪੁਰਾਣਾ ਸਾਹਿਤ ਸਭਾ ਵਲੋਂ ਮਾਣ ਸਨਮਾਨ ਕੀਤਾ ਗਿਆ ਹੈ। ਜਸਟਿਸ ਜਸਵੰਤ ਸਿੰਘ ਮੈਮੋਰੀਅਲ ਐਵਾਰਡ ਬਾਘਾ ਪੁਰਾਣਾ ਵੀ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ "ਇਕ਼ਬਾਲ ਅਰਪਨ ਯਾਦਗਾਰੀ ਅੈਵਾਰਡ" 2010 ਈ: ਵਿੱਚ ਮਿਲਿਆ ਸੀ।

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
  1. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾ ਦੇ ਭੇਤ - ਭਾਗ ਦੂਜਾ (ਸੰਗਮ ਪਬਲੀਕੇਸ਼ਨ 2015) ਵਿੱਚ ਜਰਨੈਲ ਸੇਖਾ ਨਾਲ ਮੁਲਾਕਾਤ, ਸਫ਼ਾ-113