ਸਮੱਗਰੀ 'ਤੇ ਜਾਓ

ਆਸ਼ਾਪੂਰਣਾ ਦੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਸ਼ਾਪੂਰਣਾ ਦੇਵੀ
ਜਨਮ(1909-01-08)8 ਜਨਵਰੀ 1909
ਪੋਟੋਲਡੰਗਾ, ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ
ਮੌਤ13 ਜੁਲਾਈ 1995(1995-07-13) (ਉਮਰ 86)
ਕਿੱਤਾਨਾਵਲਕਾਰ, ਕਵੀ
ਭਾਸ਼ਾਬੰਗਾਲੀ
ਰਾਸ਼ਟਰੀਅਤਾਭਾਰਤੀ
ਕਾਲ1939–1995
ਸ਼ੈਲੀਗਲਪ
ਪ੍ਰਮੁੱਖ ਕੰਮਪ੍ਰੋਥਮ ਪ੍ਰੋਤਿਸ਼੍ਰੁਤਿ
ਸੁਬਰਨਲਤਾ
ਬੋਕੁਲ ਕਥਾ
ਪ੍ਰਮੁੱਖ ਅਵਾਰਡਗਿਆਨਪੀਠ ਇਨਾਮ
ਪਦਮ ਸ਼੍ਰੀ
ਸਾਹਿਤ ਅਕਾਦਮੀ ਫੈਲੋਸ਼ਿਪ

ਆਸ਼ਾਪੂਰਣਾ ਦੇਵੀ (ਬੰਗਾਲੀ: আশাপূর্ণা দেবী, 8 ਜਨਵਰੀ 1909 - 13 ਜੁਲਾਈ 1995) ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਸੀ, ਜਿਸ ਨੇ 13 ਸਾਲ ਦੀ ਉਮਰ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਆਜੀਵਨ ਸਾਹਿਤ ਰਚਨਾ ਨਾਲ ਜੁੜੀ ਰਹੀ। ਗ੍ਰਹਿਸਥ ਜੀਵਨ ਦੇ ਸਾਰੇ ਫਰਜ ਨੂੰ ਨਿਭਾਂਦੇ ਹੋਏ ਉਨ੍ਹਾਂ ਨੇ ਲੱਗਪੱਗ ਦੋ ਸੌ ਕ੍ਰਿਤੀਆਂ ਲਿਖੀਆਂ, ਜਿਨ੍ਹਾਂ ਵਿਚੋਂ ਅਨੇਕ ਕ੍ਰਿਤੀਆਂ ਦਾ ਭਾਰਤ ਦੀ ਲੱਗਪੱਗ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਨਾਰੀ ਜੀਵਨ ਦੇ ਵੱਖ ਵੱਖ ਪੱਖ, ਪਰਵਾਰਿਕ ਜੀਵਨ ਦੀਆਂ ਸਮਸਿਆਵਾਂ, ਸਮਾਜ ਦੀ ਕੁੰਠਾ ਅਤੇ ਲਿਪਸਾ ਅਤਿਅੰਤ ਸਿੱਦਤ ਦੇ ਨਾਲ ਪਰਗਟ ਹੋਏ ਹਨ। ਉਨ੍ਹਾਂ ਦੀ ਕ੍ਰਿਤੀਆਂ ਵਿੱਚ ਨਾਰੀ ਦਾ ਵਿਅਕਤੀ-ਸੁਤੰਤਰਤਾ ਅਤੇ ਉਸਦੀ ਮਹਿਮਾ ਨਵੀਂ ਲੌਅ ਦੇ ਨਾਲ ਮੁਖਰਿਤ ਹੋਈ ਹੈ। ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ ਸਵਰਣਲਤਾ, ਪ੍ਰਥਮ ਪ੍ਰਤਿਸ਼੍ਰੁਤਿ, ਪ੍ਰੇਮ ਔਰ ਪ੍ਰਯੋਜਨ, ਬਕੁਲਕਥਾ, ਗਾਛੇ ਪਾਤਾ ਨੀਲ, ਜਲ, ਆਗੁਨ ਆਦਿ। ਉਸ ਨੂੰ 1976 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਇਨਾਮ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਔਰਤ ਹੈ। ਇੱਕ ਨਾਵਲਕਾਰ ਅਤੇ ਕਹਾਣੀਕਾਰ ਦੇ ਤੌਰ ਤੇ ਉਸ ਦੇ ਯੋਗਦਾਨ ਨੂੰ, ਸਾਹਿਤ ਅਕਾਦਮੀ ਨੇ 1994 ਵਿਚ, ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ। [1]

ਜੀਵਨੀ

[ਸੋਧੋ]

ਆਸ਼ਾਪੂਰਣਾ ਦੇਵੀ ਦਾ ਜਨਮ ਉੱਤਰੀ ਕਲਕੱਤਾ ਪੋਟੋਲਡਾਂਗਾ ਵਿਖੇ ਉਸ ਨੂੰ ਮਾਮੇ ਦੇ ਘਰ 8 ਜਨਵਰੀ 1909 ਨੂੰ ਹੋਇਆ ਸੀ। ਉਸ ਦਾ ਜਨਮ ਦਾ ਨਾਮ ਆਸ਼ਾ ਪੂਰਨਾ ਦੇਵੀ (ਗੁਪਤਾ) ਸੀ। ਉਸ ਦਾ ਬਚਪਨ ਵਰਿੰਦਾਬੇਨ ਬਾਸੂ ਲੇਨ ਤੇ ਇੱਕ ਰਵਾਇਤੀ ਅਤੇ ਬਹੁਤ ਹੀ ਰੂੜੀਵਾਦੀ ਪਰਿਵਾਰ ਵਿੱਚ ਰਿਸ਼ਤੇਦਾਰਾੰ ਦੀ ਇੱਕ ਵੱਡੀ ਗਿਣਤੀ ਵਿੱਚ ਬੀਤਿਆ। ਪੁਰਾਣੇ ਰਿਵਾਜ ਅਤੇ ਰੂੜੀਵਾਦੀ ਆਦਰਸ਼ ਦੀ ਇੱਕ ਪੱਕੀ ਸਮਰਥਕ ਉਸ ਦੀ ਦਾਦੀ ਦੀ ਹਕੂਮਤ ਦੇ ਕਾਰਨ, ਘਰ ਦੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਆਗਿਆ ਨਹੀਂ ਸੀ। ਪ੍ਰਾਈਵੇਟ ਟਿਊਟਰ ਸਿਰਫ ਮੁੰਡਿਆਂ ਲਈ ਰੱਖੇ ਗਏ ਸਨ। ਇਹ ਕਿਹਾ ਜਾਂਦਾ ਹੈ ਕਿ ਬਚਪਨ ਵਿੱਚ ਆਸ਼ਾਪੂਰਣਾ ਆਪਣੇ ਭਰਾਵਾਂ ਕੋਲ ਬੈਠੀ ਉਨ੍ਹਾਂ ਦੀ ਰੀਡਿੰਗ ਨੂੰ ਸੁਣ ਕੇ ਵਰਣਮਾਲਾ ਸਿੱਖੀ ਸੀ।[2]

ਆਸ਼ਾਪੂਰਣਾ ਦੇ ਪਿਤਾ ਹਰਿੰਦਰ ਨਾਥ ਗੁਪਤਾ ਉਸ ਸਮੇਂ ਦੇ ਮਸ਼ਹੂਰ ਕਲਾਕਾਰ ਸਨ, ਜਿਨ੍ਹਾਂ ਨੇ ਸੀ. ਲਾਜ਼ਰ ਐਂਡ ਕੰਪਨੀ ਲਈ ਇੱਕ ਡਿਜ਼ਾਈਨਰ ਵਜੋਂ ਵਧੀਆ ਫਰਨੀਚਰ ਨਿਰਮਾਤਾਵਾਂ ਲਈ ਕੰਮ ਕੀਤਾ। ਆਸ਼ਾਪੂਰਣਾ ਦੀ ਮਾਂ ਸਰੋਲਾ ਸੁੰਦਰੀ ਇੱਕ ਬਹੁਤ ਹੀ ਗਿਆਨਵਾਨ ਪਰਿਵਾਰ ਵਿਚੋਂ ਆਈ ਸੀ ਅਤੇ ਇੱਕ ਵੱਡਾ ਕਿਤਾਬ ਪ੍ਰੇਮੀ ਸੀ। ਕਲਾਸਿਕਸ ਅਤੇ ਕਹਾਣੀ ਦੀਆਂ ਕਿਤਾਬਾਂ ਪੜ੍ਹਨ ਦੀ ਇਹ ਉਸ ਦੀ "ਤੀਬਰ ਪਿਆਸ" ਸੀ ਜੋ ਉਨ੍ਹਾਂ ਦੀ ਛੋਟੀ ਉਮਰ ਵਿੱਚ ਹੀ ਆਸ਼ਾਪੁਰਨਾ ਅਤੇ ਉਸ ਦੀਆਂ ਭੈਣਾਂ ਵਿੱਚ ਸੰਚਾਰਿਤ ਹੋ ਗਈ ਸੀ।[3]

ਜਗ੍ਹਾ ਦੀ ਘਾਟ ਕਾਰਨ, ਹਰਿੰਦਰ ਨਾਥ ਨੇ ਆਪਣੇ ਪਰਿਵਾਰ ਨੂੰ 157/1 ਏ ਆਚਾਰੀਆ ਪ੍ਰਫੁੱਲ ਚੰਦਰ ਰੋਡ (ਖੰਨਾ ਸਿਨੇਮਾ ਹਾਲ ਦੇ ਨਾਲ) ਵਿਖੇ ਇੱਕ ਨਵੇਂ ਘਰ ਵਿੱਚ ਸਿਫਟ ਕਰ ਦਿੱਤਾ ਜਿਸ ਨੇ ਸਰੋਲਾ ਸੁੰਦਰੀ ਅਤੇ ਉਸ ਦੀਆਂ ਧੀਆਂ ਨੂੰ ਉਨ੍ਹਾਂ ਦੀ ਇੱਛਾਵਾਂ ਅਨੁਸਾਰ ਪੜ੍ਹਨ ਦੀ ਆਜ਼ਾਦੀ ਦਿੱਤੀ। ਸਰੋਲਾ ਸੁੰਦਰੀ ਦੀ ਉੱਥੇ ਪੜ੍ਹਨ ਦੀ ਜ਼ਬਰਦਸਤ ਇੱਛਾ ਨੂੰ ਪੂਰਾ ਕਰਨ ਲਈ ਉਸ ਸਮੇਂ ਦੀਆਂ ਲਾਇਬ੍ਰੇਰੀਆਂ ਵਿਚੋਂ ਕਿਤਾਬਾਂ ਅਤੇ ਰਸਾਲਿਆਂ ਦਾ ਨਿਰੰਤਰ ਪ੍ਰਵਾਹ ਚਲਦਾ ਰਿਹਾ ਸੀ। ਜਿਵੇਂ ਕਿ ਧੀਆਂ ਲਈ ਮਨੋਰੰਜਨ ਦੀ ਕੋਈ ਘਾਟ ਨਹੀਂ ਸੀ ਅਤੇ ਛੋਟੀ ਉਮਰ ਤੋਂ ਹੀ ਬਾਲਗ ਕਿਤਾਬਾਂ ਨੂੰ ਪੜ੍ਹਨ ਦੀ ਕੋਈ ਰੋਕ ਨਹੀਂ ਸੀ, ਆਸ਼ਾਪੂਰਣਾ ਅਤੇ ਉਸ ਦੀਆਂ ਭੈਣਾਂ ਨੇ ਕਿਤਾਬਾਂ ਨਾਲ ਪ੍ਰੇਮ ਸੰਬੰਧ ਬਣਾਇਆ। ਹਾਲਾਂਕਿ ਆਸ਼ਾਪੂਰਣਾ ਦੀ ਇਸ ਤਰ੍ਹਾਂ ਦੀ ਕੋਈ ਰਸਮੀ ਸਿੱਖਿਆ ਨਹੀਂ ਸੀ, ਪਰ ਉਹ ਸਵੈ-ਸਿਖਿਅਤ ਸੀ।[4]

ਜਿਸ ਸਮੇਂ ਵਿੱਚ ਆਸ਼ਾਪੂਰਣਾ ਦਾ ਪਾਲਣ-ਪੋਸ਼ਣ ਹੋਇਆ ਉਹ ਸਮਾਜਕ ਅਤੇ ਰਾਜਨੀਤਿਕ ਤੌਰ 'ਤੇ ਜਾਗਰੂਕ ਸੀ, ਜੋ ਰਾਸ਼ਟਰਵਾਦੀ ਅੰਦੋਲਨ ਅਤੇ ਜਾਗ੍ਰਿਤੀ ਦਾ ਸਮਾਂ ਸੀ। ਹਾਲਾਂਕਿ ਹਰਿੰਦਰ ਨਾਥ ਦੇ ਬੱਚਿਆਂ ਦਾ ਬਾਹਰੀ ਦੁਨੀਆਂ ਨਾਲ ਸਿੱਧਾ ਸੰਪਰਕ ਨਹੀਂ ਸੀ, ਉਹ ਮਹਾਤਮਾ ਗਾਂਧੀ ਅਤੇ ਹੋਰ ਰਾਜਨੀਤਿਕ ਨੇਤਾਵਾਂ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਚੱਲ ਰਹੀ ਬੇਚੈਨੀ ਪ੍ਰਤੀ ਕਾਫ਼ੀ ਸੰਵੇਦਨਸ਼ੀਲ ਸਨ ਜੋ ਆਜ਼ਾਦੀ ਲਿਆਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਸਨ। ਇਸ ਪ੍ਰਕਾਰ ਵੱਖੋ-ਵੱਖਰੇ ਕਾਰਕ ਵਿਸ਼ੇਸ਼ ਸਭਿਆਚਾਰ ਦੇ ਪਾਲਣ-ਪੋਸ਼ਣ ਲਈ ਜਿੰਮੇਵਾਰ ਸਨ ਜਿਹੜੀ ਆਸ਼ਾਪੂਰਣਾ ਨੂੰ ਉਸ ਦੇ ਬਚਪਨ ਤੋਂ ਜਵਾਨੀ ਤੱਕ ਦੀ ਸੇਧ ਦਿੰਦੀ ਸੀ, ਅਤੇ ਜੀਵਨ ਦੇ ਵੱਖ-ਵੱਖ ਤਜ਼ਰਬਿਆਂ ਅਤੇ ਆਦਰਸ਼ਾਂ ਦੁਆਰਾ ਉਸ ਨੂੰ ਇੱਕ ਨਿਸ਼ਚਤ ਪਲੇਟਫਾਰਮ ਤੱਕ ਲੈ ਜਾਂਦੀ ਸੀ।[5]

ਆਸ਼ਾਪੂਰਨਾ ਅਨੁਸਾਰ, ਉਹ ਅਤੇ ਉਸ ਦੀਆਂ ਭੈਣਾਂ ਕਵਿਤਾਵਾਂ ਲਿਖ ਕੇ ਅਤੇ ਸੁਣਾ ਕੇ ਇੱਕ-ਦੂਜੇ ਨਾਲ ਮੁਕਾਬਲਾ ਕਰਦੀਆਂ ਸਨ। ਇਸ ਨਾਲ ਇੱਕ ਅਸਾਧਾਰਨ ਤਣਾਅ ਪੈਦਾ ਹੋਇਆ ਜਿਸ ਨੇ ਆਸ਼ਾਪੂਰਨਾ ਨੂੰ 1922 ਵਿੱਚ ਗੁਪਤ ਤੌਰ 'ਤੇ ਸ਼ਿਸ਼ੂ ਸਾਥੀ ਨੂੰ ਇੱਕ ਕਵਿਤਾ ਭੇਜਣ ਲਈ ਪ੍ਰੇਰਿਤ ਕੀਤਾ। ਇਹ ਉਹ ਸ਼ੁਰੂਆਤ ਸੀ ਜੋ ਆਸ਼ਾਪੂਰਣਾ ਲਈ ਕਦੇ ਨਾ ਖ਼ਤਮ ਹੋਣ ਵਾਲੀ ਪ੍ਰਫੁੱਲਤ ਦੇ ਰੂਪ ਵਿੱਚ ਵਿਕਸਤ ਹੋਈ, ਅਤੇ ਉਸ ਦੇ ਬੰਗਾਲੀ ਸਾਹਿਤ ਦੇ ਖੇਤਰ ਵਿੱਚ ਸਥਾਈ ਸਥਾਨ ਬਣ ਗਈ।[6]

ਅਸ਼ਾਪੁਰਨਾ ਨੂੰ 1924 ਵਿੱਚ ਵਿਆਹ ਕਰਾਉਣ ਲਈ ਭੇਜਿਆ ਗਿਆ ਸੀ ਜਦੋਂ ਉਹ ਪੰਦਰਾਂ ਸਾਲਾਂ ਦੀ ਸੀ ਜਦੋਂ ਉਹ ਕਲਕੱਤਾ ਛੱਡ ਕੇ ਕ੍ਰਿਸ਼ਨਨਗਰ 'ਚ ਉਸ ਦੇ ਵਿਆਹ ਵਾਲੇ ਪਰਿਵਾਰਕ ਘਰ ਲਈ ਗਈ ਸੀ। ਉਸ ਦਾ ਵਿਆਹ ਕਾਲੀਦਾਸ ਗੁਪਤਾ ਨਾਲ ਹੋਇਆ ਸੀ। 1927 ਵਿੱਚ ਉਹ ਰਮੇਸ਼ ਮਿੱਤਰ ਰੋਡ, ਭਵਾਨੀਪੁਰ ਵਿਖੇ ਕਲਕੱਤੇ ਅਤੇ ਬਾਅਦ ਵਿੱਚ 77 ਬੈਲਟੋਲਾ ਰੋਡ ਵਿਖੇ ਇੱਕ ਵੱਡੇ ਘਰ ਵਿੱਚ ਸੈਟਲ ਹੋ ਗਏ, ਜਿੱਥੇ ਉਹ 1960 ਤੱਕ ਰਹੇ ਸਨ। ਫਿਰ ਉਨ੍ਹਾਂ ਨੂੰ ਗੋਲਪਾਰਕ ਦੇ ਕੋਲ ਇੱਕ ਵੱਖਰੇ ਫਲੈਟ 'ਚ ਤਬਦੀਲ ਕਰਨਾ ਪਿਆ ਜਿਸ ਨਾਲ ਉਨ੍ਹਾਂ ਦਾ ਇਕਲੌਤਾ ਪੁੱਤਰ ਸੁਸ਼ਾਂਤ ਅਤੇ ਨੂੰਹ ਨੁਪੂਰ ਸੀ। ਬਾਅਦ ਵਿੱਚ, 1967 'ਚ, ਉਸ ਦੀ ਪੋਤੀ ਸ਼ਤਾਦੇਪਾ, ਪਰਿਵਾਰ ਵਿੱਚ ਸ਼ਾਮਲ ਹੋ ਗਈ। 1970 ਵਿੱਚ, ਕਾਲੀਦਾਸ ਗੁਪਤਾ ਅਤੇ ਆਸ਼ਾਪੂਰਣਾ ਨੇ 17 ਕਾਨੂੰਗੋ ਪਾਰਕ ਵਿਖੇ ਗੜ੍ਹੀਆ ਵਿੱਚ ਆਪਣਾ ਘਰ ਬਣਾਇਆ। 13 ਜੁਲਾਈ 1995 ਨੂੰ ਉਸ ਦੀ ਮੌਤ ਹੋਣ ਤੱਕ ਆਸ਼ਾਪੁਰਨਾ ਉਥੇ ਰਹੀ।[7]

ਵਿਅਕਤੀਗਤ ਜੀਵਨ

[ਸੋਧੋ]

ਉਨ੍ਹਾਂ ਦਾ ਪਰਵਾਰ ਇੱਕ ਮਧਵਰਗੀ ਪਰਵਾਰ ਸੀ ਜਿਸ ਵਿੱਚ ਪਰਵਾਰ ਵਿੱਚ ਪਿਤਾ, ਮਾਤਾ ਅਤੇ ਤਿੰਨ ਭਰਾ ਸਨ। ਉਸ ਦੇ ਪਿਤਾ ਇੱਕ ਚੰਗੇ ਚਿੱਤਰਕਾਰ ਸਨ ਅਤੇ ਮਾਤਾ ਦੀ ਬੰਗਾਲੀ ਸਾਹਿਤ ਵਿੱਚ ਡੂੰਘੀ ਰੁਚੀ ਸੀ। ਪਿਤਾ ਦੀ ਚਿੱਤਰਕਾਰੀ ਵਿੱਚ ਰੁਚੀ ਅਤੇ ਮਾਂ ਦੇ ਸਾਹਿਤ ਪ੍ਰੇਮ ਦੀ ਵਜ੍ਹਾ ਕਰਕੇ ਆਸ਼ਾਪੂਰਣਾ ਦੇਵੀ ਨੂੰ ਉਸ ਸਮੇਂ ਦੇ ਮੰਨੇ ਪ੍ਰਮੰਨੇ ਸਾਹਿਤਕਾਰਾਂ ਅਤੇ ਕਲਾ ਸ਼ਿਲਪੀਆਂ ਨਾਲ ਨਜ਼ਦੀਕੀ ਸਾਂਝ ਦਾ ਮੌਕਾ ਮਿਲਿਆ। ਉਸ ਯੁੱਗ ਵਿੱਚ ਬੰਗਾਲ ਵਿੱਚ ਮਨਾਹੀਆਂ ਦਾ ਬੋਲਬਾਲਾ ਸੀ। ਪਿਤਾ ਅਤੇ ਪਤੀ ਦੋਨਾਂ ਦੇ ਹੀ ਘਰ ਵਿੱਚ ਪਰਦਾ ਆਦਿ ਦੇ ਬੰਧਨ ਸਨ ਪਰ ਘਰ ਦੇ ਝਰੋਖਿਆਂ ਤੋਂ ਮਿਲੀਆਂ ਝਲਕੀਆਂ ਨਾਲ ਹੀ ਉਹ ਸੰਸਾਰ ਵਿੱਚ ਘਟਿਤ ਹੋਣ ਵਾਲੀਆਂ ਘਟਨਾਵਾਂ ਦੀ ਕਲਪਨਾ ਕਰ ਲੈਂਦੀਆਂ ਸਨ।[8]

ਪ੍ਰਸੰਸਾ ਅਤੇ ਇਨਾਮ

[ਸੋਧੋ]

ਹਵਾਲੇ

[ਸੋਧੋ]
  1. [1] Archived 13 March 2008 at the Wayback Machine.
  2. Ghosh 2004, pp. 1-3.
  3. Ghosh 2004, pp. 4–6.
  4. Ghosh 2004, pp. 7–9.
  5. Ghosh 2004, pp. 10–12.
  6. Ghosh 2004, pp. 13–16.
  7. Ghosh 2004, pp. 17–18.
  8. "अनन्य हैं आशापूर्णा देवी". Archived from the original on 2015-03-11. {{cite web}}: Cite has empty unknown parameter: |trans_title= (help)
  9. "Jnanpith Laureates Official listings". Jnanpith Website. Archived from the original on 13 October 2007.

ਸਰੋਤ

[ਸੋਧੋ]
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.

ਬਾਹਰੀ ਕੜੀਆਂ

[ਸੋਧੋ]