ਸਮੱਗਰੀ 'ਤੇ ਜਾਓ

ਕੋਲਨ ਵਰਗੀਕਰਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਲਨ ਵਰਗੀਕਰਣ ਇੱਕ ਲਾਇਬ੍ਰੇਰੀ ਵਰਗੀਕਰਣ ਦੀ ਤਕਨੀਕ ਹੈ, ਜਿਸ ਨੂੰ ਐਸ. ਆਰ. ਰੰਗਾਨਾਥਨ ਨੇ ਬਣਾਇਆਂ ਸੀ। ਇਸ ਨੂੰ ਵਿਸ਼ਲੇਸ਼ਣੀ-ਸੰਸ਼ਲੇਸ਼ਣਾਂਤਮਕ  ਵਰਗੀਕਰਣ ਪ੍ਰਣਾਲੀ  ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਸ. ਆਰ. ਰੰਗਾਨਾਥਨ ਨੇ 1933 ਵਿੱਚ ਇਸ ਨੂੰ ਪਹਿਲੀ ਵਾਰ ਪ੍ਰਕਾਸ਼ਿਤ ਰੂਪ ਵਿੱਚ ਆਪਣੀ ਦੋ ਬਿੰਦੂਕੋਲਨ ਕੋਲਨ ਵਰਗੀਕਰਣ ਨੂੰ ਦੁਨੀਆ ਸਾਹਮਣੇ ਰੱਖਿਆ। ਇਸ ਦੇ 6 ਹੋਰ ਵੀ ਸੰਸਕਰਣ ਹਨ ਜਿਸ ਨੂੰ ਭਾਰਤ ਦੀਆਂ ਲਾਇਬ੍ਰੇਰੀਆ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਦੂਜਾ ਸੰਸਕਰਣ ਸੰਨ 1939 ਵਿੱਚ ਆਇਆ। ਸੰਨ। ਇਸ ਦਾ ਤੀਜਾ ਸੰਸਕਰਣ 1950 ਵਿੱਚ ਆਇਆ। ਇਸ ਦਾ ਚੋਥਾਂ ਸੰਸਕਰਣ ਸੰਨ 1952 ਵਿੱਚ ਆਇਆ। ਪੰਜਵਾਂ ਸੰਸਕਰਣ 1957 ਵਿੱਚ ਆਇਆ। ਇਸ ਸਮੇਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਗੱਲ ਕੀਤੀ ਗਈ। ਪਹਿਲਾ ਹਿੱਸਾ ਆਮ ਵਰਗਾ ਹੀ ਹੋਣਾ ਸੀ। ਅਤੇ ਦੂਜਾ ਹਿੱਸਾ ਡੂੰਘੇ ਸ਼ੈਡਿਊਲ਼ ਬਣਾਉਣ ਦੀ ਯੋਜਨਾ ਸੀ, ਪਰ ਸਮੇਂ ਦੀ ਕਮੀ ਕਾਰਨ ਸਿਰੇ ਨਾ ਚੜ੍ਹ ਸਕੀ। ਇਸ ਦਾ ਛੇਵਾਂ ਸੰਸਕਰਣ 1960 ਵਿੱਚ ਆਇਆ। ਪਰ ਛੇਵੇਂ ਸੰਸਕਰਣ ਤੱਕ ਪਹੁੰਚਦਿਆਂ ਸਮਾਂ ਬਹੁਤ ਬਦਲ ਚੁੱਕਾ ਸੀ। ਉਸ ਨੇ ਐਲਾਨ ਕੀਤਾ ਕੀ ਇਸ ਸਕੀਮ ਦਾ ਸਤਵਾਂ ਸੰਸਕਰਣ ਜੋ ਕਿ 1972 ਵਿੱਚ ਆਇਆ ਸੀ, ਡੂੰਘੇ ਵਰਗੀਕਰਣ ਵਿੱਚ ਸਹਾਈ ਹੋਵੇਗਾ। .

ਮੁੱਖ ਵਰਗ ਦੀਆ  ਵਿਸ਼ੇਸ਼ਤਾਂਵਾ

[ਸੋਧੋ]
z ਨਿਰਵਿਸ਼ੇਸ਼ ਮੁਖ ਵਰਗ
1 ਗਿਆਨ ਜਗਤ
2 ਲਾਇਬ੍ਰੇਰੀ ਵਿਗਿਆਨ
A ਵਿਗਿਆਨ
B ਗਣਿਤ
C ਭੋਤਿਕ ਵਿਗਿਆਨ
D ਇੰਜੀਨਿਅਰੀਂ
E ਰਸਾਈਣ ਵਿਗਿਆਨ
F ਟੇਕਨਾਲੋਜੀ
G ਜੀਵ ਵਿਗਿਆਨ
H ਭੂ-ਵਿਗਿਆਨ
HZ ਖਾਣ ਵਿਗਿਆਨ
I ਬਨਸਪਤੀ ਵਿਗਿਆਨ
J ਖੇਤੀ
K ਪ੍ਰਾਣੀ
KZ ਪਸ਼ੂ ਪਾਲਣ
L ਕਿਤਸਾ ਵਿਗਿਆਨ
LZ ਔਸ਼ਧੀ ਵਿਗਿਆਨ
M ਲਭਦਾਈਕ ਕਲਾਵਾਂ
^ ਅਧਿਆਤਮਕ ਤਜਰਬਾ ਅਤੇ ਰਹਸਵਾਦ
N ਲਲਿਤ ਕਲਾਵਾਂ
O ਸਾਹਿਤ
P ਭਾਸ਼ਾ ਵਿਗਿਆਨ
Q ਧਰਮ
R ਦਰਸ਼ਨ ਸ਼ਾਸਤਰ
S ਮਨੋਵਿਗਿਆਨ
T ਵਿਦਿਆ
U ਭੂਗੋਲ
V ਇਤਿਹਾਸ
W ਰਾਜਨੀਤੀ
X ਅਰਥ-ਸ਼ਾਸਤਰ
Y ਸਮਾਜ ਵਿਗਿਆਨ
Z ਕਾਨੂੰਨ

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]