ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

20 ਜੂਨ:

  • 712 – ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਘ ਦੇ ਰਾਵਾਰ 'ਤੇ ਹਮਲਾ ਕਰ ਕੇ ਹਿੰਦੂ ਸ਼ਾਸਕ ਦਾਹਿਰ ਦਾ ਕਤਲ ਕਰ ਦਿੱਤਾ।
  • 1710ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹਿੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
  • 1756ਕਲਕੱਤਾ ਵਿੱਚ ਹੋਈ ਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ ਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿੱਚੋਂ 123 ਦਮ ਘੁਟਣ ਨਾਲ ਮਰ ਗਏ।
  • 1858 – ਅੰਗਰੇਜ਼ਾਂ ਵੱਲੋਂ ਗਵਾਲੀਅਰ 'ਤੇ ਕਬਜ਼ਾ ਕਰਨ ਤੋਂ ਬਾਅਦ ਸਿਪਾਹੀ ਵਿਦਰੋਹ ਦਾ ਅੰਤ ਹੋਇਆ।
  • 1978ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ।
  • 1990ਨਿੱਕਾ ਗ੍ਰਹਿ ਯੂਰੇਕਾ ਦੀ ਖੋਜ ਕੀਤੀ ਗਈ।
  • 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ 'ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਜੂਨ20 ਜੂਨ21 ਜੂਨ