ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਜੂਨ
ਦਿੱਖ
- 712 – ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਘ ਦੇ ਰਾਵਾਰ 'ਤੇ ਹਮਲਾ ਕਰ ਕੇ ਹਿੰਦੂ ਸ਼ਾਸਕ ਦਾਹਿਰ ਦਾ ਕਤਲ ਕਰ ਦਿੱਤਾ।
- 1710 –ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹਿੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
- 1756 – ਕਲਕੱਤਾ ਵਿੱਚ ਹੋਈ ਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ ਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿੱਚੋਂ 123 ਦਮ ਘੁਟਣ ਨਾਲ ਮਰ ਗਏ।
- 1858 – ਅੰਗਰੇਜ਼ਾਂ ਵੱਲੋਂ ਗਵਾਲੀਅਰ 'ਤੇ ਕਬਜ਼ਾ ਕਰਨ ਤੋਂ ਬਾਅਦ ਸਿਪਾਹੀ ਵਿਦਰੋਹ ਦਾ ਅੰਤ ਹੋਇਆ।
- 1978 –ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ।
- 1990 – ਨਿੱਕਾ ਗ੍ਰਹਿ ਯੂਰੇਕਾ ਦੀ ਖੋਜ ਕੀਤੀ ਗਈ।
- 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ 'ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ।