ਫਾਟਕ:ਇਲੈਕਟ੍ਰੋਸਟੈਟਿਕਸ/ਕੂਲੌਂਬ ਦਾ ਨਿਯਮ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਕੂਲੌਂਬ ਦਾ ਨਿਯਮ
ਕੂਲੌਂਬ ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸਾਂ ਨੂੰ ਨਾਪਣ ਲਈ ਬਹੁਤ ਸਾਰੇ ਪ੍ਰਯੋਗ ਕੀਤੇ । ਜਦੋਂ ਚਾਰਜ ਹੋਈਆਂ ਚੀਜ਼ਾਂ ਦੇ ਰੇਖਿਕ ਅਕਾਰ ਉਹਨਾਂ ਦਰਮਿਆਨ ਦੂਰੀ ਤੋਂ ਕਿਤੇ ਸੂਖਮ ਹੁੰਦੇ ਹਨ, ਤਾਂ ਉਹਨਾਂ ਦਾ ਅਕਾਰ ਇਗਨੋਰ ਕੀਤਾ ਜਾ ਸਕਦਾ ਹੈ, ਅਤੇ ਚਾਰਜ ਹੋਈਆਂ ਚੀਜ਼ਾਂ ਨੂੰ ਪੋਆਇੰਟ ਚਾਰਜ ਦੇ ਤੌਰ ਤੇ ਸਮਝਿਆ ਜਾ ਸਕਦਾ ਹੈ। ਕੂਲੌਂਬ ਦੇ ਨਿਯਮ ਮੁਤਾਬਿਕ
ਦੋ ਪੋਆਇੰਟ ਚਾਰਜਾਂ ਦਰਮਿਆਨ ਪਰਸਪਰ ਕ੍ਰਿਆ ਦਾ ਫੋਰਸ ਚਾਰਜਾਂ ਦੇ ਮੁੱਲ ਦੇ ਗੁਣਨਫਲ ਦੇ ਸਿੱਧੇ ਤੌਰ ਤੇ ਅਨੁਪਾਤ ਵਿੱਚ (ਡਾਇਰੈਕਟਲੀ ਪਰੋਪੋਸ਼ਨਲ) ਹੁੰਦਾ ਹੈ ਅਤੇ ਉਹਨਾਂ ਦਰਮਿਆਨ ਦੂਰੀ ਦੇ ਉਲਟੇ ਅਨੁਪਾਤ ਵਿੱਚ (ਇਨਵਰਸਲੀ ਪਰੋਪੋਸ਼ਨਲ) ਹੁੰਦਾ ਹੈ। ਫੋਰਸ ਹਮੇਸ਼ਾਂ ਦੋਵੇਂ ਚਾਰਜਾਂ ਦੀ ਪੁਜੀਸ਼ਨ ਨੂੰ ਮਿਲਾਉਣ ਵਾਲੀ ਲਾਈਨ ਦੇ ਨਾਲ ਨਾਲ ਕ੍ਰਿਆ (ਐਕਟ) ਕਰਦਾ ਹੈ।
|
- ਜਦੋਂ ਚਾਰਜ ਫਰੀ ਸਪੇਸ (ਹਵਾ/ਵੈਕੱਮ) ਵਿੱਚ ਸਥਿਤ ਹੁੰਦੇ ਹਨ, ਤਾਂ cgs ਸਿਸਟਮ ਵਿੱਚ ਇਸ ਇਲੈਕਟ੍ਰੋਸਟੈਟਿਕਸ ਫੋਰਸ ਕੌਂਸਟੈਂਟ ਦਾ ਮੁੱਲ
k = 1
ਹੁੰਦਾ ਹੈ।
- S I ਯੂਨਿਟਾਂ ਅੰਦਰ k = 9 ✕ 109 N m2 C-2 ਹੁੰਦਾ ਹੈ।
- ਅਸੀਂ ਲਿਖਦੇ ਹਾਂ;
- k = 1/(4πε₀)
- ਜਿੱਥੇ ε₀ (ਐਪਸਾਈਲਨ ਨੌਟ) ਨੂੰ ਸੁਤੰਤਰ (ਫਰੀ) ਸਪੇਸ ਦੀ ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ (ਸ਼ੁੱਧ ਬਿਜਲਈ ਪ੍ਰਵਾਨਗੀ ਦਾ ਗੁਣ) ਕਿਹਾ ਜਾਂਦਾ ਹੈ।
- ਇਸਤਰਾਂ
F = (|ਕਿਆਊ-ਵੱਨ| ✕ |ਕਿਆਊ-ਟੂ|)/( (4πε₀ r2)
ε₀ ਦੀਆਂ ਯੂਨਿਟਾਂ, ਡਾਇਮੈਨਸ਼ਨਾਂ ਅਤੇ ਮੁੱਲ
ε₀ = (|ਕਿਆਊ-ਵੱਨ| ✕ |ਕਿਆਊ-ਟੂ|)/( (4π F r2) ਕਿਉਂਕਿ S I ਯੂਨਿਟਾਂ ਵਿੱਚ ਚਾਰਜ ਕੂਲੌਂਬ ਵਿੱਚ ਦਰਸਾਇਆ ਜਾਂਦਾ ਹੈ, ਇਸਲਈ, ਐਪਸਾਈਲਨ-ਨੌਟ ਦੀਆਂ ਯੂਨਿਟਾਂ = C2 N-1 m-2
|
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ