ਕੁੰਭ ਮੇਲਾ
ਕੁੰਭ ਮੇਲਾ | |
---|---|
ਅਧਿਕਾਰਤ ਨਾਮ | ਕੁੰਭ ਮੇਲਾ, ਮਹਾ ਕੁੰਭ ਮੇਲਾ, ਕੁੰਭ ਮੇਲਮ |
ਮਨਾਉਣ ਵਾਲੇ | ਹਿੰਦੂ |
ਕਿਸਮ | ਧਾਰਮਿਕ |
ਪਾਲਨਾਵਾਂ | ਸ਼ਾਹੀ ਸਨਾਨਮ (ਪਾਪ ਧੋਣ ਲਈ ਇਸ਼ਨਾਨ) |
ਸ਼ੁਰੂਆਤ | ਬੈਸਾਖ ਪੂਰਨਿਮਾ[1] |
ਅੰਤ | ਮਹਾ ਸ਼ਿਵਰਾਤਰੀ |
ਮਿਤੀ | ਮੁੱਖ ਤੀਰਥਯਾਤਰਾ: ਹਰ ਤਿੰਨ ਸਾਲ ਬਾਅਦ (2010/2013/2016/..); other: see chart |
ਮਹਾਂਕੁੰਭ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸਕਰਾਂਤੀ ਮੌਕੇ ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ’ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਹੁੰਦੀ ਹੈ। ਇਹ ਮੇਲਾ 11 ਮਾਰਚ ਸੋਮਵਾਰੀ ਮੱਸਿਆ ਤਕ ਚੱਲਦਾ ਹੈ। ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਬਹੁਤ ਸਾਰੇ ਸਰਧਾਲੂ ਤ੍ਰਿਵੈਣੀ ਦੇ ਤਟ ’ਤੇ ਡੁਬਕੀ ਲਗਾਉਂਦੇ ਹਨ। ਸਭ ਤੋਂ ਪਹਿਲਾਂ ਸਾਧੂ ਸੰਤ ਤੇ ਨਾਂਗੇ ਸਾਧੂ ਸ਼ਾਹੀ ਇਸ਼ਨਾਨ ਕਰਦੇ ਹਨ ਜੋ ਰਵਾਇਤੀ ਢੰਗ ਨਾਲ ਹੁੰਦਾ ਹੈ। ਸਾਧੂ ਸੰਨਿਆਸੀਆਂ ਦੇ 13 ਅਖਾੜੇ ਹਨ ਜੋ ਆਪਣੀ-ਆਪਣੀ ਮਰਿਆਦਾ ’ਤੇ ਵਾਰੀ ਸਿਰ, ਸੁਗੰਧਤ ਫੁੱਲਾਂ ਨਾਲ ਸਜੇ ਹਾਥੀ, ਘੋੜੇ, ਪਾਲਕੀਆਂ ਤੇ ਰਥਾਂ ਵਿੱਚ ਸਵਾਰ ਹੋ ਬੈਂਡ-ਵਾਜੇ ਤੇ ਢੋਲ-ਢਮੱਕਿਆਂ ਨਾਲ ਜੈਕਾਰੇ ਛੱਡਦੇ ਜਦੋਂ ਇਸ਼ਨਾਨ ਲਈ ਆਉਂਦੇ ਹਨ। ਜਦੋਂ ਬ੍ਰਹਿਸਪਤੀ ਬਿਰਖ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਲਈ ਇਹ ਮੇਲਾ ਸਾਰੇ ਕੁੰਭ ਮੇਲਿਆਂ ਤੋਂ ਵਿਸ਼ਾਲ ਹੁੰਦਾ ਹੈ।
ਇਤਿਹਾਸ
[ਸੋਧੋ]ਸਮੁੰਦਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਕੁੰਭ (ਕਲਸ਼) ਨਿਕਲਿਆ ਸੀ ਉਸ ਨੂੰ ਲੈ ਕੇ ਦੇਵਤਿਆਂ ਤੇ ਦਾਨਵਾਂ ਵਿੱਚ ਯੁੱਧ ਛਿੜ ਪਿਆ ਜੋ 12 ਦਿਨ ਤੱਕ ਚੱਲਿਆ। ਜਦੋਂ ਵਿਸ਼ਨੂੰ ਜੀ ਮੋਹਿਨੀ ਦਾ ਰੂਪ ਧਾਰਨ ਕਰ ਕੇ ਇਸ ਕੁੰਭ ਨੂੰ ਲੈ ਕੇ ਦੌੜੇ ਤਾਂ ਚਾਰ ਥਾਵਾਂ ’ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ। ਇਨ੍ਹਾਂ ਥਾਵਾਂ ਪ੍ਰਯਾਗ, ਹਰਿਦੁਆਰ, ਉਜੈਨ ਤੇ ਨਾਸਿਕ ਵਿਖੇ ਹਰ 12 ਸਾਲ ਬਾਅਦ ਮੇਲਾ ਲੱਗਦਾ ਹੈ। ਜਦੋਂ ਬਿ੍ਹਸਪਤ ਕੁੰਭ ਰਾਸ਼ੀ ਵਿੱਚ ਸੂਰਜ ਮੇਖ ਰਾਸ਼ੀ ਵਿੱਚ ਹੋਵੇ ਤਾਂ ਹਰਿਦੁਆਰ ਗੰਗਾ ਕਿਨਾਰੇ ਕੁੰਭ ਲੱਗਦਾ ਹੈ। ਮੱਸਿਆ ਨੂੰ ਬਿ੍ਹਸਪਤੀ ਮੇਖ ਰਾਸ਼ੀ ਵਿੱਚ ਤੇ ਚੰਦਰਮਾ ਤੇ ਸੂਰਜ ਮਕਰ ਰਾਸ਼ੀ ਵਿੱਚ ਹੋਣ ਤਾਂ ਪ੍ਰਯਾਗ ਵਿੱਚ ਕੁੰਭ ਲੱਗਦਾ ਹੈ। ਬਿ੍ਹਸਪਤੀ, ਚੰਦਰਮਾ ਤੇ ਸੂਰਜ ਮੱਸਿਆ ਨੂੰ ਕਰਕ ਰਾਸ਼ੀ ਵਿੱਚ ਹੋਣ ਤਾਂ ਨਾਸਕ ਗੋਦਾਵਰੀ ਦੇ ਕੰਢੇ ਕੁੰਭ ਲੱਗਦਾ ਹੈ। ਮੱਸਿਆ ਨੂੰ ਸੂਰਜ, ਚੰਦਰਮਾ ਤੇ ਬਿ੍ਹਸਪਤੀ ਕੁੰਭ ਰਾਸ਼ੀ ਵਿੱਚ ਆਉਣ ਤਾਂ ਉਜੈਨ ਦਾ ਕੁੰਭ ਹੁੰਦਾ ਹੈ।[5] ਪ੍ਰਯਾਗਰਾਜ ਵਿਖੇ 13 ਅਖਾੜਿਆਂ ਦੇ ਸਾਧੂ ਸੰਤ ਆਪਣੇ-ਆਪਣੇ ਮਹਾਂ ਮੇਛਲੇਸ਼ਵਰਾਂ ਨਾਲ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਜਲੂਸ ਕੱਢਦੇ ਹਨ ਤੇ ਇਨ੍ਹਾਂ ਵਿੱਚ ਪੂਰਾ ਮੁਕਾਬਲਾ ਹੁੰਦਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ 20 ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਵਿਸ਼ਾਲ ਮੇਲੇ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ਼ਨਾਨ ਤੋਂ ਬਾਅਦ ਕਈ ਸਿਰ ਮੰਡਾਉਂਦੇ ਹਨ ਤੇ ਗੰਗਾ ਕੰਢੇ ਪੂਜਾ-ਅਰਚਨਾ ਕਰਦੇ ਹਨ। ਫਿਰ ਲੋਕ ਵੱਖ-ਵੱਖ ਪੰਡਾਲਾਂ ਵਿੱਚ ਜਾ ਕੇ ਕੀਰਤਨ ਪ੍ਰਵਚਨ ਸੁਣਦੇ ਹਨ ਤੇ ਟੈਂਟਾਂ ਵਿੱਚ ਰਹਿੰਦੇ ਹਨ। ਕਈ ਸ਼ਰਧਾਲੂ ਇੱਕ ਮਹੀਨੇ ਤਕ ਕਲਪਵਾਸ ਕਰਦੇ ਹਨ। ਸਾਤਵਿਕ ਭੋਜਨ ਖਾਂਦੇ ਹਨ ਤੇ ਦਿਨ ਵਿੱਚ ਦੋ ਵਾਰ ਇਸ਼ਨਾਨ ਕਰਦੇ ਹਨ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ। ਭੋਜਨ ਮੁਹਈਆ ਕਰਵਾਉਣ ਲਈ ਵੱਡੇ-ਵੱਡੇ ਲੰਗਰ ਲਗਾਏ ਜਾਂਦੇ ਹਨ। 10 ਫਰਵਰੀ ਨੂੰ ਮੋਨੀ ਮੱਸਿਆ ਤੇ 15 ਫਰਵਰੀ ਨੂੰ ਬਸੰਤ ਮੌਕੇ ਦਾ ਮੁੱਖ ਸ਼ਾਹੀ ਇਸ਼ਨਾਨ ਹੋਣਗੇ ਜਿਹਨਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ।
ਫੋਟੋ ਗੈਲਰੀ
[ਸੋਧੋ]-
ਕੁੰਭ ਮੇਲਾ ਪੋਰਟਰੇਟ 04 ਕੁੰਭ ਮੇਲਾ ਵਿਕਣ ਲਈ ਨਾਰੀਅਲ
-
ਕੁੰਭ ਮੇਲਾ ਨਿੰਬੂ ਪਾਣੀ
-
ਕੁੰਭ ਮੇਲਾ ਨਮਕੀਨ
-
ਕੁੰਭ ਮੇਲਾ ਆਲੂ
-
ਕੁੰਭ ਮੇਲਾ ਸਕਾਊਟਸ ਜੇਪੀਜੇ
-
ਕੁੰਭ ਮੇਲਾ ਮੋਨੀ ਅਮਸਿਆ ਇੱਕਠ 6am
-
ਕੁੰਭ ਮੇਲਾ ਪੋਰਟਰੇਟ 4 ਥੱਕਿਆ ਹੋਇਆ ਬੱਚਾ ਭੀਖ ਮੰਗਣ ਲਈ ਮਜ਼ਬੂਰ
-
ਕੁੰਭ ਮੇਲਾ ਪੋਰਟਰੇਟ 19
-
ਪਰਯਾਗ ਕੁੰਭ ਮੇਲਾ ਬੈਠਾ ਬਾਬਾ
-
ਕੁੰਭ ਮੇਲਾ ਪੋਟਰੇਟ 10 ਬਸਕਿੰਗ
-
ਕੁੰਭ ਮੇਲਾ ਵਿਚ ਖਾਣਾ
ਹਵਾਲੇ
[ਸੋਧੋ]- ↑ "Simhastha – The Kumbh Mela Ujjain". ujjainkumbh.com. Archived from the original on 3 ਨਵੰਬਰ 2013. Retrieved 15 January 2013.
The month of Baisakha The bright fortnight The full moon day (Purnima)
- ↑ "Business Line: Features News: Stage set for Maha Kumbh Mela 2013". Business Line. 2013. Retrieved 15 January 2013.
will conclude on Maha Shivaratri on March 10
- ↑ "Nashik Kumbh Mela dates declared –।ndian Express". The।ndian Express. 2011. Retrieved 15 January 2013.
First Shahi Snaanam will be held on August 29, 2015, at Rama Kunda, the second on September 13 and the third on September 18
- ↑ "Ujjain 2016 Kumbh Mela – Ujjain Maha Kumbh Mela 2016।nformation News Updates". kumbh-mela.euttaranchal.com. 2013. Retrieved 15 January 2013.
22 April – 21 May 2016
- ↑ ਕਰਾਂਤੀ ਪਾਲ (31-ਮਈ-2016). "ਉਜੈਨ ਵਿੱਚ ਅੰਮਿ੍ਤ ਦਾ ਮਹਾਂਕੁੰਭ". ਪੰਜਾਬੀ ਟ੍ਰਿਬਿਊਨ. Retrieved 12 ਜੂਨ 2016.
{{cite web}}
: Check date values in:|date=
(help)