ਹੰਫ਼ਰੀ ਡੇਵੀ
ਸਰ ਹੰਫ਼ਰੀ ਡੈਵੀ | |
---|---|
ਜਨਮ | |
ਮੌਤ | 29 ਮਈ 1829 | (ਉਮਰ 50)
ਰਾਸ਼ਟਰੀਅਤਾ | ਬਰਤਾਨੀਆ |
ਲਈ ਪ੍ਰਸਿੱਧ | ਇਲੈਕਟ੍ਰੋਲਾਇਸਿਸ, ਐਲਮੀਨੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਬੇਰੀਅਮ, ਬੋਰਾਨ, ਡੈਵੀ ਲੈਂਪ |
ਪੁਰਸਕਾਰ | ਕੋਪਲੇ ਮੈਡਲ (1805) ਰੁਮਫੋਰਡ ਮੈਡਲ (1816) ਰਾਇਲ ਮੈਡਲ (1827) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ |
ਅਦਾਰੇ | ਰਾਇਲ ਸੁਸਾਇਟੀ, ਰਾਇਲ ਇਨਸਟੀਚਿਊਟ |
Influenced | ਮਾਈਕਲ ਫ਼ੈਰਾਡੇ, ਲਾਰਡ ਕੈਲਵਿਨ |
ਹੰਫ਼ਰੀ ਡੇਵੀ(17 ਦਸੰਬਰ 1778 – 29 ਮਈ 1829) ਦਾ ਜਨਮ ਪੈਨਜ਼ੈਨਸ ਵਿੱਖੇ ਹੋਇਆ। ਉਸ ਨੇ ਇੱਕ ਡਾਕਟਰ ਕੋਲ ਕੰਮ ਸਿੱਖਿਆ ਅਤੇ 19 ਸਾਲ ਦੀ ਉਮਰ ਵਿੱਚ ਵਿਗਿਆਨ ਪੜ੍ਹਨ ਲਈ ਬਰਿਸਟਲ ਗਿਆ। ਜਿਥੇ ਉਸ ਨੇ ਗੈਸਾਂ ਦੀ ਖੋਜ ਕੀਤੀ। ਉਸ ਨੇ ਨਾਈਟ੍ਰਸ ਆਕਸਾਈਡ ਤਿਆਰ ਕੀਤਾ ਅਤੇ ਅੰਦਰ ਸਾਹ ਲਿਆ, ਅਤੇ ਉਸ ਨੇ ਸੈਮੂਅਲ ਟੇਲਰ ਕੋਲਰਿੱਜ ਸਮੇਤ ਇਹ ਗੈਸ ਆਪਣੇ ਮਿਤਰਾਂ ਨੂੰ ਵੀ ਦਿੱਤੀ।[1]
ਕੰਮ
[ਸੋਧੋ]ਸੰਨ 1800 ਵਿੱਚ ਉਸ ਨੇ ਆਪਣੇ ਕੰਮ ਜਿਸ ਵਿੱਚ ਖੋਜਾਂ, ਰਸਾਇਣ ਅਤੇ ਦਰਸ਼ਨ ਸ਼ਾਸ਼ਤਰ ਆਦਿ ਛਪਾਏ। ਜਿਸ ਦੇ ਸਦਕੇ ਉਸ ਨੂੰ ਰਾਇਲ ਇੰਸਟੀਚਿਊਟ ਵਿੱਚ 1803 ਵਿੱਚ ਰਸਾਇਣਿਕ ਵਿਸ਼ੇ ਦਾ ਸਹਾਇਕ ਲੈਕਚਰਾਰ ਨਿਯੁਕਤ ਕੀਤਾ ਗਿਆ। ਅਤੇ ਫਿਰ ਰਾਇਲ ਸੁਸਾਇਟੀ ਦਾ ਹਿੱਸਾ ਬਣ ਗਿਆ। ਸੰਨ 1805 ਵਿੱਚ ਉਸ ਨੂੰ ਕੋਪਲੇ ਸਨਮਾਨ ਦਿਤਾ ਗਿਆ। ਆਪਣੇ ਸਮੇਂ ਦੋਰਾਨ ਉਸ ਨੇ ਕਈ ਰਸਾਇਣਿਕ ਤੱਤਾਂ ਦੀ ਖੋਜ ਕੀਤੀ। ਸੰਨ 1807 ਵਿੱਚ ਉਸ ਨੇ ਸੋਡੀਅਮ, ਪੋਟਾਸ਼ੀਅਮ ਕਲੋਰੀਨ ਅਤੇ ਇਸ ਦੇ ਆਕਸਾਈਡ ਦੀ ਖੋਜ ਕੀਤੀ। ਸੰਨ 1817 ਵਿੱਚ ਉਸ ਨੂੰ ਬਹਾਦਰੀ ਦਾ ਸਨਮਾਨ ਮਿਲਿਆ। ਸੰਨ 1803 ਤੋਂ 1815 ਤੱਕ ਨੈਪੋਲੀਅਨ ਨੇ ਉਸ ਨੂੰ ਫਰਾਂਸ ਵਿੱਚ ਬਿਨਾਂ ਖ਼ਰਚੇ ਤੋਂ ਘੁੰਮਣ ਦੀ ਸਹੂਲਤ ਦਿੱਤੀ। ਇਸ ਦੌਰਾਨ ਉਸ ਨੇ ਇੱਕ ਤੱਤ ਲੱਭਿਆ ਜਿਸ ਨੂੰ ਆਇਓਡੀਨ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ 1815 ਵਿੱਚ ਨਿੂਕੈਸਲ ਖਾਣਾਂ ਵਿੱਚ ਮਜ਼ਦੂਰਾਂ ਵਲੋਂ ਮੀਥੇਨ ਗੈਸ ਦੇ ਖ਼ਤਰੇ ਤੋਂ ਬਚਣ ਲਈ ਇੱਕ ਪੱਤਰ ਮਿਲਿਆ। ਇਹ ਗੈਸ ਆਮ ਕਰਕੇ ਖਾਣਾਂ ਵਿੱਚ ਭਰੀ ਰਹਿੰਦੀ ਸੀ ਅਤੇ ਕਿਸੇ ਵੇਲੇ ਵੀ ਖਾਣਾਂ ਵਿੱਚ ਕੰਮ ਕਰਨ ਵਾਲੇ ਹੈਲਮੈਟ ਵਿੱਚ ਮੋਮਬਤੀ ਬਾਲਣ ਨਾਲ, ਧਮਾਕਾ ਹੋ ਜਾਂਦਾ ਸੀ ਜਿਸ ਨਾਲ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਸੀ। ਪਹਿਲਾ ਆਇਰਸਲੈਂਡ ਦੇ ਵਿਅਕਤੀ ਕਲੈਨੇ ਨੇ ਬੜਾ ਗੁੰਝਲਦਾਰ ਲੈਂਪ ਬਣਾਇਆ ਸੀ। ਉਸੇ ਸਮੇਂ ਹੀ ਇੱਕ ਰੇਲਵੇ ਇੰਜਨੀਅਰ ਜਾਰਜ ਸਟੀਫ਼ਨਸਨ ਨੇ ਵੀ ਲੈਂਪ ਤਿਆਰ ਕੀਤਾ ਸੀ। ਪਰ ਡੈਵੀ ਨੇ ਗੈਸ ਨੂੰ ਲਾਟ ਤੋਂ ਅਲੱਗ ਕੀਤਾ ਅਤੇ ਉਸ ਦਾ ਲੈਂਪ ਬਹੁਤ ਜ਼ਿਆਦਾ ਸੁਰੱਖਿਅਤ ਸੀ ਜਿਸ ਦੀ ਵਰਤੋਂ ਜ਼ਿਆਦਾ ਹੋਣ ਲੱਗੀ। ਇਸ ਨੂੰ ਡੈਵੀ ਦਾ ਸੇਫ਼ਟੀ ਲੈਂਪ ਕਿਹਾ ਜਾਂਦਾ ਸੀ।
-
ਡੈਟੀ ਦਾ ਸੇਫ਼ਟੀ ਲੈਂਪ -
ਡੈਵੀ ਦਾ ਬੁੱਤ ਜਿਸ ਵਿੱਚ ਉਸ ਨੇ ਸੱਜੇ ਹੱਥ ਵਿੱਚ ਲੈਂਪ ਫੜਿਆ ਹੋਇਆ ਹੈ -
ਸੋਡੀਅਮ ਧਾਤ -
ਵੋਲਟੈਇਕ ਪਾਇਲ -
ਮੈਗਨੀਸ਼ੀਅਮ ਧਾਤ
ਹਵਾਲੇ
[ਸੋਧੋ]- ↑ "On Some Chemical Agencies of Electricity". Archived from the original on 26 ਅਕਤੂਬਰ 2007. Retrieved 2 March 2008.
{{cite web}}
: Unknown parameter|dead-url=
ignored (|url-status=
suggested) (help)