ਫਾਟਕ:ਇਲੈਕਟ੍ਰੋਸਟੈਟਿਕਸ/ਕੰਡਕਟਰ, ਇੰਸੁਲੇਟਰ ਅਤੇ ਡਾਇਲੈਕਟ੍ਰਿਕ
ਦਿੱਖ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 4 of 18
ਕੰਡਕਟਰ, ਇੰਸੁਲੇਟਰ ਅਤੇ ਡਾਇਲੈਕਟ੍ਰਿਕ
- ਕੁਦਰਤ ਵਿੱਚ ਪਾਏ ਜਾਣ ਵਾਲੇ ਜਿਆਦਾਤਰ ਪਦਾਰਥ ਦੋ ਕਿਸਮਾਂ ਵਿੱਚ ਵੰਡੇ ਜਾਂਦੇ ਹਨ; ਕੰਡਕਟਰ ਅਤੇ ਇੰਸੁਲੇਟਰ ।
- ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਇਲੈਕਟ੍ਰੀਕਲ ਚਾਰਜ ਦੇ ਵਹਿਣ ਨੂੰ ਕੰਡਕਟਰ ਹੋਣ ਦਿੰਦੇ ਹਨ।
- ਸਿਲਵਰ ਸਭ ਤੋਂ ਚੰਗਾ ਕੰਡਕਟਰ ਹੈ। ਕੰਡਕਟਰਾਂ ਦੀਆਂ ਹੋਰ ਉਦਾਹਰਨਾਂ ਵਿੱਚ ਕਾਪਰ, ਅਲਮੀਨੀਅਮ, ਮਰਕਰੀ, ਕੋਲਾ ਆਦਿ ਸ਼ਾਮਿਲ ਹਨ। ਮਨੁੱਖੀ ਸ਼ਰੀਰ ਵੀ ਬਿਜਲੀ ਦਾ ਇੱਕ ਚੰਗਾ ਕੰਡਕਟਰ ਹੈ। ਤਰਲ ਕੰਡਕਟਰਾਂ ਵਿੱਚ ਸਾਲਟ ਸਲਿਊਸ਼ਨ, ਐਸਿਡ ਅਤੇ ਅਲਕਲੀ ਆਦਿ ਸ਼ਾਮਿਲ ਹਨ।
ਮੇਟਾਲਿਕ ਕੰਡਕਟਰਾਂ ਵਿੱਚ ਬਹੁਤ ਮਾਤਰਾ ਵਿੱਚ ਸੁਤੰਤਰ (ਫਰੀ) ਇਲੈਕਟ੍ਰੌਨ ਹੁੰਦੇ ਹਨ ਜੋ ਚਾਰਜ ਦੇ ਕੈਰੀਅਰਾਂ ਦਾ ਕੰਮ ਕਰਦੇ ਹਨ। ਬਾਹਰੀ ਇਲੈਕਟ੍ਰੌਨ ਅਪਣੇ ਐਟਮ ਤੋਂ ਪਰੇ ਰਹਿੰਦੇ ਹਨ ਅਤੇ ਧਾਤ ਵਿੱਚ ਇੱਧਰ ਉੱਧਰ ਘੁੰਮਣ ਲਈ ਅਜ਼ਾਦ ਹੁੰਦੇ ਹਨ। ਦਰਅਸਲ ਮੈਟਲਾਂ ਵਿੱਚ ਸਧਾਰਨ ਪ੍ਰਸਥਿਤੀਆਂ ਅੰਦਰ ਇਹ ਮੈਟਲ ਨੂੰ ਛੱਡ ਨਹੀਂ ਸਕਦੇ ਤੇ ਇੱਕ ਦੂਜੇ ਨਾਲ ਅਤੇ ਆਇਨਾਂ ਨਾਲ ਟਕਰਾਉਂਦੇ ਰਹਿੰਦੇ ਹਨ ਅਤੇ ਇੱਕ ਇਲੈਕਟ੍ਰੌਨ ਗੈਸ ਬਣਾ ਲੈਂਦੇ ਹਨ ਅਤੇ ਮਨਮਰਜੀ ਦੀਆਂ ਦਿਸ਼ਾਵਾਂ ਵਿੱਚ ਗਤੀ ਕਰਦੇ ਹਨ। ਬਾਹਰੀ ਇਲੈਕਟ੍ਰਿਕ ਫੀਲਡ ਅਪਲਾਈ ਕਰਨ ਤੇ ਇਹ ਇੱਕੋ ਦਿਸ਼ਾ ਵਿੱਚ ਹੋ ਤੁਰਦੇ ਹਨ। ਬਾਕੀ ਦੇ ਇਲੈਕਟ੍ਰੌਨ ਅਤੇ ਐਟਮ ਦੇ ਹੋਰ ਕਣ ਉਸੇ ਸਥਾਨ ਤੇ ਐਟਮ ਨਾਲ ਬੰਨੇ ਹੋਏ ਫਿਕਸ ਰਹਿੰਦੇ ਹਨ ਅਤੇ ਬੰਨੇ ਹੋਏ ਚਾਰਜ ਰਚਦੇ ਹਨ ਜੋ ਗਤੀ ਨਹੀਂ ਕਰ ਸਕਦੇ ਹੁੰਦੇ । ਇਲੈਕਟ੍ਰੋਲਿਟਿਕ ਕੰਡਕਟਰਾਂ ਵਿੱਚ ਪੌਜ਼ਟਿਵ ਅਤੇ ਨੈਗਟਿਵ ਦੋਹੇ ਤਰਾਂ ਦੇ ਆਇਨ ਚਾਰਜ ਕੈਰੀ ਕਰਦੇ ਹਨ।
- ਇਲੈਕਟ੍ਰੀਸਿਟੀ ਕੰਡਕਟ ਨਾ ਕਰਨ ਵਾਲੇ ਸਬਸਟਾਂਸਾ ਨੂੰ ਇੰਸੁਲੇਟਰ ਕਿਹਾ ਜਾਂਦਾ ਹੈ। ਇਹਨਾਂ ਦੀਆਂ ਉਦਾਹਰਨਾਂ ਵਿੱਚ ਗਲਾਸ, ਰਬੜ, ਪਲਾਸਟਿਕ, ਐਬੋਨਾਈਟ, ਮਾਈਕਾ, ਵੈਕਸ, ਪੇਪਰ, ਵੁੱਡ ਆਦਿ ਸ਼ਾਮਿਲ ਹਨ। ਇਹਨਾਂ ਵਿੱਚ ਅਜ਼ਾਦ ਇਲੈਕਟ੍ਰੌਨ ਨਹੀਂ ਹੁੰਦੇ ਜੋ ਚਾਰਜ ਨੂੰ ਕਿਸੇ ਇੱਛਿਤ ਸਥਾਨ ਤੇ ਲਿਜਾਉਣ ਦਾ ਕੰਮ ਕਰਵਾ ਸਕਣ ।
- ਇੰਸੁਲੇਟਰਾਂ ਨੂੰ ਡਾਇਲੈਕਟ੍ਰਿਕ ਵੀ ਕਿਹਾ ਜਾਂਦਾ ਹੈ ਜੋ ਬਿਜਲੀ ਦਾ ਸੰਚਾਰ ਨਹੀਂ ਕਰਦੇ, ਫੇਰ ਵੀ ਕੋਈ ਬਾਹਰੀ ਇਲੈਕਟ੍ਰਿਕ ਫੀਲਡ ਅਪਲਾਈ ਕਰਨ ਤੇ ਇਹਨਾਂ ਦੀ ਸਤਹਿ ਤੇ ਇੰਡਿਊਸਡ ਚਾਰਜ ਬਣ ਜਾਂਦੇ ਹਨ। ਇਸਲਈ ਅਸੀਂ ਡਾਇਲੈਕਟ੍ਰਿਕ ਪਦਾਰਥਾਂ ਨੂੰ ਅਜਿਹੇ ਪਦਾਰਥਾਂ ਦੇ ਤੌਰ ਤੇ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਬਗੈਰ ਕੰਡਕਸ਼ਨ ਦੇ ਹੀ ਇਲੈਕਟ੍ਰਿਕ ਅਸਰ ਸੰਚਾਰ ਕਰਦੇ ਹਨ।
- ਜਦੋਂ ਕੋਈ ਚਾਰਜ ਕਿਸੇ ਕੰਡਕਟਰ ਨੂੰ ਦਿੱਤਾ ਜਾਂਦਾ ਹੈ ਤਾਂ ਓਹ ਤੇਜ਼ੀ ਨਾਲ ਕੰਡਕਟਰ ਦੀ ਸਾਰੀ ਸਰਫੇਸ ਤੇ ਫੈਲ ਜਾਂਦਾ ਹੈ, ਪਰ ਇੰਸੁਲੇਟਰਾਂ ਦੇ ਮਾਮਲੇ ਵਿੱਚ ਇਹ ਓਸੇ ਸਥਾਨ ਤੇ ਸਟੈਟਿਕ (ਟਿਕਿਆ ਹੋਇਆ) ਰਹਿੰਦਾ ਹੈ।
- ਨਾਈਲੋਨ ਜਾਂ ਪਲਾਸਟਿਕ ਦਾ ਕੰਘਾ ਸੁੱਕੇ ਵਾਲ਼ ਵਾਹੁਣ ਨਾਲ ਚਾਰਜ ਹੋ ਜਾਂਦਾ ਹੈ ਪਰ ਕੋਈ ਮੈਟਾਲਿਕ ਰੌਡ ਰਗੜ ਨਾਲ ਚਾਰਜ ਨਹੀਂ ਹੁੰਦੀ ਕਿਉਂਕਿ ਉਸਦਾ ਚਾਰਜ ਸਾਡੇ ਸ਼ਰੀਰ ਰਾਹੀਂ ਹੁੰਦਾ ਹੋਇਆ ਧਰਤੀ ਵਿੱਚ ਚਲਾ ਜਾਂਦਾ ਹੈ ਜਿਸਨੂੰ ਗਰਾਉਂਡਿੰਗ ਜਾਂ ਅਰਥਿੰਗ ਕਹਿੰਦੇ ਹਨ। ਉੱਚੀਆਂ ਬਿਲਡਿੰਗਾਂ ਨੂੰ ਵੀ ਧਾਤ ਦੀ ਪੱਤੀ ਨਾਲ ਡਿਸਚਾਰਜ ਕਰਨ ਵਾਸਤੇ ਅਰਥ ਕੀਤਾ ਜਾਂਦਾ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ