ਅਮਨ ਅਤੇ ਸਮਾਜਵਾਦ ਦੇ ਮਸਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Soviet stamp, commemorating the 30th anniversary of Problems of Peace and Socialism.

ਅਮਨ ਅਤੇ ਸਮਾਜਵਾਦ ਦੇ ਮਸਲੇ  (ਰੂਸੀ: Проблемы мира и социализма), ਇਸ ਦੇ ਅੰਗਰੇਜ਼ੀ-ਭਾਸ਼ਾ ਐਡੀਸ਼ਨ ਨੂੰ ਆਮ ਤੌਰ 'ਤੇ ਵਰਲਡ ਮਾਰਕਸਿਸਟ ਰਿਵਿਊ (WMR), ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇੱਕ ਸਿਧਾਂਤਿਕ ਜਰਨਲ ਸੀ ਜਿਸ ਵਿੱਚ ਸੰਸਾਰ ਭਰ ਦੀਆਂ ਕਮਿਊਨਿਸਟ ਅਤੇ ਵਰਕਰਜ਼ ਪਾਰਟੀਆਂ ਮਿਲ ਕੇ ਕਨਟੈਂਟ ਲਿਖਦੀਆਂ ਸਨ।  ਮਾਸਿਕ ਮੈਗਜ਼ੀਨ ਸਤੰਬਰ 1958 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਜੂਨ ਤਕਰੀਬਨ 32 ਸਾਲ ਬਾਅਦ 1990 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਹ ਮੈਗਜ਼ੀਨ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਸੂਚਨਾ ਵਿਭਾਗ ਦੀ ਇੱਕ ਸਬਸਿਡੀ ਵਾਲੀ ਪ੍ਰਕਾਸ਼ਨ ਸੀ, ਜਿਸ ਨੇ ਪ੍ਰਕਾਸ਼ਨ ਦੇ ਪੂਰੇ ਸਮੇਂ ਦੌਰਾਨ ਸੋਵੀਅਤ ਮੁਖੀ ਸੰਪਾਦਕ ਦੀ ਨਿਯੁਕਤੀ ਰਾਹੀਂ ਸਮੱਗਰੀ ਉੱਤੇ ਨਿਯੰਤਰਣ ਕਾਇਮ ਰੱਖਿਆ ਸੀ।

ਡਬਲਯੂਐੱਮਆਰ ਦੇ ਦਫਤਰ ਪ੍ਰਾਗ, ਚੈਕੋਸਲੋਵਾਕੀਆ ਵਿੱਚ ਸਨ। ਮੈਗਜ਼ੀਨ ਦੇ ਹਰ ਐਡੀਸ਼ਨ ਦੀ ਸਰਕੁਲੇਸ਼ਨ ਅੱਧੇ ਲੱਖ ਤੋਂ ਉੱਪਰ ਦੀ ਗਿਣਤੀ ਵਿੱਚ ਹੁੰਦੀ ਸੀ, ਜਿਸ ਨੂੰ 145 ਦੇਸ਼ਾਂ ਵਿੱਚ ਪੜ੍ਹਿਆ ਜਾਂਦਾ ਸੀ।[1] ਇਸਦੀ ਸਿਖਰ ਦੇ ਵਕਤ  ਡਬਲਯੂਐਮਆਰ 41 ਭਾਸ਼ਾਵਾਂ ਵਿੱਚ ਛਪਦਾ ਸੀ ਅਤੇ 69 ਕਮਿਊਨਿਸਟ ਪਾਰਟੀਆਂ ਦੇ ਸੰਪਾਦਕ ਪ੍ਰਾਗ ਵਿੱਚ ਇਸਦੇ ਦਫਤਰ ਵਿੱਚ ਕੰਮ ਕਰਦੇ ਸਨ।  

ਇਤਿਹਾਸ[ਸੋਧੋ]

ਪਿਛੋਕੜ[ਸੋਧੋ]

ਕਮਿਊਨਿਸਟ ਇੰਟਰਨੈਸ਼ਨਲ (Comintern) ਮਾਰਚ 1919 ਵਿੱਚ ਮਾਸਕੋ ਵਿਖੇ ਸਥਾਪਿਤ ਕੀਤੀ ਗਈ ਸੀ, ਅਤੇ ਉਸੇ ਹੀ ਸਾਲ ਦੇ ਮਈ ਦਿਵਸ ਦੇ ਕਮਿਊਨਿਸਟ ਇੰਟਰਨੈਸ਼ਨਲ ਮੈਗਜ਼ੀਨ ਦੇ ਪਹਿਲੇ ਅੰਕ ਦੇ ਨਾਲ, ਇਸਦੇ  ਸੰਬੰਧਿਤ ਸੰਗਠਨਾਂ ਦੇ ਮੈਂਬਰਾਂ ਲਈ ਇੱਕ ਥਿਊਰੈਟੀਕਲ ਰਸਾਲਾ ਸ਼ੁਰੂ ਕਰ ਦਿੱਤਾ ਗਿਆ ਸੀ।[2] ਇਸ ਦੇ ਪ੍ਰਕਾਸ਼ਨ ਨੇ ਕੌਮੀ ਹੱਦਾਂ ਤੋਂ ਪਾਰ ਖਬਰਾਂ ਅਤੇ ਸਿਧਾਂਤਕ ਵਿਚਾਰਾਂ ਨੂੰ ਅੱਗੇ ਫੈਲਾਉਣ ਅਤੇ ਸਿਆਸੀ ਮੁਹਿੰਮਾਂ ਨੂੰ ਇਕਜੁੱਟ ਕਰਨ ਵਿੱਚ ਸਹਾਇਤਾ ਕੀਤੀ। ਇਸ ਲਈ  ਇਸ ਦੇ ਪਹਿਲੇ ਅੰਕ ਵਿੱਚ ਇੱਕ ਲੇਖ ਲਿਖਿਆ ਗਿਆ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਜਰਨਲ ਇਸਦੇ ਪਾਠਕ ਲਈ ਇੱਕ "ਲਗਾਤਾਰ ਸਾਥੀ" ਅਤੇ ਅਗਵਾਈ ਦਾ ਸਰੋਤ ਬਣਨਾ ਚਾਹੀਦਾ ਹੈ।[3] ਮੈਗਜ਼ੀਨ ਸ਼ੁਰੂ ਵਿੱਚ ਚਾਰ ਪੈਰਲਲ ਐਡੀਸ਼ਨ — ਰੂਸੀ, ਜਰਮਨ, ਫ਼ਰਾਂਸੀਸੀ ਭਾਸ਼ਾ, ਅਤੇ ਅੰਗਰੇਜ਼ੀ — ਵਿੱਚ ਛਪਿਆ ਅਤੇ 1943 ਵਿੱਚ ਲੜਾਈ ਦੇ ਸਮੇਂ ਦੀਆਂ ਰਾਜਨੀਤਕ ਵੰਗਾਰਾਂ ਦੇ ਕਾਰਨ ਕੌਮਿਨਟਰਨ ਦੀ ਅਚਾਨਕ ਸਮਾਪਤੀ ਤੱਕ ਛਪਦਾ ਰਿਹਾ। 

ਦੂਜੀ ਵਿਸ਼ਵ ਜੰਗ  ਅਤੇ ਸੋਵੀਅਤ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ, ਗ੍ਰੇਟ ਬ੍ਰਿਟੇਨ ਅਤੇ ਫਰਾਂਸ ਦੇ ਮਿੱਤਰ ਤਾਕਤਾਂ ਵਿਚਕਾਰ ਜੰਗੀ ਗਠਜੋੜ ਦੇ ਅੰਤ ਦੇ ਨਾਲ ਇੱਕ ਨਵਾਂ ਸ਼ੀਤ ਯੁੱਧ ਛਿੜ ਗਿਆ। ਯੂਐਸਐਸਆਰ ਦੀ ਅਗਵਾਈ ਵਾਲੇ ਵਿਸ਼ਵ ਕਮਿਊਨਿਸਟ ਅੰਦੋਲਨ ਨੇ 1947 ਵਿੱਚ ਆਪਣੇ ਆਪ ਨੂੰ ਕਮਿਊਨਿਸਟ ਇਨਫਰਮੇਸ਼ਨ ਬਿਊਰੋ (ਕੌਮਿਨਫਾਰਮ) ਵਜੋਂ ਪੁਨਰਗਠਿਤ ਕੀਤਾ, ਇੱਕ ਸੰਸਥਾ ਜਿਸ ਨੇ ਇੱਕ ਨਵੇਂ ਬੈਨਰ ਦੇ ਤਹਿਤ ਖਬਰਾਂ, ਵਿਚਾਰਾਂ ਅਤੇ ਰਾਜਨੀਤਕ ਗਤੀਵਿਧੀਆਂ ਦੇ ਕੇਂਦਰੀ ਪ੍ਰਸਾਰ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ।ਕੌਮਿਨਫਾਰਮ ਦਾ ਆਪਣਾ ਸਰਕਾਰੀ ਤਰਜਮਾਨ ਵੀ ਸੀ,  ਹਫ਼ਤਾਵਾਰੀ 'ਅਖ਼ਬਾਰ ਫਾਰ ਅ ਲਾਸਟਿੰਗ ਪੀਸ, ਫਾਰ ਅ ਪੀਪਲਜ਼ ਡੈਮੋਕਰੇਸੀ', ਜੋ ਪਹਿਲੇ ਕੌਮਿਨਟਰਨ ਮੈਗਜ਼ੀਨ ਵਾਲੇ ਕਾਰਜ ਨਿਭਾਉਂਦਾ ਸੀ। ਇਹ ਅਖ਼ਬਾਰ 1956 ਤਕ ਨਿਕਲਦਾ ਰਿਹਾ ਜਦੋਂ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ ਦੀ ਅਖੌਤੀ "ਗੁਪਤ-ਸਪੀਚ" ਦਾ ਨਤੀਜਾ  ਵਿਸ਼ਵ ਕਮਿਊਨਿਸਟ ਅੰਦੋਲਨ ਦੇ ਪੁਨਰਗਠਨ ਵਿੱਚ ਨਿਕਲਿਆ ਜਿਸ ਨੇ ਕੌਮਿਨਫਾਰਮ ਨੂੰ ਖ਼ਤਮ ਕਰ ਦਿੱਤਾ।

ਸੰਯੁਕਤ ਅੰਤਰਰਾਸ਼ਟਰੀ ਸਰਗਰਮੀਆਂ ਦੀ ਇੱਕ ਨਵੀਂ ਕੋਸ਼ਿਸ਼ ਅਗਲੇ ਸਾਲ ਸ਼ੁਰੂ ਹੋ ਜਾਣੀ ਸੀ। 

ਸਥਾਪਨਾ[ਸੋਧੋ]

ਸੰਯੁਕਤ ਵਿਚਾਰਧਾਰਕ ਮਾਸਿਕ ਪ੍ਰਕਾਸ਼ਨ ਦੀ ਸ਼ੁਰੂਆਤ ਕਰਨ ਦਾ ਵਿਚਾਰ 1957 ਦੀ ਕਮਿਊਨਿਸਟ ਅਤੇ ਵਰਕਰਜ਼ ਪਾਰਟੀਆਂ ਦੀ ਅੰਤਰਰਾਸ਼ਟਰੀ ਮੀਟਿੰਗ ਵਿੱਚ ਉਠਾਇਆ ਗਿਆ ਸੀ। ਅਮਨ ਅਤੇ ਸਮਾਜਵਾਦ ਦੇ ਮਸਲੇ / ਵਿਸ਼ਵ ਮਾਰਕਸਵਾਦੀ ਰਿਵਿਊ ਦਾ ਪਹਿਲਾ ਅੰਕ ਸਤੰਬਰ 1958 ਵਿੱਚ ਆਇਆ ਸੀ। ਸ਼ੁਰੂ ਵਿੱਚ ਇਹ ਰੂਸੀ, ਜਰਮਨ, ਅੰਗਰੇਜ਼ੀ, ਫ਼ਰਾਂਸੀਸੀ, ਹੰਗਰੀ, ਪੋਲਿਸ਼, ਚੀਨੀ, ਅਲਬਾਨੀ, ਵੀਅਤਨਾਮੀ, ਬੁਲਗਾਰੀ, ਰੋਮਾਨੀ, ਕੋਰੀਆਈ, ਚੈੱਕ, ਮੰਗੋਲੀਆਈ, ਸਪੇਨੀ, ਇਤਾਲਵੀ, ਡੱਚ, ਸਵੀਡਨੀ ਅਤੇ ਜਪਾਨੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। [4]

ਕੁਝ ਤਰੀਕਿਆਂ ਨਾਲ ਡਬਲਿਯੂਐਮਆਰ ਨੇ ਕੌਮਿਨਫਾਰਮ ਤਰਜਮਾਨ ਫਾਰ ਅ ਲਾਸਟਿੰਗ ਪੀਸ, ਫਾਰ ਪੀਪਲਜ਼ ਡੈਮੋਕਰੇਸੀ ਦੀ ਨਿਰੰਤਰਤਾ ਦੀ ਪ੍ਰਤੀਨਿਧਤਾ ਕਰਦਾ ਹੈ। ਡਬਲਿਯੂਐੱਮਆਰ ਨੇ ਸੋਸ਼ਲਿਸਟ ਬਲਾਕ ਦੀਆਂ ਕਮਿਊਨਿਸਟ ਪਾਰਟੀਆਂ ਦੀ ਸਾਂਝੀ ਰਾਜਨੀਤਿਕ ਲਾਈਨ ਉਲੀਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਸੀ। ਹਾਲਾਂਕਿ, ਇਹ ਅਸਲ ਵਿੱਚ ਕਿਸੇ ਇੰਟਰਾ-ਬਲਾਕ ਤਰਜਮਾਨ ਹੋਣ ਦੇ ਕਾਰਜ ਦੇ ਕੰਮ ਨਹੀਂ ਆਇਆ, ਸਗੋਂ ਇਸਨੂੰ ਗੈਰ-ਸੱਤਾਧਾਰੀ ਕਮਿਊਨਿਸਟ ਪਾਰਟੀਆਂ ਦੁਆਰਾ ਵਰਤਿਆ ਗਿਆ ਸੀ। 

ਫੁਟਨੋਟ[ਸੋਧੋ]

  1. Richard Felix Staar, Foreign Policies of the Soviet Union. Stanford, CA: Hoover Institution Press, 1991; pp. 33, 93.
  2. James W. Hulse, The Forming of the Communist International. Stanford, CA: Stanford University Press, 1964; pg. 27.
  3. Hugo Eberlein in Die Kommunistische Internationale (Petrograd), No. 1 (May 1, 1919), cols. 68-69. Quoted in Hulse, The Forming of the Communist International, pg. 28.
  4. Zbigniew Brzezinski, The Soviet Bloc: Unity and Conflict. Cambridge, MA: Harvard University Press, 1967; pg. 475.

ਬਾਹਰੀ ਲਿੰਕ[ਸੋਧੋ]