ਸਮੱਗਰੀ 'ਤੇ ਜਾਓ

ਅਮਰੀਕੀ ਸੈਨਤ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਰੀਕੀ ਸੈਨਤ ਭਾਸ਼ਾ
ਇਲਾਕਾਉੱਤਰੀ ਅਮਰੀਕਾ, ਪੱਛਮੀ ਅਫ਼ਰੀਕਾ
Native speakers
ਅਮਰੀਕਾ ਵਿੱਚ 250,000–500,000 (1972)[1]
ਫ਼ਰੈਂਚ ਸੈਨਤ ਭਾਸ਼ਾ
ਉੱਪ-ਬੋਲੀਆਂ
ਭਾਸ਼ਾ ਦਾ ਕੋਡ
ਆਈ.ਐਸ.ਓ 639-3ase
     ਖੇਤਰ ਜਿੱਥੇ ਅਮਰੀਕੀ ਸੈਨਤ ਭਾਸ਼ਾ ਜਾਂ ਇਸ ਦੀ ਕੋਈ ਉਪ-ਬੋਲੀ ਕੌਮੀ ਸੈਨਤ ਭਾਸ਼ਾ ਹੈ     ਖੇਤਰ ਜਿੱਥੇ ਅਮਰੀਕੀ ਸੈਨਤ ਭਾਸ਼ਾ ਹੋਰਨਾਂ ਸੈਨਤ ਭਾਸ਼ਾਵਾਂ ਦੇ ਨਾਲ਼ ਅਹਿਮ ਵਰਤੋਂ ਵਿੱਚ ਹੈ

ਅਮਰੀਕੀ ਸੈਨਤ ਭਾਸ਼ਾ (ਅੰਗਰੇਜ਼ੀ ਪੁਰਾਣੇ ਨਾਂ: Amslan, Ameslan) ਅਮਰੀਕਾ ਵਿੱਚ ਬੋਲ਼ਿਆਂ ਦੁਆਰਾ ਸਭ ਤੋਂ ਵੱਧ ਵਰਤੀ ਜਾਣ ਵਾਲ਼ੀ ਸੈਨਤ ਭਾਸ਼ਾ ਹੈ। ਇਸ ਤੋਂ ਬਿਨਾਂ ਇਹ ਕਨੇਡਾ ਦੇ ਅੰਗਰੇਜ਼ੀ ਬੋਲਦੇ ਇਲਾਕੇ ਅਤੇ ਮੈਕਸੀਕੋ ਦੇ ਕੁਝ ਖੇਤਰਾਂ ਵਿੱਚ ਵੀ ਵਰਤੀ ਜਾਂਦੀ ਹੈ। ਭਾਵੇਂ ਕਿ ਸੰਯੁਕਤ ਬਾਦਸ਼ਾਹੀ ਅਤੇ ਅਮਰੀਕਾ ਅੰਗਰੇਜ਼ੀ ਨੂੰ ਬੋਲ-ਚਾਲ ਅਤੇ ਲੇਖਣ ਦੀ ਭਾਸ਼ਾ ਵਜੋਂ ਵਰਤਦੇ ਹਨ ਪਰ ਫਿਰ ਵੀ ਬਰਤਾਨਵੀ ਸੈਨਤ ਭਾਸ਼ਾ (BSL) ਅਤੇ ਅਮਰੀਕੀ ਸੈਨਤ ਭਾਸ਼ਾ ਵਿੱਚ ਕਾਫ਼ੀ ਵੱਖਰੇਵੇਂ ਹਨ। ਅਮਰੀਕੀ ਸੈਨਤ ਭਾਸ਼ਾ ਅਸਲ ਵਿੱਚ ਫ਼ਰੈਂਚ ਸੈਨਤ ਭਾਸ਼ਾ ਤੋਂ ਉੱਨਤ ਹੋਈ ਜਿਹਾ ਕਿ ਥਾਮਸ ਹੌਪਕਿੰਸ ਗੈਲਾਡੈੱਟ ਸੈਨਤ ਭਾਸ਼ਾ ਸਿੱਖਣ ਕੇ ਆਪਣੇ ਗੁਆਂਢੀ ਬੋਲ਼ਿਆਂ ਨੂੰ ਸਿਖਾਉਣ ਲਈ ਇੰਗਲੈਂਡ ਗਏ ਸਨ। ਉਹਨਾਂ ਨੂੰ ਓਥੇ ਅਜਿਹਾ ਕੋਈ ਨਹੀਂ ਮਿਲਿਆ ਜੋ ਉਹਨਾਂ ਨੂੰ ਬਰਤਾਨਵੀ ਸੈਨਤ ਭਾਸ਼ਾ ਸਿਖਾਉਣ ਲਈ ਰਾਜ਼ੀ ਹੋਵੇ ਪਰ ਉਹਨਾਂ ਨੂੰ ਕੁਝ ਫ਼ਰਾਂਸੀਸੀ ਲੋਕ ਮਿਲੇ ਜੋ ਮਦਦ ਕਰਨ ਲਈ ਰਾਜ਼ੀ ਸਨ। ਉਹਨਾਂ ਨੇ ਇਹਨਾਂ ਵਿੱਚੋਂ ਇੱਕ ਨੂੰ ਆਪਣੇ ਨਾਲ਼ ਅਮਰੀਕਾ ਜਾ ਕੇ ਅਮਰੀਕਾ ਦਾ ਪਹਿਲਾ ਬੋਲ਼ਿਆਂ ਲਈ ਸਕੂਲ ਕਾਇਮ ਕਰਨ ਲਈ ਮਨਾ ਲਿਆ।[2]

ਅਮਰੀਕੀ ਸੈਨਤ ਭਾਸ਼ਾ (ਕਈ ਵਾਰ ਕੁਝ ਹੋਰ ਸੈਨਤ ਭਾਸ਼ਾਵਾਂ ਦੇ ਨਾਲ਼) ਫ਼ਿਲੀਪੀਨ, ਸਿੰਗਾਪੁਰ, ਡੋਮਿਨਿਕ ਰੀਪਬਲਿਕ, ਹੈਤੀ, ਪੁਇਤਰੋ ਰੀਕੋ, ਘਾਨਾ, ਟੋਗੋ, ਨਾਈਜੀਰੀਆ, ਚਾਡ, ਗੈਬਨ, ਡੈਮੋਕਰੈਟਿਕ ਰੀਪਬਲਿਕ ਆਫ਼ ਦ ਕਾਂਗੋ, ਸੈਂਟਰਲ ਅਫ਼ਰੀਕੀ ਰੀਪਬਲਿਕ, ਮੌਰੀਸ਼ੀਨੀਆ, ਕੀਨੀਆ, ਮੈਡਾਗਾਸਕਰ, ਅਤੇ ਜ਼ਿੰਮਬਾਵੇ ਵਿੱਚ ਵਰਤੀ ਜਾਂਦੀ ਹੈ। ਹੋਰਾਂ ਸੈਨਤ ਭਾਸ਼ਾਵਾਂ ਵਾਂਗ ਇਸ ਦੀ ਵਿਆਕਰਨ ਕਿਸੇ ਵੀ ਬੋਲ-ਚਾਲ ਭਾਸ਼ਾ ਤੋਂ ਵੱਖਰੀ ਹੈ।

ਇਸ ਵਿੱਚ ਉਂਗਲ-ਅੱਖਰ ਸ਼ਾਮਲ ਹਨ। ਉਂਗਲ-ਅੱਖਰ ਅੰਗਰੇਜ਼ੀ ਦੇ ਕਿਸੇ ਅੱਖਰ ਨੂੰ ਹੱਥ ਦੇ ਇਸ਼ਾਰੇ ਨਾਲ਼ ਸਮਝਾਉਣਾ ਹੈ। ਉਂਗਲ-ਅੱਖਰ ਨੰਬਰਾਂ ਲਈ ਵੀ ਵਰਤੇ ਜਾਂਦੇ ਹਨ। ਲੋਕਾਂ ਅਤੇ ਥਾਵਾਂ ਆਦਿ ਦੇ ਨਾਂ ਉਂਗਲ-ਅੱਖਰਾ ਦੁਆਰਾ ਦੱਸੇ ਜਾ ਸਕਦੇ ਹਨ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Mitchell et al. (2006:26)
  2. "ASL history". ASL University. Retrieved 21 ਮਾਰਕ 2013. {{cite web}}: Check date values in: |accessdate= (help)

ਬਿਬਲੀਓਗ੍ਰਾਫ਼ੀ

[ਸੋਧੋ]

ਬਾਹਰੀ ਕੜੀਆਂ

[ਸੋਧੋ]