ਸ਼ੀਲਾ ਦੀਕਸ਼ਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ੀਲਾ ਦੀਕਸ਼ਤ
ਦਿੱਲੀ ਰਾਜ ਦੀ ਮੁੱਖ ਮੰਤਰੀ
ਅਹੁਦੇ 'ਤੇ
3 ਦਸੰਬਰ 1998 – 8 ਦਸੰਬਰ 2013
ਪਿਛਲਾ ਅਹੁਦੇਦਾਰ ਸੁਸ਼ਮਾ ਸਵਰਾਜ
ਵਿਧਾਨ ਸਭਾ ਮੈਂਬਰ
ਨਵੀਂ ਦਿੱਲੀ
ਗੋਲ ਮਾਰਕੀਟ (1998-2008)
ਅਹੁਦੇ 'ਤੇ
3 ਦਸੰਬਰ 1998 – 8 ਦਸੰਬਰ 2013
ਪਿਛਲਾ ਅਹੁਦੇਦਾਰ ਕੀਰਤੀ ਆਜ਼ਾਦ
ਅਗਲਾ ਅਹੁਦੇਦਾਰ ਅਰਵਿੰਦ ਕੇਜਰੀਵਾਲl
ਪਾਰਲੀਮੈਂਟ ਮੈਂਬਰ
ਕਨੌਜ
ਅਹੁਦੇ 'ਤੇ
1984–89
ਪਿਛਲਾ ਅਹੁਦੇਦਾਰ ਛੋਟੇ ਸਿੰਘ ਯਾਦਵ
ਅਗਲਾ ਅਹੁਦੇਦਾਰ ਛੋਟੇ ਸਿੰਘ ਯਾਦਵ
ਭਾਰਤੀ ਵਫਦ ਦੀ ਮੈਂਬਰ
ਇਸਤਰੀਆਂ ਦੇ ਰੁਤਬੇ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ
ਅਹੁਦੇ 'ਤੇ
1984–89
ਨਿੱਜੀ ਵੇਰਵਾ
ਜਨਮ 31 ਮਾਰਚ 1938(1938-03-31)
ਕਪੂਰਥਲਾ, ਪੰਜਾਬ ਪ੍ਰਾਂਤ, ਬਰਤਾਨਵੀ ਭਾਰਤ
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀ ਵਿਨੋਦ ਦੀਕਸ਼ਤ
ਔਲਾਦ 2
ਅਲਮਾ ਮਾਤਰ ਦਿੱਲੀ ਯੂਨੀਵਰਸਿਟੀ

ਸ਼ੀਲਾ ਦੀਕਸ਼ਤ (ਜਨਮ ਸ਼ੀਲਾ ਕਪੂਰ[1]) ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਰਾਜ ਦੀ ਮੁੱਖ ਮੰਤਰੀ ਸੀ। ਉਨ੍ਹਾਂ ਨੂੰ 17 ਦਸੰਬਰ 2008 ਵਿੱਚ ਲਗਾਤਾਰ ਤੀਜੀ ਵਾਰ ਦਿੱਲੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਇਹ ਦਿੱਲੀ ਦੀ ਦੂਜੀ ਇਸਤਰੀ ਮੁੱਖ ਮੰਤਰੀ ਸਨ। ਇਨ੍ਹਾਂ ਦਾ ਹਲਕਾ ਨਵੀਂ ਦਿੱਲੀ ਹੈ। ਨਵੀਂ ਹੱਦਬੰਦੀ ਤੋਂ ਪਹਿਲਾਂ ਇਨ੍ਹਾਂ ਦਾ ਹਲਕਾ ਗੋਲ ਮਾਰਕੀਟ ਸੀ ਜੋ ਹੁਣ ਖ਼ਤਮ ਕਰ ਦਿੱਤਾ ਗਿਆ ਹੈ। 2008 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਨੇ 70 ਵਿੱਚੋਂ 43 ਸੀਟਾਂ ਜਿੱਤੀਆਂ ਸਨ। ਉਹ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਦਿੱਲੀ ਰਾਜ ਦੀ ਮੁੱਖ ਮੰਤਰੀ ਰਹੀ। ਪਰ ਦਸੰਬਰ 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਇਥੋਂ ਤੱਕ ਕਿ ਉਹ ਆਪਣੀ ਸੀਟ ਵੀ ਬੁਰੀ ਤਰ੍ਹਾਂ ਹਾਰ ਗਈ।

ਹਵਾਲੇ[ਸੋਧੋ]