ਅਸਦਾਬਾਦ, ਅਫ਼ਗ਼ਾਨਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸਦਾਬਾਦ
اسعد‌آباد
ਚਾਘਾ ਸਾਰੇਅ
ਅਮਰੀਕਾ ਦੇ ਫੌਜ਼ੀ ਅਸਦਾਬਾਦ ਵਿੱਚ (ਅਗਸਤ 2009)
ਅਮਰੀਕਾ ਦੇ ਫੌਜ਼ੀ ਅਸਦਾਬਾਦ ਵਿੱਚ (ਅਗਸਤ 2009)
ਉਪਨਾਮ: 
ਅਬਦ
ਦੇਸ਼ Afghanistan
ਸੂਬਾਕੁਨਰ ਸੂਬਾ
ਜਿਲ੍ਹਾਅਸਦਾਬਾਦ ਜਿਲ੍ਹਾ
ਸਰਕਾਰ
 • ਕਿਸਮਇਸਲਾਮੀ ਗਣਤੰਤਰ
ਉੱਚਾਈ
827 m (2,713 ft)
ਆਬਾਦੀ
 • ਕੁੱਲ48,400
ਸਮਾਂ ਖੇਤਰ+ 4.30

ਅਸਦਾਬਾਦ ਅਤੇ ਅਸਦ ਅਬਾਦ (ਪਸ਼ਤੋ: اسعد‌آباد‎ - Asadābād, Persian: اسعد‌آباد) ਅਫ਼ਗਾਨਿਸਤਾਨ ਵਿੱਚ ਸਥਿੱਤ ਕੁਨਰ ਸੂਬੇ ਦੀ ਰਾਜਧਾਨੀ ਹੈ। ਇਹ ਪਾਕਿਸਤਾਨ ਦੇ ਨੇੜੇ ਪੂਰਬ ਵਿੱਚ ਸਥਿੱਤ ਹੈ। ਇਹ ਸ਼ਹਿਰ ਇੱਕ ਘਾਟੀ ਦੇ ਵਿਚਾਲੇ ਸਥਿੱਤ ਹੈ ਜੋ ਕਿ ਪਿਚ ਨਦੀ ਅਤੇ ਕੁਨਾਰ ਨਦੀ ਦੇ ਵਿਚਾਲੇ ਹੈ। ਅਸਦਾਬਾਦ ਹਿੰਦੂਕੁਸ਼ ਦਾ ਇੱਕ ਪਹਾੜੀ ਖੇਤਰ ਹੈ ਜੋ ਕਿ ਪਾਕਿਸਤਾਨੀ ਸਰਹੱਦ ਤੋਂ ਉੱਤਰ-ਪੱਛਮ ਵੱਲ 13 ਕਿਲੋਮੀਟਰ ਦੂਰ ਹੈ ਅਤੇ ਜਲਾਲਾਬਾਦ, ਅਫ਼ਗ਼ਾਨਿਸਤਾਨ ਤੋਂ ਉੱਤਰ-ਪੂਰਬ ਵੱਲ 80 ਕਿਲੋਮੀਟਰ (50 ਮੀਲ) ਦੂਰ ਹੈ। ਅਸਦਾਬਾਦ ਵਿੱਚ ਵਪਾਰ ਕਾਫੀ ਚੰਗਾ ਹੁੰਦਾ ਹੈ। ਖੈਬਰ ਦੱਰੇ ਤੋਂ ਬਾਅਦ ਨਾਵਾ ਦੱਰਾ ਹਿੰਦੂਕੁਸ਼ ਨੂੰ ਪਾਰ ਕਰਨ ਦਾ ਦੂਸਰਾ ਸਭ ਤੋਂ ਮਹੱਤਵਪੂਰਨ ਰਾਸਤਾ ਹੈ ਅਤੇ ਇੱਥੋਂ ਦੀ ਬਹੁਤ ਸਾਰੇ ਤਾਲਿਬਾਨ ਚਰਮਪੰਥੀ ਉਗਰਵਾਦੀ ਅਤੇ ਤਸਕਰੀ ਕਰਨ ਵਾਲੇ ਲੋਕ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਾਲੇ ਆਇਆ-ਜਾਇਆ ਕਰਦੇ ਹਨ।[1] ਫ਼ਸਲਾਂ ਪ੍ਰਤੀ ਵੇਖਿਆ ਜਾਵੇ ਤਾਂ ਇੱਥੋਂ ਦੇ ਲੋਕ ਚਾਵਲ, ਗੰਨਾ, ਸਬਜ਼ੀਆਂ ਅਤੇ ਕਣਕ ਉਗਾਉਂਦੇ ਹਨ।

ਇਤਿਹਾਸ[ਸੋਧੋ]

ਕੁਨਰ ਸੂਬਾ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂ ਕਿ ਇਸ ਦੇ ਕੋਲੋਂ ਇਤਿਹਾਸਿਕ ਰਾਹ ਲੰਘਦੇ ਹਨ ਜੋ ਕੇਂਦਰੀ ਏਸ਼ੀਆ ਨੂੰ ਭਾਰਤ ਅਤੇ ਇਰਾਨ ਵਰਗੇ ਦੇਸ਼ਾਂ ਨਾਲ ਜੋੜਦੇ ਹਨ, ਜਿਵੇਂ ਕਿ ਸਿਲਕ ਰੋਡ ਅਤੇ ਜੀ.ਟੀ. ਰੋਡ। ਇਹ ਖੈਬਰ ਪਾਸ ਕੋਲੋਂ ਹਿੰਦੂਕਸ਼ ਪਹਾੜਾਂ ਤੋਂ ਹੁੰਦੇ ਹੋਏ ਗੁਜ਼ਰਦੇ ਹਨ। ਇੱਥੇ ਦੋ ਵੱਡੀਆਂ ਨਦੀਆਂ ਵਹਿੰਦੀਆਂ ਹਨ- ਕੁਨਰ ਨਦੀ ਅਤੇ ਪੇਚ ਨਦੀ। ਇਹ ਖੇਤਰ ਵੱਖ ਵੱਖ ਸ਼ਾਸ਼ਕਾਂ ਹੇਠ ਆਉਂਦਾ ਰਿਹਾ ਹੈ। ਇਹ ਸ਼ਹਿਰ ਉਨ੍ਹਾ ਰਾਹਾਂ ਦੇ ਬਿਲਕੁਲ ਨਜ਼ਦੀਕ ਹੈ ਜਿਨ੍ਹਾ ਰਾਹਾਂ ਤੋਂ ਸਿਕੰਦਰ ਭਾਰਤ ਵੱਲ ਵੱਧ ਰਿਹਾ ਸੀ। ਭੂਤਕਾਲ ਵਿੱਚ ਅਸਦਾਬਾਦ ਦੇ ਨੇੜੇ ਦੇ ਖੇਤਰ ਨੂੰ 'ਚਾਗਾ ਸੇਰਾਏ' ਕਿਹਾ ਜਾਂਦਾ ਸੀ। ਇਸ ਸ਼ਬਦ ਦੇ ਉਚਾਰਨ ਲਈ ਕਈ ਵੱਖ-ਵੱਖ ਸ਼ਬਦ ਵਰਤ ਲਏ ਜਾਂਦੇ ਹਨ।[2][3][4]ਮੁਗਲ ਸ਼ਾਸ਼ਕ ਬਾਬਰ ਦੇ ਫੌਜੀ ਖੇਤਰ ਦਾ ਵੀ ਇਹ ਸ਼ਹਿਰ ਹਿੱਸਾ ਰਿਹਾ ਹੈ। ਬਾਬਰ ਦੁਆਰਾ ਇਹ ਗੱਲ ਸੰਖੇਪ ਤੌਰ 'ਤੇ ਆਪਣੀ ਰਚਨਾ ਬਾਬਰਨਾਮਾ ਵਿੱਚ ਲਿਖੀ ਗਈ ਹੈ। ਉਸਨੇ 'ਕਾਫ਼ਿਰਾਂ' ਨਾਲ ਆਪਣੇ ਸੰਬੰਧਾਂ ਬਾਰੇ ਵੀ ਲਿਖਿਆ ਹੈ।ਬਾਬਰਨਾਮਾ ਵੇਖੋ 19ਵੀਂ ਸਦੀ ਦੇ ਅਖੀਰ/20ਵੀਂ ਸਦੀ ਦੇ ਸ਼ੁਰੂ ਵਿੱਚ ਇਸ ਖੇਤਰ ਦੀ ਰਾਜਧਾਨੀ ਪੁਸ਼ੂਤ/ਪਾਸਾਤ/ਪਾਸਾਦ ਤੋਂ ਵਰਤਮਾਨ ਸ਼ਹਿਰ 'ਅਸਦਾਬਾਦ' ਕਰ ਦਿੱਤੀ ਗਈ ਸੀ। 20ਵੀਂ ਸਦੀ ਵਿੱਚ ਇਸ ਸ਼ਹਿਰ ਦਾ ਕਾਫੀ ਵਿਕਾਸ ਹੋਇਆ ਜਿਵੇਂ ਕਿ ਰੋਡ, ਸ਼ਾਪਿੰਗ ਮਾਲ, ਬ੍ਰਿਜ, ਗੈਸ ਸਟੇਸ਼ਨ ਆਦਿ।[5] ਓਸਾਮਾ ਬਿਨ ਲਾਦੇਨ ਨੇ ਵੀ ਕੁਝ ਸਮਾਂ ਅਸਦਾਬਾਦ ਵਿੱਚ ਬਤੀਤ ਕੀਤਾ ਸੀ।[6]

ਵਰਤਮਾਨ ਸਮੇਂ[ਸੋਧੋ]

ਵਿਕਾਸ ਦੀਆਂ ਕੁਝ ਉਦਾਹਰਨਾਂ ਹੇਠ ਲਿਖੀਆਂ ਹਨ:

 • ਕੁਨਾਰ ਸੂਬੇ ਦੇ ਮੁੱਖ ਖਰੀਦ-ਬਾਜ਼ਾਰ ਵਿੱਚ ਹੁਣ ਲਗਭਗ 600 ਸਟੋਰ ਹਨ, ਜਿਨ੍ਹਾ ਵਿੱਚੋਂ 100 ਪਿਛਲੇ ਤਿੰਨ ਸਾਲਾਂ ਵਿੱਚ ਬਣੇ ਹਨ।
 • ਸੂਬਾ ਉਸਾਰੀ ਟੀਮ ਨੇ ਇੱਥੇ 16 ਸਕੂਲ, 20 ਦਵਾਖਾਨੇ ਅਤੇ 8 ਜਿਲ੍ਹਾ ਕੇਂਦਰ ਬਣਾਏ ਹਨ।
 • ਸੂਬਾ ਉਸਾਰੀ ਟੀਮ ਦਾ 13 ਰੋਡ ਅਤੇ 11 ਪੁਲ ਬਣਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।
 • ਖੇਤੀਵਪਾਰ ਵਿਕਾਸਕਾਰੀ ਟੀਮ ਨੇ ਕਈ ਨਵੇਂ ਪ੍ਰਾਜੈਕਟਾਂ ਤੇ ਕੰਮ ਕੀਤਾ ਹੈ ਅਤੇ 10 ਤੋਂ ਜਿਆਦਾ ਫ਼ਾਰਮ ਖੋਲ੍ਹੇ ਹਨ।
 • ਜਲਾਲਾਬਾਦ-ਅਸਮਾਰ ਅਤੇ ਪੇਚ ਨਦੀ ਰੋਡ ਨੇ ਯਾਤਰਾ ਦਾ ਅੱਧਾ ਸਮਾਂ ਘਟਾ ਦਿੱਤਾ ਹੈ ਅਤੇ ਅਸਦਾਬਾਦ ਕਾਮਰਸ ਕੇਂਦਰ ਨੂੰ ਜਾਲਾਬਾਦ ਨਾਲ ਜੋੜਿਆ ਹੈ।[7] ਅਫ਼ਗਾਨ ਰਾਸ਼ਟਰੀ ਪੁਲਿਸ ਇਸ ਸ਼ਹਿਰ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਇੱਥੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਕ ਸੈਨਾ ਵੀ ਕੰਮ ਕਰਦੀ ਹੈ ਜੋ ਕਿ ਅਮਰੀਕਾ ਦੀ ਹਥਿਆਰਬੰਦ ਸੈਨਾ ਦੀ ਮਦਦ ਨਾਲ ਕੰਮ ਕਰਦੀ ਹੈ। ਏਨਾ ਹੀ ਨਹੀਂ ਇਹ ਸੈਨਾ ਸਿਰਫ ਅਫ਼ਗਾਨ ਸਰਕਾਰ ਦੀ ਹੀ ਸਹਾਇਤਾ ਨਹੀਂ ਕਰਦੀ ਬਲਕਿ ਅਫ਼ਗਾਨ ਰਾਸ਼ਟਰੀ ਸੁਰੱਖਿਆ ਸੈਨਾ ਨੂੰ ਵੀ ਸਿਖਲਾਈ ਦੇ ਰਹੀ ਹੈ, ਅਤੇ ਅਫ਼ਗਾਨ ਪੁਲਿਸ ਨੂੰ ਵੀ।

ਵਿਸ਼ਿਸ਼ਟ ਨਿਵਾਸੀ ਅਤੇ ਘਟਨਾਵਾਂ[ਸੋਧੋ]

 • ਅਸਦਾਬਾਦ ਜਮਾਲ-ਅਲ-ਦੀਨ ਅਫ਼ਗਾਨੀ ਦਾ ਜਨਮ-ਸਥਾਨ ਹੈ।[8][9][10]ਅਸਦਾਬਾਦ ਵਿੱਚ ਇੱਕ ਟਾਊਨ ਹਾਲ ਦਾ ਨਾਂਮ ਵੀ ਉਸਦੇ ਨਾਂਮ ਉੱਪਰ ਰੱਖਿਆ ਗਿਆ ਹੈ।[11]
 • ਅਮਰੀਕੀ ਸੈਨਾ ਦੇ ਲਫਟੈਣ ਮਿਚੇਲ ਪੀ. ਮਰਫ਼ੀ ਨੂੰ ਉਨ੍ਹਾ ਦੁਆਰਾ ਅਸਦਾਬਾਦ ਵਿੱਚ ਕੀਤੇ 'ਓਪਰੇਸ਼ਨ ਰੈੱਡ ਆਨਰ' ਕਰਕੇ ਆਨਰ ਮੈਡਲ ਦਿੱਤਾ ਗਿਆ ਸੀ। ਇਹ ਓਪਰੇਸ਼ਨ ਰੈੱਡ ਵਿੰਗਸ ਜੂਨ ਤੋਂ ਜੁਲਾਈ 2005 ਵਿਚਕਾਰ ਹੋਇਆ ਸੀ।
 • ਯੂਐੱਸ ਓਪਰੇਸ਼ਨ: "ਬਿਗ ਰੈੱਡ ਵਿੰਗਸ" ਅਤੇ ਓਪਰੇਸ਼ਨ ਮਾਉਨਟੇਨ ਲਾਏਨ ਇੱਥੇ ਹੋਏ ਸਨ।[12]

ਹਵਾਲੇ[ਸੋਧੋ]

 1. Pakistan, Afghanistan, and the United States Agree: Cooperation is the Key to Success Along Border Pass Archived 2012-03-24 at the Wayback Machine., United States Army Sergeant Matthew C. Moeller, Combined Joint Task Force 82 Public Affairs, The DISAM Journal, November 2009, ... Separated by only a waist-high barbed wire fence, the area around the Nawa Pass was historically a safe haven for insurgents and smugglers ...
 2. Killing the Cranes, Edward Girardet, 2011, pub by Chelsea Green
 3. Before Taliban, Genealogies of the Afghan Jihad, David B. Edwards, University of California Press, 2002, The Regents of the University of California
 4. The Main Enemy, Bearden and Risen, 2004
 5. Asadabad, Encyclopedia Iranica online, Encyclopedia Iranica foundation
 6. http://www.salon.com/2002/09/06/asadabad/
 7. http://georgewbush-whitehouse.archives.gov/infocus/afghanistan/
 8. From Reform to Revolution, Louay Safi, Intellectual Discourse 1995, Vol. 3, No. 1
 9. LINK Archived 2007-02-12 at the Wayback Machine. and Historia, Le vent de la révolte souffle au Caire, Baudouin Eschapasse
 10. "LINK". Archived from the original on 2007-01-29. Retrieved 2016-11-23. {{cite web}}: Unknown parameter |dead-url= ignored (help)
 11. Karzai seeks end to war on Afghan soil
 12. "ਪੁਰਾਲੇਖ ਕੀਤੀ ਕਾਪੀ". Archived from the original on 2012-02-18. Retrieved 2016-11-23. {{cite web}}: Unknown parameter |dead-url= ignored (help)

ਬਾਹਰੀ ਕਡ਼ੀਆਂ[ਸੋਧੋ]