ਸਮੱਗਰੀ 'ਤੇ ਜਾਓ

ਪਾਰਸਾ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰਸਾ
ਮੁੱਖ ਤਸਵੀਰ

ਪਾਰਸਾ ਇੱਕ ਪਾਕਿਸਤਾਨੀ ਡਰਾਮਾ ਹੈ ਜੋ ਬੁਸ਼ਰਾ ਰਹਿਮਾਨ ਦੁਆਰਾ ਲਿਖੇ ਪਾਰਸਾ (ਨਾਵਲ) ਉੱਪਰ ਅਧਾਰਿਤ ਹੈ| ਇਹ ਸਮਾਜ ਦੇ ਲੋਕਾਂ ਵਿੱਚ ਜਾਤ ਅਤੇ ਧਰਮ ਤੋਂ ਬਾਹਰੇ ਵਿਆਹਾਂ ਅਤੇ ਦੂਜੇ ਸੱਭਿਆਚਾਰਾਂ ਨੂੰ ਨੀਵਾਂ ਸਮਝਣ ਦੀ ਪ੍ਰਵਿਰਤੀ ਨੂੰ ਪੇਸ਼ ਕਰਦਾ ਹੈ| ਇਹ ਡਰਾਮਾ ਪਾਰਸਾ ਨਾਂ ਦੀ ਇੱਕ ਮੁਸਲਿਮ ਕੁੜੀ ਦੀ ਕਹਾਣੀ ਹੈ ਜੋ ਇੱਕ ਡੇਵਿਡ ਨਾਂ ਦੇ ਈਸਾਈ ਮੁੰਡੇ ਨਾਲ ਪਿਆਰ ਕਰ ਬੈਠਦੀ ਹੈ ਤੇ ਵਿਆਹ ਵੀ ਕਰ ਲੈਂਦੀ ਹੈ|

ਕਥਾਨਕ

[ਸੋਧੋ]

ਪਾਰਸਾ (ਆਇਸ਼ਾ ਖਾਨ) ਦੇ ਮਾਤਾ ਪਿਤਾ ਦਾ ਸੁੰਨੀ ਮੁਸਲਮਾਨ ਹੋਣ ਦੇ ਬਾਵਜੂਦ ਆਪਨੇ ਇਸਾਈ ਗੁਆਂਢੀਆਂ ਨਾਲ ਬਹੁਤ ਨੇੜਤਾ ਹੈ| ਪਾਰਸਾ ਉਹਨਾ ਦੇ ਈ ਮੁੰਡੇ ਡੇਵਿਡ(ਅਹਿਸਾਨ ਖਾਨ) ਨਾਲ ਪਿਆਰ ਕਰ ਬੈਠਦੀ ਹੈ| ਪਾਰਸਾ ਦੇ ਘਰਦੇ ਉਸ ਦਾ ਵਿਆਹ ਸਲਮਾਨ(ਅਦਨਾਨ ਸਿੱਦਕ਼ੀ) ਨਾਲ ਪੱਕਾ ਕਰ ਦਿੰਦੇ ਹਨ| ਸਲਮਾਨ ਪਾਰਸਾ ਨੂੰ ਬਹੁਤ ਪਿਆਰ ਕਰਦਾ ਹੈ ਪਰ ਪਾਰਸਾ ਨੂੰ ਸਲਮਾਨ ਬਿਲਕੁਲ ਪਸੰਦ ਨਹੀਂ| ਡੇਵਿਡ ਤੇ ਪਾਰਸਾ ਆਪਸ ਵਿੱਚ ਵਿਆਹ ਕਰਾਉਣਾ ਚਾਹੁੰਦੇ ਨੇ ਪਰ ਉਹਨਾ ਦਾ ਧਰਮ ਇਸ ਵਿੱਚ ਰੋੜਾ ਬਣਦਾ ਹੈ| ਆਖਿਰਕਾਰ ਉਹ ਦੋਵੇਂ ਵਿਆਹ ਕਰ ਲੇਂਦੇ ਨੇ ਪਰ ਇਥੋਂ ਹੀ ਸ਼ੁਰੂ ਹੁੰਦੀਆਂ ਹਨ ਅਸਲੀ ਸਮੱਸਿਆਵਾਂ, ਜਿਹਨਾਂ ਨਾਲ ਲੜਦਿਆਂ ਲੜਦਿਆਂ ਪਾਰਸਾ ਹਾਰ ਜਾਂਦੀ ਹੈ|

ਕਾਸਟ

[ਸੋਧੋ]

ਫਰਮਾ:Hum TV Programs