ਅੰਗਦ ਬੇਦੀ
ਅੰਗਦ ਬੇਦੀ | |
---|---|
ਜਨਮ | [1] | 6 ਫਰਵਰੀ 1983
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2004-ਹੁਣ ਤੱਕ |
ਜੀਵਨ ਸਾਥੀ | |
ਮਾਤਾ-ਪਿਤਾ | ਬਿਸ਼ਨ ਸਿੰਘ ਬੇਦੀ (ਪਿਤਾ) |
ਅੰਗਦ ਸਿੰਘ ਬੇਦੀ (ਜਨਮ 6 ਫਰਵਰੀ 1983) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਮਾਡਲ ਹੈ, ਜੋ ਬਾਲੀਵੁੱਡ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨ ਲਈ ਮਸ਼ਹੂਰ ਹੈ।[2] ਅੰਗਦ ਨੇ ਮਲਿਆਲਮ ਦੀ ਛੋਟੀ ਕਹਾਣੀ ਕਾਇਆ ਤਾਰਨ ਨਾਲ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਾਲਤੂ (2011) ਨਾਲ ਕੀਤੀ ਸੀ।
ਅੰਗਦ 'ਸਟਾਰ ਵਨ' ਦੇ ਕੁਕਿੰਗ ਸ਼ੌਅ ਕੁੱਕ ਨਾ ਕਹੋ ਵਿੱਚ ਵੀ ਦਿਖਾਈ ਦਿੱਤਾ ਸੀ। ਉਸ ਨੇ ਯੂਟੀਵੀ ਬਿੰਦਾਸ ਦੇ ਰਿਐਲਿਟੀ ਟੀਵੀ ਸ਼ੋਅ ਇਮੋਸ਼ਨਲ ਅੱਤਿਆਚਾਰ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਕੀਤੀ। ਉਸਨੇ ਕਲਰਜ਼ ਦੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਸੀਜ਼ਰ 3 ਵਿੱਚ ਹਿੱਸਾ ਲਿਆ। ਅੰਗਦ ਫਿਲਹਾਲ ਜੋਹਨ ਆਗਸਟੀਨ ਦੁਆਰਾ ਨਿਰਦੇਸਿਤ ਲਿਟਲ ਗੌਡਫਦਰ 'ਤੇ ਕੰਮ ਕਰ ਰਿਹਾ ਹੈ। ਅੰਗਦ ਨੂੰ ਉਂਗਲੀ (2014), ਪਿੰਕ (2016) ਫਿਲਮਾਂ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[3][4] 2017 ਵਿੱਚ ਉਸਨੇ ਐਮੇਜ਼ਾਨ ਦੀ ਲੜੀ 'ਇਨਸਾਈਡ ਐਜ' ਵਿੱਚ ਮੁੱਖ ਭੂਮਿਕਾ ਨਿਭਾਈ।[5][6] ਉਹ ਸਲਮਾਨ ਖ਼ਾਨ ਨਾਲ ਟਾਈਗਰ ਜਿੰਦਾ ਹੈ ਵਿੱਚ ਵੀ ਦੇਖਿਆ ਗਿਆ ਸੀ। ਉਹ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫਿਲਮ ਸੂਰਮਾ (2018) ਦਾ ਵੀ ਹਿੱਸਾ ਹੈ। ਇਸ ਫਿਲਮ ਵਿੱਚ ਉਸਨੇ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਦੀ ਭੂਮਿਕਾ ਨਿਭਾਈ ਹੈ।
ਮੁੱਢਲਾ ਜੀਵਨ
[ਸੋਧੋ]ਅੰਗਦ ਦਾ ਜਨਮ ਪ੍ਰਸਿੱਧ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਘਰ ਹੋਇਆ ਸੀ। ਉਸ ਨੇ ਦਿੱਲੀ ਲਈ ਅੰਡਰ -19 ਪੱਧਰ ਤੱਕ ਕ੍ਰਿਕੇਟ ਖੇਡਿਆ। ਉਸ ਨੇ ਗਿਆਨ ਭਾਰਤੀ ਸਕੂਲ,ਦਿੱਲੀ ਵਿੱਚ ਪੜ੍ਹਾਈ ਕੀਤੀ ਅਤੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ।[7][8] ਇਸਦੇ ਬਾਅਦ, ਉਸਨੇ ਮਾਡਲਿੰਗ ਵਿੱਚ ਕਰੀਅਰ ਸ਼ੁਰੂ ਕੀਤਾ ਅਤੇ ਅਦਾਕਾਰੀ ਕਰਨ ਦਾ ਅਭਿਆਸ ਕੀਤਾ।[9]
ਨਿੱਜੀ ਜੀਵਨ
[ਸੋਧੋ]ਅੰਗਦ ਬੇਦੀ ਦੀ ਇੱਕ ਵੱਡੀ ਭੈਣ ਅਤੇ ਆਪਣੇ ਪਿਤਾ ਦੇ ਪਹਿਲੇ ਵਿਆਹ ਤੋਂ ਦੋ ਸੌਤੇਲੇ ਭੈਣ-ਭਰਾ ਹਨ।[8] ਅੰਗਦ ਨੇ 10 ਮਈ, 2018 ਨੂੰ ਨਵੀਂ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਅਦਾਕਾਰ ਨੇਹਾ ਧੂਪੀਆ ਨਾਲ ਵਿਆਹ ਕੀਤਾ ਸੀ।[10]
ਹਵਾਲੇ
[ਸੋਧੋ]- ↑ "Neha Dhupia and Angad Bedi age and date of birth: All details about the celebrity couple" (in ਅੰਗਰੇਜ਼ੀ (ਬਰਤਾਨਵੀ)). Retrieved 2018-05-14.
- ↑ Angad Fatehi
- ↑ Rodricks, Allan Moses (16 September 2016). "Angad Singh Bedi: 'Pink is the new black'". The Hindu.
- ↑ "Pink is actually for the men: Angad Bedi". 16 September 2016.
- ↑ "Angad Bedi reveals he got inspired from MS Dhoni for his role in 'Inside Edge'". Daily News and Analysis. 2017-07-14. Retrieved 2017-07-17.
- ↑ Kaushal, Sweta (2017-07-15). "Hope someone casts Richa Chadha with me in a film: Angad Bedi". ਹਿੰਦੁਸਤਾਨ ਟਾਈਮਸ. Retrieved 2017-07-17.
- ↑ "Yuvraj Singh bats for Angad Bedi's new movie - Times of India".
- ↑ 8.0 8.1 "PHOTO: Angad Bedi wishes father Bishan Singh Bedi on birthday". 25 September 2015. Archived from the original on 25 ਜੂਨ 2018. Retrieved 16 ਜੁਲਾਈ 2018.
{{cite web}}
: Unknown parameter|dead-url=
ignored (|url-status=
suggested) (help) - ↑ "Quick 5 with Angad Bedi".
- ↑ "Neha Dhupia and Angad Bedi are wife and husband now". ਹਿੰਦੁਸਤਾਨ ਟਾਈਮਸ. May 10, 2018.