ਸਮੱਗਰੀ 'ਤੇ ਜਾਓ

ਅੱਲ੍ਹਾ ਬਖ਼ਸ਼ ਸੂਮਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਲ੍ਹਾ ਬਖ਼ਸ਼ ਸੂਮਰੋ
2ਵਾਂ ਅਤੇ 4ਵਾਂ ਸਿੰਧ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
23 ਮਾਰਚ 1938 – 18 ਅਪ੍ਰੈਲ 1940
ਗਵਰਨਰਸਰ ਲਿੰਕਲਟ ਗ੍ਰਾਹਮ,
ਜੋਸਫ਼ ਹਿਉਗ ਗੈਰੇਟ (ਐਕਟਿੰਗ)
ਤੋਂ ਪਹਿਲਾਂਸਰ ਗ਼ੁਲਾਮ ਹੁਸੈਨ ਹਿਦਾਇਤ ਉਲ੍ਹਾ
ਤੋਂ ਬਾਅਦਮੀਰ ਬੰਦੇਹ ਅਲੀ ਖਾਨ ਤਲਪੁਰ
ਦਫ਼ਤਰ ਵਿੱਚ
27 ਮਾਰਚ 1942 – 14 ਅਕਤੂਬਰ 1942
ਗਵਰਨਰਸਰ ਹਿਉਗ ਡੋਅ
ਤੋਂ ਪਹਿਲਾਂਮੀਰ ਬੰਦੇਹ ਅਲੀ ਖ਼ਾਨ ਤਲਪੁਰ
ਤੋਂ ਬਾਅਦਸਰ ਗ਼ੁਲਾਮ ਹੁਸੈਨ ਹਿਦਾਇਤ ਉਲ੍ਹਾ
ਨਿੱਜੀ ਜਾਣਕਾਰੀ
ਜਨਮ1900
ਸ਼ਿਕਾਰਪੁਰ, ਬੰਬੇ ਪ੍ਰੇਜੀਡੇਂਸੀ, ਬ੍ਰਿਟਿਸ਼ ਭਾਰਤ
ਮੌਤ14 ਮਈ 1943(1943-05-14) (ਉਮਰ 42–43)
ਸ਼ਿਕਾਰਪੁਰ, ਬੰਬੇ ਪ੍ਰੇਜੀਡੇਂਸੀ, ਬ੍ਰਿਟਿਸ਼ ਭਾਰਤ (ਹੁਣ ਸਿੰਧ, ਪਾਕਿਸਤਾਨ)
ਸਿਆਸੀ ਪਾਰਟੀਸਿੰਧ ਇਤਹਾਦ ਪਾਰਟੀ
ਜੀਵਨ ਸਾਥੀਸਾਹਿਬ ਖ਼ਾਤੂਨ
ਬੱਚੇਰਹੀਮ ਬਖ਼ਸ਼, ਹੈਦਰ ਬਖ਼ਸ਼, ਅਬਦੁਲ ਸਮਦ, ਰਜੀਆ, ਸਫ਼ੀਆ, ਅਫ਼ਰੋਜ਼, ਕ਼ੁਦਸੀਆ ਅਤੇ ਸਈਦਾ
ਪੇਸ਼ਾਸਰਕਾਰੀ ਠੇਕੇਦਾਰ, ਰਾਜਨੀਤੀਵਾਨ

ਅੱਲ੍ਹਾ ਬਖ਼ਸ਼ ਮੁਹੰਮਦ ਉਮਰ ਸੂਮਰੋ (1900 – 14 ਮਈ 1943), ਸਿੰਧੀ (ਖ਼ਾਨ ਬਹਾਦੁਰ ਸਰ ਅੱਲ੍ਹਾ ਬਖ਼ਸ਼ ਮੁਹੰਮਦ ਉਮਰ ਸੂਮਰੋ ਓਬੀਈ ਸਤੰਬਰ 1942 ਤੱਕ) ਜਾਂ ਅੱਲ੍ਹਾ ਬਖ਼ਸ਼ ਸੂਮਰੋ, ਇੱਕ ਜ਼ਿਮੀਂਦਾਰ, ਸਰਕਾਰੀ ਠੇਕੇਦਾਰ, ਭਾਰਤੀ ਸੁਤੰਤਰਤਾ ਕਾਰਕੁੰਨ ਅਤੇ ਬ੍ਰਿਟਿਸ਼ ਭਾਰਤ ਵਿੱਚ ਸਿੰਧ ਪ੍ਰਾਂਤ ਦਾ ਰਾਜਨੇਤਾ ਸੀ। ਉਹ ਸੂਬੇ ਦੇ ਸਰਬੋਤਮ ਪ੍ਰੀਮੀਅਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਸਨੂੰ ਸ਼ਹੀਦ ਕਿਹਾ ਜਾਂਦਾ ਸੀ।

ਅੱਲ੍ਹਾ ਬਖ਼ਸ਼ ਸੂਮਰੋ ਦਾ ਜਨਮ ਸੰਨ 1900 ਵਿੱਚ ਬੰਬੇ ਪ੍ਰੈਜ਼ੀਡੈਂਸੀ ਦੇ ਸ਼ਿਕਾਰਪੁਰ ਵਿੱਚ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਸਨੇ ਸਿੰਧ ਇਤਹਾਦ ਪਾਰਟੀ ਦੀ ਸਥਾਪਨਾ ਕੀਤੀ ਅਤੇ 23 ਮਾਰਚ 1938 ਤੋਂ 18 ਅਪ੍ਰੈਲ 1940 ਅਤੇ 7 ਮਾਰਚ 1941 ਤੋਂ 14 ਅਕਤੂਬਰ 1942 ਤੱਕ ਸਿੰਧ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। 1943 ਵਿੱਚ ਉਸ ਨੂੰ ਧਾਰਮਿਕ ਕੱਟੜਪੰਥੀਆਂ ਨੇ ਕਥਿਤ ਤੌਰ 'ਤੇ ਕ਼ੱਤਲ ਕਰ ਦਿੱਤਾ ਸੀ। ਉਸ ਦਾ ਬੇਟਾ ਰਹੀਮ ਬਖ਼ਸ਼ ਸੂਮਰੋ ਵੀ ਪਾਕਿਸਤਾਨ ਵਿੱਚ ਇੱਕ ਰਾਜਨੇਤਾ ਸੀ। ਉਸ ਦਾ ਭਤੀਜਾ ਇਲਾਹੀ ਬਖ਼ਸ਼ ਸੂਮਰੋ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਸਪੀਕਰ ਸੀ ਅਤੇ ਇੱਕ ਵੇਤਰਨ ਰਾਜਨੇਤਾ ਹੈ।

ਮੁੱਢਲਾ ਜੀਵਨ

[ਸੋਧੋ]

ਅੱਲ੍ਹਾ ਬਖ਼ਸ਼ ਸੂਮਰੋ ਦਾ ਜਨਮ 1900 ਵਿੱਚ ਉੱਤਰੀ ਸਿੰਧ ਦੇ ਸ਼ਿਕਾਰਪੁਰ ਦੇ ਪਰਿਵਾਰਕ ਚੁਫ਼ੇਰੇ ਵਿੱਚ ਹੋਇਆ ਸੀ। ਉਸਦੇ ਪਿਤਾ ਸੂਮਰੋ ਰਾਜਪੂਤਾਂ ਦੇ ਖ਼ਾਨਦਾਨ ਦੇ ਮੁੱਖੀ ਸਨ। ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1918 ਵਿੱਚ ਪੂਰੀ ਕੀਤੀ ਅਤੇ ਆਪਣੇ ਪਿਤਾ ਦੇ ਇਕਰਾਰਨਾਮੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਇਆ।[1] ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਜੈਕੋਬਾਬਾਦ ਮਿਉਂਸੀਪਲ ਲਈ ਚੁਣਿਆ ਗਿਆ ਸੀ।

ਬਾਅਦ ਦੀ ਜ਼ਿੰਦਗੀ

[ਸੋਧੋ]

1940 ਵਿੱਚ ਅੱਲ੍ਹਾ ਬਖ਼ਸ਼ ਸੂਮਰੋ ਦੇ ਖ਼ਿਲਾਫ਼ ਇੱਕ ਭਰੋਸੇ ਦਾ ਮਤਾ ਪਾਸ ਕੀਤਾ ਗਿਆ।[2] ਭਾਰਤੀ ਰਾਸ਼ਟਰੀ ਕਾਂਗਰਸ ਨੇ ਆਲ ਇੰਡੀਆ ਮੁਸਲਿਮ ਲੀਗ ਨਾਲ਼ ਹੱਥ ਮਿਲਾਇਆ ਅਤੇ ਉਸਦੇ ਵਿਰੁੱਧ ਵੋਟ ਪਾਈ। ਆਪਣੀ ਸਰਕਾਰ ਦੇ ਬਰਖਾਸਤ ਹੋਣ ਤੋਂ ਬਾਅਦ ਸੂਮਰੋ ਨੂੰ ਰਾਸ਼ਟਰੀ ਰੱਖਿਆ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕੀਤਾ ਜਿਸ ਵਿੱਚ ਉਸਨੇ 1942 ਤੱਕ ਸੇਵਾ ਨਿਭਾਈ, ਜਦੋਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ।[3] ਸਤੰਬਰ 1942 ਵਿੱਚ ਸੂਮਰੋ ਨੇ ਆਪਣੀ ਨਾਈਟਹੁੱਡ ਅਤੇ ਖਾਨ ਬਹਾਦਰ ਦਾ ਖ਼ਿਤਾਬ ਤਿਆਗ ਦਿੱਤਾ ਜੋ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਦਿੱਤਾ ਸੀ।[4] ਉਸਨੇ ਰਾਸ਼ਟਰੀ ਰੱਖਿਆ ਪਰਿਸ਼ਦ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।

ਅੱਲ੍ਹਾ ਬਖ਼ਸ਼ ਸੂਮਰੋ ਨੂੰ ਮਾਰਚ 1941 ਵਿੱਚ ਥੋੜ੍ਹੇ ਸਮੇਂ ਲਈ ਸੱਤਾ 'ਤੇ ਵਾਪਸ ਚੁਣਿਆ ਗਿਆ ਅਤੇ ਉਸਨੇ ਲਗਭਗ ਇੱਕ ਸਾਲ ਪ੍ਰੀਮੀਅਰ ਵਜੋਂ ਸੇਵਾ ਨਿਭਾਈ।[2] ਹਾਲਾਂਕਿ ਭਾਰਤ ਛੱਡੋ ਅੰਦੋਲਨ ਦੇ ਸਮਰਥਨ ਸਦਕਾ ਉਸਨੂੰ ਰਾਜਪਾਲ ਨੇ ਬਰਖ਼ਾਸਤ ਕਰ ਦਿੱਤਾ ਸੀ।

ਕ਼ੱਤਲ

[ਸੋਧੋ]

ਅੱਲ੍ਹਾ ਬਖ਼ਸ਼ ਸੂਮਰੋ ਦੀ 14 ਮਈ 1943 ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਆਪਣੇ ਜੱਦੀ ਸ਼ਹਿਰ ਸ਼ਿਕਾਰਪੁਰ ਵਿੱਚ ਇੱਕ ਟਾਂਗਾ ਵਿੱਚ ਯਾਤਰਾ ਕਰ ਰਿਹਾ ਸੀ।[2] ਆਪਣੀ ਮੌਤ ਸਮੇਂ ਉਹ 43 ਸਾਲਾਂ ਦਾ ਸੀ। ਅਫ਼ਵਾਹਾਂ ਨੇ ਵੱਖਵਾਦੀ ਪੱਖੀ ਆਲ ਇੰਡੀਆ ਮੁਸਲਿਮ ਲੀਗ ਦੇ ਏਜੰਟਾਂ 'ਤੇ ਇਸ ਕ਼ੱਤਲ ਦਾ ਦੋਸ਼ ਲਾਇਆ ਹੈ।[5][6]

ਉਰਵਸ਼ੀ ਬੁਟਾਲੀਆ ਵਰਗੇ ਰਾਜਨੀਤਕ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਜੇ ਉਸ ਸਮੇਂ ਅੱਲ੍ਹਾ ਬਖ਼ਸ ਸੂਮਰੋ ਜ਼ਿੰਦਾ ਹੁੰਦਾ ਤਾਂ ਸਿੰਧ ਅਸੈਂਬਲੀ ਪਾਕਿਸਤਾਨ ਦੇ ਮਤੇ ਦਾ ਸਮਰਥਨ ਨਾ ਕਰਦੀ।[7]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. 2.0 2.1 2.2 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. "India and the War". UK Parliament. July 22, 1941. Archived from the original on ਜੁਲਾਈ 4, 2009. Retrieved ਨਵੰਬਰ 1, 2019.
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Raj, Nishant (6 May 2016). "The Forgotten Story Of Allah Bux Soomro, India's Hero Who Strongly Opposed The '2 Nation' Theory" (in English). ScoopWhoop. On 14th May, 1943, Allah Bux Soomro was assassinated by four men, while he was travelling in a tonga in Shaikarpur. 73 years later, his case still remains unsolved, but it's rumoured that his murder was carried out by members of the Muslim League.{{cite web}}: CS1 maint: unrecognized language (link)
  6. Kidwai, Rasheed (7 March 2019). "The Bullies of Partition: How the Muslim League silenced the majority of Indian Muslims strongly opposed to the creation of Pakistan" (in English). DailyO. Retrieved 9 March 2019. However, by 1943, Bakhsh was killed — allegedly by League goons.{{cite web}}: CS1 maint: unrecognized language (link)
  7. Butalia, Urvashi (2015). Partition: The Long Shadow (in English). Penguin UK. ISBN 9789351189497. Had Allah Baksh Soomro not been assassinated, the Sindh Assembly would not have supported the Pakistan resolution.{{cite book}}: CS1 maint: unrecognized language (link)

ਕਿਤਾਬਚਾ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).