ਸਮੱਗਰੀ 'ਤੇ ਜਾਓ

ਇਨਸ਼ਾ ਅੱਲ੍ਹਾ ਖ਼ਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਯਦ ਇਨਸ਼ਾ ਅੱਲ੍ਹਾ ਖ਼ਾਨ ਨੇ ਇਨਸ਼ਾ (ਉਰਦੂ:اِنشا اللہ خاں اِنشا ), ਅਠਾਰ੍ਹਵੀਂ ਅਤੇ ਉਨੀਵੀਂ ਸਦੀ ਦੇ ਅਰੰਭ ਵਿੱਚ ਲਖਨਊ ਅਤੇ ਦਿੱਲੀ ਦੇ ਦਰਬਾਰਾਂ ਇੱਕ ਉਰਦੂ ਕਵੀ ਸੀ। ਇਨਸ਼ਾ ਅੱਲ੍ਹਾ ਖ਼ਾਂ ਬਹੁ ਪੱਖੀ ਪ੍ਰਤਿਭਾ ਦਾ ਮਾਲਕ ਸੀ। ਉਹ ਇੱਕ ਸ਼ਾਇਰ, ਅਤੇ ਭਾਸ਼ਾ ਵਿਗਿਆਨੀ ਸੀ। ਉਸ ਨੂੰ ਉਰਦੂ ਦਾ ਪਹਿਲਾ ਵਿਆਕਰਣ, ਦਰੀਆ-ਏ-ਲਤਾਫਾਤ ਦਾ ਲੇਖਕ ਲੇਖਕ ਮੰਨਿਆ ਜਾਂਦਾ ਹੈ।

ਜ਼ਿੰਦਗੀ[ਸੋਧੋ]

ਇੰਸ਼ਾ ਦਾ ਪਿਤਾ, ਸੱਯਦ ਹਕੀਮ ਮੀਰ ਮਾਸ਼ਾ ਅੱਲ੍ਹਾ ਖਾਨ ਇੱਕ ਮਸ਼ਹੂਰ ਹਕੀਮ ਅਤੇ ਕੁਲੀਨ ਵਿਅਕਤੀ ਸੀ। ਦਿੱਲੀ ਦਰਬਾਰ ਦੇ ਹਾਲਾਤ ਸੁਖਾਵੇਂ ਨਾ ਹੋਣ ਕਾਰਨ ਉਹ ਬੰਗਾਲ ਦੇ ਮੁਰਸ਼ਿਦਾਬਾਦ ਚਲੇ ਗਿਆ, ਜਿਥੇ ਨਵਾਬ ਸਿਰਾਜ-ਉਦ-ਦੌਲਾ ਦੀ ਸਰਪ੍ਰਸਤੀ ਵਿੱਚ ਚਲਾ ਗਿਆ। ਉਸਦਾ ਬੇਟਾ ਇੰਸ਼ਾ ਦਾ ਜਨਮ ਮੁਰਸ਼ਿਦਾਬਾਦ ਵਿੱਚ ਹੋਇਆ ਸੀ।[1]

ਸ਼ਾਹ ਆਲਮ ਦੂਜੇ ਦੇ ਰਾਜ ਦੇ ਸਮੇਂ, ਇੰਸ਼ਾ ਦਿੱਲੀ ਆ ਗਿਆ। 1780 ਵਿਚ, ਇਹ ਮਿਰਜ਼ਾ ਨਜਫ ਖ਼ਾਨ ਦੀ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਬਾਅਦ ਵਿੱਚ ਸ਼ਾਹੀ ਦਰਬਾਰ ਤੱਕ ਪਹੁੰਚ ਹਾਸਲ ਕਰ ਲਈ।[1] ਉਸਦੇ ਕਾਵਿਕ ਹੁਨਰ ਅਤੇ ਵਿਅੰਗਾਤਮਕ ਸੂਝ ਕਰਨ ਉਸ ਨੂੰ ਚੰਗੀ ਪ੍ਰਸਿੱਧੀ ਮਿਲੀ, ਅਤੇ ਮਿਰਜ਼ਾ ਅਜ਼ੀਮ ਬੇਗ ਵਰਗੇ ਦਿੱਲੀ ਦੇ ਕਵੀਆਂ ਵਿੱਚ ਉਸ ਦੀ ਨਿਖੇਧੀ ਵੀ ਹੋਈ। ਮੁਗਲ ਸੱਤਾ ਦੇ ਪਤਨ ਤੋਂ ਬਾਅਦ, 1788 ਵਿੱਚ ਜਦੋਂ ਸ਼ਾਹ ਆਲਮ ਦੂਜਾ ਅੰਨ੍ਹਾ ਹੋ ਗਿਆ, ਇੰਸ਼ਾ ਨੇ ਲਖਨਊ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। 1791 ਵਿੱਚ, ਉਹ ਮਿਰਜ਼ਾ ਸੁਲੇਮਾਨ ਸ਼ਿਕੋਹ (ਇਕ ਮੁਗਲ ਰਾਜਕੁਮਾਰ, ਜੋ ਉਦੋਂ ਲਖਨਊ ਵਿੱਚ ਜਲਾਵਤਨ ਸੀ) ਦੇ ਦਰਬਾਰ ਵਿੱਚ ਸ਼ਾਮਲ ਹੋ ਗਿਆ ਅਤੇ ਮਿਰਜ਼ਾ ਦੇ ਉਸਤਾਦ, ਕਵੀ ਮਸ਼ਾਫੀ ਨਾਲ ਇੱਕ ਵੱਡੀ ਰੰਜਿਸ਼ ਦੀ ਲਪੇਟ ਵਿੱਚ ਆ ਗਿਆ ਅਤੇ ਆਖ਼ਰਕਾਰ ਉਸਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਕੁਝ ਸਾਲ ਬਾਅਦ, ਇਨਸ਼ਾ ਸਆਦਤ ਅਲੀ ਖਾਨ, ( ਅਵਧ, ਦੇ ਨਵੇਂ ਹਾਕਮ) ਦੇ ਦਰਬਾਰ ਵਿੱਚ ਸ਼ਾਮਲ ਹੋ ਗਿਆ। ਲੇਖਕ ਮੁਹੰਮਦ ਹੁਸੈਨ ਆਜ਼ਾਦ ਵਰਗੇ ਲੇਖਕਾਂ ਅਨੁਸਾਰ ਇਸ ਸੰਗਤ ਵਿੱਚ ਉਸਦੀ ਕਵਿਤਾ ਵਿੱਚ ਗਿਰਾਵਟ ਆਈ ਸਮਝੀ ਜਾਂਦੀ ਹੈ।[2] ਉਸ ਦੀ ਸ਼ਾਇਰਾਨਾ ਸਾਫ਼ਗੋਈ ਉਸ ਨੂੰ ਬੜੀ ਮਹਿੰਗੀ ਪਈ, ਜਦੋਂ ਫ਼ਜ਼ੂਲ ਖ਼ਰਚੀ ਬਾਰੇ ਉਹ ਅਵਧ ਦੇ ਨਵਾਬ ਤੇ ਵਿਅੰਗ ਕਸ ਬੈਠਾ ਤੇ ਨਵਾਬ ਨੇ ਉਸ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ।[3] ਉਸਨੇ ਆਪਣੀ ਆਖਰੀ ਸਾਲ 1817 ਵਿੱਚ ਆਪਣੀ ਮੌਤ ਤਕ, ਖਰਾਬ ਸਿਹਤ ਵਿੱਚ, ਸਰਪ੍ਰਸਤੀ ਦੇ ਸਹਾਰੇ ਤੋਂ ਬਿੰਨ ਬਤੀਤ ਕੀਤੀ।[3]

ਰਚਨਾਵਾਂ[ਸੋਧੋ]

ਇੰਸ਼ਾ ਇੱਕ ਬਹੁਪੱਖੀ ਕਵੀ ਸੀ, ਜਿਸ ਨੇ ਉਰਦੂ, ਫ਼ਾਰਸੀ, ਅਰਬੀ ਅਤੇ ਕਦੇ-ਕਦੇ ਤੁਰਕੀ ਅਤੇ ਪੰਜਾਬੀ ਵਿੱਚ ਵੀ ਰਚਨਾ ਕੀਤੀ। ਉਸ ਦੀਆਂ ਮੁੱਖ ਰਚਨਾਵਾਂ ਉਸਦੇ ਉਰਦੂ ਅਤੇ ਫ਼ਾਰਸੀ ਗ਼ਜ਼ਲਾਂ ਦੇ ਦੀਵਾਨ ਵਿੱਚ ਹਨ ਅਤੇ ਨਾਲ ਹੀ ਰੇਖਤੀ (ਔਰਤਾਂ ਦੀ ਬੋਲਚਾਲ ਦੀ ਨਕਲ) ਦੀ ਕਵਿਤਾ ਦੀ ਇੱਕ ਜਿਲਦ ਵੀ ਹੈ। ਕਈ ਭਾਸ਼ਾਵਾਂ ਉਸਨੇ ਗ਼ਜ਼ਲਾਂ, ਰੁਬਾਈਆਂ, ਕਈ ਉਰਦੂ ਅਤੇ ਫ਼ਾਰਸੀ ਮਸਨਵੀਆਂ[1] ਓਡਜ਼, ਵਿਅੰਗਾਂ ਲਿਖੇ ਅਤੇ ਗ਼ੈਰ-ਰਵਾਇਤੀ ਰੂਪਾਂ ਜਿਵੇਂ ਬੁਝਾਰਤ ਅਤੇ ਜਾਦੂਈ ਮੰਤਰਾਂ 'ਤੇ ਵੀ ਆਪਣਾ ਹੱਥ ਅਜ਼ਮਾਇਆ। ਉਸ ਦੇ ਥੀਮ ਵੀ ਗ਼ੈਰ-ਰਵਾਇਤੀ ਹਨ - ਕੋਈ ਹੋਰ ਕਵੀ ਔਰਤ ਦੇ ਹੇਠਲੇ ਕੱਪੜਿਆਂ ਬਾਰੇ ਪੂਰੀ ਗ਼ਜ਼ਲ ਲਿਖਣ ਦੀ ਚੋਣ ਨਹੀਂ ਕਰਦਾ ਸੀ।[3] ਉਰਦੂ ਕਵਿਤਾਦੇ ਆਪਣੇ ਆਲੋਚਨਾਤਮਕ ਅਧਿਐਨ ਆਬ-ਏ-ਹਯਾਤ ਵਿੱਚ ਮੁਹੰਮਦ ਹੁਸੈਨ ਆਜ਼ਾਦ, ਇੰਸ਼ਾ ਦੇ ਕੰਮ ਦੀ ਇੱਕ ਸੂਚੀ ਤਿਆਰ ਕਰਦਾ ਹੈ ਜਿਸ ਵਿੱਚ ਸਆਦਤ ਅਲੀ ਖ਼ਾਨ ਬਾਰੇ ਫ਼ਾਰਸੀ ਵਿੱਚ ਸ਼ਿਕਾਰ ਕਰਨ ਵਾਲੀ ਕਵਿਤਾ, ਗਰਮੀ ਅਤੇ ਮੱਖੀਆਂ ਬਾਰੇ ਸ਼ਿਕਾਇਤਾਂ ਕਰਨ ਵਾਲੇ ਵਿਅੰਗ, ਹਾਥੀਆਂ ਦੇ ਵਿਆਹ ਬਾਰੇ ਇੱਕ ਕਵਿਤਾ, ਅਤੇ ਕੁੱਕੜਾਂ ਦੀ ਲੜਾਈ ਦੇ ਵਿਸ਼ੇ 'ਤੇ ਇੱਕ ਮਸਨਵੀ ਸ਼ਾਮਲ ਹਨ।[2]

ਇਕ ਗੁਣਵਾਨ ਕਵੀ ਹੋਣ ਤੋਂ ਇਲਾਵਾ, ਇੰਸ਼ਾ ਇੱਕ ਭਾਸ਼ਾਈ ਵਿਗਿਆਨੀ ਵੀ ਸੀ। ਉਹ ਬਹੁਤ ਸਾਰੀਆਂ ਭਾਰਤੀ ਉਪ-ਭਾਸ਼ਾਵਾਂ ਨੂੰ ਨੇੜਿਓਂ ਜਾਣਦਾ ਸੀ। ਉਹ ਦੋ ਕਮਾਲ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ ਜੋ ਇਸ ਪ੍ਰਤਿਭਾ ਦੇ ਪਹਿਲੂ ਪ੍ਰਦਰਸ਼ਤ ਕਰਦੇ ਹਨ: ਰਾਣੀ ਕੇਤਕੀ ਕੀ ਕਹਾਨੀ, ਇੱਕ ਛੋਟਾ ਜਿਹਾ ਰੋਮਾਂਸ ਜੋ ਕਿ ਹਿੰਦੀ ਵਿੱਚ ਸਭ ਤੋਂ ਪੁਰਾਣੀਆਂ ਵਾਰਤਕ ਰਚਨਾਵਾਂ ਵਿੱਚੋਂ ਇੱਕ ਹੈ (ਇਸ ਵਿੱਚ ਕੋਈ ਅਰਬੀ ਜਾਂ ਫ਼ਾਰਸੀ ਸ਼ਬਦ ਨਹੀਂ ਵਰਤੇ ਗਏ), ਅਤੇ ਦਰੀਆ-ਏ-ਲਤਾਫਤ (1807) ), ਉਰਦੂ ਭਾਸ਼ਾ ਦੀ ਵਿਆਕਰਣ ਅਤੇ ਬਿਆਨਬਾਜ਼ੀ ਬਾਰੇ ਫ਼ਾਰਸੀ ਵਿੱਚ ਇੱਕ ਰਚਨਾ, ਜਿਸ ਵਿੱਚ ਦਿੱਲੀ ਅਤੇ ਲਖਨਊ ਦੀਆਂ ਉਪਭਾਸ਼ਾਵਾਂ ਦਾ ਭਾਸ਼ਾਈ ਅਧਿਐਨ ਵੀ ਪੇਸ਼ ਕੀਤਾ। ਇਸ ਮੋਹਰੀ ਕੰਮ ਨੇ ਵਿਆਕਰਣ ਦੀ ਸ਼ਬਦਾਵਲੀ ਦੀ ਸਥਾਪਨਾ ਕੀਤੀ ਜਿਸ ਦੀ ਵਰਤੋਂ ਅੱਜ ਤੱਕ ਕੀਤੀ ਜਾਂਦੀ ਹੈ।

ਕਿਤਾਬਾਂ[ਸੋਧੋ]

ਔਨਲਾਈਨ ਉਪਲਬਧ ਕਿਤਾਬਾਂ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 Amaresh Datta (1 January 2006). The Encyclopaedia Of Indian Literature (Volume Two) (Devraj To Jyoti). Sahitya Akademi. pp. 1722–. ISBN 978-81-260-1194-0. Retrieved 10 April 2012.
  2. 2.0 2.1 Muhammad Husain Azad. Ab-e Hayat: Shaping the Canon of Urdu Poetry. Oxford University Press. ISBN 978-0-19-566634-2. Retrieved 10 April 2012.
  3. 3.0 3.1 3.2 D. J. Matthews; C. Shackle; University of London. School of Oriental and African Studies (1972). An anthology of classical Urdu love lyrics. Oxford University Press. Retrieved 10 April 2012.

ਹੋਰ ਪੜ੍ਹਨ ਲਈ[ਸੋਧੋ]