ਇਬੇਰੀਆਈ ਟਾਪੂਨੁਮਾ
![]() Interactive map of ਇਬੇਰੀਆਈ ਟਾਪੂਨੁਮਾ | |
| ਭੂਗੋਲ | |
|---|---|
| ਟਿਕਾਣਾ | ਦੱਖਣੀ&ਪੱਛਮੀਯੂਰਪ |
| ਗੁਣਕ | 40°N 4°W / 40°N 4°W |
| ਖੇਤਰ | 581,471.1 km2 (224,507.2 sq mi) |
| ਉੱਚਤਮ ਉਚਾਈ | 3,478 m (11411 ft) |
| ਪ੍ਰਸ਼ਾਸਨ | |
| ਜਨ-ਅੰਕੜੇ | |
| Demonym | ਇਬੇਰੀਆਈ |
| ਜਨਸੰਖਿਆ | 50–55ਮਿਲੀਅਨ |
ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ Spanish: Península Ibérica, ਕਾਤਾਲਾਨ: [Península Ibèrica] Error: {{Lang}}: text has italic markup (help), ਆਰਾਗੋਨੀ ਅਤੇ ਓਕਸੀਤਾਈ: [Peninsula Iberica] Error: {{Lang}}: text has italic markup (help), ਫ਼ਰਾਂਸੀਸੀ: Péninsule Ibérique, ਬਾਸਕੇ: [Iberiar Penintsula] Error: {{Lang}}: text has italic markup (help)), ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ ਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ 582,000 ਵਰਗ ਕਿਲੋਮੀਟਰ ਹੈ।
