ਇਬੋਲਾ ਵਿਸ਼ਾਣੂ ਰੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਬੋਲਾ ਵਿਸ਼ਾਣੂ ਦਾ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
7042 lores-Ebola-Zaire-CDC Photo.jpg
1976 ਦੀ ਤਸਵੀਰ ਜਿਸ ਵਿੱਚ ਦੋ ਨਰਸਾਂ, ਇਸ ਇਬੋਲਾ ਵਿਸ਼ਾਣੂ ਦੇ ਰੋਗੀ, ਮੇਯਿੰਗਾ ਐੱਨ. ਦੇ ਸਾਹਮਣੇ ਖੜ੍ਹੀਆਂ ਹੋਈਆਂ ਹਨ; ਗੰਭੀਰ ਅੰਦਰੂਨੀ ਲਹੂ ਵਗਣ ਦੇ ਕਾਰਨ ਕੁਝ ਦਿਨਾਂ ਬਾਅਦ ਦੀ ਉਸ ਦੀ ਮੌਤ ਹੋ ਗਈ।
ਆਈ.ਸੀ.ਡੀ. (ICD)-10 A98.4
ਆਈ.ਸੀ.ਡੀ. (ICD)-9 065.8
ਰੋਗ ਡੇਟਾਬੇਸ (DiseasesDB) 18043
ਮੈੱਡਲਾਈਨ ਪਲੱਸ (MedlinePlus) 001339
ਈ-ਮੈਡੀਸਨ (eMedicine) med/626
MeSH D019142

ਇਬੋਲਾ ਵਾਇਰਸ/ਵਿਸ਼ਾਣੂ ਰੋਗ (ਈ.ਵੀ.ਡੀ.) ਜਾਂ ਇਬੋਲਾ ਲਹੂ-ਵਹਾਅ ਬੁਖ਼ਾਰ (ਈ.ਐੱਚ.ਐੱਫ਼.) ਇਬੋਲਾ ਵਿਸ਼ਾਣੂ ਦੇ ਕਾਰਨ ਹੋਣ ਵਾਲਾ ਮਨੁੱਖੀ ਰੋਗ ਹੈ। ਲੱਛਣ ਆਮ ਤੌਰ ਤੇ ਵਿਸ਼ਾਣੂ ਆਉਣ ਤੋਂ ਬਾਅਦ ਦੋ ਦਿਨਾਂ ਤੋਂ ਲੈ ਕੇ ਤਿੰਨ ਹਫ਼ਤਿਆਂ ਵਿੱਚ ਸ਼ੁਰੂ ਹੁੰਦੇ ਹਨ, ਜਿਹਨਾਂ ਵਿੱਚ ਬੁਖਾਰ, ਗਲਾ ਸੁੱਜਣਾ, ਪੱਠਿਆਂ ਵਿੱਚ ਦਰਦ, ਅਤੇ ਸਿਰਦਰਦ ਸ਼ਾਮਲ ਹਨ। ਆਮ ਤੌਰ ਉੱਤੇ ਉਸ ਤੋਂ ਬਾਅਦ ਕਚਿਆਣ, ਉਲਟੀ, ਅਤੇ ਦਸਤ ਲੱਗ ਜਾਂਦੇ ਹਨ, ਅਤੇ ਨਾਲ ਹੀ ਜਿਗਰ ਅਤੇ ਗੁਰਦਿਆਂ ਦੀ ਕਿਰਿਆ ਸੀਲਤਾ ਘੱਟ ਜਾਂਦੀ ਹੈ। ਇਸ ਬਿੰਦੂ ਉੱਤੇ, ਕੁਝ ਲੋਕਾਂ ਨੂੰ ਖੂਨ ਵੱਗਣ ਦੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ।[1]

ਇਹ ਵਿਸ਼ਾਣੂ ਕਿਸੇ ਲਾਗ ਗ੍ਰਸਤ ਜਾਨਵਰ (ਆਮ ਤੌਰ ਤੇ ਬਾਂਦਰ ਜਾਂ ਫਰੂਟ ਚਮਗਾਦੜ ਦੇ ਖੂਨ ਜਾਂ ਸਰੀਰਕ ਤਰਲ ਦੇ ਨਾਲ ਸੰਪਰਕ ਵਿੱਚ ਆਉਣ ;ਤੇ ਫੈਲਸ ਸਕਦਾ ਹੈ।[1] ਕੁਦਰਤੀ ਵਾਤਾਵਰਣ ਵਿੱਚ ਹਵਾ ਦੇ ਰਾਹੀਂ ਇਸ ਦੇ ਫੈਲਣ ਬਾਰੇ ਕੋਈ ਜਾਣਕਾਰੀ ਨਹੀਂ ਹੈ।[2] ਇਹ ਸਮਝਿਆ ਜਾਂਦਾ ਹੈ ਕਿ ਫਰੂਟ ਚਮਗਾਦੜ ਸੰਕ੍ਰਮਿਤ ਹੋਏ ਬਿਨਾਂ ਹੀ ਇਸ ਵਾਇਸਰ ਨੂੰ ਇੱਕ ਤੋਂ ਦੂਜੀ ਥਾਂ ਉੱਤੇ ਲਿਜਾ ਸਕਦੇ ਹਨ ਅਤੇ ਫੈਲਾ ਸਕਦੇ ਹਨ। ਇੱਕ ਵਾਰ ਮਨੁੱਖਾਂ ਵਿੱਚ ਲਾਗ ਫੈਲਣ ਉੱਤੇ, ਇਹ ਰੋਗ ਲੋਕਾਂ ਦੇ ਵਿੱਚ ਵੀ ਫੈਲ ਸਕਦਾ ਹੈ। ਪੁਰਸ਼ ਇਸ ਰੋਗ ਨੂੰ ਲਗਭਗ ਦੋ ਮਹੀਨਿਆਂ ਲਈ ਸ਼ੁਕਰਾਣੂਆਂ ਦੇ ਮਾਧਿਅਮ ਨਾਲ ਫੈਲਾ ਸਕਦੇ ਹਨ। ਨਿਦਾਨ ਕਰਨ ਲਈ, ਆਮ ਤੌਰ ਉੱਤੇ ਪਹਿਲਾਂ ਇਸ ਦੇ ਨਾਲ ਮਿਲਦੇ-ਜੁਲਦੇ ਦੂਜੇ ਲੱਛਣਾਂ ਵਾਲੇ ਰੋਗਾਂ ਜਿਵੇਂ ਕਿ ਮਲੇਰੀਆ, ਕੋਲਰਾ ਅਤੇ ਦੂਜੀਆਂ ਵਿਸ਼ਾਣੂਆਂ ਕਾਰਨ ਖੂਨ ਵੱਗਣ ਵਾਲਾ ਬੁਖਾਰ ਨੂੰ ਬਾਹਰ ਕੀਤਾ ਜਾਂਦਾ ਹੈ। ਇਸ ਦੀ ਪੁਸ਼ਟੀ ਕਰਨ ਲਈ ਖੂਨ ਦੇ ਨਮੂਨਿਆਂ ਦੀ ਵਾਇਰਲ ਐਂਟੀਬਾਡੀਜ਼, ਵਾਇਰਲl RNA, ਜਾਂ ਵਿਸ਼ਾਣੂ ਲਈ ਜਾਂਚ ਕੀਤੀ ਜਾਂਦੀ ਹੈ।[1]

ਰੋਕਥਾਮ ਵਿੱਚ ਰੋਗ ਨੂੰ ਲਾਗ ਗ੍ਰਸਤ ਬਾਂਦਰਾਂ ਅਤੇ ਸੂਰਾਂ ਤੋਂ ਮਨੁੱਖਾਂ ਵਿੱਚ ਫੈਲਣਾ ਰੋਕਣਾ ਸ਼ਮਾਲ ਹੁੰਦਾ ਹੈ। ਇਹ ਅਜਿਹੇ ਜਾਨਵਰਾਂ ਦੌ ਲਾਗ ਵਾਸਤੇ ਜਾਂਚ ਕਰ ਕੇ ਅਤੇ ਜੇ ਰੋਗ ਦਾ ਪਤਾ ਲਗਦਾ ਹੈ ਤਾਂ ਉਹਨਾਂ ਨੂੰ ਮਾਰ ਕੇ ਅਤੇ ਸਰੀਰ ਦਾ ਸਹੀ ਤਰਾਂ ਨਾਲ ਨਿਪਟਾਰਾ ਕਰ ਕੇ ਕੀਤਾ ਜਾਂਦਾ ਹੈ। ਮੀਟ ਨੂੰ ਨਹੀਂ ਤਰ੍ਹਾਂ ਨਾਲ ਪਕਾਉਣਾ ਅਤੇ ਮੀਟ ਨਾਲ ਕੰਮ ਕਰਦੇ ਸਮੇਂ ਸੁਰੱਖਿਆਤਮਕ ਕੱਪੜੇ ਪਹਿਨਣਾ ਵੀ ਮਦਦਗਾਰ ਹੋ ਸਕਦਾ ਹੈ, ਅਤੇ ਇਸ ਦੇ ਨਾਲ ਹੀ ਰੋਗ ਵਾਲੇ ਵਅਕਤੀ ਦੇ ਆਸ-ਪਾਸ ਹੋਣ ਉੱਤੇ ਸੁਰੱਖਿਆਤਮਕ ਕੱਪੜੇ ਪਹਿਨਣਾ ਅਤੇ ਹੱਥ ਧੋਣਾ ਵੀ ਮਦਦਗਾਰ ਹੋ ਸਕਦਾ ਹੈ। ਰੋਗ ਵਾਲੇ ਮਰੀਜ਼ਾਂ ਦੇ ਸਰੀਰਕ ਤਰਲ ਅਤੇ ਟਿਸ਼ੂਆਂ ਦੇ ਨਮੂਨਿਆਂ ਉੱਤੇ ਖਾਸ ਸਾਵਧਾਨੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ।[1]

ਇਸ ਰੋਗ ਲਈ ਕੋਈ ਖਾਸ ਇਲਾਜ ਨਹੀਂ ਹੈ; ਲਾਗ ਗ੍ਰਸਤ ਵਿਅਕਤੀ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹਨ ਮੂੰਹ ਰਾਹੀਂ ਪਾਣੀ ਦੀ ਕਮੀ ਪੂਰੀ ਕਰਨ ਦਾ ਇਲਾਜ (ਪੀਣ ਲਈ ਹਕਲਾ ਮਿੱਠਾ ਅਤੇ ਨਮਕੀਨ ਪਾਣੀ ਦੇਣਾ ਅਤੇ ਨਸ ਰਾਹੀਂ ਤਰਲ ਦੇਣਾ[1] ਇਸ ਰੋਗ ਵਿੱਚ ਮੌਤ ਦੀ ਦਰ ਉੱਚੀ ਹੈ: ਵਿਸ਼ਾਣੂ ਨਾਲ ਲਾਗਗ੍ਰਸਤ ਵਿਅਕਤੀਆਂ ਵਿੱਚੋਂ ਅਕਸਰ 50% ਅਤੇ 90% ਦੇ ਵਿਚਕਾਰ ਦੀ ਮੌਤ ਹੋ ਜਾਂਦੀ ਹੈ।[1][3] ਇਬੋਲਾ ਵਾਇਰ ਦੀ ਰੋਗ ਨੂੰ ਸਭ ਤੋਂ ਪਹਿਲਾਂ ਸੁਡਾਨ ਅਤੇ ਕਾਂਗੋ ਵਿੱਚ ਦੇਖਿਆ ਗਿਆ ਸੀ। ਇਹ ਰੋਗ ਆਮ ਤੌਰ ਉੱਤੇ ਉਪ-ਸਹਾਰਾ ਅਫ਼ਰੀਕਾ ਖੇਤਰਾਂ ਵਿੱਚ ਫੈਲਦ ਹੈ।[1] 1976 ਤੋਂ (ਜਦੋਂ ਇਸ ਨੂੰ ਪਹਿਲੀ ਵਾਰ ਪਛਾਣਿਆ ਗਿਆ ਸੀ) 2013 ਤਕ, ਪ੍ਰਤੀ ਸਾਲ 1,000 ਤੋਂ ਘੱਟ ਲੋਕ ਨੂੰ ਇਸ ਦੀ ਲਾਗ ਲੱਗੀ ਹੈ।[1][4] ਹੁਣ ਤਕ ਦਾ ਸਭ ਤੋਂ ਵੱਡਾ ਹਮਲਾ 2014 ਪੱਛਮੀ ਅਫ਼ਰੀਕਾ ਵਿੱਚ ਇਬੋਲਾ ਦਾ ਹਮਲਾ ਹੈ, ਜੋ ਗਿਨੀ, ਸਿਏਰਾ ਲਿਓਨ, ਲਾਈਬੇਰੀਆ ਅਤੇ ਸੰਭਾਵੀ ਤੌਰ ਉੱਤੇ ਨਾਈਜੀਰੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।[5][6] ਅਗਸਤ 2014 ਤਕ 1600 ਮਾਮਲੇ ਪਛਾਣ ਲਏ ਗਏ ਹਨ।[7] ਇੱਕ ਵੈਕਸੀਨ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ; ਪਰ ਅਜੇ ਕੋਈ ਮੌਜੂਦ ਨਹੀਂ ਹੈ।[1]

ਹਵਾਲੇ[ਸੋਧੋ]

ਪੁਸਤਕ ਮਾਲਾ

ਬਾਹਰੀ ਕੜੀਆਂ[ਸੋਧੋ]