ਇਲਾਵਿਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲਾਵਿਡਾ
ਜਾਣਕਾਰੀ
ਪਤੀ/ਪਤਨੀ(ਆਂ}ਵਿਸ਼੍ਰਵ
ਬੱਚੇਕੁਬੇਰ
ਰਿਸ਼ਤੇਦਾਰਗਰਗਾ (ਭਰਾ)
ਦ੍ਰੋਣ (ਸੌਤੇਲਾ ਭਰਾ)

ਇਲਾਵਿਡਾ ਜਾਂ ਇਡਵਿਡਾ ( ਦੇਵਵਰਨੀਨੀ ਵਜੋਂ ਵੀ ਜਾਣਿਆ ਜਾਂਦਾ ਹੈ) ਰਾਮਾਇਣ ਵਿੱਚ ਇੱਕ ਪਾਤਰ ਹੈ ਜੋ ਰਾਵਣ ਦੀ ਮਤਰੇਈ ਮਾਂ ਅਤੇ ਵਿਸ਼੍ਰਵ ਦੀ ਪਹਿਲੀ ਪਤਨੀ ਸੀ।[1][2]

ਉਹ ਰਿਸ਼ੀ ਭਾਰਦਵਾਜ ਦੀ ਬੇਟੀ ਅਤੇ ਰਿਸ਼ੀ ਗਰਗਾ ਦੀ ਭੈਣ ਹੈ, ਇਲਾਵਿਡਾ ਦਾ ਵਿਆਹ ਵਿਸ਼੍ਰਵ ਨਾਲ ਕੀਤਾ ਗਿਆ ਅਤੇ ਉਸ ਨੇ ਇੱਕ ਪੁੱਤਰ ਕੁਬੇਰ ਨੂੰ ਜਨਮ ਦਿੱਤਾ ਜਿਹੜਾ ਲੰਕਾ (ਮੌਜੂਦਾ ਨਾਂ ਸ਼੍ਰੀ ਲੰਕਾ) ਦਾ ਰਾਜਾ ਬਣਿਆ।

ਵਿਸ਼੍ਰਵ ਨੇ ਸੁਮਾਲੀ ਅਤੇ ਕੇਤੂਮਤੀ ਦੀ ਧੀ ਅਸੁਰ ਰਾਜਕੁਮਾਰੀ, ਕੈਕਸੀ ਨੂੰ ਮਿਲਣ ਅਤੇ ਉਸ ਨਾਲ ਪਿਆਰ ਹੋਣ ਤੋਂ ਬਾਅਦ ਇਲਾਵਿਡਾ ਤਿਆਗ ਦਿੱਤਾ। ਕੈਕਸੀ ਅਤੇ ਵਿਸ਼੍ਰਵ ਦੇ ਚਾਰ ਬੱਚੇ ਰਾਵਣ, ਵਿਭੀਸ਼ਨ, ਕੁੰਭਕਰਨ ਅਤੇ ਸ਼ੂਰਪਨਾਖਾਪੈਦਾ ਹੋਏ।

ਜਦ ਰਾਵਣ ਨੇ ਲੰਕਾ ਉੱਤੇ ਹਮਲਾ ਕੀਤਾ ਅਤੇ ਉਸ ਦੇ ਵੱਡੇ ਭਰਾ ਕੁਬੇਰ ਦੇ ਤਖਤ ਨੂੰ ਕਬਜ਼ੇ ਵਿੱਚ ਲਿਆ, ਵਿਸ਼੍ਰਵ ਆਪਣੇ ਅਸੁਰ ਪਰਿਵਾਰ ਨੂੰ ਛੱਡ ਇਲਵਿਡਾ ਕੋਲ ਵਾਪਿਸ ਮੁੜ ਆਇਆ ਅਤੇ ਕਦੀ ਕੈਕਸੀ ਅਤੇ ਉਸਦੀ ਸੰਤਾਨਾਂ ਨੂੰ ਦੁਬਾਰਾ ਨਹੀਂ ਦੇਖਿਆ। ਕੁਬੇਰ ਦੇਵਲੋਕ (ਸਵਰਗ) ਵੱਲ ਭੱਜ ਗਿਆ ਜਿੱਥੇ ਦੇਵਾਂ ਦੇ ਰਾਜਾ ਇੰਦਰ ਨੇ ਉਸ ਨੂੰ ਖਜਾਨੇ ਦਾ ਪ੍ਰਬੰਧਕ ਬਣਾਇਆ। ਕੁਬੇਰਾ ਹਿੰਦੂਆਂ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਇਸ ਲਈ, ਉਹ ਲੰਕਾ ਦੇ ਪਹਿਲੇ ਰਾਜੇ ਵਜੋਂ ਨਹੀਂ, ਬਲਕਿ ਧਨ ਦੇ ਦੇਵਤਾ ਵਜੋਂ ਜਾਣਿਆ ਜਾਂਦਾ ਹੈ।

ਹਵਾਲੇ ਅਤੇ ਨੋਟ[ਸੋਧੋ]

  1. Encyclopedia for Epics of Ancient India Quote: VISRAVAS. [Source: Dowson's Classical Dictionary of Hindu Mythology] Son of Prajapati Pulastya, or, according to a statement of the Mahabharata, a reproduction of half Pulastya himself. By a Brahmani wife, daughter of the sage Bharadwaja, named Idavida or Ilavida, he had a son, Kubera, the god of wealth.
  2. Vishrava