ਸਮੱਗਰੀ 'ਤੇ ਜਾਓ

ਇਸਬਗੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਸਬਗੋਲ
Scientific classification
Kingdom:
(unranked):
ਐਂਗੀਓਸਪਰਮ
(unranked):
ਔਡੀਕੋਟਸ
(unranked):
ਅਸਟੇਰੀਡਸ
Order:
ਲੈਮੀਅਲਸ
Family:
ਬੀਜਾ ਵਾਲਾ ਪੌਦਾ
Tribe:
ਬੀਜਾ ਵਾਲਾ ਪੌਦਾ
Genus:
ਪਲਾਟਾਗੋ
Species:
ਇਸਬਗੋਲ
Binomial name
ਇਸਬਗੋਲ

ਇਸਬਗੋਲ ਇੱਕ ਦਵਾਈ ਵਾਲੀ ਜੜ੍ਹੀ-ਬੂਟੀ ਹੈ।

ਸਥਾਨ

[ਸੋਧੋ]

ਮੁੱਖ ਰੂਪ ਵਿੱਚ ਮਿਸਰ ਦੇਸ਼ ਦਾ ਉਤਪਾਦਨ ਹੈ ਪਰ ਸਿੰਧ, ਬਲੋਚਿਸਤਾਨ, ਪੰਜਾਬ, ਗੁਜਰਾਤ ਆਦਿ ਵਿੱਚ ਵਿੱਚ ਵੀ ਹੁਣ ਇਸ ਦੀ ਖੇਤੀ ਕੀਤੀ ਜਾਂਦੀ ਹੈ।

ਖੇਡੀ ਦਾ ਸਮਾਂ

[ਸੋਧੋ]

ਅਕਤੂਬਰ ਤੋਂ ਦਸੰਬਰ ਤਕ ਇਸ ਦੇ ਬੀਜ ਬੀਜੇ ਜਾਂਦੇ ਹਨ ਅਤੇ ਸਾਢੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਸ ਦੀ ਫਸਲ ਤਿਆਰ ਹੋ ਜਾਂਦੀ ਹੈ। ਰੇਤਲੀ ਮਿੱਟੀ ਇਸ ਦੇ ਉਤਪਾਦਨ ਲਈ ਬਹੁਤ ਲਾਭਦਾਇਕ ਹੈ। ਫਸਲ ਵੱਢਣ ਤੋਂ ਬਾਅਦ ਇਸ ਦੇ ਬੀਜ ਵੱਖ ਕਰ ਲਏ ਜਾਂਦੇ ਹਨ। ਇਸ ਦੇ ਬੀਜ ਸਫੈਦ ਜਾਲੀ ਵਰਗੀ ਇੱਕ ਝਿੱਲੀ ਨਾਲ ਢੱਕੇ ਰਹਿੰਦੇ ਹਨ, ਜਿਹਨਾਂ ਨੂੰ ਮਸਲ ਕੇ ਵੱਖ ਕਰ ਲਿਆ ਜਾਂਦਾ ਹੈ, ਜਿਸ ਨੂੰ ਸੱਤ ਇਸਬਗੋਲ ਜਾਂ ਇਸਬਗੋਲ ਦਾ ਛਿਲਕਾ ਆਖਿਆ ਜਾਂਦਾ ਹੈ।[2]

ਕਿਸਮਾਂ ਅਤੇ ਗੁਣ

[ਸੋਧੋ]

ਇਸਬਗੋਲ ਤਿੰਨ ਕਿਸਮਾਂ ਦਾ ਹੁੰਦਾ ਹੈ। ਸਫ਼ੈਦ, ਲਾਲ ਤੇ ਕਾਲਾ। ਸਫ਼ੈਦ ਉਤਮ ਗੁਣ ਵਾਲਾ, ਲਾਲ ਘੱਟ ਗੁਣਾਂ ਵਾਲਾ ਅਤੇ ਕਾਲਾ ਮਿੱਠੇ ਗੁਣ ਵਾਲਾ ਹੁੰਦਾ ਹੈ।

ਰਚਨਾ

[ਸੋਧੋ]

ਇਸ ਦੇ ਬੀਜਾਂ ਵਿੱਚ 30 ਫੀਸਦ ਮਿਊਸੀਲੇਜ਼, ਜਿਹੜਾ ਕਿ ਇਸ ਦੇ ਛਿਲਕੇ ਵਿੱਚ ਹੀ ਹੁੰਦਾ ਹੈ। ਮਿਊਸੀਏਜ਼, ਜਾਈਲੇਜ਼, ਅਰੇਵੀਨੋਜ਼ ਅਤੇ ਗਲੈਸਟਰੋਨਿਕ ਏਸਿਡ ਤੋਂ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਬੀਜਾਂ ਵਿੱਚ 5 ਫੀਸਦ ਸਿਪਟ ਤੇਲ, ਆਕੁਬਿਨ, ਲੈਨਿਕ ਵਾਂਗ ਕੰਮ ਕਰਨ ਵਾਲਾ ਇੱਕ ਤੱਤ ਵੀ ਹੁੰਦਾ ਹੈ। ਬੀਜ ਦੇ ਗੁੱਦੇ ਵਿੱਚ 14.7 ਫੀਸਦ ਲਿਨੋਲਿਕ ਏਸਿਡ ਹੁੰਦਾ ਹੈ, ਜਿਸ ਵਿੱਚ ਕਲਸਟਰੋਲ ਘਟਾਉਣ ਦੀ ਸਮਰੱਥਾ ਹੁੰਦੀ ਹੈ।

ਲਾਭ

[ਸੋਧੋ]

ਇਸਬਗੋਲ ਮਿੱਠਾ, ਚਿਕਣਾ, ਭਾਰੀ ਅਤੇ ਠੰਢਾ ਹੁੰਦਾ ਹੈ। ਚਿਕਣਾ ਅਤੇ ਮਿੱਠਾ ਹੋਣ ਸਦਕਾ ਵਾਈ ਅਤੇ ਮਿੱਠਾ ਤੇ ਠੰਢਾ ਹੋਣ ‘ਤੇ ਪਿੱਤ ਨੂੰ ਖ਼ਤਮ ਕਰਦਾ ਹੈ। ਅੰਤੜੀਆਂ ਦੀ ਖੁਸ਼ਕੀ, ਪੁਰਾਣੀ ਕਬਜ਼, ਸੁੱਕੀ ਖੰਘ, ਯੂਰਿਕ ਏਸਿਡ ਵਧ, ਸਿਰ ਵਿੱਚ ਦਰਦ, ਵਾਲਾਂ ਨੂੰ ਲੰਮਾਂ ਅਤੇ ਮੁਲਾਇਮ, ਖ਼ੂਨ ਵਿੱਚ ਚਰਬੀ ਦੀ ਮਾਤਰਾ ਨਹੀਂ ਵਧਦੀ, ਦਿਲ ਦੇ ਰੋਗ ਆਦਿ ਰੋਗ ਠੀਕ ਕਰਦਾ ਹੈ ਡਾਕਟਰ ਦੀ ਸਲਾਹ ਨਾਲ ਲਉ।

ਹਵਾਲੇ

[ਸੋਧੋ]
  1. Botanic Garden and Botanical Museum Berlin-Dahlem. "Details for: Plantago amplexicaulis". Euro+Med PlantBase. Freie Universität Berlin. Archived from the original (HTML) on 2012-02-25. Retrieved 2008-04-22. {{cite web}}: Unknown parameter |dead-url= ignored (|url-status= suggested) (help)
  2. Schulze, E -D (2005). "Vegetation History". Plant Ecology (HTML). Springer Science+Business Media. pp. 702 pages. ISBN 3-540-20833-X. Retrieved 2008-04-22. {{cite book}}: External link in |chapterurl= (help); Unknown parameter |chapterurl= ignored (|chapter-url= suggested) (help); Unknown parameter |coauthors= ignored (|author= suggested) (help)