ਮੁਹੰਮਦ ਸ਼ਾਹਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਸ਼ਾਹਿਦ
ਨਿੱਜੀ ਜਾਣਕਾਰੀ
ਪੂਰਾ ਨਾਮਮੁਹੰਮਦ ਸ਼ਾਹਿਦ
ਰਾਸ਼ਟਰੀਅਤਾਭਾਰਤੀ
ਜਨਮ(1960-04-14)14 ਅਪ੍ਰੈਲ 1960
ਵਾਰਾਨਸੀ ਭਾਰਤ
ਮੌਤ20 ਜੁਲਾਈ 2016(2016-07-20) (ਉਮਰ 56)
ਕੱਦ188 ਸਮ
ਭਾਰ80 ਕਿਲੋਗਰਾਮ
ਖੇਡ
ਦੇਸ਼ਭਾਰਤ
ਖੇਡਹਾਕੀ ਖਿਡਾਰੀ
ਈਵੈਂਟਹਾਕੀ
Retired1997

ਮੁਹੰਮਦ ਸ਼ਾਹਿਦ[1] ਭਾਰਤੀ ਹਾਕੀ 'ਚ ਇੱਕ ਆਪਣਾ ਹੀ ਥਾਂ ਰੱਖਦਾ ਹੈ, ਜਿਸ ਨੇ 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ ਖੇਡਣ ਵਾਲੇ, ਏਸ਼ੀਅਨ ਖੇਡਾਂ, ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ।

ਸਕੂਲ ਅਤੇ ਹਾਕੀ[ਸੋਧੋ]

ਮੁਹੰਮਦ ਸ਼ਾਹਿਦ 14 ਅਪਰੈਲ 1960 ਨੂੰ ਵਾਰਾਨਸੀ ਵਿਖੇ ਪੈਦਾ ਹੋਏ। ਸਕੂਲ ਦੇ ਦਿਨਾਂ 'ਚ ਛੇਤੀ ਉਨ੍ਹਾਂ ਨੇ ਹਾਕੀ ਨੂੰ ਚੁਣ ਲਿਆ। ਸਪੋਰਟਸ ਹੋਸਟਲ ਨੇ ਉਨ੍ਹਾਂ ਦੇ ਕੈਰੀਅਰ 'ਚ ਇੱਕ ਅਹਿਮ ਰੋਲ ਅਦਾ ਕੀਤਾ। 1979 'ਚ ਆਗਾ ਖਾਨ ਕੱਪ ਟੂਰਨਾਮੈਂਟ 'ਚ ਮੁਹੰਮਦ ਸ਼ਾਹਿਦ ਸਪੋਰਟਸ ਹੋਸਟਲ ਵੱਲੋਂ ਖੇਡੇ। ਹਾਕੀ ਸਮੀਖਿਅਕਾਂ ਨੇ ਉਨ੍ਹਾਂ ਨੂੰ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਲਈ ਇੱਕ ਬਹੁਤ ਵੱਡੀ ਆਸ ਮੰਨਿਆ। ਇਥੋਂ ਹੀ ਉਨ੍ਹਾਂ ਨੂੰ ਭਾਰਤੀ ਟੀਮ ਲਈ ਪ੍ਰਵਾਨ ਕਰ ਲਿਆ ਗਿਆ। ਕੁਝ ਜੂਨੀਅਰ ਪੱਧਰ ਦੇ ਕੌਮਾਂਤਰੀ ਟੂਰਨਾਮੈਂਟਾਂ 'ਚ ਉਨ੍ਹਾਂ ਦੀ ਖੇਡ ਕਲਾ ਹੋਰ ਚਮਕੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਸੀਨੀਅਰ ਟੀਮ 'ਚ ਚੋਣ ਹੋ ਗਈ।

ਵਧੀਆ ਖਿਡਾਰੀ[ਸੋਧੋ]

"ਅਸ ਭਾਰਤ ਕੋਲੋਂ ਨਹੀਂ, ਬਲਕਿ ਸ਼ਾਹਿਦ ਕੋਲੋਂ ਹਾਰੇ ਹਾਂ।।"
— ਪਾਕਿਸਤਾਨੀ ਸੁਪਰ ਹਾਕੀ ਸਟਾਰ ਹਸਨ ਸਰਦਾਰ

1980 ਵਾਲੇ ਦਹਾਕੇ ਦੇ ਭਾਰਤੀ ਹਾਕੀ ਦੇ ਇਸ ਮਹਾਨ 'ਇਨਸਾਈਡ ਲੈਫਟ ਫਾਰਵਰਡ' ਖਿਡਾਰੀ 'ਚ ਇੱਕ ਉੱਤਮ ਖਿਡਾਰੀ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਉਸ ਦਾ ਹਮਲਾ ਹਮੇਸ਼ਾ ਭਾਰਤੀ ਝੋਲੀ 'ਚ ਜਾਂ ਤਾਂ ਗੋਲ ਪਾ ਦਿੰਦਾ ਜਾਂ ਪਲੈਨਟੀ ਕਾਰਨਰ ਜਾਂ ਸਟਰੋਕ। ਇਸ ਨੂੰ ਆਪਣੇ ਖੇਡ ਕੈਰੀਅਰ ਦੌਰਾਨ ਬੁਲੰਦੀਆਂ ਨੂੰ ਛੂਹਣ ਦਾ ਮੌਕਾ ਮਿਲਿਆ।

ਖੇਡ ਕੈਰੀਅਰ[ਸੋਧੋ]

  • 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ
  • 1986 'ਚ ਪਾਕਿਸਤਾਨ ਦੇ ਖਿਲਾਫ ਹਾਕੀ ਲੜੀ ਦੀ ਜਿੱਤ,
  • 1985 'ਚ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਦੀ ਜਿੱਤ,
  • ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਵੀ ਸਨਮਾਨਿਆ ਗਿਆ।

ਹਵਾਲੇ[ਸੋਧੋ]

  1. "Mohammed Shahid Profile". iloveindia. Retrieved 31 August 2013.