ਏਸ਼ੀਆ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ACC Asia Cup
Acc-logo.svg
ਏਸੀਸੀ ਏਸ਼ੀਆ ਕੱਪ ਦਾ ਲੋਗੋ
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਸਭਾ,
ਏਸ਼ੀਆਈ ਕ੍ਰਿਕਟ ਸਭਾ
ਫਾਰਮੈਟਇੱਕ ਦਿਨਾ ਅੰਤਰਰਾਸ਼ਟਰੀ,
ਟਵੰਟੀ20 ਅੰਤਰਰਾਸ਼ਟਰੀ
ਪਹਿਲਾ ਖੇਡ ਮੁਕਾਬਲਾ1984 (ਓਡੀਆਈ), 2016 (ਟਵੰਟੀ20)
ਅੰਤਿਮ ਖੇਡ ਮੁਕਾਬਲਾ2014 (ਓਡੀਆਈ), 2016 (ਟਵੰਟੀ20)
ਅਗਲਾ ਖੇਡ ਮੁਕਾਬਲਾ2018 (ਓਡੀਆਈ), 2020 (ਟਵੰਟੀ20)
ਖੇਡ ਦਾ ਫਾਰਮੈਟਰਾਊਂਡ-ਰਾਬਿਨ ਟੂਰਨਾਮੈਂਟ
ਟੀਮਾਂ ਦੀ ਗਿਣਤੀਏਸੀਸੀ ਦੇ ਮੈਂਬਰ ਦੇਸ਼
ਮੌਜੂਦਾ ਜੇਤੂ ਭਾਰਤ (6 ਵਾਰ)
ਸਭ ਤੋਂ ਵੱਧ ਜੇਤੂ ਭਾਰਤ (6 ਵਾਰ)[1] (ਕਿਸਮ: 1 ਟਵੰਟੀ20 and 5 ਓਡੀਆਈ)
ਸਭ ਤੋਂ ਜ਼ਿਆਦਾ ਦੌੜਾਂਸ੍ਰੀ ਲੰਕਾ ਸਨਥ ਜੈਸੂਰੀਆ (1220) (ਓਡੀਆਈ) Hong Kong ਬਬਰ ਹਯਾਤ (194) (ਟਵੰਟੀ20)
ਸਭ ਤੋਂ ਜ਼ਿਆਦਾ ਵਿਕਟਸ੍ਰੀ ਲੰਕਾ ਮੁਥੱਈਆ ਮੁਰਲੀਧਰਨ (30) (ਓਡੀਆਈ) ਸੰਯੁਕਤ ਅਰਬ ਅਮੀਰਾਤ ਅਮਜਦ ਜਾਵੇਦ (12) (ਟਵੰਟੀ20)
ਵੈੱਬਸਾਈਟਏਸ਼ੀਆ ਕੱਪ ਦੇ ਰਿਕਾਰਡ

ਏਸੀਸੀ ਏਸ਼ੀਆ ਕੱਪ ਇੱਕ ਪੁਰਸ਼ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਹੈ। ਇਸ ਦੀ ਸ਼ੁਰੂਆਤ 1983 ਵਿੱਚ ਏਸ਼ੀਆਈ ਕ੍ਰਿਕਟ ਸਭਾ ਦੀ ਸਥਾਪਨਾ ਦੇ ਨਾਲ ਹੀ ਕੀਤੀ ਗਈ ਸੀ ਤਾਂ ਜੋ ਏਸ਼ੀਆਈ ਦੇਸ਼ਾਂ ਵਿੱਚ ਸੰਬੰਧ ਕਾਇਮ ਰੱਖੇ ਜਾ ਸਕਣ। ਇਹ ਟੂਰਨਾਮੈਂਟ ਹਰ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ।

ਪਹਿਲਾ ਏਸ਼ੀਆ ਕੱਪ 1984 ਵਿੱਚ ਸੰਯੁਕਤ ਅਰਬ ਇਮਰਾਤ ਦੇ ਸ਼ਾਰਜਾਹ ਵਿੱਚ ਰੱਖਿਆ ਗਿਆ ਸੀ, ਜਿੱਥੇ ਕਿ ਸਭਾ ਦੇ ਦਫ਼ਤਰ (1995 ਤੋਂ) ਵੀ ਹਨ। 1986 ਦੇ ਏਸ਼ੀਆ ਕੱਪ ਦਾ ਭਾਰਤ ਵੱਲੋਂ ਬਾਇਕਾਟ ਕਰ ਦਿੱਤਾ ਗਿਆ ਸੀ, ਕਿਉਂ ਕਿ ਉਸ ਸਮੇਂ ਸ੍ਰੀ ਲੰਕਾ ਨਾਲ ਭਾਰਤ ਦੇ ਕ੍ਰਿਕਟ ਸੰਬੰਧ ਵਧੀਆ ਨਹੀਂ ਸਨ। ਫਿਰ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਸਿਆਸੀ ਸੰਬੰਧਾਂ ਕਾਰਨ 1990–91 ਦੇ ਟੂਰਨਾਮੈਂਟ ਦਾ ਬਾਇਕਾਟ ਕਰ ਦਿੱਤਾ ਸੀ। 1993 ਦਾ ਏਸ਼ੀਆ ਕੱਪ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਵੇਖਦੇ ਹੋਏ ਰੱਦ ਕਰਨਾ ਪਿਆ ਸੀ। ਫਿਰ ਏਸ਼ੀਆਈ ਕ੍ਰਿਕਟ ਸਭਾ ਨੇ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਇਹ ਟੂਰਨਾਮੈਂਟ ਹੁਣ 2008 ਤੋਂ ਖੇਡਿਆ ਜਾਇਆ ਕਰੇਗਾ।[2]

ਫਿਰ ਆਈਸੀਸੀ ਨੇ ਇਹ ਫੈਸਲਾ ਲਿਆ ਕਿ 2016 ਤੋਂ ਇਹ ਟੂਰਨਾਮੈਂਟ ਰੋਟੇਸ਼ਨ ਮੁਤਾਬਿਕ ਖੇਡਿਆ ਜਾਇਆ ਕਰੇਗਾ ਭਾਵ ਕਿ ਇੱਕ ਵਾਰ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਫਿਰ ਟਵੰਟੀ ਟਵੰਟੀ[3] ਫਿਰ 2016 ਵਿੱਚ ਪਹਿਲਾ ਟਵੰਟੀ20 ਏਸ਼ੀਆ ਕੱਪ ਖੇਡਿਆ ਗਿਆ, ਜਿਸਨੂੰ ਕਿ ਵਿਸ਼ਵ ਕੱਪ ਟਵੰਟੀ20 ਲਈ ਵੀ ਬਿਹਤਰ ਮੰਨਿਆ ਸਮਝਿਆ ਗਿਆ।

ਭਾਰਤ ਅਤੇ ਸ੍ਰੀ ਲੰਕਾ ਇਸ ਟੂਰਨਾਮੈਂਟ ਦੇ ਓਡੀਆਈ ਫਾਰਮੈਟ ਦੀਆਂ ਸਭ ਤੋਂ ਸਫ਼ਲ ਟੀਮਾਂ ਹਨ, ਇਨ੍ਹਾਂ ਨੇ ਪੰਜ ਵਾਰ ਇਸ ਕੱਪ 'ਤੇ ਕਬਜ਼ਾ ਕੀਤਾ ਹੈ। ਪਾਕਿਸਤਾਨ ਨੇ ਵੀ ਇਹ ਕੱਪ ਦੋ ਵਾਰ ਜਿੱਤਿਆ ਹੈ। ਫਿਰ ਜੇਕਰ ਟਵੰਟੀ20 ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਇਸ ਵਿੱਚ ਸਫ਼ਲ ਟੀਮ ਹੈ ਕਿਉਂ ਕਿ ਇਸ ਟੀਮ ਨੇ ਹੀ 2016 ਦਾ ਸ਼ੁਰੂਆਤੀ ਟਵੰਟੀ20 ਏਸ਼ੀਆ ਕੱਪ ਜਿੱਤਿਆ ਸੀ। ਸੋ ਭਾਰਤ ਏਸ਼ੀਆ ਕੱਪ ਦੀ ਸਭ ਤੋਂ ਸਫ਼ਲ ਟੀਮ ਹੈ, ਜਿਸਨੇ 6 ਵਾਰ ਇਸਨੂੰ ਜਿੱਤਿਆ ਹੈ (5 ਵਾਰ ਓਡੀਆਈ ਅਤੇ ਇੱਕ ਵਾਰ ਟਵੰਟੀ20)।

ਇਤਿਹਾਸ[ਸੋਧੋ]

2018[ਸੋਧੋ]

29 ਅਕਤੂਬਰ 2015 ਨੂੰ ਸਿੰਗਾਪੁਰ ਵਿੱਚ ਹੋਈ ਏਸ਼ੀਆਈ ਕ੍ਰਿਕਟ ਸਭਾ ਦੀ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਅਤੇ ਬੀਸੀਸੀਆਈ ਦੇ ਸਕੱਤਰ ਅਨੁਰਾਗ ਠਾਕੁਰ ਨੇ ਦੱਸਿਆ ਕਿ 2018 ਵਿੱਚ ਹੋਣ ਵਾਲਾ ਏਸ਼ੀਆ ਕੱਪ ਭਾਰਤ ਵਿੱਚ ਖੇਡਿਆ ਜਾਵੇਗਾ ਅਤੇ ਇਹ ਟੂਰਨਾਮੈਂਟ ਓਡੀਆਈ ਫਾਰਮੈਟ ਦਾ ਹੋਵੇਗਾ।[4]

ਨਤੀਜੇ[ਸੋਧੋ]

ਸਾਲ ਫਾਰਮੈਟ ਸਥਾਨਕ ਦੇਸ਼ ਸਥਾਨ ਫਾਇਨਲ
ਜੇਤੂ ਨਤੀਜਾ ਰਨਰ-ਅਪ
1983
ਜਾਣਕਾਰੀ
ਓਡੀਆਈ ਸੰਯੁਕਤ ਅਰਬ ਅਮੀਰਾਤ
ਸੰਯੁਕਤ ਅਰਬ ਇਮਰਾਤ
ਸ਼ਾਰਜਾਹ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ,
ਸ਼ਾਰਜਾਹ
 ਭਾਰਤ ਭਾਰਤ ਜੇਤੂ 2–0  ਸ੍ਰੀ ਲੰਕਾ
2–1
1985
ਜਾਣਕਾਰੀ
ਓਡੀਆਈ ਸ੍ਰੀ ਲੰਕਾ
ਸ੍ਰੀ ਲੰਕਾ
ਸਿਨਹਾਲੀ ਸਪੋਰਟਸ ਕਲੱਬ ਮੈਦਾਨ,
ਕੋਲੰਬੋ
 ਸ੍ਰੀ ਲੰਕਾ
195/5 (42.2 ਓਵਰ)
ਸ੍ਰੀ ਲੰਕਾ 5 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਪਾਕਿਸਤਾਨ
191/9 (45 ਓਵਰ)
1988
ਜਾਣਕਾਰੀ
ਓਡੀਆਈ ਬੰਗਲਾਦੇਸ਼
ਬੰਗਲਾਦੇਸ਼
ਬੰਗਬੰਧੂ ਰਾਸ਼ਟਰੀ ਸਟੇਡੀਅਮ,
ਢਾਕਾ
 ਭਾਰਤ
180/4 (37.1 ਓਵਰ)
ਭਾਰਤ 6 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਸ੍ਰੀ ਲੰਕਾ
176 ਸਾਰੇ ਆਊਟ (43.5 ਓਵਰ)
1990/91
ਜਾਣਕਾਰੀ
ਓਡੀਆਈ ਭਾਰਤ
ਭਾਰਤ
ਈਡਨ ਗਾਰਡਨਜ,
ਕਲਕੱਤਾ
 ਭਾਰਤ
205/3 (42.1 ਓਵਰ)
ਭਾਰਤ 7 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਸ੍ਰੀ ਲੰਕਾ
204/9 (45 ਓਵਰ)
1995
ਜਾਣਕਾਰੀ
ਓਡੀਆਈ ਸੰਯੁਕਤ ਅਰਬ ਅਮੀਰਾਤ
ਸੰਯੁਕਤ ਅਰਬ ਇਮਰਾਤ
ਸ਼ਾਰਜਾਹ ਸੀਏ ਸਟੇਡੀਅਮ,
ਸ਼ਾਰਜਾਹ
 ਭਾਰਤ
233/2 (41.5 ਓਵਰ)
ਭਾਰਤ 8 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਸ੍ਰੀ ਲੰਕਾ
230/7 (50 ਓਵਰ)
1997
ਜਾਣਕਾਰੀ
ਓਡੀਆਈ ਸ੍ਰੀ ਲੰਕਾ
ਸ੍ਰੀ ਲੰਕਾ
ਆਰ. ਪ੍ਰੇਮਦਾਸ ਸਟੇਡੀਅਮ,
ਕੋਲੰਬੋ
 ਸ੍ਰੀ ਲੰਕਾ
240/2 (36.5 ਓਵਰ)
ਸ੍ਰੀ ਲੰਕਾ 8 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਭਾਰਤ
239/7 (50 ਓਵਰ)
2000
ਜਾਣਕਾਰੀ
ਓਡੀਆਈ ਬੰਗਲਾਦੇਸ਼
ਬੰਗਲਾਦੇਸ਼
ਬੰਗਬੰਧੂ ਰਾਸ਼ਟਰੀ ਸਟੇਡੀਅਮ,
ਢਾਕਾ
 ਪਾਕਿਸਤਾਨ
277/4 (50 ਓਵਰ)
ਪਾਕਿਸਤਾਨ 39 ਦੌੜਾਂ ਨਾਲ ਜੇਤੂ
(ਸਕੋਰਕਾਰਡ)
 ਸ੍ਰੀ ਲੰਕਾ
238 (45.2 ਓਵਰ)
2004
ਜਾਣਕਾਰੀ
ਓਡੀਆਈ ਸ੍ਰੀ ਲੰਕਾ
ਸ੍ਰੀ ਲੰਕਾ
ਆਰ. ਪ੍ਰੇਮਦਾਸ ਸਟੇਡੀਅਮ,
ਕੋਲੰਬੋ
 ਸ੍ਰੀ ਲੰਕਾ
228/9 (50 ਓਵਰ)
ਸ੍ਰੀ ਲੰਕਾ 25 ਦੌੜਾਂ ਨਾਲ ਜੇਤੂ
(ਸਕੋਰਕਾਰਡ)
 ਭਾਰਤ
203/9 (50 ਓਵਰ)
2008
ਜਾਣਕਾਰੀ
ਓਡੀਆਈ ਪਾਕਿਸਤਾਨ
ਪਾਕਿਸਤਾਨ
ਰਾਸ਼ਟਰੀ ਸਟੇਡੀਅਮ,
ਕਰਾਚੀ
 ਸ੍ਰੀ ਲੰਕਾ
273 (49.5 ਓਵਰ)
ਸ੍ਰੀ ਲੰਕਾ 100 ਦੌੜਾਂ ਨਾਲ ਜੇਤੂ
(ਸਕੋਰਕਾਰਡ)
 ਭਾਰਤ
173 (39.3 ਓਵਰ)
2010
ਜਾਣਕਾਰੀ
ਓਡੀਆਈ ਸ੍ਰੀ ਲੰਕਾ
ਸ੍ਰੀ ਲੰਕਾ
ਰੰਗਿਰੀ ਦੰਬੂਲਾ ਅੰਤਰਰਾਸ਼ਟਰੀ ਸਟੇਡੀਅਮ,
ਦੰਬੂਲਾ
 ਭਾਰਤ
268/6 (50 ਓਵਰ)
ਭਾਰਤ 81 ਦੌੜਾਂ ਨਾਲ ਜੇਤੂ
(ਸਕੋਰਕਾਰਡ)
 ਸ੍ਰੀ ਲੰਕਾ
187 (44.4 ਓਵਰ)
2012
ਜਾਣਕਾਰੀ
ਓਡੀਆਈ ਬੰਗਲਾਦੇਸ਼
ਬੰਗਲਾਦੇਸ਼
ਸ਼ੇਰ-ਏ-ਬੰਗਲਾ ਰਾਸ਼ਟਰੀ ਸਟੇਡੀਅਮ,
ਮੀਰਪੁਰ
 ਪਾਕਿਸਤਾਨ
236/9 (50 ਓਡਰ)
ਪਾਕਿਸਤਾਨ 2 ਦੌੜਾਂ ਨਾਲ ਜੇਤੂ
(ਸਕੋਰਕਾਰਡ)
 ਬੰਗਲਾਦੇਸ਼
234/8 (50 ਓਵਰ)
2014
ਜਾਣਕਾਰੀ
ਓਡੀਆਈ ਬੰਗਲਾਦੇਸ਼
ਬੰਗਲਾਦੇਸ਼
ਸ਼ੇਰ-ਏ-ਬੰਗਲਾ,
ਮੀਰਪੁਰ
 ਸ੍ਰੀ ਲੰਕਾ
261/5 (46.2 ਓਵਰ)
ਸ੍ਰੀ ਲੰਕਾ 5 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਪਾਕਿਸਤਾਨ
260/5 (50 ਓਵਰ)
2016
ਜਾਣਕਾਰੀ
ਟਵੰਟੀ20 ਬੰਗਲਾਦੇਸ਼
ਬੰਗਲਾਦੇਸ਼
ਸ਼ੇਰ-ਏ-ਬੰਗਲਾ ਰਾਸ਼ਟਰੀ ਸਟੇਡੀਅਮ,
ਮੀਰਪੁਰ
 ਭਾਰਤ
122/2 (13.5 ਓਵਰ)
ਭਾਰਤ 8 ਵਿਕਟਾਂ ਨਾਲ ਜੇਤੂ
(ਸਕੋਰਕਾਰਡ)
 ਬੰਗਲਾਦੇਸ਼
120/5 (15 ਓਵਰ)
2018
ਜਾਣਕਾਰੀ
ਓਡੀਆਈ ਭਾਰਤ
ਭਾਰਤ
ਬਾਕੀ 'ਬਾਕੀ' 'ਬਾਕੀ' 'ਬਾਕੀ'

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]