ਸਮੱਗਰੀ 'ਤੇ ਜਾਓ

ਐਟਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਟਿਲਾ
ਜਰਮਨ ਲੇਖਕ ਵਿਲਹੈਲਮ ਦਿਲੀਚ ਦੁਆਰਾ ਲਿਖਿਆ ਗਿਆ ਉਂਗਰਿਸਚੇ ਕ੍ਰੋਨਿਕਾ ਤੋਂ ਅਟੀਲਾ ਹੂਣ ਦਾ 17 ਵੀਂ ਸਦੀ ਦਾ ਇੱਕ ਹੁਲੀਆ
ਸ਼ਾਸਨ ਕਾਲ434–453
ਪੂਰਵ-ਅਧਿਕਾਰੀਬਲੇਡਾ ਅਤੇ ਰੁਗਾ
ਵਾਰਸਏਲਾਕ, ਡੇਂਗਿਜਿਚ, ਅਰਨਾਕ
ਜਨਮc. 406[1][2]
ਮੌਤMarch 453
(aged 46–47)
ਕ੍ਰੈਕ
ਇਲਡਿਕੋ
ਪਿਤਾਮੁੰਦਜ਼ੂਕ


ਐਟਿਲਾ ( /AE T ɪ l ə, ə T ɪ L ə / ; . FL . ੲ 406-453), ਜਿਸਨੂੰ ਅਕਸਰ ਐਟਿਲਾ ਹੂਨ, ਕਿਹਾ ਜਾਂਦਾ ਹੈ, 434 ਤੋਂ ਮਾਰਚ 453 ਵਿੱਚ ਆਪਣੀ ਮੌਤ ਤਕ ਹੂਣਾਂ ਦਾ ਰਾਜਾ ਸੀ। ਉਹ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਹੂਣਾਂ, ਓਸਤ੍ਰੋਗੋਥਾਂ ਅਤੇ ਐਲਨਾਂ ਸਮੇਤ ਹੋਰਨਾਂ ਲੋਕਾਂ ਦੇ ਇੱਕ ਕਬਾਇਲੀ ਸਾਮਰਾਜ ਦਾ ਆਗੂ ਵੀ ਸੀ।

ਆਪਣੇ ਰਾਜ ਦੇ ਸਮੇਂ, ਉਹ ਪੱਛਮੀ ਅਤੇ ਪੂਰਬੀ ਰੋਮਨ ਸਾਮਰਾਜ ਦੇ ਸਭ ਤੋਂ ਡਰਾਉਣੇ ਦੁਸ਼ਮਣਾਂ ਵਿੱਚੋਂ ਇੱਕ ਸੀ। ਉਸਨੇ ਦੋ ਵਾਰ ਡੈਨਿਊਬ ਨੂੰ ਪਾਰ ਕੀਤਾ ਅਤੇ ਬਲਕਨਾਂ ਨੂੰ ਲੁੱਟਿਆ, ਪਰ ਕਾਂਸਤਾਂਤਨੋਪਲ ਨੂੰ ਹਥਿਆਉਣ ਵਿੱਚ ਅਸਮਰਥ ਰਿਹਾ। ਫ਼ਾਰਸ ਵਿੱਚ ਉਸ ਦੀ ਅਸਫਲ ਮੁਹਿੰਮ ਦੇ ਬਾਦ 441 ਵਿੱਚ ਉਸਨੇ ਪੂਰਬੀ ਰੋਮਨ (ਬਾਈਜੈਂਟਾਈਨ) ਸਾਮਰਾਜ ਤੇ ਚੜ੍ਹਾਈ ਕੀਤੀ, ਜਿਸ ਦੀ ਸਫਲਤਾ ਨੇ ਐਟਿਲਾ ਨੂੰ ਪੱਛਮ ਉੱਤੇ ਹਮਲਾ ਕਰਨ ਲਈ ਉਤਸ਼ਾਹਤ ਕੀਤਾ। [3] ਉਸਨੇ ਰੋਮਨ ਗੌਲ (ਆਧੁਨਿਕ ਫਰਾਂਸ) ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ, ਕੈਟਲੂਨਿਅਨ ਮੈਦਾਨਾਂ ਦੀ ਲੜਾਈ ਹਾਰਨ ਤੋਂ ਪਹਿਲਾਂ 1451 ਵਿੱਚ ਰਾਈਨ ਪਾਰ ਕਰਦਿਆਂ ਉਹ ਓਰਲੀਅਨਜ਼ ਤੱਕ ਪਹੁੰਚ ਗਿਆ ਸੀ।

ਬਾਅਦ ਵਿੱਚ ਉਸਨੇ ਇਟਲੀ ਉੱਤੇ ਹਮਲਾ ਕੀਤਾ, ਉੱਤਰੀ ਪ੍ਰਾਂਤਾਂ ਨੂੰ ਤਬਾਹ ਕਰ ਦਿੱਤਾ, ਪਰ ਰੋਮ ਨੂੰ ਜਿੱਤ ਲੈਣ ਵਿੱਚ ਅਸਮਰਥ ਰਿਹਾ। ਉਸਨੇ ਰੋਮਨਾਂ ਦੇ ਵਿਰੁੱਧ ਹੋਰ ਮੁਹਿੰਮਾਂ ਦੀ ਯੋਜਨਾ ਬਣਾਈ, ਪਰ 453 ਵਿੱਚ ਉਸ ਦੀ ਮੌਤ ਹੋ ਗਈ। ਐਟੀਲਾ ਦੀ ਮੌਤ ਤੋਂ ਬਾਅਦ, ਉਸਦੇ ਨਜ਼ਦੀਕੀ ਸਲਾਹਕਾਰ, ਜੇਪੀਦ ਦੇ ਅਰਦਰਿਕ, ਨੇ ਹੂਣ ਹਕੂਮਤ ਦੇ ਵਿਰੁੱਧ ਜਰਮਨ ਬਗ਼ਾਵਤ ਦੀ ਅਗਵਾਈ ਕੀਤੀ, ਜਿਸ ਤੋਂ ਬਾਅਦ ਹੂਣ ਸਾਮਰਾਜ ਦਾ ਤੇਜ਼ੀ ਨਾਲ ਪਤਨ ਹੋ ਗਿਆ।

ਦਿੱਖ ਅਤੇ ਚਰਿੱਤਰ

[ਸੋਧੋ]
ਹੰਗਰੀ ਦੇ ਇੱਕ ਅਜਾਇਬ ਘਰ ਵਿੱਚ ਐਟੀਲਾ ਦਾ ਚਿੱਤਰ.

ਐਟਿਲਾ ਦੀ ਸ਼ਕਲ ਦਾ ਪਹਿਲਾ ਭਰੋਸੇਯੋਗ ਬਚਿਆ ਹੋਇਆ ਵੇਰਵਾ ਨਹੀਂ ਮਿਲਦਾ, ਪਰ ਇੱਕ ਸੰਭਾਵਤ ਦੂਜੇ ਹੱਥ ਦਾ ਸਰੋਤ ਜੋਰਡਾਨੀਜ਼ ਨੇ ਦਿੱਤਾ ਗਿਆ ਹੈ, ਉਸਨੇ ਪ੍ਰਿਸਕਸ ਕੋਲੋਂ ਮਿਲੇ ਵੇਰਵੇ ਦਾ ਹਵਾਲਾ ਦਿੱਤਾ ਹੈ।[4] [5]

ਕੁਝ ਵਿਦਵਾਨਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਹੁਲੀਆ ਵਿਸ਼ੇਸ਼ ਤੌਰ 'ਤੇ ਪੂਰਬੀ ਏਸ਼ੀਆਈ ਹੈ, ਕਿਉਂਕਿ ਇਸ ਵਿੱਚ ਸਾਰੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਜੋ ਪੂਰਬੀ ਏਸ਼ੀਆ ਦੇ ਲੋਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਹਨ, ਅਤੇ ਐਟਿਲਾ ਦੇ ਪੂਰਵਜ ਉਥੋਂ ਆਏ ਹੋ ਸਕਦੇ ਹਨ।[5] [6] ਕੁਝ ਹੋਰ ਇਤਿਹਾਸਕਾਰ ਇਹ ਵੀ ਮੰਨਦੇ ਸਨ ਕਿ ਇਹੋ ਹੁਲੀਆ ਕੁਝ ਸਿਥੀਅਨ ਲੋਕਾਂ ਨਾਲ ਵੀ ਸਪਸ਼ਟ ਮਿਲਦਾ ਸੀ।

ਗੈਲਰੀ

[ਸੋਧੋ]

ਨੋਟ

[ਸੋਧੋ]
  1. Harvey, Bonnie (2003) [1st Published in 1821 by Chelsea House Publications]. Attila the Hun (Ancient World Leaders). Infobase Publishing. ASIN B01FJ1LTIQ.
  2. Cooper, Alan D (2008). The Geography of Genocide. University Press of America. ISBN 978-0761840978.
  3. Peterson, John Bertram (1907). "Attila". The Catholic Encyclopedia vol. 2. New York: Robert Appleton Company. Archived from the original on ਜੁਲਾਈ 7, 2014. Retrieved ਮਈ 18, 2014.
  4. Bakker, Marco. "Attila the Hun". Gallery of reconstructed portraits. Reportret. Retrieved March 9, 2013.
  5. 5.0 5.1 Wolfram, Herwig (1997). The Roman Empire and its Germanic Peoples (Hardcover). Dunlap, Thomas (translator) (1st ed.). University of California Press. p. 143. ISBN 978-0-520-08511-4. Retrieved May 18, 2014.
  6. Sinor, Denis (1990). The Cambridge History of Early Inner Asia. Cambridge University Press. ISBN 978-0-521-24304-9.