ਐਨੀ ਦਿਵਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਨੀ ਦਿਵਿਆ
ਜਨਮਐਨੀ ਦਿਵਿਆ
ਪਠਾਨਕੋਟ ਪੰਜਾਬ ਭਾਰਤ
ਰਿਹਾਇਸ਼ਵਿਜੈਵਾੜਾ, ਆਂਧਰਾ ਪ੍ਰਦੇਸ਼
ਪੇਸ਼ਾਕੈਪਟਨ (ਐਰੋਨੌਟਿਕਸ)
ਪ੍ਰਸਿੱਧੀ ਬੋਇੰਗ 777 ਦੀ ਉਡਾਨ ਭਰਨ ਵਾਲੀ ਵਿਸ਼ਵ ਦੀ ਸਭ ਤੋਂ ਛੋਟੀ ਮਹਿਲਾ ਕਮਾਂਡਰ

ਐਨੀ ਦਿਵਿਆ (ਜਨਮ 1987) ਇੱਕ ਭਾਰਤੀ ਪਾਇਲਟ ਹੈ। ਉਹ ਬੋਇੰਗ 777 ਨੂੰ ਉਡਾਉਣ ਲਈ ਦੁਨੀਆ ਦੀ ਸਭ ਤੋਂ ਛੋਟੀ ਉਮਰ ਸੀ ਮਹਿਲਾ ਕਮਾਂਡਰ ਹੈ।

ਮੁੱਢਲਾ ਜੀਵਨ[ਸੋਧੋ]

ਐਨੀ ਦੇ ਪਿਤਾ ਭਾਰਤੀ ਫੌਜ ਵਿੱਚ ਕੰਮ ਕਰਦੇ ਸਨ। ਇਹ ਪਰਿਵਾਰ ਪਠਾਨਕੋਟ ਪੰਜਾਬ ਭਾਰਤ ਵਿੱਚ ਫੌਜ ਦੇ ਬੇਸ ਕੈਂਪ ਦੇ ਨੇੜੇ ਰਹਿੰਦਾ ਸੀ। ਆਪਣੇ ਪਿਤਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਵਸ ਗਏ ਜਿੱਥੇ ਐਨੀ ਨੇ ਸਕੂਲੀ ਸਿੱਖਿਆ ਪ੍ਰਾਪਤ ਕੀਤੀ।

ਕੈਰੀਅਰ[ਸੋਧੋ]

17 ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਇੰਦਰਾ ਗਾਂਧੀ ਰਾਸ਼ਟਰੀ ਉੜਾਨ ਅਕੈਡਮੀ (ਆਈ ਜੀ ਆਰ ਯੂ ਏ), ਉੱਤਰ ਪ੍ਰਦੇਸ਼ ਦੇ ਫਲਾਇੰਗ ਸਕੂਲ ਵਿੱਚ ਦਾਖ਼ਲਾ ਲਿਆ। 19 ਸਾਲ ਦੀ ਉਮਰ ਵਿੱਚ ਉਸਨੇ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਏਅਰ ਇੰਡੀਆ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਉਹ ਸਿਖਲਾਈ ਲਈ ਸਪੇਨ ਗ ਅਤੇ ਬੋਇੰਗ 737 ਦੀ ਉਡਾਨ ਭਰੀ। 21 ਸਾਲ ਦੀ ਉਮਰ ਵਿੱਚ ਉਸ ਨੂੰ ਹੋਰ ਸਿਖਲਾਈ ਲਈ ਲੰਡਨ ਭੇਜਿਆ ਗਿਆ, ਜਿਥੇ ਉਸਨੇ ਬੋਇੰਗ 777 ਉਡਾਉਣਾ ਸ਼ੁਰੂ ਕੀਤਾ।[1][2]

ਹਵਾਲੇ[ਸੋਧੋ]

  1. "Giving wings to her curiosity". thehindubusinessline.com. Retrieved 1 November 2017. 
  2. Coffey, Helen (25 July 2017). "Indian woman becomes youngest female commander of Boeing 777 plane in the world". The Independent. Retrieved 6 November 2017.