ਐੱਨਜ਼ਾਈਮ
ਦਿੱਖ
ਪਾਚਕ ਰਸ ਜਾਂ ਐੱਨਜ਼ਾਈਮ /ˈɛnzaɪmz/ ਵਿਸ਼ਾਲ ਜੀਵ ਅਣੂ ਹੁੰਦੇ ਹਨ ਜੋ ਜ਼ਿੰਦਗੀ ਚੱਲਦੀ ਰੱਖਣ ਵਾਲ਼ੇ ਹਜ਼ਾਰਾਂ ਖ਼ੁਰਾਕ ਪਾਚਕ ਅਮਲਾਂ ਲਈ ਜ਼ੁੰਮੇਵਾਰ ਹੁੰਦੇ ਹਨ।[1][2] ਇਹ ਬਹੁਤ ਹੀ ਚੋਣਸ਼ੀਲ ਕਿਰਿਆ-ਪ੍ਰੇਰਕ ਹੁੰਦੇ ਹਨ ਜੋ ਖ਼ੁਰਾਕ-ਪਾਚਕ ਕਿਰਿਆਵਾਂ, ਖ਼ੁਰਾਕ ਪਚਾਉਣ ਤੋਂ ਡੀ.ਐੱਨ.ਏ. ਦੀ ਰਚਨਾ ਤੱਕ, ਦੀ ਦਰ, ਖ਼ਾਸੀਅਤ ਅਤੇ ਚੁਣਨਯੋਗਤਾ ਨੂੰ ਕਾਫ਼ੀ ਵਧਾ ਦਿੰਦੇ ਹਨ। ਬਹੁਤੇ ਪਾਚਕ ਰਸ ਪ੍ਰੋਟੀਨ ਹੁੰਦੇ ਹਨ ਪਰ ਕੁਝ ਆਰ.ਐੱਨ.ਏ. ਅਣੂ ਵੀ ਪ੍ਰੇਰਕ ਦਾ ਕੰਮ ਕਰਦੇ ਹਨ। ਇਹ ਰਸ ਇੱਕ ਖ਼ਾਸ ਤਿੰਨ-ਪਾਸੀਆ ਢਾਂਚਾ ਇਖ਼ਤਿਆਰ ਕਰ ਲੈਂਦੇ ਹਨ ਅਤੇ ਕਈ ਵਾਰ ਆਪਣੇ ਪ੍ਰੇਰਕ ਕਾਰਜ ਵਿੱਚ ਕਾਰਬਨੀ (ਮਿਸਾਲ ਵਜੋਂ ਬਾਇਓਟਿਨ) ਅਤੇ ਅਕਾਰਬਨੀ (ਮੈਗਨੀਸ਼ੀਅਮ ਆਇਨ ਆਦਿ) ਸਹਿਕਾਰਕਾਂ ਦਾ ਦਾ ਸਹਾਰਾ ਲੈਂਦੇ ਹਨ।