ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
![]() | |
ਐਸੋਸੀਏਸ਼ਨ | ਕ੍ਰਿਕਟ ਕੈਨੇਡਾ |
---|---|
ਖਿਡਾਰੀ ਅਤੇ ਸਟਾਫ਼ | |
ਕਪਤਾਨ | ਨਿਤਿਸ਼ ਕੁਮਾਰ |
ਕੋਚ | ਡੇਵੀ ਜੈਕਬਸ |
ਇਤਿਹਾਸ | |
ਪਹਿਲਾ ਦਰਜਾ ਕ੍ਰਿਕਟ ਸ਼ੁਰੂਆਤ | ![]() ![]() (ਟੋਰਾਂਟੋ; 8 ਸਿਤੰਬਰ 1951) |
ਪਹਿਲੀ ਸ਼੍ਰੇਣੀ ਸ਼ੁਰੂਆਤ | ![]() ![]() (ਲੀਡਸ, ਇੰਗਲੈਂਡ; 9 ਜੂਨ 1979) |
ਟਵੰਟੀ-20 ਸ਼ੁਰੂਆਤ | ![]() ![]() (ਬੈਲਫ਼ਾਸਟ, ਉੱਤਰੀ ਆਇਰਲੈਂਡ; 2 ਅਗਸਤ 2008) |
ਅੰਤਰਰਾਸ਼ਟਰੀ ਕ੍ਰਿਕਟ ਸਭਾ | |
ਆਈ.ਸੀ.ਸੀ. ਦਰਜਾ | ਸਹਾਇਕ (ਐਸੋਸੀਏਟ) (1968) |
ਆਈ.ਸੀ.ਸੀ. ਖੇਤਰ | ਆਈ.ਸੀ.ਸੀ. ਅਮਰੀਕਾ |
ਵਿਸ਼ਵ ਕ੍ਰਿਕਟ ਲੀਗ | 2017 ਡਿਵੀਜ਼ਨ ਤਿੰਨ |
ਟੈਸਟ | |
ਪਹਿਲਾ ਅੰਤਰਰਾਸ਼ਟਰੀ | ![]() ![]() (ਨਿਊਯਾਰਕ; |
ਇੱਕ ਦਿਨਾ ਅੰਤਰਰਾਸ਼ਟਰੀ | |
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 4 (ਪਹਿਲੀ ਵਾਰ 1979) |
ਸਭ ਤੋਂ ਵਧੀਆ ਨਤੀਜਾ | ਪਹਿਲਾ ਰਾਊਂਡ (1979; 2003–2011) |
ਵਿਸ਼ਵ ਕੱਪ ਕੁਆਲੀਫ਼ਾਇਅਰ ਵਿੱਚ ਹਾਜ਼ਰੀਆਂ | 10 (ਪਹਿਲੀ ਵਾਰ 1979) |
ਸਭ ਤੋਂ ਵਧੀਆ ਨਤੀਜਾ | ਉੱਪ-ਜੇਤੂ (1979, 2009) |
ਟਵੰਟੀ-20 ਅੰਤਰਰਾਸ਼ਟਰੀ | |
ਵਿਸ਼ਵ ਟਵੰਟੀ-20 ਕੁਆਲੀਫ਼ਾਇਅਰ ਵਿੱਚ ਹਾਜ਼ਰੀਆਂ | 5 (ਪਹਿਲੀ ਵਾਰ 2008) |
ਸਭ ਤੋਂ ਵਧੀਆ ਨਤੀਜਾ | 5ਵਾ (2008) |
4 ਸਿਤੰਬਰ 2015 ਤੱਕ |
ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਕੈਨੈਡਾ ਦੀ ਤਰਜਮਾਨੀ ਕਰਦੀ ਹੈ। ਇਸ ਟੀਮ ਦਾ ਪ੍ਰਬੰਧਨ ਕ੍ਰਿਕਟ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ, ਜਿਹੜਾ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ 1968 ਵਿੱਚ ਸਹਾਇਕ ਮੈਂਬਰ ਬਣਿਆ ਸੀ।
ਸੰਯੁਰਤ ਰਾਜ ਅਮਰੀਕਾ ਦੇ ਨਾਲ, ਕੈਨੇਡਾ ਦੁਨੀਆ ਦੇ ਸਭ ਤੋਂ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਵਿੱਚ ਸ਼ਾਮਿਲ ਸੀ। ਇਹ ਮੁਕਾਬਲਾ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚਾਲੇ 1844 ਵਿੱਚ ਨਿਊਯਾਰਕ ਸ਼ਹਿਰ ਵਿੱਚ ਖੇਡਿਆ ਗਿਆ ਸੀ। ਸਾਲਾਨਾ ਕੈਨੇਡਾ-ਅਮਰੀਕਾ ਮੁਕਾਬਲੇ ਨੂੰ ਹੁਣ ਔਟੀ ਕੱਪ ਵੀ ਕਿਹਾ ਜਾਂਦਾ ਹੈ। ਕੈਨੇਡਾ ਦਾ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਪਹਿਲਾ ਮੈਚ 1932 ਨੂੰ ਹੋਇਆ ਸੀ, ਜਦੋਂ ਆਸਟਰੇਲੀਆ ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ ਸੀ।[1]
ਆਈ.ਸੀ.ਸੀ. ਸਹਾਇਕ ਮੈਂਬਰ ਦੇ ਤੌਰ 'ਤੇ ਕੈਨੇਡਾ ਦਾ ਪਹਿਲਾ ਮੁੱਖ ਅੰਤਰਰਾਸ਼ਟਰੀ ਟੂਰਨਾਮੈਂਟ 1979 ਦੀ ਆਈ.ਸੀ.ਸੀ. ਟਰਾਫ਼ੀ ਸੀ ਜਿਹੜਾ ਕਿ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਕੈਨੇਡਾ ਨੇ 1979 ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕੀਤਾ ਸੀ। ਉਸ ਤੋਂ ਬਾਅਦ ਕੈਨੇਡਾ ਦੀ ਟੀਮ 2003 ਤੱਕ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਨਾਕਾਮਯਾਬ ਰਹੀ ਸੀ, ਪਰ ਇਹ ਟੀਮ ਆਈ.ਸੀ.ਸੀ. ਸਹਾਇਕ ਮੈਂਬਰ ਬਣੀ ਰਹੀ। 2006 ਤੋਂ 2013 ਤੱਕ ਕੈਨੇਡਾ ਕੋਲ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਦਰਜਾ ਹਾਸਲ ਸੀ, ਅਤੇ ਇਹ ਟੀਮ 2007 ਅਤੇ 2011 ਦੇ ਵਿਸ਼ਵ ਕੱਪ ਵਿੱਚ ਸ਼ਾਮਿਲ ਵੀ ਹੋਈ। ਹਾਲਾਂਕਿ ਜਦੋਂ ਤੋਂ ਆਈ.ਸੀ.ਸੀ. ਦੀ ਨਵੀਂ ਡਿਵੀਜ਼ਨਲ ਬਣਤਰ ਦੀ ਸ਼ੁਰੂਆਤ ਹੋਈ ਹੈ, ਇਹ ਟੀਮ ਕੁਝ ਖ਼ਾਸ ਨਹੀਂ ਕਰ ਸਕੀ ਅਤੇ ਇਹ ਟੀਮ 2014 ਅਤੇ 2015 ਦੇ ਵਿਸ਼ਵ ਕੁਆਲੀਫ਼ਾਇਅਰ ਮੁਕਾਬਲਿਆਂ ਵਿੱਚ ਅੰਤਿਮ ਸਥਾਨ ਉੱਪਰ ਰਹੀ ਸੀ।
ਹਵਾਲੇ[ਸੋਧੋ]
- ↑ Other matches played by Canada Archived 2015-09-28 at the Wayback Machine. – CricketArchive. Retrieved 4 September 2015.