ਸਮੱਗਰੀ 'ਤੇ ਜਾਓ

ਕਰਵਾ ਚੌਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਵਾ ਚੌਥ
ਵਰਤ ਪੂਰਾ ਹੋਣ ਉੱਤੇ ਸੁਹਾਗਣ ਔਰਤਾਂ ਛਾਨਣੀ ਵਿੱਚੋਂ ਪਹਿਲਾਂ ਚੰਨ ਤੱਕਦੀ ਹੋਈ
ਮਨਾਉਣ ਵਾਲੇਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ
ਕਿਸਮਪਿਛੇਤਰੀ ਪੱਤਝੜ ਦਾ ਤਿਉਹਾਰ
ਜਸ਼ਨ1 ਦਿਨ
ਪਾਲਨਾਵਾਂਵਿਆਹੀਆਂ ਔਰਤਾਂ ਵੱਲੋਂ ਵਰਤ
ਸ਼ੁਰੂਆਤਕੱਤਕ ਮਹੀਨੇ ਵਿੱਚ ਚੰਨ ਢਲ਼ਨ ਦੇ ਚੌਥੇ ਦਿਨ
ਮਿਤੀਅਕਤੂਬਰ/ਨਵੰਬਰ
ਨਾਲ ਸੰਬੰਧਿਤਦੁਸਹਿਰਾ ਅਤੇ ਦਿਵਾਲ਼ੀ
ਵਰਤ ਰੱਖਣ ਵਾਲੀਆਂ ਸੁਹਾਗਣ ਔਰਤਾਂ ਸਮੂਹਿਕ ਤੌਰ ਤੇ ਇੱਕ ਚੱਕਰ ਵਿੱਚ ਬੈਠੀਆਂ ਹਨ, ਜਦੋਂ ਕਰ ਚੌਥ ਪੂਜਾ ਕਰਦੀਆਂ ਹਨ, ਗਾਉਂਦੇ ਫਿਰਦੇ ਹਨ (ਚੱਕਰ ਵਿੱਚ ਆਪਣੇ ਥਾਲੀਆਂ ਵਟਾਉਂਦੀਆਂ ਹਨ)

ਕਰਵਾ ਚੌਥ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ ਜੋ ਕਿ ਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪਈ ਸਕਦੀਆਂ ਹਨ| ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ।[1]

ਕੱਤਕ ਵਦੀ ਚੌਥ ਨੂੰ ਹਿੰਦੂ ਸੁਹਾਗਣ ਇਸਤਰੀਆਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ, ਚਿਰ ਜਿਉਣ ਦੀ ਕਾਮਨਾ ਕਰਨ ਲਈ ਜੋ ਵਰਤ ਰੱਖਦੀਆਂ ਹਨ, ਉਸ ਨੂੰ ਕਰਵਾ ਚੌਥ ਦਾ ਵਰਤ ਕਹਿੰਦੇ ਹਨ। ਕਈ ਇਸ ਨੂੰ ਪਾਰਬਤੀ/ਗੌਰੀ ਦਾ ਵਰਤ ਵੀ ਕਹਿੰਦੇ ਹਨ। ਇਸ ਨੂੰ ਸੁਹਾਗਣਾਂ ਦਾ ਵਰਤ ਵੀ ਕਹਿੰਦੇ ਹਨ। ਕਈ ਇਸ ਨੂੰ ਕਰੂਏ ਦਾ ਵਰਤ ਕਹਿੰਦੇ ਹਨ। ਇਹ ਵਰਤ ਪਤੀ ਪਤਨੀ ਦੇ ਪਿਆਰ ਨੂੰ ਮਜਬੂਤ ਕਰਦਾ ਹੈ। ਇਹ ਸਾਡੀ ਸੰਸਕ੍ਰਿਤੀ ਦਾ ਮਹੱਤਵਪੂਰਨ ਤਿਉਹਾਰ ਹੈ। ਇਹ ਵਰਤ ਦਿਨ ਚੜ੍ਹਣ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਮਿੱਠੀਆਂ ਰੋਟੀਆਂ, ਚੂਰੀ, ਕੜਾਹ ਪੂਰੀ ਆਦਿ ਖਾ ਕੇ ਰੱਖਿਆ ਜਾਂਦਾ ਹੈ। ਫੇਰ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ। ਵਰਤ ਰੱਖਣ ਵਾਲੀ ਜਨਾਨੀ ਵਧੀਆ ਸੂਟ ਪਾ ਕੇ, ਆਮ ਤੌਰ ਤੇ ਲਾਲ ਰੰਗ ਦਾ ਸੂਟ ਪਾ ਕੇ, ਹੱਥਾਂ ਨੂੰ ਮਹਿੰਦੀ ਲਾ ਕੇ, ਮਾਂਗ ਵਿਚ ਸੰਧੂਰ ਭਰ ਕੇ, ਹੱਥਾਂ ਵਿਚ ਕੱਚ ਦੀਆਂ ਲਾਲ ਚੂੜੀਆਂ ਪਾ ਕੇ ਵਰਤ ਰੱਖਦੀਆਂ ਹਨ।

ਕਰਵਾ ਸ਼ਬਦ ਦਾ ਸ਼ਬਦੀ ਅਰਥ ਕਰੂਆਂ ਹੈ। ਮਿੱਟੀ ਦਾ ਛੋਟਾ ਕੁੱਜਾ ਹੈ। ਘੁਮਿਆਰ ਤੋਂ ਕਰੂਏ ਲਿਆਂਦੇ ਜਾਂਦੇ ਹਨ। ਕਰੂਆਂ ਵਿਚ ਪਾਣੀ ਭਰਿਆ ਜਾਂਦਾ ਹੈ। ਉੱਪਰ ਸਿੱਧੀ ਠੂਠੀ ਰੱਖੀ ਜਾਂਦੀ ਹੈ। ਠੂਠੀ ਵਿਚ ਗੁੜ, ਚੌਲ, ਮੌਕੇ ਦਾ ਕੋਈ ਫਲ ਆਦਿ ਰੱਖਿਆ ਜਾਂਦਾ ਹੈ। ਕਰੂਏ ਦੇ ਗਲ ਵਿਚ ਮੌਲੀ ਬੰਨ੍ਹੀ ਜਾਂਦੀ ਹੈ।ਮੌਲੀ ਖੰਮਣੀ ਨੂੰ ਕਹਿੰਦੇ ਹਨ। ਵਰਤ ਰੱਖਣ ਵਾਲੀਆਂ ਜਨਾਨੀਆਂ ਸ਼ਾਮ ਨੂੰ ਪੰਡਤ ਤੋਂ ਵਰਤ ਸੰਬੰਧੀ ਮਾਂ ਗੌਰੀ ਦੀ ਕਥਾ ਸੁਣਨ ਜਾਂਦੀਆਂ ਹਨ। ਕਥਾ ਸੁਣਨ ਤੋਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ। ਰਾਤ ਨੂੰ ਜਦ ਚੰਦ ਚੜ੍ਹਦਾ ਹੈ ਤਾਂ ਚੰਦ ਨੂੰ ਅਰਗ ਦਿੱਤਾ ਜਾਂਦਾ ਹੈ। ਚੰਦ ਵੱਲ ਮੂੰਹ ਕਰਕੇ ਕਰੂਏ ਵਿਚੋਂ ਹੌਲੀ-ਹੌਲੀ ਪਾਣੀ ਡੋਲ੍ਹਣ ਨੂੰ ਅਰਗ ਦੇਣਾ ਕਿਹਾ ਜਾਂਦਾ ਹੈ। ਅਰਗ ਦੇਣ ਤੋਂ ਬਾਅਦ ਵਰਤ ਸੰਪੂਰਨ ਹੁੰਦਾ ਹੈ। ਫੇਰ ਖਾਧਾ ਪੀਤਾ ਜਾਂਦਾ ਹੈ। ਹੁਣ ਤਾਂ ਛਾਣਨੀ ਵਿਚੋਂ ਦੀ ਚੰਦ ਨੂੰ ਵੇਖਣ ਦਾ ਰਿਵਾਜ ਚੱਲ ਪਿਆ ਹੈ।ਹੁਣ ਤਰਕਸ਼ੀਲਤਾ ਦਾ ਯੁੱਗ ਹੈ। ਵਰਤ, ਵਹਿਮ, ਭਰਮ ਦਿਨੋਂ ਦਿਨ ਖਤਮ ਹੋ ਰਹੇ ਹਨ। ਹੁਣ ਕਰਵਾ ਚੌਥ ਦਾ ਰਿਵਾਜ ਵੀ ਬਹੁਤ ਘੱਟ ਗਿਆ ਹੈ।[2]

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. ਤਸਵਿੰਦਰ ਸਿੰਘ ਵੜੈਚ (27 ਅਕਤੂਬਰ 2015). [punjabitribuneonline.com/2015/10/ਕਰਵਾ-ਚੌਥ-ਦਾ-ਮਹੱਤਵ-ਅਤੇ-ਰਵਾਇ/ "ਕਰਵਾ ਚੌਥ ਦਾ ਮਹੱਤਵ"]. ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check |url= value (help)
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).