ਦੁਸਹਿਰਾ
ਵਿਜੈਦਸ਼ਮੀ | |
---|---|
ਵੀ ਕਹਿੰਦੇ ਹਨ | ਦੁਸ਼ਹਿਰਾ , ਦਸਹਿਰਾ, ਨਵਰਾਤਰੀ, ਵਿਜੈਦਸ਼ਮੀ |
ਮਨਾਉਣ ਵਾਲੇ | ਹਿੰਦੂ |
ਕਿਸਮ | ਧਾਰਮਿਕ, ਸੱਭਿਆਚਾਰਕ |
ਮਹੱਤਵ | ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ |
ਜਸ਼ਨ | ਦੁਰਗਾ ਪੂਜਾ ਅਤੇ ਰਾਮਲੀਲਾ ਦੇ ਅੰਤ ਨੂੰ ਦਰਸਾਉਂਦਾ ਹੈ |
ਪਾਲਨਾਵਾਂ | ਪੰਡਾਲ, ਨਾਟਕ, ਭਾਈਚਾਰਕ ਇਕੱਠ, ਗ੍ਰੰਥਾਂ ਦਾ ਪਾਠ, ਪੂਜਾ, ਵਰਤ, ਮੂਰਤੀਆਂ ਦਾ ਵਿਸਰਜਨ ਜਾਂ ਰਾਵਣ ਨੂੰ ਸਾੜਨਾ। |
ਮਿਤੀ | Ashvin Shukla Dashami |
ਦੁਸ਼ਹਿਰਾ ਜਾਂ ਵਿਜੇ ਦਸਮੀ (ਫਤਹਿ ਦਾ ਦਿਹਾੜਾ) ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਸ਼ਹਿਰਾ ਸਾਲ ਦੀਆਂ ਤਿੰਨ ਅਤਿਅੰਤ ਸ਼ੁੱਭ ਤਿਥੀਆਂ ਵਿਚੌਂ ਇੱਕ ਹੈ, ਹੋਰ ਦੋ ਹਨ ਚੇਤ ਸ਼ੁਕਲ ਦੀ, ਅਤੇ ਕੱਤਕ ਸ਼ੁਕਲ ਦੀ ਇਕਮ। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, ਸ਼ਸਤਰ-ਪੂਜਾ ਦਿੱਤੀ ਜਾਂਦੀ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਵਿਜੈ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ। ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। ਰਾਮਲੀਲਾ ਦਾ ਅਯੋਜਨ ਹੁੰਦਾ ਹੈ। ਰਾਵਣ ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ। ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ ਰਾਮ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਅਤੇ ਦੁਰਗਾ ਪੂਜਾ ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ ਸ਼ਕਤੀ-ਪੂਜਾ ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ। ਹਰਸ਼, ਉੱਲਾਸ ਅਤੇ ਵਿਜੈ ਦਾ ਤਹਿਵਾਰ ਹੈ। ਭਾਰਤੀ ਸੱਭਿਆਚਾਰ ਬਹਾਦਰੀ ਦੀ ਉਪਾਸਕ ਹੈ, ਸੂਰਮਗਤੀ ਦੀ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਰਕਤ ਵਿੱਚ ਬਹਾਦਰੀ ਪ੍ਰਕਟ ਹੋਵੇ ਇਸਲਈ ਦੁਸ਼ਹਿਰੇ ਦਾ ਉੱਤਸਵ ਰੱਖਿਆ ਗਿਆ ਹੈ। ਦੁਸ਼ਹਿਰਾ ਦਾ ਤਹਿਵਾਰ ਦਸ ਪ੍ਰਕਾਰ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ ਮਦ, ਮਤਸਰ, ਅਹੰਕਾਰ, ਆਲਸ, ਹਿੰਸਾ ਤੇ ਚੋਰੀ ਦੇ ਪਰਿਤਯਾਗ ਦੀ ਸਦਪ੍ਰੇਰਣਾ ਪ੍ਰਦਾਨ ਕਰਦਾ ਹੈ।
ਸ੍ਰੀ ਰਾਮ ਚੰਦਰ ਜੀ ਹੱਥੋਂ ਰਾਵਣ ਨੂੰ ਮਾਰੇ ਜਾਣ ਦੀ ਯਾਦ ਵਿਚ ਅੱਸੂ ਮਹੀਨੇ ਦੀ ਦਸਵੀਂ ਨੂੰ ਜੋ ਤਿਉਹਾਰ ਮਨਾਇਆ ਜਾਂਦਾ ਹੈ, ਉਸ ਤਿਉਹਾਰ ਨੂੰ ਦੁਸਹਿਰਾ ਕਹਿੰਦੇ ਹਨ। ਵਿਜਯ ਦਸਵੀਂ ਵੀ ਕਹਿੰਦੇ ਹਨ। ਇਹ ਇਕ ਮਸ਼ਹੂਰ ਤਿਉਹਾਰ ਹੈ। ਪਹਿਲੇ ਨਰਾਤੇ ਵਾਲੇ ਦਿਨ ਸ਼ਹਿਰਾਂ, ਕਸਬਿਆਂ ਅਤੇ ਬੜੇ ਪਿੰਡਾਂ ਵਿਚ ਰਾਮ ਲੀਲਾ ਕਰਨੀ ਸ਼ੁਰੂ ਕੀਤੀ ਜਾਂਦੀ ਹੈ। ਪਹਿਲੇ ਨੁਰਾਤੇ ਵਾਲੇ ਦਿਨ ਹੀ ਕੁੜੀਆਂ ਮਿੱਟੀ ਦੇ ਛੋਟੇ-ਛੋਟੇ ਬਰਤਨਾਂ ਵਿਚ ਜੌਂ ਬੀਜ ਦਿੰਦੀਆਂ ਹਨ। ਦੁਸਹਿਰੇ ਵਾਲੇ ਦਿਨ ਕੁੜੀਆਂ ਇਨ੍ਹਾਂ ਜੌਂਆਂ ਨੂੰ ਆਪਣੇ ਭਰਾਵਾਂ, ਪਿਤਾ, ਚਾਚੇ, ਤਾਇਆ ਦੇ ਸਿਰ ਤੇ ਟੰਗਦੀਆਂ ਹਨ। ਹਰ ਮੈਂਬਰ ਜੌਂ ਟੰਗਣ ਦਾ ਲੜਕੀ ਨੂੰ ਸ਼ਗਨ ਦਿੰਦਾ ਹੈ
ਸਵੇਰੇ ਹੀ ਹਰ ਪਰਿਵਾਰ ਖੀਰ ਕੜਾਹ ਬਣਾਉਂਦਾ ਹੈ। ਗੋਹੇ ਦੀਆਂ ਛੋਟੀਆਂ- ਛੋਟੀਆਂ 10 ਪਾਥੀਆਂ ਪੱਥੀਆਂ ਜਾਂਦੀਆਂ ਹਨ। ਇਨ੍ਹਾਂ ਪਾਥੀਆਂ ਦੇ ਵਿਚਾਲੇ ਥੋੜ੍ਹਾ ਜਿਹਾ ਡੂੰਘਾ ਥਾਂ ਰੱਖਿਆ ਜਾਂਦਾ ਹੈ। ਏਸ ਡੂੰਘੇ ਥਾਂ ਵਿਚ ਪਹਿਲਾਂ ਥੋੜੇ ਜਿਹੇ ਉੱਗੇ ਜੌਂ ਰੱਖੇ ਜਾਂਦੇ ਹਨ। ਉੱਪਰ ਥੋੜਾ-ਥੋੜਾ ਕੜਾਹ ਅਤੇ ਖੀਰ ਪਾਈ ਜਾਂਦੀ ਹੈ। ਚੀਨੀ ਜਾਂ ਸ਼ੱਕਰ ਵੀ ਥੋੜ੍ਹੀ-ਥੋੜ੍ਹੀ ਪਾਈ ਜਾਂਦੀ ਹੈ। ਵਿਹੜੇ ਦੇ ਇਕ ਪਾਸੇ ਪੀਲੀ ਮਿੱਟੀ ਨਾਲ ਥੋੜ੍ਹਾ ਜਿਹਾ ਥਾਂ ਲਿੱਪਿਆ ਜਾਂਦਾ ਹੈ। ਇਸ ਲਿੱਪੇ ਥਾਂ ਉੱਪਰ ਇਨ੍ਹਾਂ ਪਾਥੀਆਂ ਨੂੰ ਰੱਖਿਆ ਜਾਂਦਾ ਹੈ।ਫੇਰ ਸਾਰਾ ਟੱਬਰ ਇਨ੍ਹਾਂ ਨੂੰ ਮੱਥਾ ਟੇਕਦਾ ਹੈ। ਮੱਥਾ ਟੇਕਣ ਤੋਂ ਪਿੱਛੋਂ ਹੀ ਸਿਰਾਂ ਉੱਪਰ ਜੌਂ ਟੰਗੇ ਜਾਂਦੇ ਹਨ। ਪੰਡਤ ਵੀ ਆਪਣੇ ਜਜਮਾਨਾਂ ਦੇ ਸਿਰਾਂ ਉੱਪਰ ਜੌਂ ਟੰਗਦੇ ਹਨ ਤੇ ਲਾਗ ਲੈਂਦੇ ਹਨ। ਪਤਲੇ ਬਾਂਸ ਦੀਆਂ ਸੋਟੀਆਂ, ਕਾਨਿਆਂ ਤੇ ਕਾਗਜ਼ਾਂ ਦਾ ਰਾਵਣ ਦਾ ਪੁਤਲਾ, ਕੁੰਭਕਰਣ ਤੇ ਮੇਘਨਾਥ ਦੇ ਪੁਤਲੇ ਖੁੱਲ੍ਹੇ ਮੈਦਾਨ ਵਿਚ, ਜਿੱਥੇ ਦੁਸਹਿਰਾ ਲੱਗਦਾ ਹੈ, ਉੱਥੇ ਬਣਾਏ ਜਾਂਦੇ ਹਨ। ਵਿਚ ਪਟਾਕੇ ਰੱਖੇ ਜਾਂਦੇ ਹਨ। ਸ਼ਾਮ ਨੂੰ ਮੇਲਾ ਭਰ ਜਾਂਦਾ ਹੈ। ਸੂਰਜ ' ਦੇ ਛਿਪਣ ਨਾਲ ਰਾਵਣ, ਕੁੰਭਕਰਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਹਾੜੀ, ਸਾਉਣੀ ਦੀਆਂ ਫਸਲਾਂ ਵੇਚਣ ਲਈ ਹੀ ਲੋਕ ਸ਼ਹਿਰ ਜਾਂਦੇ ਸਨ।ਜਾਂ ਵਿਆਹਾਂ ਦੇ ਕੱਪੜੇ ਤੇ ਹੋਰ ਸਮਾਨ ਖਰੀਦਣ ਲਈ ਸ਼ਹਿਰ ਜਾਂਦੇ ਸਨ। ਇਸ ਕਰਕੇ ਲੋਕ ਤਿੱਥ ਤਿਉਹਾਰਾਂ ਦੀ ਉਡੀਕ ਕਰਦੇ ਰਹਿੰਦੇ ਸਨ। ਤਿਉਹਾਰਾਂ ਸਮੇਂ ਵੀ ਨਵੇਂ ਕੱਪੜੇ ਸਿਲਾਏ ਜਾਂਦੇ ਸਨ। ਹੁਣ ਤਾਂ ਲੋਕ ਰੋਜ ਹੀ ਸ਼ਹਿਰੀਂ ਤੁਰੇ ਰਹਿੰਦੇ ਹਨ। ਇਸ ਲਈ ਦੁਸਹਿਰੇ ਦੀ ਨਾਂ ਤਾਂ ਪਹਿਲੇ ਸਮਿਆਂ ਜਿਹੀ ਕੋਈ ਉਡੀਕ ਕਰਦਾ ਹੈ। ਨਾ ਹੀ ਤਾਂਘ ਕਰਦਾ ਹੈ। ਨਾ ਹੀ ਦੁਸਹਿਰੇ ਨੂੰ ਹੁਣ ਪਹਿਲੇ ਜਿਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।[4]
ਵਿਉਤਪਤੀ
[ਸੋਧੋ]ਵਿਜੈਦਸ਼ਮੀ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ; ਵਿਜੈ (ਜੇਤੂ)[5] ਅਤੇ ਦਸ਼ਮੀ (ਦਸਵਾਂ)[6] ਭਾਵ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਜਸ਼ਨ ਦਾ ਦਸਵਾਂ ਦਿਨ।[7] ਇਹੀ ਹਿੰਦੂ ਤਿਉਹਾਰ-ਸਬੰਧਤ ਸ਼ਬਦ, ਭਾਰਤ ਅਤੇ ਨੇਪਾਲ ਦੇ ਵੱਖ-ਵੱਖ ਖੇਤਰਾਂ ਦੇ ਨਾਲ-ਨਾਲ ਹਿੰਦੂ ਘੱਟ-ਗਿਣਤੀਆਂ ਵਾਲੇ ਖੇਤਰਾਂ ਵਿੱਚ ਵੱਖ-ਵੱਖ ਰੂਪ ਲੈਂਦਾ ਹੈ।
ਦੁਸਹਿਰਾ ਸ਼ਬਦ (ਦਸ਼ਹਰਾ) ਦਾ ਇੱਕ ਰੂਪ ਹੈ, ਜੋ ਕਿ ਇੱਕ ਸੰਸਕ੍ਰਿਤ ਮਿਸ਼ਰਿਤ ਸ਼ਬਦ ਹੈ ਜੋ ਦਸ਼ਮਾ (ਦਸ਼ਮ, 'ਦਸਵਾਂ') ਅਤੇ ਅਹਰ (अहर, 'ਦਿਨ') ਤੋਂ ਬਣਿਆ ਹੈ।[8][9][10]
ਰਾਮਾਇਣ
[ਸੋਧੋ]ਰਾਵਣ ਸੀਤਾ ਨੂੰ ਅਗਵਾ ਕਰਕੇ ਲੰਕਾ (ਅਜੋਕੇ ਸ੍ਰੀਲੰਕਾ) ਵਿੱਚ ਆਪਣੇ ਰਾਜ ਵਿੱਚ ਲੈ ਜਾਂਦਾ ਹੈ। ਰਾਮ ਨੇ ਰਾਵਣ ਨੂੰ ਸੀਤਾ ਨੂੰ ਛੱਡਣ ਲਈ ਕਿਹਾ, ਪਰ ਰਾਵਣ ਇਨਕਾਰ ਕਰ ਦਿੰਦਾ ਹੈ; ਸਥਿਤੀ ਵਿਗੜ ਜਾਂਦੀ ਹੈ ਅਤੇ ਯੁੱਧ ਦਾ ਰੂਪ ਲੈ ਲੈਂਦੀ ਹੈ। ਦਸ ਹਜ਼ਾਰ ਸਾਲ ਦੀ ਘੋਰ ਤਪੱਸਿਆ ਕਰਨ ਤੋਂ ਬਾਅਦ, ਰਾਵਣ ਨੂੰ ਸਿਰਜਣਹਾਰ-ਦੇਵਤਾ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਹੁੰਦਾ ਹੈ; ਉਹ ਹੁਣ ਤੋਂ ਦੇਵਤਿਆਂ, ਭੂਤਾਂ ਜਾਂ ਆਤਮਾਵਾਂ ਦੁਆਰਾ ਨਹੀਂ ਮਾਰਿਆ ਜਾ ਸਕਦਾ ਸੀ। ਭਗਵਾਨ ਵਿਸ਼ਨੂੰ ਨੇ ਉਸ ਨੂੰ ਹਰਾਉਣ ਅਤੇ ਮਾਰਨ ਲਈ ਰਾਮ ਦੇ ਰੂਪ ਵਿੱਚ ਮਨੁੱਖੀ ਅਵਤਾਰ ਲਿਆ, ਇਸ ਤਰ੍ਹਾਂ ਭਗਵਾਨ ਬ੍ਰਹਮਾ ਦੁਆਰਾ ਦਿੱਤੇ ਵਰਦਾਨ ਨੂੰ ਰੋਕਿਆ ਗਿਆ। ਰਾਮ ਅਤੇ ਰਾਵਣ ਵਿਚਕਾਰ ਇੱਕ ਘਾਤਕ ਅਤੇ ਭਿਆਨਕ ਯੁੱਧ ਹੁੰਦਾ ਹੈ ਜਿਸ ਵਿੱਚ ਰਾਮ ਰਾਵਣ ਨੂੰ ਮਾਰ ਦਿੰਦਾ ਹੈ ਅਤੇ ਉਸਦੇ ਦੁਸ਼ਟ ਰਾਜ ਨੂੰ ਖਤਮ ਕਰਦਾ ਹੈ। ਰਾਵਣ ਦੇ ਦਸ ਸਿਰ ਹਨ; ਜਿਸ ਦੇ ਦਸ ਸਿਰ ਹੋਣ ਉਸ ਦੀ ਹੱਤਿਆ ਨੂੰ ਦੁਸਹਿਰਾ ਕਿਹਾ ਜਾਂਦਾ ਹੈ। ਅੰਤ ਵਿੱਚ, ਰਾਵਣ ਉੱਤੇ ਰਾਮ ਦੀ ਜਿੱਤ ਕਾਰਨ ਧਰਤੀ ਉੱਤੇ ਧਰਮ ਦੀ ਸਥਾਪਨਾ ਹੋਈ। ਇਹ ਤਿਉਹਾਰ ਬੁਰਾਈ ਉੱਤੇ ਚੰਗੇ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ।[11]
ਫੋਟੋ ਗੈਲਰੀ
[ਸੋਧੋ]-
ਦੁਸਹਿਰਾ ਦਾ ਤਿਉਹਾਰ ਰਿਸ਼ੀਕੇਸ਼
-
ਦੁਸਹਿਰਾ ਦਾ ਤਿਉਹਾਰ ਰਿਸ਼ੀਕੇਸ਼
-
ਦੁਸਹਿਰਾ
-
ਦੁਸਹਿਰਾ
ਹਵਾਲੇ
[ਸੋਧੋ]- ↑ "Dussehra 2020 Date, Time & Significance – Times of India". The Times of India (in ਅੰਗਰੇਜ਼ੀ). Retrieved 23 October 2020.
- ↑ "Vijayadashami 2020: Vijay Muhurat date, timings and Sindoor Khela". Zee News (in ਅੰਗਰੇਜ਼ੀ). 25 October 2020. Retrieved 25 October 2020.
- ↑ "National Portal of India". www.india.gov.in. Retrieved 3 August 2020.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Sanskrit Dictionary for Spoken Sanskrit". spokensanskrit.org. Retrieved 18 December 2019.
- ↑ "Sanskrit Dictionary for Spoken Sanskrit". spokensanskrit.org. Retrieved 18 December 2019.
- ↑ "Dussehra 2018: Why is it celebrated? – Times of India". The Times of India (in ਅੰਗਰੇਜ਼ੀ). Retrieved 25 October 2020.
- ↑ "Sanskrit Dictionary for Spoken Sanskrit". spokensanskrit.org. Retrieved 18 December 2019.
- ↑ "Sanskrit Dictionary for Spoken Sanskrit". spokensanskrit.org. Retrieved 18 December 2019.
- ↑ Lochtefeld 2002, pp. 212–213.
- ↑ Desk, India com Buzz (26 September 2017). "Dussehra History: Mythology And Story Related To The Festival Of Vijayadashami". India News, Breaking News, Entertainment News | India.com (in ਅੰਗਰੇਜ਼ੀ). Retrieved 24 October 2020.