ਕਲ੍ਹ ਕਾਲਜ ਬੰਦ ਰਵ੍ਹੇਗਾ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਕਲ੍ਹ ਕਾਲਜ ਬੰਦ ਰਵ੍ਹੇਗਾ
ਪੰਜਾਬੀ ਨਾਟਕ ਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਅਜਿਹੇ ਨਾਟਕਕਾਰ ਪੈਦਾ ਹੋਏ ਜਿਨ੍ਹਾਂ ਦੀ ਦੇਣ ਲਾਸਾਨੀ ਹੈ। ਆਈਸੀ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਡਾ. ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਆਤਮਜੀਤ, ਅਜਮੇਰ ਸਿੰਘ ਔਲਖ, ਚਰਨ ਦਾਸ ਸਿੱਧੂ, ਜਸਵੰਤ ਸਿੰਘ ਰਾਹੀ, ਸਵਰਾਜਬੀਰ, ਡਾ. ਸਤੀਸ਼ ਕੁਮਾਰ ਵਰਮਾ ਆਦਿ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਨਾਟਕ ਨੂੰ ਨਿਰੋਲ ਸਾਹਿਤਕ ਰੂਪ ਵੱਜੋਂ ਸਵੀਕਾਰ ਹੀ ਨਹੀਂ ਕੀਤਾ ਸਗੋਂ ਵਧੇਰੇ ਕਰਕੇ ਇਸ ਸਾਹਿਤਕ ਵਿਧਾ ਨੂੰ ਪੰਜਾਬੀ ਰੰਗਮੰਚ ਅਨੁਸਾਰ ਢਾਲਿਆ ਵੀ ਹੈ।
ਇਨ੍ਹਾਂ ਪ੍ਰਮੁੱਖ ਨਾਟਕਕਾਰਾਂ ਵਿੱਚ ਚਰਨ ਦਾਸ ਸਿੱਧੂ ਇੱਕ ਅਜਿਹਾ ਨਾਮ ਹੈ ਜਿਸ ਨੇ ਪੱਛਮੀ ਨਾਟ ਸ਼ੈਲੀਆਂ ਦਾ ਅਧਿਐਨ ਕਰਨ ਤੋਂ ਬਾਅਦ ਆਪਣੇ ਗਿਆਨ ਅਤੇ ਕਲਾ ਦੇ ਵਿਵਹਾਰਿਕ ਪੱਖ ਨੂੰ ਪੇਸ਼ ਕਰਨ ਲਈ ਪੰਜਾਬੀ ਰੰਗਮੰਚ ਨੂੰ ਆਪਣਾ ਮਾਧਿਅਮ ਬਣਾਇਆ। 22 ਮਾਰਚ, 1938 ਈ. ਨੂੰ ਪਿੰਡ ਭਾਸ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ੍ਰੀ ਮਨੀ ਰਾਮ ਦੇ ਘਰ ਜੰਮਿਆ ਚਰਨ ਦਾਸ ਸਕੂਲ ਦੇ ਅਧਿਆਪਕ ਦੁਆਰਾ ਜਨਮ ਮਿਤੀ 14/03/1938 ਲਿਖੇ ਜਾਣ ਕਾਰਨ ਇਸੇ ਦਿਨ ਪੈਦਾ ਹੋਇਆ ਸਵੀਕਾਰਿਆ ਜਾਂਦਾ ਹੈ। ਚਰਨ ਦਾਸ ਸਿੱਧੂ ਨੇ ਮੈਟ੍ਰਿਕ ਤੱਕ ਦੀ ਵਿਦਿਆ ਪਿੰਡ ਬੱਡੋਂ ਤੋਂ ਪ੍ਰਾਪਤ ਕੀਤੀ। ਉਸਨੇ ਬੀਏ ਪੰਜਾਬ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਤੋਂ ਅਤੇ ਐਮਏ (ਅੰਗਰੇਜ਼ੀ) ਦਿੱਲੀ ਦੇ ਰਾਮ ਜੱਸ ਕਾਲਜ ਤੋਂ ਕੀਤੀ। 16 ਜੁਲਾਈ,1960 ਤੋਂ 2003 ਤੱਕ ਚਰਨ ਦਾਸ ਸਿੱਧੂ ਨੇ ਹੰਸ ਰਾਜ ਕਾਲਜ ਦਿੱਲੀ ਵਿਖੇ ਅੰਗਰੇਜ਼ੀ ਦੇ ਪ੍ਰਾਅਧਿਆਪਕ ਵਜੋਂ ਸੇਵਾ ਨਿਭਾਈ। ਉਸ ਦੇ ਇਸ ਅਨੁਭਵ ਦੀ ਝਲਕ ਉਸਦੇ ਨਾਟਕਾਂ ਵਿਚੋਂ ਵੀ ਵੇਖਣ ਨੂੰ ਮਿਲਦੀ ਹੈ। ਉਚੇਰੀ ਵਿਦਿਆ ਦੀ ਪ੍ਰਾਪਤੀ ਲਈ ਉਸਨੇ ਅਮਰੀਕਾ ਦਾ ਰੁਖ਼ ਕੀਤਾ, ਜਿਥੇ ਉਸਨੇ ਵਿਸਕੌਨਸਨ ਯੂਨੀਵਰਸਿਟੀ ਅਮਰੀਕਾ ਤੋਂ 'ਦੀ ਪੈਟਰਨ ਆਫ ਟਰੈਜੀਕੌਮਡੀ ਇਨ ਬਰਨਾਡ ਸ਼ਾਅ' ਵਿਸ਼ੇ 'ਤੇ ਪੀਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਸਾਇੰਸ ਦੀ ਪੜ੍ਹਾਈ ਛੱਡ ਕੇ ਸਾਹਿਤ ਨੂੰ ਚੁਣਨ ਵਾਲੇ ਸਿੱਧੂ ਨੇ 1954, 1956, 1957 ਵਿੱਚ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅਤੇ ਉਰਦੂ ਵਿੱਚ ਵੀ ਇਮਤਿਹਾਨ ਪਾਸ ਕੀਤੇ। 16 ਜੁਲਾਈ, 1970 ਈ. ਨੂੰ ਅਮਰੀਕਾ ਤੋਂ ਕਾਲਜ ਵਾਪਿਸ ਪਰਤ ਕੇ ਉਸਨੇ 1978 ਈ. ਵਿੱਚ 'ਕਾਲਜੀਏਟ ਡਰਾਮਾ ਸੁਸਾਇਟੀ' ਬਣਾਈ।
ਚਰਨ ਦਾਸ ਸਿੱਧੂ ਨੇ ਪਹਿਲਾਂ ਨਾਟਕ 'ਇੰਦੁਮਤੀ ਸਤਿਦੇਵ' 1973 ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਅਤੇ ਫਿਰ ਇਸ ਨੂੰ 1981 ਵਿੱਚ ਪੰਜਾਬੀ ਵਿੱਚ ਲਿਖ ਕੇ ਖੇਡਿਆ। ਇਸ ਤੋਂ ਬਾਅਦ ਉਸਨੇ ਸੁਆਮੀ ਜੀ, ਭਜਨੋ, ਲੇਖੁ ਕਰੇ ਕਵੱਲੀਆਂ, ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ, ਕਲ੍ਹ ਕਾਲਜ ਬੰਦ ਰਵ੍ਹੇਗਾ, ਬਾਤ ਫਤੂ ਝੀਰ ਦੀ, ਮਸਤ ਮੇਘੋਵਾਲੀਆ, ਪੰਜ ਖੂਹ ਵਾਲੇ, ਭਾਈਆ ਹਾਕਮ ਸਿੰਹੂ, ਸ੍ਰੀ ਪਦ ਰੇਖਾ ਗ੍ਰੰਥ, ਸੈਕਸ਼ਪੀਅਰ ਦੀ ਧੀ, ਜੀਤਾ ਫਾਹੇ ਲੱਗਣਾ, ਚੰਨੋ ਬਾਜ਼ੀਗਰਨੀ, ਇੱਕਵੀਂ ਮੰਜ਼ਿਲ, ਨਾਸਤਕ ਸ਼ਹੀਦ, ਪੂਨਮ ਦੇ ਬਿਛੂਏ, ਕਿੱਸਾ ਪੰਡਤ ਕਾਲੂ ਘੁਮਾਰ, ਅਮਾਨਾ ਦੀ ਲਾਠੀ, ਸ਼ਾਸਤਰੀ ਦੀ ਦਿਵਾਲੀ, ਮੰਗੂ ਤੇ ਬਿਕਰ, ਪਰੇਮ ਪਿਕਾਸੋ, ਬੱਬੀ ਗਈ ਕੋਹ ਕਾਫ਼, ਕਿਰਪਾ, ਬੌਣਾ, ਇਨਕਲਾਬੀ ਪੁੱਤ, ਗਾਲਿਬ-ਏ-ਆਜਮ ਆਦਿ ਨਾਟਕਾਂ ਦੀ ਰਚਨਾ ਕੀਤੀ।
2003 ਵਿੱਚ ਚਰਨ ਦਾਸ ਸਿੱਧੂ ਨੂੰ ਸਾਹਿਤ ਅਕਾਦਮੀ ਦਿੱਲੀ ਦੁਆਰਾ 'ਸ਼ਹੀਦ ਭਗਤ ਸਿੰਘ: ਤਿੱਕੜੀ' ਨਾਟਕ 'ਤੇ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਚਰਨ ਦਾਸ ਸਿੱਧੂ 1960 ਤੋਂ 2003 ਤੱਕ ਅਧਿਆਪਨ ਕਿੱਤੇ ਨਾਲ ਸਿੱਧੇ ਤੌਰ 'ਤੇ ਜੁੜਿਆ ਰਿਹਾ। ਇਸੇ ਸਮੇਂ ਵਿੱਚ ਉਸਨੇ ਆਪਣੇ ਪਿੰਡ ਤੋਂ ਦਿੱਲੀ ਅਤੇ ਅਮਰੀਕਾ ਦੇ ਜੀਵਨ ਦਾ ਅਨੁਭਵ ਗ੍ਰਹਿਣ ਕੀਤਾ। ਦਿੱਲੀ ਵਿਖੇ ਇਸਨੇ ਆਪਣੇ ਅਧਿਆਪਨ ਕਾਰਜ ਦੌਰਾਨ ਸ਼ਹਿਰੀ ਜੀਵਨ ਨੂੰ ਨੇੜੇ ਤੋਂ ਵੇਖਿਆ ਅਤੇ ਜੀਵਿਆ। ਸਿੱਖਿਆ ਪ੍ਰਣਾਲੀ ਨਾਲ ਸਿੱਧੇ ਤੌਰ 'ਤੇ ਜੁੜੇ ਹੋਣ ਕਾਰਨ ਉਸਨੇ ਆਪਣੇ ਅਨੁਭਵ ਦੀ ਵਰਤੋਂ ਨਾਟਕਾਂ ਵਿੱਚ ਵੀ ਕੀਤੀ। ਡਾ. ਰਵਿੰਦਰ ਉਸਦੇ ਨਾਟਕਾਂ ਬਾਰੇ ਵਿਸ਼ਾ ਪੱਖ ਤੋਂ ਵਿਚਾਰ ਕਰਦਾ ਹੋਇਆ ਲਿਖਦਾ ਹੈ, "ਚਰਨ ਦਾਸ ਸਿੱਧੂ ਦੇ ਨਾਟਕਾਂ ਦਾ ਵਿਸ਼ੈਗਤ ਪਾਸਾਰ ਵਰਤਮਾਨ ਵਿਦਿਆ ਪ੍ਰਣਾਲੀ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ। ਸਿੱਧੂ ਨੇ ਆਪਣੇ ਨਿੱਜੀ ਜੀਵਨ ਅਨੁਭਵ ਅਤੇ ਪ੍ਰਾਪਤ ਨਵੇਂ ਗਿਆਨ ਦੀ ਰੌਸ਼ਨੀ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਿੱਤੀ ਜਾਣ ਵਾਲੀ ਵਿਦਿਆ ਦਾ ਵੀ ਭਰਪੂਰ ਵਿਸ਼ਲੇਸ਼ਣ ਕੀਤਾ ਹੈ।"[1]
ਸਿੱਧੂ ਦਾ 'ਕਲ੍ਹ ਕਾਲਜ ਬੰਦ ਰਵ੍ਹੇਗਾ' ਨਾਟਕ ਜੋ ਕਿ ਉਸਨੇ 1981 ਵਿੱਚ ਲਿਖਿਆ ਅਤੇ 1984 ਵਿੱਚ ਪ੍ਰਕਾਸ਼ਿਤ ਹੋਇਆ (1982 ਵਿੱਚ ਖੇਡਿਆ ਗਿਆ), ਵਿੱਚ ਸਿੱਖਿਆ ਪ੍ਰਣਾਲੀ ਦੇ ਉਸ ਹਿੱਸੇ ਨੂੰ ਨੰਗਾ ਕੀਤਾ ਹੈ ਜਿਸ ਹਿੱਸੇ ਬਾਰੇ ਸ਼ਾਇਦ ਹੀ ਕਿਸੇ ਅਜਿਹੇ ਵਿਅਕਤੀ ਨੇ ਗੱਲ ਕੀਤੀ ਹੋਵੇ ਜੋ ਇਸ ਵਿਸ਼ੇ ਨਾਲ ਸਿੱਧੇ ਤੌਰ 'ਤੇ ਜੁੜਿਆ ਰਿਹਾ ਹੋਵੇ।
ਕਿਸੇ ਵੀ ਪ੍ਰਣਾਲੀ ਦੇ ਤਿੰਨ ਪੱਖ ਹੁੰਦੇ ਹਨ। ਇੱਕ ਉਸ ਨੂੰ ਬਣਾਉਣ ਵਾਲਾ, ਦੂਜਾ ਉਸਨੂੰ ਲਾਗੂ ਕਰਨ ਵਾਲਾ ਅਤੇ ਤੀਜਾ ਉਹ ਜਿਸ ਦੇ ਲਈ ਇਹ ਬਣਾਈ ਜਾਂਦੀ ਹੈ। ਕਿਸੇ ਵੀ ਪ੍ਰਣਾਲੀ ਨੂੰ ਸੁਚਾਰੂ ਰੂਪ ਵਿੱਚ ਚਲਦਾ ਰੱਖਣ ਲਈ ਜਿਥੇ ਇਸ ਵਿੱਚ ਸਮੇਂ ਅਨੁਸਾਰ ਤਬਦੀਲੀ ਦੀ ਜ਼ਰੂਰਤ ਹੁੰਦੀ ਹੈ ਉਥੇ ਇਨ੍ਹਾਂ ਤਿੰਨਾਂ ਪੱਖਾਂ ਦਾ ਬਰਾਬਰ ਦਾ ਯੋਗਦਾਨ ਵੀ ਹੁੰਦਾ ਹੈ ਅਤੇ ਇਨ੍ਹਾਂ ਵਿੱਚਕਾਰ ਸਹੀ ਤਾਲਮੇਲ ਹੋਣਾ ਵੀ ਜ਼ਰੂਰੀ ਹੈ। ਸਿੱਖਿਆ ਪ੍ਰਣਾਲੀ ਵੀ ਅਜਿਹੀ ਹੀ ਪ੍ਰਣਾਲੀ ਹੈ ਜਿਸ ਦੀ ਗੱਲ ਚਰਨ ਦਾਸ ਸਿੱਧੂ ਨੇ 'ਕਲ੍ਹ ਕਾਲਜ ਬੰਦ ਰਵ੍ਹੇਗਾ' ਨਾਟਕ ਵਿੱਚ ਕੀਤੀ ਹੈ।
ਇਸ ਨਾਟਕ ਵਿੱਚ ਸਿੱਧੂ ਨੇ ਸਿੱਖਿਆ ਪ੍ਰਣਾਲੀ ਨੂੰ ਲੱਗ ਚੁੱਕੀ ਉਸ ਸਿਉਂਕ ਦੀ ਗੱਲ ਕੀਤੀ ਹੈ ਜੋ ਪਹਿਲੀ ਨਜ਼ਰੇ ਵਿਖਾਈ ਨਹੀਂ ਦਿੰਦੀ। ਸਿੱਖਿਆ ਪ੍ਰਣਾਲੀ ਦੇ ਅੰਦਰਲੇ ਭ੍ਰਿਸ਼ਟਾਚਾਰ ਨੂੰ ਵਿਸ਼ੇ ਪੱਖੋਂ ਲੈਂਦਿਆਂ ਸਿੱਧੂ ਨੇ ਇਸਦੀਆਂ ਤਿੰਨਾਂ ਧਿਰਾਂ ਦੇ ਅੰਦਰੂਨੀ ਪੱਖਾਂ ਨੂੰ ਬਿਆਨ ਕੀਤਾ ਹੈ।
ਨਾਟਕ ਵਿੱਚ ਅਧਿਆਪਕ ਵਰਗ ਤੋਂ ਲੈਕੇ ਚਪੜਾਸੀ ਤੱਕ ਨੂੰ ਗਿਰਾਵਟ ਦਾ ਸ਼ਿਕਾਰ ਹੋਏ ਦੱਸਿਆ ਗਿਆ ਹੈ। ਕਪੂਰ ਸਿੰਘ ਘੁੰਮਣ ਇਸ ਨਾਟਕ ਬਾਰੇ ਲਿਖਦਾ ਹੈ, "ਕਲ੍ਹ ਕਾਲਜ ਬੰਦ ਰਵ੍ਹੇਗਾ ਨਾਟਕ ਵਿੱਚ ਚਰਨ ਦਾਸ ਸਿੱਧੂ ਨੇ ਵਿਦਿਆ ਪ੍ਰਣਾਲੀ ਦੀ ਦੁਰਦਸ਼ਾ ਨੂੰ ਵਿਅੰਗਾਤਮਕ ਦ੍ਰਿਸ਼ਟੀ ਤੋਂ ਇਸ ਨਾਟਕੀ ਜੁਗਤ ਨਾਲ ਪ੍ਰਸਤੁਤ ਕੀਤਾ ਹੈ ਕਿ ਵਿਦਿਆਰਥੀ, ਅਧਿਆਪਕ, ਵਿਦਿਆਰਥੀ ਅਧਿਕਾਰੀ, ਨੇਤਾ ਅਤੇ ਪਤਵੰਤੇ ਸਾਰੇ ਦੇ ਸਾਰੇ ਇਸ ਹਮਾਂਸ ਵਿੱਚ ਨੰਗੇ ਪ੍ਰਤੀਤ ਹੁੰਦੇ ਹਨ।"[2]
ਨਾਟਕ ਵਿੱਚ ਲੜਕਿਆਂ ਦੇ ਹੋਸਟਲ ਦੇ ਕਮਰਾ ਨੰਬਰ 35 ਵਿੱਚ ਲੜਕਾ ਪਰਮਿੰਦਰ ਵਾਲੀਆ ਅਤੇ ਸ਼ਮਾ ਤਨਹਾ ਬੀਐਸਸੀ ਭਾਗ ਪਹਿਲਾ ਦੇ ਵਿਦਿਆਰਥੀ ਇਕੱਠੇ ਵੇਖੇ ਜਾਂਦੇ ਹਨ। ਇਸ ਘਟਨਾ ਨੂੰ ਲੈਕੇ ਪ੍ਰੋਫੈਸਰ ਕਾਸ਼ੀ ਰਾਮ ਵਰਮਾ ਆਪਣੇ ਸਾਥੀ ਅਧਿਆਪਕਾਂ, ਵਾਰਡਨ, ਪ੍ਰਿੰਸੀਪਲ ਆਦਿ ਨਾਲ ਦੁਸ਼ਮਣੀ ਕੱਢਣੀ ਚਾਹੁੰਦਾ ਹੈ। ਉਸਦੀ ਇਸ ਸਾਜਿਸ਼ ਵਿੱਚ ਲਾਲਚ ਅਧੀਨ ਕਾਲਜ ਦਾ ਚਪੜਾਸੀ ਜਿਸਦੀ ਤਰੱਕੀ ਹੋਣੀ ਹੈ, ਵੀ ਸ਼ਾਮਿਲ ਹੈ।[3]
ਅਧਿਆਪਕ ਵਰਗ ਵਿੱਚ ਕਈ ਅਧਿਆਪਕ ਅਧਿਆਪਨ ਕਿੱਤੇ ਨੂੰ ਸੰਜੀਦਗੀ ਨਾਲ ਨਾ ਲੈ ਕੇ ਹੋਰਨਾਂ ਕਾਰਜਾਂ ਨੂੰ ਅਹਿਮੀਅਤ ਦੇਣਾ ਵਧੇਰੇ ਪਸੰਦ ਕਰਦੇ ਹਨ, ਜਿਵੇਂ ਕਿ ਨਾਟਕ ਦੀ ਕਿਰਣ ਨੂੰ ਕਲਾਸਾਂ ਲਗਾਉਣ ਤੋਂ ਵਧੇਰੇ ਡਰਾਮੇ ਦੀ ਰੀਹਰਸਲ 'ਤੇ ਜਾਣ ਦੀ ਚਿੰਤਾ ਹੈ। ਕਾਲਜ ਦਾ ਪ੍ਰਿੰਸੀਪਲ ਵੀ ਤਿੰਨ-ਚਾਰ ਦਿਨਾਂ ਬਾਅਦ ਹੀ ਕਾਲਜ ਵਿੱਚ ਆਉਂਦਾ ਹੈ ਅਤੇ ਬਰਸਰ ਸ੍ਰੀ ਗੁਪਤਾ ਵੀ ਕਦੀ ਕਲਾਸ ਵਿੱਚ ਆ ਕੇ ਖੁਸ਼ ਨਹੀਂ ਹੁੰਦਾ, ਸਗੋਂ ਗਾਈਡ ਲਿਖਣ ਵਿੱਚ ਰੁੱਝਾ ਹੋਇਆ ਹੈ।
ਕਾਲਜਾਂ ਦੇ ਪ੍ਰਸ਼ਾਸਕੀ ਢਾਂਚੇ ਵਿੱਚ ਹਰ ਵਰਗ ਦੇ ਅਧਿਕਾਰੀ ਨੂੰ ਤਰੱਕੀ ਦੀ ਤਾਂਘ ਹਮੇਸ਼ਾ ਰਹਿੰਦੀ ਹੈ ਜੋ ਕਿ ਕੋਈ ਗ਼ੈਰ-ਜ਼ਰੂਰੀ ਚੀਜ਼ ਨਹੀਂ ਪਰ ਜਦੋਂ ਕੋਈ ਅਧਿਕਾਰੀ ਇਸ ਵਾਸਤੇ ਗ਼ਲਤ ਹਥਕੰਡੇ ਅਪਣਾਏ ਤਾਂ ਇਸਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਚਰਨ ਦਾਸ ਸਿੱਧੂ ਨੇ 'ਕਲ੍ਹ ਕਾਲਜ ਬੰਦ ਰਵ੍ਹੇਗਾ' ਨਾਟਕ ਵਿੱਚ ਇਸ ਬਿਰਤੀ ਲਈ ਕੀਤੇ ਜਾਂਦੇ ਨਜਾਇਜ਼ ਕਾਰਜਾਂ, ਅਧਿਕਾਰੀ ਤੇ ਅਧਿਆਪਕਾਂ ਦੁਆਰਾ ਆਪਣੇ ਉੱਚ ਅਧਿਕਾਰੀਆਂ ਨੂੰ ਵਡਿਆਉਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਬਿਆਨਿਆ ਹੈ। ਨਾਟਕ ਵਿੱਚ ਕਾਲਜ ਦਾ ਚਪੜਾਸੀ ਕੇਅਰ ਟੇਕਰ ਬਣਨ ਦੀ ਆਸ ਲਾਈ ਬੈਠਾ ਹੈ, ਪ੍ਰਿੰਸੀਪਲ ਵੀਸੀ ਬਣਨ ਦਾ ਇਛੁੱਕ ਹੈ, ਸਟਾਫ਼ ਸੈਕਟਰੀ ਪ੍ਰਿੰਸੀਪਲ ਜਾਂ ਵਾਰਡਰ ਬਣਨਾ ਚਾਹੁੰਦਾ ਹੈ ਅਤੇ ਵਾਰਡਨ ਰੀਡਰ ਬਣਨ ਦੀ ਤਾਂਘ ਰੱਖਦਾ ਹੈ।
ਨਾਟਕਕਾਰ ਅਧਿਆਪਕ ਵਰਗ ਦੇ ਇੱਕ ਹੋਰ ਰੂਪ ਤੋਂ ਪਰਦਾ ਚੁੱਕਦਾ ਹੈ ਕਿ ਅਧਿਆਪਕ ਕਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਇੱਕ ਦੂਜੇ ਪ੍ਰਤੀ ਕਰਦੇ ਹਨ ਜਿਸ ਤੋਂ ਉਨ੍ਹਾਂ ਦੇ ਚਰਿੱਤਰ ਦੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ-
ਬਰਸਰ : ਕਿਆ ਸੱਦਦਾ ਹੁੰਦਾ ਤੂੰ? ਖ਼ੱਚਰ ਜਾਂ ਹਿਜੜਾ?
ਸਟਾਫ਼ ਸੈ. : ਡਾ. ਐਨ. ਜੀ. ਬੀ. ਯਾਨੀ ਨਿਊਟਰ ਜੈਂਡਰ ਬਾਸਟਰ।
ਮਧੁਰ : ਵ੍ਹਾਈ ਨਿਊਟਰ ਜੈਂਡਰ?
ਬਰਸਰ: ਲਉ ਜੀ, ਇਹਦੇ 'ਚ ਕਿਆ ਏ? ਪ੍ਰਿੰਸੀਪਲ ਹਰ ਗੱਲ ਵਿੱਚ ਨਿਊਟਰਲ ਜੋ ਰਹਿੰਦਾ।[4]
ਕਿਸ ਪ੍ਰਕਾਰ ਦੇ ਸੰਬੰਧ ਅਧਿਆਪਕ ਆਪਣੀਆਂ ਵਿਦਿਆਰਥਣਾਂ ਨਾਲ ਰੱਖਦੇ ਹਨ ਅਤੇ ਰੱਖਣਾ ਚਾਹੁੰਦੇ ਹਨ, ਇਸ ਸਭ ਨੂੰ ਨਾਟਕਕਾਰ ਨੇ ਬੜੀ ਦਲੇਰੀ ਤੇ ਕਲਾਮਈ ਢੰਗ ਨਾਲ ਪੇਸ਼ ਕੀਤਾ ਹੈ-
ਸਟਾਫ਼ ਸੈ. : ( ਦਰਵਾਜ਼ੇ ਕੋਲ ਹੋ ਕੇ) ਮਧੁਰ, ਸੁਣਾ, ਕਿਆ ਗੱਲ ਐ? ਤੂੰ ਸਾਡੇ ਘਰ ਔਣਾ ਬਿਲਕੁਲ ਛੱਡ ਦਿੱਤਾ?
ਮਧੁਰ : ਆਈ ਹੇਟ ਯੂਅਰ ਵਾਈਫ਼।
ਸਟਾਫ਼ ਸੈ. : ਲੱਕੀ ਗਰਲ, ਕਦੀ ਆ ਘਰ, ਵੋਕੇਸ਼ਨ ਤੋਂ ਪਹਿਲੇ (ਕੋਲ ਵੱਲ ਵੇਖਕੇ, ਕੰਨ ਵਿੱਚ) ਮਾਈ ਵਾਈਫ਼ ਇਜ਼ ਸੁਪਰਰਿਨਟੈਡੈਂਟ ਔਫ ਐਗਜਾਮੀਨੇਸ਼ਨ ਇਨ ਹਰ ਕਾਲਜ, ਦੀ ਹੌਲ ਔਫ ਏਪਰਿਲ ਐਂਡ ਮੇਅ।[5]
ਇਸ ਤੋਂ ਇਲਾਵਾ ਮਰਦ ਅਧਿਆਪਕਾਂ ਦਾ ਔਰਤ ਅਧਿਆਪਕਾਂ ਪ੍ਰਤੀ ਕਿਹੋ ਜਿਹਾ ਰਵੱਈਆ ਅਤੇ ਸੋਚ ਹੈ, ਇਸ ਬਾਰੇ ਵੀ ਸਿੱਧੂ ਨਾਟਕ ਵਿੱਚ ਅਸਲੀਅਤ ਨੂੰ ਪੇਸ਼ ਕਰਦਾ ਹੈ-
ਬਲਬੀਰ : ਇੱਕ ਹੋਰ ਪੀਐਚ. ਡੀ. ਤੁਹਾਡੀ ਬਾਕੀ ਹੈ ਹਾਲੇ।
ਕਿਰਣ : ਭਾਈ ਕਿਉਂ ਤਾਹਨੇ ਦੇ ਰਹੇ ਹੋ ਤੁਸੀਂ? ਇਨ੍ਹਾਂ ਦਾ ਗਾਇਡ ਕੈਨੇਡਾ ਬੈਠਾ। ਬਸ ਉਨ੍ਹਾਂ ਨੂੰ ਥੀਸਿਜ਼ ਸਬਮਿਟ ਕਰਨ ਹੀ ਵਾਲੀ ਏ।
ਬਰਸਰ : ਹਾਂ ਤੇ ਇਨ੍ਹਾਂ ਦਾ ਥੀਸਿਜ਼ ਹੈ ਵੀ ਬੜਾ ਖੂਬਸੂਰਤ।
ਸਟਾਫ਼ ਸੈ. : ਗਾਈਡਜ਼ ਦੀ ਕਮੀ ਤੇ ਵੈਸੇ ਏਥੇ ਵੀ ਨਹੀਂ।[6]
ਸਿੱਧੂ ਨੇ ਇਸ ਨਾਟਕ ਵਿੱਚ ਖੋਜ ਕਾਰਜ ਸੰਬੰਧੀ ਇੱਕ ਹੋਰ ਵਿਸ਼ੇ ਨੂੰ ਵੀ ਛੂਹਿਆ ਹੈ। ਖੋਜ ਕਾਰਜ ਕਿਸੇ ਵੀ ਖੇਤਰ ਦੀ ਗਤੀਸ਼ੀਲਤਾ ਅਤੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਸਿੱਖਿਆ ਦੀਆਂ ਪੁਰਾਣੀਆਂ ਧਾਰਨਾਵਾਂ ਰੱਦ ਕਰਕੇ ਨਵੀਆਂ ਧਾਰਨਾਵਾਂ ਦੀ ਸਥਾਪਨਾ ਲਈ, ਨਵੇਂ ਸਿਧਾਂਤ ਘੜਨ ਲਈ, ਨਵੇਂ ਗਿਆਨ ਦੀ ਸਿਰਜਣਾ ਲਈ ਇਸਦੀ ਖਾਸ ਮਹੱਤਤਾ ਹੁੰਦੀ ਹੈ। ਚਰਨ ਦਾਸ ਸਿੱਧੂ ਆਪ ਖੋਜਾਰਥੀ ਹੋਣ ਕਾਰਨ ਸਿੱਖਿਆ ਵਿੱਚ ਇਸਦੀ ਲੋੜ ਤੋਂ ਭਲੀਭਾਂਤ ਜਾਣੂ ਹੈ। 'ਕਲ੍ਹ ਕਾਲਜ ਬੰਦ ਰਵ੍ਹੇਗਾ' ਨਾਟਕ ਵਿੱਚ ਸਿੱਧੂ ਨੇ ਖੋਜ ਕਾਰਜ ਦੀ ਅਸਲੀਅਤ ਨੂੰ ਬਿਆਨ ਕਰਦਿਆਂ ਖੋਜਾਰਥੀਆਂ ਅਤੇ ਅਧਿਆਪਕਾਂ ਦੁਆਰਾ ਨਕਲ ਕਰਕੇ ਲਿਖੇ ਥੀਸਿਜ਼ ਅਤੇ ਥੀਸਿਜ਼ ਵਿਚੋਂ ਲਿਖੇ ਖੋਜ ਪੱਤਰਾਂ ਬਾਰੇ ਗੱਲ ਕੀਤੀ ਹੈ। ਖੋਜ ਕਾਰਜ ਵਿੱਚ ਕਈ ਖੋਜਾਰਥੀਆਂ ਦੇ ਖੋਜ ਪ੍ਰਬੰਧ ਵੀ ਮੌਲਿਕ ਨਹੀਂ ਹੁੰਦੇ। ਉਹ ਜਾਂ ਤਾਂ ਹੋਰਨਾਂ ਖੋਜ ਪ੍ਰਬੰਧਾਂ ਦੀ ਨਕਲ ਹੁੰਦੇ ਹਨ ਜਾਂ ਫਿਰ ਕਿਸੇ ਹੋਰ ਦੁਆਰਾ ਲਿਖਵਾਏ ਜਾਂਦੇ ਹਨ। ਨਾਟਕ ਵਿੱਚ ਇਸ ਗੱਲ ਦੀ ਹੈ ਪੁਸ਼ਟੀ ਬਲਬੀਰ ਅਤੇ ਬਰਸਰ ਦੀ ਵਾਰਤਾਲਾਪ ਤੋਂ ਹੁੰਦੀ ਹੈ-
ਬਰਸਰ : ਦੋ ਪੇਜ ਉਰੀਜਨਲ ਲਿਖ ਕੇ ਵੇਖੀਂ ਕਦੇ, ਨਾਨੀ ਯਾਦ ਆ ਜਾਊ।[5]
ਇਸੇ ਪ੍ਰਕਾਰ ਤਰੱਕੀ ਲਈ ਕਈ ਅਧਿਆਪਕ ਪਹਿਲਾਂ ਲਿਖੇ ਆਪਣੇ ਖੋਜ ਪੱਤਰਾਂ ਦੇ ਸਿਰਲੇਖਾਂ ਵਿੱਚ ਫੇਰ ਬਦਲ ਕਰਕੇ ਉਸੇ ਵਿਚੋਂ ਹੀ ਨਵਾਂ ਖੋਜ ਪੱਤਰ ਤਿਆਰ ਕਰ ਦਿੰਦੇ ਹਨ। ਪਹਿਲਾਂ ਲਿਖੇ ਖੋਜ ਪੱਤਰ ਵੀ ਬਹੁਤੀ ਵਾਰ ਉਨ੍ਹਾਂ ਨੇ ਆਪਣੇ ਖੋਜ ਪ੍ਰਬੰਧ ਵਿਚੋਂ ਹੀ ਲਏ ਹੁੰਦੇ ਹਨ। ਨਾਟਕਕਾਰ ਨੇ ਵਿਦਿਆਰਥੀ ਵਰਗ ਦੀ ਸੋਚ ਅਤੇ ਸਿੱਖਿਆ ਪ੍ਰਣਾਲੀ ਵਿੱਚ ਅਜੋਕੀ ਸਥਿਤੀ ਨੂੰ ਮਧੁਰ ਅਤੇ ਮਨੋਜ ਪਾਤਰਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਦਿਆਰਥੀ ਸੰਘ ਜਾਂ ਜੱਥੇਬੰਦੀਆਂ ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣ ਲਈ ਅਤੇ ਵਿਦਿਆਰਥੀਆਂ ਤੇ ਪ੍ਰਬੰਧਕ ਕਮੇਟੀ ਵਿੱਚਕਾਰ ਤਾਲਮੇਲ ਪੈਦਾ ਕਰਨ ਲਈ ਬਣਾਈਆਂ ਗਈਆਂ ਸਨ ਤਾਂਕਿ ਸਿੱਖਿਆ ਪ੍ਰਣਾਲੀ ਸੁਚਾਰੂ ਢੰਗ ਨਾਲ ਕਾਰਜ ਕਰ ਸਕੇ। ਪਰ ਅਜੋਕੇ ਸਮੇਂ ਵਿੱਚ ਇਹ ਸੰਗਠਨ ਆਪਣਾ ਅਸਲੀ ਮਕਸਦ ਭੁਲਾ ਕੇ ਸਿੱਖਿਆ ਪ੍ਰਣਾਲੀ ਨੂੰ ਢਾਹ ਲਾ ਰਹੇ ਹਨ। ਅਕਸਰ ਇਨ੍ਹਾਂ ਸੰਗਠਨਾਂ ਦੇ ਨੇਤਾ ਸਥਿਤੀ ਦਾ ਗ਼ਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ।
ਮਧੁਰ : ਸਮਾਂ ਨੂੰ ਦੇ ਬਿਨਾਂ ਵਜਾਹ ਸਜ਼ਾ ਦਿੱਤੀ, ਤਾਂ ਅਸੀਂ ਲੜਕੀਆਂ ਸਾਰੇ ਸ਼ਹਿਰ ਦੀਆਂ ਬੱਸਾਂ ਰੋਕ ਕੇ, ਜਾਲ ਦੇਵਾਂਗੀਆਂ। ਮਨੋਜ : ਦੇਖਤਾ ਹੂੰ ਮੈਂ ਕਲ ਕੈਸੇ ਪਰੀਕਸ਼ਆ ਚਲਾਤੇ ਹੈਂ ਆਪ।[7]
ਗ਼ਲਤ ਵਿਵਹਾਰ ਕਰਕੇ ਖਰੀਦੇ ਹੋਏ ਵਿਦਿਆਰਥੀ ਕਲਾਸਾਂ ਵਿੱਚ ਹਾਜ਼ਰ ਨਹੀਂ ਹੁੰਦੇ ਅਤੇ ਨਾ ਹੀ ਅੰਦਰੂਨੀ ਇਮਤਿਹਾਨ ਦਿੰਦੇ ਹਨ। ਪਰ ਜੇਕਰ ਉਨ੍ਹਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਉਹ ਕਾਲਜ ਮੁਖੀਆਂ ਦਾ ਘਿਰਾਓ ਕਰਦੇ ਹਨ। ਵਿਦਿਆਰਥੀ ਨੇਤਾਵਾਂ ਵਿੱਚ ਕੁੱਝ ਅਧਿਆਪਕਾਂ ਨੇ ਲਾਲਸਾਵਾਂ ਪੈਦਾ ਕੀਤੀਆਂ ਹੋਈਆਂ ਹਨ। ਕਈ ਅਧਿਆਪਕ ਆਪਣੇ ਚਹੇਤੇ ਵਿਦਿਆਰਥੀਆਂ ਦੀਆਂ ਫਰਜ਼ੀ ਹਾਜ਼ਰੀਆਂ ਵੀ ਲਗਾਉਂਦੇ ਹਨ। ਵਿਦਿਆਰਥੀ ਸੰਗਠਨਾਂ ਦੇ ਨੇਤਾ ਖ਼ੁਦ ਵੀ ਚਰਿੱਤਰ ਪੱਖੋਂ ਊਣੇ ਹਨ। ਵਿਦਿਆਰਥੀ ਨੇਤਾ ਮਸਲੇ ਦਾ ਹੱਲ ਲੱਭਣ ਦੀ ਬਜਾਇ ਆਪਸ ਵਿੱਚ ਲੜ ਪੈਂਦੇ ਹਨ ਅਤੇ ਇੱਕ ਦੂਸਰੇ 'ਤੇ ਦੂਸ਼ਣ ਲਗਾਉਂਦੇ ਹਨ।
ਮਧੁਰ : ਦੱਸ ਦੇਵਾਂ ਸਭ ਨੂੰ? ਬੌਂਬੇ ਗੁਆ ਟਰਿਪ ਵੇਲੇ ਕਿਆ ਕੀਤਾ ਸੀ, ਪਿਛਲੇ ਸਾਲ? ਨਰਿਦਾ ਨਾਲ? ਤੂੰ ਤੇ ਬੇਦੀ ਨੇ? ਦੱਸ ਦੇਵਾਂ? ਮਨੋਜ : ਬਤਾ ਦੇ ਤਾਂ ਕਿ ਮੈਂ ਵੀ ਬਤਾ ਸਕੂੰ? ਤੁਮ ਨੇ ਕਿਆ ਗੁਲ ਖਿਲਾਏ ਥੇ, ਪਿਛਲੇਰੇ ਸਾਲ? ਐਨ. ਐਸ. ਐਸ. ਕੈਂਪ ਮੇਂ? ਵਰਮਾ ਸਾਹਿਬ ਕੇ ਸਾਥ?[8]
ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਕਿਹਾ ਜਾਂਦਾ ਹੈ। ਵਿਦਿਅਕ ਸੰਸਥਾਵਾਂ ਅਜਿਹੀਆਂ ਥਾਵਾਂ ਹਨ ਜਿਥੇ ਇਨ੍ਹਾਂ ਰਾਸ਼ਟਰ ਨਿਰਮਾਤਾਵਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਪਰ ਅਜੋਕੀ ਸਥਿਤੀ ਇਹ ਹੈ ਕਿ ਇਹ ਸੰਸਥਾਵਾਂ ਆਪਣੇ ਅਸਲ ਉਦੇਸ਼ ਤੋਂ ਭਟਕ ਚੁੱਕੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਵਾਤਾਵਰਨ ਰਾਸ਼ਟਰ ਨਿਰਮਾਤਾ ਪੈਦਾ ਕਰਨ ਦੀ ਥਾਂ ਰਾਸ਼ਟਰ ਨੂੰ ਖੋਰਨ ਵਾਲੇ ਵਿਅਕਤੀ ਪੈਦਾ ਕਰ ਰਿਹਾ ਹੈ। ਮਨੋਜ ਦਾ ਕਾਲਜ ਵਿੱਚ ਰਿਵਾਲਵਰ ਲੈਕੇ ਨਿਡਰ ਫਿਰਨਾ ਤੇ ਕਿਰਣ ਦਾ ਸਿਗਰਟ ਪੀਣਾ ਵਿਦਿਅਕ ਸੰਸਥਾਵਾਂ ਦੇ ਯਥਾਰਥ ਨੂੰ ਪੇਸ਼ ਕਰਦਾ ਹੈ।
ਵਾਰਡਨ: (ਮਨੋਜ ਨਾਲ ਅੱਖਾਂ ਮਿਲਾ ਕੇ, ਮਧੁਰ ਨੂੰ) ਕੁੱਝ ਸਟੂਡੈਂਟਸ ਵੀ ਕੌਲਜ ਵਿੱਚ ਸਿਰਫ਼ ਪੌਲਿਟਿਕਸ ਦੀ ਟ੍ਰੇਨਿੰਗ ਲੈਣ ਲਈ ਦਾਖਲ ਹੁੰਦੇ ਹਨ। ਮਧੁਰ: ਯੈਸ! (ਵਰਮਾ ਨਾਲ ਅੱਖਾਂ ਮਿਲਾ ਕੇ) ਕੁਝ ਟੀਚਰਜ਼ ਦੀ ਤਰ੍ਹਾਂ।[9]
ਸੰਸਥਾਵਾਂ ਦੇ ਮੁੱਖੀਆਂ ਨੂੰ ਸੰਸਥਾਵਾਂ ਦੇ ਕਾਰਜ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਤਰੱਕੀ ਦੀ ਲਾਲਸਾ ਵਿੱਚ ਹਨ। ਕਾਲਜ ਦਾ ਪ੍ਰਿੰਸੀਪਲ ਵੀਸੀ ਬਣਨ ਦਾ ਚਾਹਵਾਨ ਹੈ ਅਤੇ ਉਹ ਮੰਤਰੀ ਦੀ ਪਤਨੀ ਨਾਲ ਮੀਟਿੰਗ ਕਰਕੇ ਉਸਦਾ ਪ੍ਰਸੰਸਾਮਈ ਪਾਤਰ ਬਣਨਾ ਚਾਹੁੰਦਾ ਹੈ। ਡਾ. ਅਮਰਿੰਦਰ ਕੌਰ ਅਨੁਸਾਰ, "ਕਲ੍ਹ ਕਾਲਜ ਬੰਦ ਰਵ੍ਹੇਗਾ ਵਿੱਚ ਸਿਆਸਤ ਦਾ ਇੱਕ ਹੋਰ ਨਮੂਨਾ ਨਜ਼ਰ ਆਉਂਦਾ ਹੈ ਕਿ ਅੱਜ ਦੇ ਸਿਆਸਤਦਾਨ ਖਾਊ-ਪੀਊ ਯਾਰ ਹਨ। ਇਨ੍ਹਾਂ ਤੋਂ ਕੰਮ ਕਰਵਾਉਣ ਲਈ ਇਨ੍ਹਾਂ ਨੂੰ ਦਾਅਵਤਾਂ ਉੱਤੇ ਬੁਲਾਇਆ ਜਾਂਦਾ ਹੈ ਅਤੇ ਮਨ ਦੀ ਇੱਛਾ ਗੱਲਾਂ ਵਿੱਚ ਇਨ੍ਹਾਂ ਸਾਹਮਣੇ ਜ਼ਾਹਰ ਕਰਕੇ ਪੂਰੀ ਹੋਣ ਦੀ ਆਸ ਜ਼ਿਆਦਾ ਪਕੇਰੀ ਹੋ ਜਾਂਦੀ ਹੈ।"[10] ਚਰਨ ਦਾਸ ਸਿੱਧੂ ਨੇ ਨਾਟਕ ਦੀ ਮਦਦ ਨਾਲ ਵਿਦਿਅਕ ਸੰਸਥਾਵਾਂ ਵਿੱਚ ਰਾਜਨੀਤੀ ਦੇ ਭਾਰੂਪਣ ਨੂੰ ਵੀ ਬਿਆਨ ਕੀਤਾ ਹੈ। ਕਾਲਜਾਂ ਦੀ ਅਜਿਹੀ ਸਥਿਤੀ ਲਈ ਵਿਦਿਅਕ ਨੀਤੀਆਂ ਅਤੇ ਰਾਜਨੀਤੀ ਪ੍ਰਣਾਲੀ ਜ਼ਿੰਮੇਵਾਰ ਹੈ ਅਤੇ ਇਸਦੀ ਗ੍ਰਿਫ਼ਤ ਵਿੱਚ ਸੋਚੀ ਸਮਝੀ ਚਾਲ ਅਧੀਨ ਵਿਦਿਆਰਥੀ, ਅਧਿਆਪਕ, ਵਿਦਿਆਰਥੀ ਨੇਤਾ ਆਦਿ ਧਸਦੇ ਚਲੇ ਜਾਂਦੇ ਹਨ। ਸਿੱਖਿਆ ਸੰਸਥਾਵਾਂ ਮਾਰਕੁੱਟ, ਨਸ਼ਾਖੋਰੀ, ਅਪਰਾਧਾਂ ਦਾ ਅੱਡਾ ਬਣ ਚੁੱਕੀਆਂ ਹਨ। ਕਾਲਜਾਂ ਵਿੱਚ ਮਾਰਕੁਟਾਈ, ਚਾਕੂਬਾਜੀ ਆਮ ਘਟਨਾਵਾਂ ਹਨ।
ਬਰਸਰ: ਲੜਕੇ ਲੜਕੀ ਦਾ ਮਾਮਲਾ? ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਜਲਦੀ ਆ ਜਾਂਦਾ; ਮੈਂ ਤੇ ਸੋਚਿਆ ਰੂਟੀਨ ਮਾਮਲਾ ਹੋਣਾ; ਚਾਕੂਬਾਜੀ, ਮਾਰ ਕੁਟਾਈ ਬਗੈਰਾ।[11]
ਸਿੱਖਿਆ ਪ੍ਰਣਾਲੀ ਦੀ ਅਜਿਹੀ ਸਥਿਤੀ ਅਤੇ ਮਾਹੌਲ ਵਿੱਚ ਪਰਮਿੰਦਰ ਵਾਲੀਆ ਤੇ ਸ਼ਮਾ ਤਨਹਾ ਵਰਗੇ ਵਿਦਿਆਰਥੀਆਂ ਦੀ ਸਿੱਖਿਆ ਵੀ ਉਸ ਮੁਕਾਮ ਤੱਕ ਨਹੀਂ ਪਹੁੰਚਦੀ ਜਿਸ ਦੀ ਉਹ ਆਸ ਲਾਈ ਬੈਠੇ ਹਨ। ਇਹ ਦੋਵੇਂ ਪਾਤਰ ਨਾਟਕ ਵਿੱਚ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ।
ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਦੋਵੇਂ ਪਾਤਰਾਂ ਰਾਹੀਂ ਸਿੱਧੂ ਨੇ ਦੇਸ਼ ਦੀ ਆਰਥਿਕ ਪ੍ਰਣਾਲੀ ਨੂੰ ਵੀ ਬਿਆਨਿਆ ਹੈ ਅਤੇ ਇਸਦਾ ਸਿੱਖਿਆ ਨਾਲ ਕੀ ਸੰਬੰਧ ਹੈ? ਇਹ ਵੀ ਦੱਸਿਆ ਹੈ।
ਵਿਦਿਅਕ ਸੰਸਥਾਵਾਂ ਦੀ ਅਜਿਹੀ ਗਿਰਾਵਟ ਵਾਲੀ ਸਥਿਤੀ ਵਿੱਚ ਅਧਿਆਪਕ ਅਤੇ ਕਰਮਚਾਰੀ ਵਰਗ ਆਪਣੇ ਨੀਵੇਂ ਆਚਰਣ ਵਾਲੀਆਂ ਸਾਰੀਆਂ ਤੁਹਮਤਾਂ ਨੂੰ ਪਰਮਿੰਦਰ ਅਤੇ ਤਨਹਾ ਦੋਹਾਂ ਪਾਤਰਾਂ ਸਿਰ ਮੜ੍ਹ ਕੇ ਆਪ ਇਸ ਤੋਂ ਮੁਕਤ ਹੋਣਾ ਚਾਹੁੰਦੇ ਹਨ ਜਿਸ ਦੇ ਸਿੱਟੇ ਵੱਜੋਂ ਪਰਮਿੰਦਰ ਨੂੰ ਆਪਣੀ ਜਾਨ ਗਵਾਉਣੀ ਪਈ।[12]
ਹਵਾਲੇ ਅਤੇ ਟਿੱਪਣੀਆਂ
[ਸੋਧੋ]
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ 5.0 5.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
- ↑ ਰਮਨਦੀਪ ਸਿੰਘ (2020). "'ਕਲ੍ਹ ਕਾਲਜ ਬੰਦ ਰਵ੍ਹੇਗਾ' ਨਾਟਕ ਦਾ ਵਿਸ਼ੈਗਤ ਅਧਿਐਨ". INTERNATIONAL MULTIDISCIPLINARY e-JOURNAL. 9: 23–31. ISSN 2277-4262.