ਅਜਮੇਰ ਸਿੰਘ ਔਲਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਜਮੇਰ ਸਿੰਘ ਔਲਖ
ਅਜਮੇਰ ਸਿੰਘ ਔਲਖ
ਜਨਮ 19 ਅਗਸਤ 1942(1942-08-19)
ਪਿੰਡ ਕੁੰਭੜਵਾਲ, ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ), ਭਾਰਤੀ ਪੰਜਾਬ
ਮੌਤ 15 ਜੂਨ 2017(2017-06-15) (ਉਮਰ 74)
ਕੌਮੀਅਤ ਭਾਰਤੀ
ਕਿੱਤਾ ਅਧਿਆਪਕ, ਨਾਟਕਕਾਰ ਅਤੇ ਰੰਗਕਰਮੀ
ਪ੍ਰਮੁੱਖ ਕੰਮ ਅਰਬਦ ਨਰਬਦ ਧੁੰਦੂਕਾਰਾ
ਲਹਿਰ ਸੈਕੂਲਰ ਡੈਮੋਕ੍ਰੇਸੀ
ਜੀਵਨ ਸਾਥੀ ਮਨਜੀਤ ਔਲਖ
ਵਿਧਾ ਨਾਟਕ

ਅਜਮੇਰ ਸਿੰਘ ਔਲਖ (ਜਨਮ 19 ਅਗਸਤ 1942 - 15 ਜੂਨ 2017), ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿੱਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਪ੍ਰਤੀਨਿੱਧ ਨਾਟਕਕਾਰ ਸੀ।[1]ਪੰਜਾਬੀ ਇਕਾਂਗੀ ਦਾ ਇਤਿਹਾਸ ਵਾਚੀਏ ਤਾਂ ੳੁਸ ਵਿੱਚ ਅਜਮੇਰ ਔਲਖ ਦਾ ਸਥਾਨ ਖ਼ਾਸ ਤੇ ਵਿਲੱਖਣ ਹੈ। ਪ੍ਰੋ. ਅਜਮੇਰ ਸਿੰਘ ਔਲਖ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਆਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਿਤ ਕੀਤੀ। ਉਹ ਖ਼ੁਦ ਹੀ ਨਹੀਂ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਸਾਹਿਤ ਤੇ ਖ਼ਾਸ ਕਰਕੇ ਨਾਟਕ ਤੇ ਰੰਗਮੰਚ ਦੁਆਰਾ ਲੋਕਾਂ ਨੂੰ ਚੇਤਨ ਕਰਨ ਲਈ ਨਿਰੰਤਰ ਕਾਰਜਸ਼ੀਲ ਰਿਹਾ। ਅਜਮੇਰ ਔਲਖ ਨੂੰ 2006 ਵਿੱਚ ਇਕਾਂਗੀ-ਸੰਗ੍ਰਹਿ "ਇਸ਼ਕ ਬਾਝ ਨਮਾਜ ਦਾ ਹੱਜ ਨਾਹੀ" ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[2] ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਜਾ ਗਿਆ।[3]

ਜੀਵਨ[ਸੋਧੋ]

ਔਲਖ ਦਾ ਜਨਮ 19 ਅਗਸਤ 1942 ਨੂੰ ਕੁੰਭੜਵਾਲ, ਮਾਨਸਾ ਜ਼ਿਲ੍ਹਾ, ਪੰਜਾਬ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਸ੍ਰ. ਕੌਰ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਹਰਨਾਮ ਕੌਰ ਸੀ। ਉਨ੍ਹਾਂ ਐੱਮ.ਏ. ਪੰਜਾਬੀ ਕੀਤੀ ਅਤੇ ਵਿਦਿਆਰਥੀਆਂ ਨੂੰ ਇੱਕ ਆਦਰਸ਼ ਅਧਿਆਪਕ ਵਜੋਂ ਸਿੱਖਿਅਤ ਕਰਨ ਦੇ ਨਾਲ-ਨਾਲ ਸਾਹਿਤ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜਦਿਆਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚੋਂ ਸੇਵਾਮੁਕਤ ਹੋਏ। ਪਿਛਲੇ ਸਾਲਾਂ ਵਿੱਚ ਪ੍ਰੋ. ਔਲਖ ਸਾਹਿਬ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ ਪਰ ਲੋਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੀ ਜ਼ਿੰਦਾਦਿਲੀ ਅੱਗੇ ਇਹ ਬੀਮਾਰੀ ਵੀ ਹਾਰ ਗਈ ਸੀ ।ਪਰ ਉਹ 15 ਜੂਨ 2017 ਨੂੰ ਇਸ ਬਿਮਾਰੀ ਕਰਨ ਹੀ ਇਸ ਜਹਾਨ ਤੋਂ ਚਲੇ ਗਏ।[4]ਉਹ ਜਮਹੂਰੀ ਸਭਾ ਪੰਜਾਬ ਦੇ ਪ੍ਰਧਾਨ, ਦੇਸ਼ਭਗਤ ਯਾਦਗਾਰ ਕਮੇਟੀ, ਪੰਜਾਬ ਸੰਗੀਤ ਅਕਾਦਮੀ ਅਤੇ ਕੇਂਦਰੀ ਲੇਖਕ ਸਭਾ ਦੇ ਸਰਗਰਮ ਮੈਂਬਰ ਸਨ। ਉਹ ਉਮਰ ਦੇ ਅੱਠਵੇਂ ਦਹਾਕੇ ਵਿੱਚ ਵੀ ਦੁਨੀਆਂ ਭਰ ਵਿੱਚ ਜਾ ਕੇ ਨਾਟਕ ਖੇਡ ਰਹੇ ਸਨ ਅਤੇ ਨਵੀਂ ਪੀੜ੍ਹੀ ਨੂੰ ਪੁਸਤਕ ਮੇਲਿਆਂ ਰਾਹੀਂ ਸਾਹਿਤ ਨਾਲ ਜੋੜ ਰਹੇ ਸਨ। ਉਨ੍ਹਾਂ ਦਾ ਸੁਪਨਾ ਅਤੇ ਮਿਸ਼ਨ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ । ਇਸ ਗੱਲ ਉੱਤੇ ਪੰਜਾਬੀ ਜਗਤ ਮਾਣ ਮਹਿਸੂਸ ਕਰ ਰਿਹਾ ਹੈ। ਸੇਵਾ-ਮੁਕਤ ਪੰਜਾਬੀ ਲੈਕਚਰਾਰ ਹੁਣ ਕੁਲਵਕਤੀ ਤੌਰ ਤੇ ਰੰਗਮੰਚ ਕਾਮਾ। ਪੰਜਾਬ ਵਿਧਾਨ ਸਭਾ ਵਿਚ ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। [5]

ਨਾਟ ਜੁਗਤਾਂ ਅਤੇ ਸਰੋਕਾਰ[ਸੋਧੋ]

ਜਿਸ ਨਾਟਕ ਲਈ ਅਜਮੇਰ ਔਲਖ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਉਹ ਨਾਟਕ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦਾ ਹੈ। ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’ ਨਾਟਕ ਧਾਰਮਿਕ ਸੰਕੀਰਣਤਾ ਅਤੇ ਕੱਟੜਪੰਥੀ ਦੇ ਪ੍ਰਭਾਵ ਅਧੀਨ ਉੱਪਰੋਂ ਦਿਸਦੇ ਅਤਿ-ਧਾਰਮਿਕ ਬੰਦਿਆਂ ਅੰਦਰਲਾ ਕੱਚ ਦਿਖਾਉਂਦਾ ਹੈ।[6]

ਆਖਿਰੀ ਇੱਛਾ[ਸੋਧੋ]

ਪ੍ਰੋ. ਅਜਮੇਰ ਸਿੰਘ ਔਲਖ ਨੇ 29 ਨਵੰਬਰ 2013 ਨੂੰ ਆਪਣੀ ਅੰਤਿਮ ਇੱਛਾ ਲਿਖ ਕੇ ਰੱਖੀ ਸੀ। ਉਨ੍ਹਾਂ ਲਿਖਿਆ ਕਿਹਾ ਕਿ ਚਿਤਾ ਨੂੰ ਅਗਨੀ ਵਿਖਾਉਣ ਦੀ ਰਸਮ ਪਹਿਲਾਂ ਉਨ੍ਹਾਂ ਦੀਆਂ ਧੀਆਂ, ਜੋ ਉਸ ਸਮੇਂ ਹਾਜ਼ਰ ਹੋਣ, ਕਰਨ। ਭੋਗ ਆਦਿ ਦੀ ਕੋਈ ਧਾਰਮਿਕ ਰਸਮ ਨਹੀਂ ਹੋਣੀ ਚਾਹੀਦੀ, ਸਿਰਫ਼ ਸਰਧਾਂਜਲੀ ਸਮਾਗਮ ਰੱਖਿਆ ਜਾਵੇ ਤੇ ਕੋਈ ਸਿਆਸੀ ਬੁਲਾਰਾ ਨਾ ਸੱਦਿਆ ਜਾਵੇ। ਸਮਾਗਮ ਬੇਲੋੜਾ ਤੇ ਲੰਬਾ ਵੀ ਨਾ ਹੋਵੇ।[7]

ਸੰਘਰਸ਼ ਦੀ ਦਾਸਤਾਨ[ਸੋਧੋ]

ਲੇਖਕ ਗੁਰਬਚਨ ਸਿੰਘ ਭੁੱਲਰ ਲਿਖਦੇ ਹਨ ਕਿ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿਚ ਲੜਿਆ। ਜਦੋਂ ਵੀ, ਜਿਥੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕਾਂ ਵਾਸਤੇ, ਲੋਕਾਂ ਦੇ ਜਮਹੂਰੀ ਅਧਿਕਾਰਾਂ ਵਾਸਤੇ, ਪੰਜਾਬੀ ਦੇ ਬੋਲਬਾਲੇ ਤੇ ਲੇਖਕਾਂ ਦੇ ਹੱਕੀ ਸਥਾਨ ਵਾਸਤੇ ਆਵਾ’’ ਬੁਲੰਦ ਹੁੰਦੀ ਸੀ, ਉਹ ਅਗਲੀ ਕਤਾਰ ਵਿਚ ਖਲੋਤਾ ਦਿਸਦਾ ਸੀ। ਲੋਕ-ਹਿਤ ਦਾ ਮੋਰਚਾ ਕੋਈ ਵੀ ਭਖਦਾ, ਉਹਦੀ ਵਫ਼ਾਦਾਰੀ ਅਡੋਲ ਹੁੰਦੀ। ਨਾਟ-ਖੇਤਰ ਵਿਚ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਅਜਮੇਰ ਵੀ ਅਜਿਹੇ ਯੋਧੇ ਦੀ ਮਿਸਾਲ ਹੈ ਜਿਨ੍ਹਾਂ ਦੀ ਜਾਨ ਆਪਣੀ ਦੇਹ ਵਿਚ ਨਹੀਂ, ਜਨਤਾ ਵਿਚ ਹੁੰਦੀ ਹੈ। ਦੇਹ ਤਾਂ ਆਉਣੀ-ਜਾਣੀ ਹੈ ਪਰ ਜਨਤਾ ਅਮਰ ਹੈ ਜਿਸ ਕਾਰਨ ਜਨਤਾ ਵਿਚ ਸਾਹ ਲੈਂਦੇ ਤੇ ਜਨਤਾ ਵਿਚ ਜਿਉਂਦੇ ਅਜਿਹੇ ਬੰਦੇ ਵੀ ਅਮਰ ਰਹਿੰਦੇ ਹਨ।[8] ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨੀ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿਚ ਹੀ ਮਗਨ ਸੀ।[9]

ਨਾਟ-ਪੁਸਤਕਾਂ[ਸੋਧੋ]

ਇਕਾਂਗੀ[ਸੋਧੋ]

ਪੂਰੇ ਨਾਟਕ[ਸੋਧੋ]

 1. ਭੱਜੀਆਂ ਬਾਹਾਂ (1987)
 2. ਸੱਤ ਬਗਾਨੇ (1988)
 3. ਕਿਹਰ ਸਿੰਘ ਦੀ ਮੌਤ (1992)
 4. ਸਲਵਾਨ (1994)
 5. ਇੱਕ ਸੀ ਦਰਿਆ (1994)
 6. ਝਨਾਂ ਦੇ ਪਾਣੀ (2000)[10]

ਪ੍ਰਾਪਤੀਆਂ[ਸੋਧੋ]

 1. ਹੁਣ ਤੱਕ ਸੈਂਕੜੇ ਵਿਦਿਆਰਥੀਆਂ ਵੱਲੋਂ ਨਾਟਕਾਂ ‘ਤੇ ਖੋਜ-ਪੱਤਰ ਲਿਖ ਕੇ ਪੀਐਚ.ਡੀ. ਦੀ ਡਿਗਰੀ ਲਈ।
 2. ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ।
 3. ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਈਸ਼ਵਰ ਚੰਦਰ ਇਨਾਮ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ।
 4. ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ।
 5. ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ।
 6. ਫੁੱਲ ਮੈਮੋਰੀਅਲ ਟਰੱਸਟ ਵੱਲੋਂ ਗੁਰਦਿਆਲ ਸਿੰਘ ਫੁੱਲ ਇਨਾਮ 1997।
 7. ਲੋਕ ਸਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ।
 8. ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ।
 9. ਪੰਜਾਬੀ ਕਲਾ ਕੇਂਦਰ ਬੰਬਈ – ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ।
 10. ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੀਵਨ ਗੌਰਵ ਸਨਮਾਨ-2000.
 11. ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਇਨਾਮ 1999

ਹੋਰ ਲਿੰਕ[ਸੋਧੋ]

 1. http://www.profiles.manchanpunjab.org/people.php?id=15
 2. http://www.indianetzone.com/28/ajmer_singh_aulakh_indian_theatre_personality.htm
 3. http://www.facebook.com/ajmersingh.aulakh

ਹਵਾਲੇ[ਸੋਧੋ]