ਕੀਟੀਅਨ ਦਾ ਜ਼ੇਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੀਟੀਅਨ ਦਾ ਜ਼ੇਨੋ
Paolo Monti - Servizio fotografico (Napoli, 1969) - BEIC 6353768.jpg
ਕੀਟੀਅਨ ਦਾ ਜ਼ੇਨੋ, ਇਹ ਨੇਪਲਸ ਵਿੱਚ ਹੈ। ਤਸਵੀਰ ਪਾਓਲੋ ਮੌਂਟੀ ਦੁਆਰਾ ਖਿੱਚੀ ਗਈ ਹੈ।
ਜਨਮਲਗਭਗ 334 ਈ.ਪੂ.
ਸੀਟੀਅਮ, ਸਾਈਪ੍ਰਸ
ਮੌਤਲਗਭਗ 262 ਈ.ਪੂ.
ਏਥਨਜ਼
ਕਾਲਪੁਰਾਤਨ ਫ਼ਲਸਫ਼ਾ
ਇਲਾਕਾਪੱਛਮੀ ਫ਼ਲਸਫ਼ਾ
ਸਕੂਲਸਟੋਇਕਵਾਦ
ਮੁੱਖ ਰੁਚੀਆਂ
ਤਰਕ ਸ਼ਾਸਤਰ, ਭੌਤਿਕ ਵਿਗਿਆਨ, ਨੀਤੀ ਸ਼ਾਸਤਰ
ਮੁੱਖ ਵਿਚਾਰ
ਸਟੋਇਕਵਾਦ ਦਾ ਸੰਸਥਾਪਕ, ਫ਼ਲਸਫ਼ੇ ਦੇ ਤਿੰਨ ਖੇਤਰਾਂ ਭੌਤਿਕ ਵਿਗਿਆਨ, ਨੀਤੀ ਸ਼ਾਸਤਰ ਅਤੇ ਤਰਕ ਸ਼ਾਸਤਰ ਦੀ ਵਿੱਚ ਜਾਣਕਾਰੀ, ਲੋਗੋਸ, ਗੁਣ ਨੀਤੀਸ਼ਾਸਤਰ, ਵਿਸ਼ਵਵਾਦ, ਮਨੁੱਖੀ ਸੁਭਾਅ ਦੀ ਤਰਕਸੰਗਤਤਾ[1][2]

ਕੀਟੀਅਨ ਦਾ ਜ਼ੇਨੋ (/ˈzn/; ਯੂਨਾਨੀ: Ζήνων ὁ Κιτιεύς, Zēnōn ho Kitieus; ਲਗਭਗ 334 – ਲਗਭਗ 262 ਈ.ਪੂ.) ਕੀਟੀਅਨ, ਸਾਇਪ੍ਰਸ ਦਾ ਰਹਿਣ ਵਾਲਾ ਇੱਕ ਹੈਲੇਨਿਸਟਿਕ ਵਿਚਾਰਕ ਸੀ[3] ਅਤੇ ਸ਼ਾਇਦ ਉਹ ਫੋਨੀਸ਼ੀਆ ਵੰਸ਼ ਤੋਂ ਸੀ।[4] ਜ਼ੇਨੋ ਫ਼ਲਸਫ਼ੇ ਦੇ ਸਟੋਇਕ ਪੰਥ ਦਾ ਸੰਸਥਾਪਕ ਸੀ, ਜਿਸਨੂੰ ਉਸਨੇ ਏਥਨਜ਼ ਵਿੱਚ ਤਕਰੀਬਨ 300 ਈ.ਪੂ. ਦੇ ਆਸ-ਪਾਸ ਪੜ੍ਹਾਇਆ। ਸਿਨਿਕ ਮੱਤ ਦੇ ਨੈਤਿਕ ਵਿਚਾਰਾਂ ਤੇ ਅਧਾਰਿਤ, ਸਟੋਇਕਵਾਦ ਨੇ ਚੰਗਿਆਈ ਅਤੇ ਮਾਨਸਿਕ ਸ਼ਾਂਤੀ ਉੱਪਰ ਬਹੁਤ ਜ਼ੋਰ ਦਿੱਤਾ, ਇਹ ਕੁਦਰਤ ਦੇ ਅਨੁਸਾਰ ਗੁਣ ਦੇ ਹਿਸਾਬ ਨਾਲ ਜੀਵਨ ਜਿਓਣ ਨੂੰ ਪ੍ਰੇਰਿਤ ਕਰਦਾ ਸੀ। ਇਹ ਬਹੁਤ ਪ੍ਰਸਿੱਧ ਸਾਬਿਤ ਹੋਇਆ ਅਤੇ ਇਹ ਪ੍ਰਾਚੀਨ ਰੋਮ ਦੇ ਹੈਲੇਨਿਸਟਿਕ ਕਾਲ ਵਿੱਚ ਬਹੁਤ ਵਧਿਆ-ਫੁੱਲਿਆ।

ਜੀਵਨ[ਸੋਧੋ]

ਜ਼ੇਨੋ ਦਾ ਜਨਮ ਲਗਭਗ 334 ਈ.ਪੂ. ਵਿੱਚ ਸਾਇਪ੍ਰਸ ਦੇ ਕੀਟੀਅਨ ਵਿੱਚ ਹੋਇਆ ਸੀ। ਉਸਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਦਿਓਜੇਨਸ ਲਾਏਰਤੀਅਸ ਦੀ ਕਿਤਾਬ ਲਾਈਵਸ ਅਤੇ ਓਪੀਨੀਅਨਜ਼ ਔਫ਼ ਐਮੀਨੈਂਟ ਫ਼ਿਲੌਸਫ਼ਰਸ ਵਿੱਚ ਮਿਲਦੀ ਹੈ। ਦਿਓਜੇਨਸ ਦੱਸਦਾ ਹੈ ਕਿ ਜ਼ੇਨੋ ਦੀ ਫ਼ਲਸਫ਼ੇ ਵਿੱਚ ਰੁਚੀ ਉਸ ਸਮੇਂ ਪੈਦਾ ਹੋਈ ਜਦੋਂ ਉਸਨੇ ਇੱਕ ਪ੍ਰਾਚੀਨ ਯੂਨਾਨ ਦੀ ਭਵਿੱਖਬਾਣੀ (oracle) ਤੋਂ ਪੁੱਛਿਆ ਕਿ ਉਸਨੂੰ ਸਭ ਤੋਂ ਵਧੀਆ ਜੀਵਨ ਜਿਓਣ ਲਈ ਕੀ ਕਰਨਾ ਚਾਹੀਦਾ ਹੈ, ਅਤੇ ਰੱਬ ਦਾ ਜਵਾਬ ਸੀ ਕਿ ਉਸਨੂੰ ਮਰ ਚੁੱਕੇ ਲੋਕਾਂ ਦੇ ਰੰਗ-ਢੰਗ ਨੂੰ ਜਾਣਨਾ ਚਾਹੀਦਾ ਹੈ। ਇਸਦੇ ਅਰਥਾਂ ਨੂੰ ਆਪਣੇ ਹਿਸਾਬ ਨਾਲ ਸਮਝ ਕੇ ਉਸਨੇ ਪੁਰਾਤਨ ਲੇਖਕਾਂ ਨੂੰ ਪੜ੍ਹਿਆ।[5] ਜ਼ੇਨੋ ਇੱਕ ਅਮੀਰ ਵਪਾਰੀ ਬਣ ਗਿਆ ਸੀ। ਫ਼ੋਨੀਸ਼ੀਆ ਤੋਂ ਪੀਰੇਅਸ ਜਾਂਦੇ ਹੋਏ ਉਹ ਇੱਕ ਸਮੁੰਦਰੀ ਹਾਦਸੇ ਤੋਂ ਬਚਿਆ, ਅਤੇ ਉਸ ਪਿੱਛੋਂ ਉਹ ਏਥਨਜ਼ ਪੁੱਜਾ ਅਤੇ ਇੱਕ ਕਿਤਾਬਾਂ ਵੇਚਣ ਵਾਲੇ ਨੂੰ ਮਿਲਿਆ। ਇੱਥੇ ਉਸਨੇ ਜ਼ੀਨੋਫ਼ੋਨ ਦੀ ਕਿਤਾਬ ਮੈਮੋਰੇਬੀਲੀਆ ਪੜ੍ਹੀ। ਉਹ ਕਿਤਾਬ ਦੁਆਰਾ ਖਿੱਚੇ ਗਏ ਸੁਕਰਾਤ ਦੇ ਚਿਤਰਣ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਕਿਤਾਬਾਂ ਵੇਚਣ ਵਾਲੇ ਤੋਂ ਪੁੱਛਿਆ ਕਿ ਉਹ ਸੁਕਰਾਤ ਵਰਗੇ ਆਦਮੀ ਨੂੰ ਕਿੱਥੇ ਮਿਲ ਸਕਦਾ ਹੈ। ਇਸੇ ਦੌਰਾਨ ਉਸ ਸਮੇਂ ਦਾ ਸਭ ਤੋਂ ਮਸ਼ਹੂਰ ਸਿਨਿਕ ਮੱਤ ਦਾ ਦਾਰਸ਼ਨਿਕ ਥੇਬਸ ਦਾ ਕ੍ਰੇਟਸ ਉੱਥੋਂ ਲੰਘਿਆ ਜਾ ਰਿਹਾ ਸੀ ਜਿਹੜਾ ਉਸ ਸਮੇਂ ਯੂਨਾਨ ਵਿੱਚ ਹੀ ਰਹਿ ਰਿਹਾ ਸੀ, ਅਤੇ ਕਿਤਾਬਾਂ ਵੇਚਣ ਵਾਲੇ ਨੇ ਉਸ ਵੱਲ ਇਸ਼ਾਰਾ ਕੀਤਾ।

ਫ਼ਲਸਫ਼ਾ[ਸੋਧੋ]

ਪਲੈਟੋਨਿਕ ਅਕੈਡਮੀ ਦੇ ਵਿਚਾਰਾਂ ਨੂੰ ਵਧਾ ਕੇ ਜ਼ੇਨੋ ਨੇ ਫ਼ਲਸਫ਼ੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ: ਤਰਕ ਸ਼ਾਸਤਰ (ਜੋ ਕਿ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਸ ਵਿੱਚ ਵਖਿਆਨ-ਕਲਾ, ਵਿਆਕਰਨ ਅਤੇ ਬੋਧ ਅਤੇ ਵਿਚਾਰ ਦੇ ਸਿਧਾਂਤ ਸ਼ਾਮਿਲ ਹਨ) ;ਭੌਤਿਕ ਵਿਗਿਆਨ (ਸਿਰਫ਼ ਵਿਗਿਆਨ ਨਹੀਂ ਬਲਕਿ ਬ੍ਰਹਿਮੰਡ ਦਾ ਪਵਿੱਤਰ ਸੁਭਾਅ ਵੀ); ਅਤੇ ਨੀਤੀ ਸ਼ਾਸਤਰ, ਉਸਦੇ ਫ਼ਲਸਫ਼ੇ ਦਾ ਮੁੱਖ ਮੰਤਵ ਕੁਦਰਤ ਦੇ ਹਿਸਾਬ ਨਾਲ ਜੀਵਨ ਬਤੀਤ ਕਰਕੇ ਖੁਸ਼ੀ ਪ੍ਰਾਪਤ ਕਰਨਾ ਸੀ। ਕਿਉਂਕਿ ਜ਼ੇਨੋ ਦੇ ਵਿਚਾਰਾਂ ਨੂੰ ਮਗਰੋਂ ਕ੍ਰਿਸਿੱਪਸ ਅਤੇ ਹੋਰਾਂ ਸਟੋਇਕਵਾਦੀਆਂ ਦੁਆਰਾ ਵਧਾਇਆ ਗਿਆ ਸੀ ਜਿਸ ਕਰਕੇ ਉਸਦੇ ਵਿਚਾਰਾਂ ਬਾਰੇ ਬਿਲਕੁਲ ਠੀਕ ਦੱਸਣਾ ਔਖਾ ਹੈ।

ਹਵਾਲੇ[ਸੋਧੋ]

  1. "Stoicism - Internet Encyclopedia of Philosophy". www.iep.utm.edu. Retrieved 19 March 2018. 
  2. Bunnin & Yu (2004). The Blackwell Dictionary of Western Philosophy. Oxford: Blackwell Publishing.
  3. "Zeno of Citium". Britannica Encyclopaedia. http://www.britannica.com/EBchecked/topic/656527/Zeno-Of-Citium. 
  4. Edwyn Bevan, Stoics and Sceptics
  5. "Diogenes Laertius, Lives of Eminent Philosophers, BOOK VII, Chapter 1. ZENO (333-261 B.C.)". www.perseus.tufts.edu. Retrieved 19 March 2018. 

ਬਾਹਰਲੇ ਲਿੰਕ[ਸੋਧੋ]