ਕੂਚ ਬਿਹਾਰ ਟਰਾਫੀ
ਕੂਚ ਬਿਹਾਰ ਟਰਾਫੀ ਭਾਰਤ ਦਾ ਅੰਡਰ -19 ਖਿਡਾਰੀਆਂ ਲਈ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਹੈ। ਇਹ ਸਾਲ 1945-46 ਤੋਂ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ।
ਇਤਿਹਾਸ
[ਸੋਧੋ]ਇਹ ਟਰਾਫੀ ਕੂਚ ਬਿਹਾਰ ਦੇ ਮਹਾਰਾਜਾ ਦੇ ਪਰਿਵਾਰ ਦੁਆਰਾ ਦਾਨ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਨਾਮ ਤੇ ਰੱਖੀ ਗਈ ਸੀ।[1] 1945-46 ਤੋਂ 1986-87 ਤੱਕ ਕੂਚ ਬਿਹਾਰ ਟਰਾਫੀ ਇੱਕ ਸਕੂਲ ਮੁਕਾਬਲਾ ਸੀ। ਪਰ ਮਗਰੋਂ 1987-88 ਤੋਂ ਉਸਨੂੰ ਅੰਡਰ -19 ਪ੍ਰਤਿਯੋਗਿਤਾ ਵਿੱਚ ਬਦਲ ਦਿੱਤਾ ਗਿਆ।
ਮੌਜੂਦਾ ਫਾਰਮੈਟ
[ਸੋਧੋ]ਮੈਚ ਚਾਰ ਦਿਨਾਂ ਵਿੱਚ ਖੇਡੇ ਜਾਂਦੇ ਹਨ। ਰੇਲਵੇ ਅਤੇ ਸਰਵਿਸਿਜ਼ ਛੱਡ ਕੇ ਸਾਰੀਆਂ ਰਣਜੀ ਟਰਾਫੀ ਦੀਆਂ ਟੀਮਾਂ ਇਸ ਵਿੱਸ ਭਾਗ ਲੈਂਦੀਆਂ ਹਨ। ਸਾਰੀਆਂ ਟੀਮਾਂ ਨੂੰ ਚਾਰ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਹਰੇਕ ਟੀਮ ਰਾਊਂਡ-ਰੋਬਿਨ ਦੇ ਹਿਸਾਬ ਨਾਲ ਗਰੁੱਪ ਵਿੱਚ ਮੌਜੂਦ ਦੂਜੀਆਂ ਟੀਮਾਂ ਵਿਰੁੱਧ ਖੇਡਦੀਆਂ ਹਨ। ਗਰੁੱਪ ਮੈਚ ਪੂਰੇ ਹੋਣ ਤੋਂ ਬਾਅਦ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਇੱਕ ਫਾਈਨਲ ਮੁਕਾਬਲਾ ਹੁੰਦਾ ਹੈ।
ਟੂਰਨਾਮੈਂਟ ਆਮ ਤੌਰ 'ਤੇ ਨਵੰਬਰ ਦੇ ਸ਼ੁਰੂ ਤੋਂ ਜਨਵਰੀ ਦੇ ਅਖੀਰ ਤੱਕ ਕਰਵਾਇਆ ਜਾਂਦਾ ਹੈ।
ਪ੍ਰਮੁੱਖ ਖਿਡਾਰੀ
[ਸੋਧੋ]ਕਈ ਟੈਸਟ ਖਿਡਾਰੀ ਆਪਣੀ ਜਵਾਨੀ ਵਿੱਚ ਕੂਚ ਬਿਹਾਰ ਟਰਾਫੀ ਵਿੱਚ ਪ੍ਰਮੁੱਖ ਰਹੇ ਹਨ। ਬੁਧੀ ਕੁੰਦੇਰਨ ਅਤੇ ਰੂਸੀ ਸੁਰਤੀ ਨੇ 1954-55 ਦੇ ਫਾਈਨਲ ਵਿੱਚ ਸੈਂਕੜੇ ਲਗਾ ਕੇ ਨੌਰਥ ਜ਼ੋਨ ਸਕੂਲਾਂ ਨੂੰ ਜਿੱਤ ਦਵਾਈ ਸੀ।[2] ਅਸ਼ੋਕ ਮਾਂਕਡ ਨੇ 1960-61 ਤੋਂ 1962-63 ਤੱਕ ਲਗਾਤਾਰ ਤਿੰਨ ਸੀਜ਼ਨ ਫਾਈਨਲ ਵਿੱਚ ਵੈਸਟ ਜ਼ੋਨ ਦੇ ਸਕੂਲਾਂ ਦੀ ਨੁਮਾਇੰਦਗੀ ਕੀਤੀ।[3] 1967-68 ਵਿੱਚ ਇੱਕ ਸੈਮੀਫਾਈਨਲ ਵਿੱਚ ਕਾਰਸਨ ਗਾਵਰੀ ਅਤੇ ਮਹਿੰਦਰ ਅਮਰਨਾਥ ਵਿਰੋਧੀ ਧਿਰਾਂ ਦੇ ਪ੍ਰਮੁੱਖ ਗੇਂਦਬਾਜ਼ ਸਨ।[4] ਸਚਿਨ ਤੇਂਦੁਲਕਰ ਨੇ 1988-89 ਵਿੱਚ ਬੰਬੇ ਅੰਡਰ -19 ਵੱਲੋਂ ਖੇਡਦਿਆਂ 214 ਦੌੜਾਂ ਬਣਾਈਆਂ ਸਨ।[5] ਉਸਨੇ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਆਪਣਾ ਟੈਸਟ ਡੇਬਿਊ ਕੀਤਾ ਸੀ।
1999-2000 ਵਿੱਚ ਹੋਏ ਫਾਈਨਲ ਵਿੱਚ ਯੁਵਰਾਜ ਸਿੰਘ ਨੇ ਪੰਜਾਬ ਅੰਡਰ-19 ਵੱਲੋਂ ਖੇਡਦਿਆਂ 358 ਦੌੜਾਂ ਬਣਾਈਆਂ ਅਤੇ ਟੀਮ ਦਾ ਕੁੱਲ ਸਕੋਰ 5 ਵਿਕਟਾਂ ਤੇ 839 ਦੌੜਾਂ ਹੋ ਗਿਆ ਸੀ।[6] ਯੁਵਰਾਜ ਦੇ ਅਨੁਸਾਰ ਉਸ ਸਮੇਂ ਦੇ ਨੌਜਵਾਨ ਕ੍ਰਿਕਟਰਾਂ ਲਈ ਕੂਚ ਬਿਹਾਰ ਟਰਾਫੀ ਦੀ ਮਹੱਤਤਾ ਰਣਜੀ ਟਰਾਫੀ ਤੋਂ ਪਿੱਛੋਂ ਦੂਜੇ ਨੰਬਰ' ਦੀ ਸੀ ਪਰ ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਤੋਂ ਮਗਰੋਂ ਇਸ ਸਥਿਤੀ ਵਿੱਚ ਗਿਰਾਵਟ ਆਈ ਹੈ।[7]
ਹਵਾਲੇ
[ਸੋਧੋ]- ↑ Dasgupta, Shamya (31 October 2014). "Royalty, cricket and the Cooch Behar story". Wisden India. Archived from the original on 18 ਅਕਤੂਬਰ 2017. Retrieved 24 November 2017.
{{cite journal}}
: Unknown parameter|dead-url=
ignored (|url-status=
suggested) (help) - ↑ "North Zone Schools v West Zone Schools 1954-55". CricketArchive. Retrieved 24 November 2017.
- ↑ "Miscellaneous matches played by Ashok Mankad". CricketArchive. Retrieved 24 November 2017.
- ↑ "North Zone Schools v West Zone Schools 1967-68". CricketArchive. Retrieved 24 November 2017.
- ↑ "Bombay Under-19s v Maharashtra Under-19s 1988-89". CricketArchive. Retrieved 24 November 2017.
- ↑ "Bihar Under-19s v Punjab Under-19s 1999-2000". CricketArchive. Retrieved 24 November 2017.
- ↑ Yuvraj Singh, The Test of My Life: From Cricket to Cancer and Back, Random House India, 2013.