ਯੁਵਰਾਜ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੁਵਰਾਜ ਸਿੰਘ
Yuvraj Singh appointed as Ulysse Nardin watch brand ambassador.jpeg
ਜਨਵਰੀ 2013 ਵਿੱਚ ਯੁਵਰਾਜ
ਨਿੱਜੀ ਜਾਣਕਾਰੀ
ਜਨਮ (1981-12-12) 12 ਦਸੰਬਰ 1981 (ਉਮਰ 39)
ਚੰਡੀਗੜ੍ਹ, ਭਾਰਤ
ਛੋਟਾ ਨਾਂਮਯੂਵੀ
ਬੱਲੇਬਾਜ਼ੀ ਦਾ ਅੰਦਾਜ਼ਖੱਬੂ-ਬੱਲੇਬਾਜ
ਗੇਂਦਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ (ਅਰਥਡੌਕਸ)
ਭੂਮਿਕਾਆਲ-ਰਾਊਂਡਰ (ਹਰਫਨਮੌਲਾ)
ਸੰਬੰਧੀਹੈਜ਼ਲ ਕੀਚ (ਪਤਨੀ 2016-)
ਯੋਗਰਾਜ ਸਿੰਘ (ਪਿਤਾ)
ਸ਼ਬਨਮ ਸਿੰਘ (ਮਾਤਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 247)16 ਅਕਤੂਬਰ 2003 v ਨਿਊਜ਼ੀਲੈਂਡ
ਆਖ਼ਰੀ ਟੈਸਟ9 ਦਸੰਬਰ 2012 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 134)3 ਅਕਤੂਬਰ 2000 v ਕੀਨੀਆ
ਆਖ਼ਰੀ ਓ.ਡੀ.ਆਈ.11 ਦਸੰਬਰ 2013 v ਦੱਖਣੀ ਅਫ਼ਰੀਕਾ
ਓ.ਡੀ.ਆਈ. ਕਮੀਜ਼ ਨੰ.12
ਟਵੰਟੀ20 ਪਹਿਲਾ ਮੈਚ (ਟੋਪੀ 15)13 ਸਤੰਬਰ 2007 v ਸਕਾਟਲੈਂਡ
ਆਖ਼ਰੀ ਟਵੰਟੀ2027 ਮਾਰਚ 2016 v ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1996–ਵਰਤਮਾਨਪੰਜਾਬ ਕ੍ਰਿਕਟ ਟੀਮ
2003ਯਾਰਕਸ਼ਿਰ
2008–2010ਕਿੰਗਜ਼ XI ਪੰਜਾਬ
2011–2013ਪੂਨੇ ਵਾਰੀਅਰਜ ਇੰਡੀਆ
2014ਰੌਇਲ ਚੈਲੇਂਜਰਜ਼ ਬੰਗਲੌਰ
2015ਦਿੱਲੀ ਡੇਅਰਡੈਵਿਲਜ਼
2016–ਵਰਤਮਾਨਸਨਰਾਈਜ਼ਰਜ ਹੈਦਰਾਬਾਦ (squad no. 12)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ20 ਅੰ: ਪ: ਦ: ਕ੍ਰਿਕਟ
ਮੈਚ 40 293 47 125
ਦੌੜਾਂ 1900 8329 1008 8800
ਬੱਲੇਬਾਜ਼ੀ ਔਸਤ 33.92 36.37 30.08 44.39
100/50 3/11 13/51 0/9 25/34
ਸ੍ਰੇਸ਼ਠ ਸਕੋਰ 169 139 77* 260
ਗੇਂਦਾਂ ਪਾਈਆਂ 931 4988 352 3078
ਵਿਕਟਾਂ 9 111 25 38
ਸ੍ਰੇਸ਼ਠ ਗੇਂਦਬਾਜ਼ੀ 60.77 38.18 16.88 46.5
ਇੱਕ ਪਾਰੀ ਵਿੱਚ 5 ਵਿਕਟਾਂ 1 1 0 1
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 5/9 5/31 3/17 5/94
ਕੈਚਾਂ/ਸਟੰਪ 31/- 93/- 10/- 111/-
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 26 ਜਨਵਰੀ 2016

ਯੁਵਰਾਜ ਸਿੰਘ (ਇਸ ਅਵਾਜ਼ ਬਾਰੇ ਉਚਾਰਨ ) (ਜਨਮ 12 ਦਸੰਬਰ 1981) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਆਲ-ਰਾਊਂਡਰ ਵਜੋਂ ਖੇਡਦਾ ਹੈ। ਯੁਵਰਾਜ ਇੱਕ ਖੱਬੂ ਬੱਲੇਬਾਜ਼ ਅਤੇ ਖੱਬੂ-ਗੇਂਦਬਾਜ਼ ਹੈ। ਯੁਵਰਾਜ ਸਿੰਘ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਯੂਵੀ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ, ਤੇਜ਼ ਗੇਂਦਬਾਜ਼ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਹੈ।[1][2][3][4][5] ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਹੈ ਅਤੇ ਉਸਨੇ ਆਪਣਾ ਪਹਿਲਾ ਟੈਸਟ ਮੈਚ ਅਕਤੂਬਰ, 2003 ਵਿੱਚ ਖੇਡਿਆ। ਯੂਵੀ 2007-2008 ਦੌਰਾਨ ਇੱਕ ਦਿਨਾ ਮੈਚਾਂ ਵਿੱਚ ਸਾਬਕਾ ਕਪਤਾਨ ਵੀ ਰਿਹਾ। ਯੁਵਰਾਜ ਸਿੰਘ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2011 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਟੂਰਨਾਮੈਂਟ ਵੀ ਚੁਣਿਆ ਗਿਆ ਅਤੇ '2007 ਆਈਸੀਸੀ ਵਿਸ਼ਵ ਟਵੰਟੀ-ਟਵੰਟੀ ਕੱਪ' ਵਿੱਚ ਵੀ ਉਸਦਾ ਬਹੁਤ ਅਹਿਮ ਯੋਗਦਾਨ ਸੀ।[6] ਇਸ ਤਰ੍ਹਾਂ ਦੋਵੇਂ ਹੀ ਟੂਰਨਾਮੈਂਟ ਭਾਰਤ ਨੇ ਜਿੱਤੇ ਸਨ।
2007 ਵਿਸ਼ਵ ਕੱਪ ਟਵੰਟੀ-ਟਵੰਟੀ ਦੌਰਾਨ ਇੰਗਲੈਂਡ ਵਿਰੁੱਧ ਹੋਏ ਮੈਚ ਵਿੱਚ ਸਟੂਅਰਟ ਬਰੌਡ ਦੇ ਓਵਰ ਵਿੱਚ ਲਗਾਤਾਰ 6 ਗੇਂਦਾਂ ਤੇ 6 ਛਿੱਕੇ ਲਗਾ ਕੇ ਯੁਵਰਾਜ ਨੇ ਵਿਸ਼ਵ ਕ੍ਰਿਕਟ ਨੂੰ ਇੱਕਦਮ ਹੈਰਾਨ ਕਰ ਦਿੱਤਾ। ਦੋ ਟੈਸਟ ਟੀਮਾਂ ਲਈ ਇੱਕ-ਦੂਜੇ ਵਿਰੁੱਧ ਇਹ ਅੱਜ ਵੀ ਵਿਸ਼ਵ ਰਿਕਾਰਡ ਹੈ। ਇਸ ਤੋਂ ਇਲਾਵਾ ਟਵੰਟੀ-ਟਵੰਟੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਯੁਵਰਾਜ ਸਿੰਘ ਦੇ ਨਾਂਮ ਹੈ। ਯੂਵੀ ਨੇ 2007 ਵਿੱਚ ਇੰਗਲੈਂਡ ਵਿਰੁੱਧ ਸਿਰਫ 12 ਗੇਂਦਾਂ 'ਤੇ 50 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।

ਖੇਡਣ ਦਾ ਢੰਗ[ਸੋਧੋ]

ਅਭਿਆਸ ਕਰਨ ਸਮੇਂ ਯੁਵਰਾਜ

ਯੁਵਰਾਜ ਸਿੰਘ ਇੱਕ ਖੱਬੂ ਬੱਲੇਬਾਜ਼ ਹੈ ਪਰੰਤੂ ਉਹ ਗੇਂਦਬਾਜ਼ੀ ਵੀ ਕਰ ਲੈਂਦਾ ਹੈ। ਯੂਵੀ ਆਕਰਾਮਕ ਕ੍ਰਿਕਟ ਖੇਡਦਾ ਹੈ।[7] ਉਹ ਤੇਜ਼ ਗੇਂਦਬਾਜ਼ੀ ਵਿਰੁੱਧ ਬਹੁਤ ਵਧੀਆ ਖੇਡਦਾ ਹੈ। ਯੁਵਰਾਜ ਸਿੰਘ ਨੂੰ ਉਸਦੇ ਜਿਆਦਾ ਛੱਕੇ ਲਗਾਉਣ ਕਰਕੇ 'ਸਿਕਸਰ ਕਿੰਗ' ਵੀ ਕਿਹਾ ਜਾਂਦਾ ਹੈ। ਯੁਵਰਾਜ ਸਿੰਘ ਆਮ ਤੌਰ ਤੇ ਮੱਧ (ਮਿਡਲ ਔਡਰ) ਵਿੱਚ ਬੱਲੇਬਾਜ਼ੀ ਲਈ ਉੱਤਰਦਾ ਹੈ। ਯੂਵੀ ਜਿਆਦਾਤਰ 'ਪੁਆਇੰਟ' ਤੇ ਫੀਲਡਿੰਗ ਕਰਦਾ ਹੈ ਅਤੇ ਉਹ ਚੋਟੀ ਦੇ ਫੀਲਡਰਾਂ ਵਿੱਚ ਗਿਣਿਆ ਜਾਂਦਾ ਹੈ।

ਸਵੈ-ਜੀਵਨੀ[ਸੋਧੋ]

'ਦ ਟੈਸਟ ਆਫ਼ ਮਾਈ ਲਾਈਫ਼'- ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ।

ਨਿੱਜੀ ਜ਼ਿੰਦਗੀ[ਸੋਧੋ]

12 ਨਵੰਬਰ 2016 ਨੂੰ ਯੁਵਰਾਜ ਦੀ ਮੰਗਣੀ ਹੈਜ਼ਲ ਕੀਚ ਨਾਲ ਹੋ ਗਈ ਸੀ ਅਤੇ ਇਸ ਤੋਂ ਬਾਅਦ 30 ਨਵੰਬਰ 2016 ਨੂੰ ਇਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]