ਗਿੱਲ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਿੱਲ ਵਿਧਾਨ ਸਭਾ ਹਲਕਾ ਨਵੀਂ ਹੱਦਬੰਦੀ ਤਹਿ ਸਾਲ 2008 ’ਚ ਹੋਂਦ ਵਿੱਚ ਆਇਆ, ਜਿਸ ਨੂੰ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ, ਦਾਖਾ ਵਿਧਾਨ ਸਭਾ ਹਲਕਾ ਦੇ ਪਿੰਡਾਂ ਨੂੰ ਜੋੜ ਕੇ ਬਣਾਇਆ ਗਿਆ ਸੀ। ਮੌਜੂਦਾ ਸਮੇਂ ਇਸ ਹਲਕੇ ਵਿੱਚ ਸ਼ਹਿਰੀ ਕਲੋਨੀਆਂ ਸਮੇਤ ਕਰੀਬ 150 ਤੋਂ ਵਧੇਰੇ ਪਿੰਡ ਆ ਗਏ ਹਨ, ਪਰ ਡੇਹਲੋਂ ਤੋਂ ਇਲਾਵਾ ਹੋਰ ਕੋਈ ਵੱਡਾ ਕਸਬਾ ਹਲਕੇ ਵਿੱਚ ਨਹੀਂ ਹੈ। ਹਲਕੇ ਵਿੱਚ ਪਹਿਲੀ ਵਾਰ ਹੋਈਆਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ 2017 ਸਮੇਂ ਇਸ ਹਲਕੇ ਵਿੱਚ ਕੁੱਲ 2,31,346 ਵੋਟਰ ਹਨ, ਜਿਹਨਾਂ ਵਿੱਚ 1,22,283 ਮਰਦ, 1,08,062 ਮਹਿਲਾ ਤੇ 1 ਕਿੰਨਰ ਵੋਟਰ ਸ਼ਾਮਲ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੂੰ 69,117 ਵੋਟਾਂ ਪਈਆਂ ਸਨ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਦਾਖਾ ਨੂੰ ਕਰੀਬ 63,800 ਵੋਟਾਂ ਮਿਲੀਆਂ ਸਨ। ਪੀ.ਪੀ.ਪੀ. ਦੇ ਉਮੀਦਵਾਰ ਮਨਜੀਤ ਸਿੰਘ ਬਚਨ ਨੂੰ 7200 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਬਲਵੀਰ ਸਿੰਘ ਨੂੰ 7700 ਵੋਟਾਂ ਪਈਆਂ ਸਨ।[1]

ਹਵਾਲੇ[ਸੋਧੋ]