ਗੁਰਨਾਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਨਾਮ ਸਿੰਘ (25 ਫਰਵਰੀ 1899 – 31 ਮਈ 1973) ਇੱਕ ਭਾਰਤੀ ਸਿਆਸਤਦਾਨ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਤੱਕ, ਅਤੇ ਫਿਰ 17 ਫਰਵਰੀ 1969 ਤੋਂ 27 ਮਾਰਚ 1970 ਦੇ ਵਿਚਕਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ।[1] ਉਹ ਪੰਜਾਬ ਦਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸੀ।[2] ਉਸ ਦੀ ਵਜ਼ਾਰਤ ਲਛਮਣ ਸਿੰਘ ਗਿੱਲ ਦੀ ਦਲ ਬਦਲੀ ਕਾਰਨ ਹੋਇਆ, ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਨਾਲ ਅਗਲਾ ਮੁੱਖ ਮੰਤਰੀ ਬਣਿਆ। ਉਸਦੀ 31 ਮਈ 1973 ਨੂੰ ਦਿੱਲੀ ਵਿਚ ਇੱਕ ਹਵਾਈ ਕਰੈਸ਼ ਵਿਚ ਮੌਤ ਹੋ ਗਈ ਸੀ। 

ਸ਼ੁਰੂ ਦਾ ਜੀਵਨ[ਸੋਧੋ]

ਸਿੰਘ ਦਾ ਜਨਮ ਨਾਰੰਗਵਾਲ, ਲੁਧਿਆਣਾ ਵਿੱਚ 25 ਫਰਵਰੀ 1899 ਨੂੰ ਇੱਕ ਗਰੇਵਾਲ ਪਰਿਵਾਰ ਵਿੱਚ ਹੋਇਆ ਸੀ।[3][4] ਉਸਨੇ ਫ਼ਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।[5] ਉਸਨੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ।[6]

ਹਵਾਲੇ[ਸੋਧੋ]

  1. "Archived copy". Archived from the original on 2007-02-13. Retrieved 2006-12-21. 
  2. "Akali CMs". Retrieved 10 June 2014. 
  3. Grewal, Dr Dalvinder Singh. "ORIGIN OF GREWALS". Retrieved 10 June 2014. 
  4. "While Badal shines, other ex-CMs' villages remain its poor cousins". The Tribune. 21 January 2014. Retrieved 10 June 2014. 
  5. "Gurnam Singh's birth anniversary to be celebrated". The Tribune. 11 February 1999. Retrieved 10 June 2014. 
  6. Dhanoa, S. S. (27 February 1999). "The multi-faceted personality of Gurnam Singh". The Tribune. Retrieved 10 June 2014.