ਸਮੱਗਰੀ 'ਤੇ ਜਾਓ

ਗੁੰਟੂਰੂ ਸ਼ੇਸ਼ੇਂਦਰ ਸਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁੰਟੂਰੂ ਸ਼ੇਸ਼ੇਂਦਰ ਸਰਮਾ ਬੀਏ ਬੀਐਲ (20 ਅਕਤੂਬਰ 1927 - 30 ਮਈ 2007), ਜੋ ਯੁਗ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਤੇਲਗੂ ਕਵੀ, ਆਲੋਚਕ ਅਤੇ ਸਾਹਿਤਕਾਰ ਸੀ। ਉਹ ਆਪਣੀਆਂ ਰਚਨਾਵਾਂ ਨਾ ਦੇਸਮ, ਨਾ ਪ੍ਰਸਾਲੂ ਅਤੇ ਕਾਲਾ ਰੇਖਾ ਲਈ ਜਾਣਿਆ ਜਾਂਦਾ ਹੈ। ਉਸਨੇ ਪੰਜਾਹ ਤੋਂ ਵੱਧ ਰਚਨਾਵਾਂ ਲਿਖੀਆਂ ਜਿਨ੍ਹਾਂ ਦਾ ਅੰਗਰੇਜ਼ੀ, ਕੰਨੜ, ਉਰਦੂ, ਬੰਗਾਲੀ, ਹਿੰਦੀ, ਨੇਪਾਲੀ ਅਤੇ ਯੂਨਾਨੀ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।[1]

ਮੁੱਢਲਾ ਜੀਵਨ

[ਸੋਧੋ]

ਗੁੰਟੁਰੂ ਸ਼ੇਸ਼ੇਂਦਰ ਸਰਮਾ ਦਾ ਜਨਮ 20 ਅਕਤੂਬਰ 1927 ਨੂੰ ਹੋਇਆ ਸੀ।[1] ਉਹ ਆਪਣੇ ਮਾਂ-ਪਿਓ, ਸੁਬ੍ਰਾਹਮਣਿਯਮ ਸਰਮਾ ਅਤੇ ਅੰਮਾਯਾਮਾ ਦਾ ਜੇਠਾ ਪੁੱਤਰ ਸੀ। ਉਸਨੇ ਆਪਣਾ ਬਚਪਨ ਆਂਧਰਾ ਪ੍ਰਦੇਸ਼ ਦੇ ਨੇਲੋਰੇ ਜ਼ਿਲ੍ਹਾ, ਤੋਤਾਪੱਲੀ ਗੁੱਡੂਰੂ ਵਿੱਚ ਆਪਣੇ ਜੱਦੀ ਘਰ ਵਿੱਚ ਬਿਤਾਇਆ। ਉਸ ਦੇ ਤਿੰਨ ਭੈਣ-ਭਰਾ ਸਨ: ਇਕ ਛੋਟਾ ਭਰਾ ਰਾਜਾਸ਼ੇਖਰ (2003 ਵਿਚ ਚਲਾਣਾ ਕਰ ਗਿਆ) ਅਤੇ ਦੋ ਛੋਟੀਆਂ ਭੈਣਾਂ: ਅਨਸੁਆਇਆ (ਦਿਹਾਂਤ 2007) ਅਤੇ ਦੇਵਸੇਨਾ।

ਸਰਮਾ ਨੇ ਆਂਧਰਾ ਯੂਨੀਵਰਸਿਟੀ ਤੋਂ ਸਾਹਿਤ ਦੀ ਬੀ.ਏ. ਕੀਤੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਆਪਣੀ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ 1949 ਵਿਚ ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੀ ਸਿਵਲ ਸੇਵਾ ਵਿੱਚ ਸ਼ਾਮਲ ਹੋਇਆ ਅਤੇ ਹੈਦਰਾਬਾਦ ਦੇ ਮਿਊਂਸਿਪਲ ਕਮਿਸ਼ਨਰ ਵਜੋਂ ਸੇਵਾ ਮੁਕਤ ਹੋਇਆ।

ਨਿੱਜੀ ਜ਼ਿੰਦਗੀ

[ਸੋਧੋ]

18 ਸਾਲਾਂ ਦੀ ਉਮਰ ਵਿਚ, ਸਰਮਾ ਦਾ ਵਿਆਹ ਗੁੰਟੁਰੂ ਜਾਨਕੀ (ਪਹਿਲਾਂ ਯੇਦਾਨਪੁਦੀ ਜਾਨਕੀ) ਨਾਲ ਹੋਇਆ ਸੀ, ਅਤੇ ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਦੋ ਲੜਕੇ ਸਨ: ਵਸੁੰਧਰਾ (1951), ਰੇਵਤੀ (1953), ਵਨਮਾਲੀ (1956) ਅਤੇ ਸਤਿਆਕੀ (1958)। ਬਾਅਦ ਵਿੱਚ 1970 ਵਿੱਚ ਉਸਨੇ ਇੰਡੋ ਐਂਗਲੀਕਨ ਕਵੀ ਇੰਦਰਾ ਦੇਵੀ ਧਨਰਾਜਗੀਰ ਨਾਲ ਵਿਆਹ ਕਰਵਾ ਲਿਆ। 30 ਮਈ 2007 ਨੂੰ ਆਪਣੀ ਮੌਤ ਤਕ, ਉਹ ਉਸਦੇ ਨਾਲ ਉਸ ਦੇ ਗਿਆਨਬਾਗ ਪੈਲੇਸ ਵਿੱਚ ਰਿਹਾ।

ਸਾਹਿਤਕ ਕੰਮ

[ਸੋਧੋ]

ਸ਼ੇਸ਼ੇਂਦਰ ਸਰਮਾ ਭਾਰਤ ਤੋਂ ਸਾਹਿਤਕ ਖੇਤਰ ਵਿੱਚ ਯੋਗਦਾਨ ਲਈ ਨੋਬਲ ਸਾਹਿਤ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਦੂਜਾ ਹੈ, ਪਹਿਲਾ ਰਾਬਿੰਦਰਨਾਥ ਟੈਗੋਰ ਸੀ। ਪੱਛਮੀ ਬੰਗਾਲ ਸਰਕਾਰ ਨੇ ਉਸ ਨੂੰ ਉਸ ਦੀਆਂ ਪ੍ਰਾਪਤੀਆਂ ਦੇ ਸਨਮਾਨ ਵਿੱਚ "ਰਾਸ਼ਟਰੇਂਦੁ" (ਰਾਸ਼ਟਰ ਦਾ ਮੂਨ) ਦੀ ਉਪਾਧੀ ਦਿੱਤੀ। ਤੇਲਗੂ ਯੂਨੀਵਰਸਿਟੀ ਨੇ 1994 ਵਿੱਚ ਆਨਰੇਰੀ ਡੀ.ਲਿੱਟ ਨਾਲ ਸਨਮਾਨਤ ਕੀਤਾ। ਮੱਧ ਪ੍ਰਦੇਸ ਸਰਕਾਰ ਤੋਂ ਉਸਨੂੰ "ਕਾਲੀਦਾਸ ਸਨਮਾਨ" ਪੁਰਸਕਾਰ ਮਿਲਿਆ। ਉਸਨੇ 1999 ਵਿਚ ਕੇਂਦਰੀ ਸਾਹਿਤ ਅਕਾਦਮੀ ਫੈਲੋਸ਼ਿਪ ਹਾਸਲ ਕੀਤੀ। ਸ਼ੇਸ਼ੇਂਦਰ ਨੂੰ ਮਿਲੇ ਹੋਰ ਮਹੱਤਵਪੂਰਨ ਪੁਰਸਕਾਰ ਹਨ: ਹਿੰਦੀ ਅਕੈਡਮੀ ਤੋਂ 'ਸੁਬ੍ਰਹੱਮਣਯ ਭਾਰਤੀ ਏਕਤਾ ਪੁਰਸਕਾਰ' , 'ਰਾਸ਼ਟਰੀ ਸੰਸਕ੍ਰਿਤਕ ਪੁਰਸਕਾਰ', 'ਉਗਾੜੀ ਪੁਰਸਕਾਰ', 'ਤਿਲਕ ਪੁਰਸਕਾਰ' ਅਤੇ ਹਿਮਾਚਲ ਪ੍ਰਦੇਸ਼ ਦੇ ਸ੍ਰੀ ਰਾਮ ਸਾਹਿਤ ਮੰਡਲ ਤੋਂ ਸਾਹਿਤ ਰਤਨ 2001। ਉਸਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ 'ਕੇਂਦਰੀ ਹਿੰਦੀ ਸੰਮਤੀ' ਦਾ ਮੈਂਬਰ ਨਾਮਜ਼ਦ ਕੀਤਾ ਸੀ । ਉਸਨੂੰ 2004-05 ਵਿੱਚ, ਏ.ਪੀ. ਸਰਕਾਰ ਨੇ ਹਮਸਾ ਅਵਾਰਡ ਲਈ ਚੁਣਿਆ ਸੀ।

ਹਵਾਲੇ

[ਸੋਧੋ]
  1. 1.0 1.1 Ambika Ananth. "Ambika Ananth - Seshendra Sharma". Muse India. Archived from the original on 27 September 2007. Retrieved 2009-04-27.