ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਂਪਸ ਬੋਕੇਨਹੈਮ (1958 ਵਿੱਚ)
ਗੇਟੇ ਯੂਨੀਵਰਸਿਟੀ
Johann Wolfgang Goethe-Universität Frankfurt am Main
Logo-Goethe-University-Frankfurt-am-Main.svg
ਸਥਾਪਨਾ18 ਅਕਤੂਬਰ 1914 (1914-10-18)
ਕਿਸਮਪਬਲਿਕ
ਬਜਟ 621,7 Mio. (2016)[1]
ਚਾਂਸਲਰਅਲਬਰੇਟ ਫੈਸਟਰ[2]
ਪ੍ਰਧਾਨਬਿਰਗੀਟਾ ਵੋਲਫ[3]
ਡੀਨਤਾਨਜਾ ਬਰੂਲ, ਬ੍ਰਿਗੇਟ ਹਾਅਰ, ਐਰਿਕੋ ਸ਼ਲੇਫ, ਮਾਨਫ੍ਰੇਡ ਸਕੱਬਰਟ-ਜ਼ਸੀਲੇਵਕਜ਼[4]
ਵਿੱਦਿਅਕ ਅਮਲਾ3,397.29 (2016)[1]
ਪ੍ਰਬੰਧਕੀ ਅਮਲਾ1,895.97 (2016)[1]
ਵਿਦਿਆਰਥੀ48,075 (2017)[5]
ਗ਼ੈਰ-ਦਰਜੇਦਾਰ22,066 (2017)[5]
ਦਰਜੇਦਾਰ6,610 (2017)[5]
ਡਾਕਟਰੀ ਵਿਦਿਆਰਥੀ2,220 (2017)[5]
ਹੋਰ ਵਿਦਿਆਰਥੀ6,629 (ਅਧਿਆਪਕ ਸਿੱਖਿਆ) (2017)[5]
ਟਿਕਾਣਾਫ਼ਰਾਂਫ਼ੁਰਟ ਆਮ ਮਾਈਨ, Hesse, ਜਰਮਨੀ
50°7′40″N 8°40′00″E / 50.12778°N 8.66667°E / 50.12778; 8.66667ਗੁਣਕ: 50°7′40″N 8°40′00″E / 50.12778°N 8.66667°E / 50.12778; 8.66667
ਕੈਂਪਸmultiple sites
ਵੈੱਬਸਾਈਟwww.goethe-university-frankfurt.de
HouseofFinance.jpg

ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (ਜਰਮਨ: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ। 

ਯੂਨੀਵਰਸਿਟੀ ਨੇ 2014 ਵਿੱਚ ਆਪਣੀ 100 ਵੀਂ ਵਰ੍ਹੇਗੰਢ ਮਨਾਈ। ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ, ਬੀਰਗੀਟਾ ਵਾਲਫ, ਨੂੰ 2015 ਵਿੱਚ ਆਪਣੇ ਅਹੁਦੇ ਦੀ ਸਹੁੰ ਚੁਕਾਈ ਗਈ ਸੀ।[6] 18 ਨੋਬਲ ਪੁਰਸਕਾਰ ਜੇਤੂ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ, ਜਿਹਨਾਂ ਵਿੱਚ ਮੈਕਸ ਵਾਨ ਲਾਉ ਅਤੇ ਮੈਕਸ ਬੋਰਨ ਵੀ ਸ਼ਾਮਲ ਹਨ। [7] ਯੂਨੀਵਰਸਿਟੀ ਉੱਘੇ ਗੋਤਫ੍ਰਿਡ ਵਿਲਹੈਲਮ ਲੇਬਨਿਜ਼ ਇਨਾਮ ਦੇ 11 ਜੇਤੂਆਂ ਨਾਲ ਵੀ ਜੁੜੀ ਹੋਈ ਹੈ।[8]

ਇਤਿਹਾਸ[ਸੋਧੋ]

ਯੂਨੀਵਰਸਿਟੀ ਦੀਆਂ ਜੜ੍ਹਾਂ 1484 ਤੱਕ ਪਿਛੇ ਚਲੀਆਂ ਜਾਂਦੀਆਂ ਹਨ ਜਿੱਥੇ ਯੂਨੀਵਰਸਿਟਾਈਟਸ ਬਿਬੇਲੀਓਥੋਕ ਜੋਹਾਨ ਕ੍ਰਿਸ਼ਚੀਅਨ ਸੈਨਕੈਨਬਰਗ ਦੀ ਸਥਾਪਨਾ ਕੀਤੀ ਗਈ ਸੀ ਜੋ ਹੁਣ ਯੂਨੀਵਰਸਿਟੀ ਦਾ ਹਿੱਸਾ ਹੈ।[9].

ਯੂਨੀਵਰਸਿਟੀ ਇਤਿਹਾਸਿਕ ਤੌਰ 'ਤੇ ਸਭ ਤੋਂ ਵਧੀਆ ਸਮਾਜਿਕ ਖੋਜ ਸੰਸਥਾ (1924 ਦੀ ਸਥਾਪਨਾ) ਫ਼ਰਾਂਕਫ਼ੁਰਟ ਸਕੂਲ ਦਾ ਸੰਸਥਾਈ ਘਰ, ਦਰਸ਼ਨ ਸ਼ਾਸਤਰ ਅਤੇ ਸਮਾਜਿਕ ਚਿੰਤਨ ਦੇ 20 ਵੀਂ ਸਦੀ ਦੇ ਇੱਕ ਪ੍ਰਮੁੱਖ ਸਕੂਲ ਲਈ ਜਾਣੀ ਜਾਂਦੀ ਹੈ। ਇਸ ਸਕੂਲ ਨਾਲ ਜੁੜੇ ਕੁਝ ਜਾਣੇ-ਪਛਾਣੇ ਵਿਦਵਾਨ ਥੀਓਡੋਰ ਐਡੋਰਨੋ, ਮੈਕਸ ਹਾਰਕਹੀਮਰ ਅਤੇ ਯੁਰਗਨ ਹੈਬਰਮਾਸ ਦੇ ਨਾਲ-ਨਾਲ ਹਰਬਰਟ ਮਾਰਕਿਊਜ਼, ਐਰਿਕ ਫਰੌਮ ਅਤੇ ਵਾਲਟਰ ਬਿਨਯਾਮੀਨ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਦੇ ਹੋਰ ਮਸ਼ਹੂਰ ਵਿਦਵਾਨਾਂ ਵਿੱਚ ਸਮਾਜ ਸ਼ਾਸਤਰੀ ਕਾਰਲ ਮੈਨਹੈਮ, ਦਾਰਸ਼ਨਿਕ ਹਾਨਸ-ਜੋਰਜ ਗੱਦਮੇਰ, ਫ਼ਿਲਾਸਫ਼ਰ ਫਾਰੰਜ਼ ਰੋਜੇਨਜ਼ਵੇਗ, ਮਾਰਟਿਨ ਬੂਬਰ ਅਤੇ ਪਾਲ ਟਿਲਿਚ, ਮਨੋਵਿਗਿਆਨਕ ਮੈਕਸ ਵੇਟਰਹੀਮਰ ਅਤੇ ਸਮਾਜ-ਸ਼ਾਸਤਰੀ ਨੋਬਰਟ ਏਲੀਅਸ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਨੂੰ ਕਈ ਵਾਰ ਉਦਾਰਵਾਦੀ ਜਾਂ ਖੱਬੇ-ਪੱਖੀ ਸਮਝਿਆ ਜਾਂਦਾ ਹੈ ਅਤੇ ਇਹ ਯਹੂਦੀ ਅਤੇ ਮਾਰਕਸਵਾਦੀ (ਜਾਂ ਯਹੂਦੀ-ਮਾਰਕਸਵਾਦੀ) ਸਕਾਲਰਸ਼ਿਪ ਲਈ ਮਸ਼ਹੂਰ ਹੈ। ਨਾਜ਼ੀ ਦੌਰ ਦੇ ਦੌਰਾਨ, "ਇਸਦੇ ਅਕਾਦਮਿਕਾਂ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਸ ਦੇ ਬਹੁਤ ਸਾਰੇ ਵਿਦਿਆਰਥੀ—ਕਿਸੇ ਵੀ ਹੋਰ ਜਰਮਨ ਯੂਨੀਵਰਸਿਟੀ ਨਾਲੋਂ ਵੱਧ" ਨਸਲੀ ਅਤੇ/ਜਾਂ ਰਾਜਨੀਤਿਕ ਕਾਰਨਾਂ ਕਰਕੇ ਬਰਖਾਸਤ ਕੀਤੇ ਗਏ ਸਨ। ਯੂਨੀਵਰਸਿਟੀ ਨੇ 1968 ਦੇ ਜਰਮਨ ਵਿਦਿਆਰਥੀ ਅੰਦੋਲਨ ਵਿੱਚ ਵੀ ਵੱਡਾ ਹਿੱਸਾ ਪਾਇਆ। 

ਹਵਾਲੇ[ਸੋਧੋ]

  1. 1.0 1.1 1.2 "Jahrbuch 2016. Kooperation leben" (PDF) (in German). Retrieved 2017-10-10. 
  2. "Goethe-Universität hat neuen Kanzler: Dr. Albrecht Fester übernimmt das Amt an Hessens größter Universität" (in German). 2018-03-16. Retrieved 2018-04-06. 
  3. "Präsidentin der Goethe-Universität" (in German). Retrieved 2016-05-27. 
  4. "Vizepräsidenten der Goethe-Universität" (in German). Retrieved 2017-10-10. 
  5. 5.0 5.1 5.2 5.3 5.4 "Studierendenstatistik (Daten pro Semester)" (in German). Retrieved 2017-11-10. 
  6. "Neue Uni-Präsidentin will kommunikativen Führungsstil". Retrieved 2015-03-03. 
  7. "Nobel prize Physics laureates". 
  8. "Leibniz Prize Laureates" (PDF). Archived from the original (PDF) on 2012-10-16. 
  9. "Geschichte der Stadt- und Universitätsbibliothek". www.ub.uni-frankfurt.de. Retrieved 2017-08-05.