ਗੇਮ ਆਫ਼ ਥਰੋਨਜ਼
ਗੇਮ ਆਫ਼ ਥਰੋਨਜ਼ | |
---|---|
ਤਸਵੀਰ:Game of Thrones title card.jpg | |
ਸ਼੍ਰੇਣੀ | |
ਨਿਰਮਾਤਾ | |
ਅਧਾਰਿਤ | ਫਰਮਾ:ਤੇ ਅਧਾਰਿਤ |
ਅਦਾਕਾਰ | ਵੇਖੋ ਗੇਮ ਆਫ਼ ਥਰੋਨਜ਼ ਦੇ ਕਿਰਦਾਰਾਂ ਦਾ ਸੂਚੀ |
ਵਸਤੂ ਸੰਗੀਤਕਾਰ | ਰਾਮਿਨ ਜਾਵਦੀ |
ਸ਼ੁਰੂਆਤੀ ਵਸਤੂ | "ਮੁੱਖ ਸਿਰਲੇਖ" |
ਰਚਨਾਕਾਰ | ਰਾਮਿਨ ਜਾਵਦੀ |
ਮੂਲ ਦੇਸ਼ | ਸੰਯੁਕਤ ਰਾਜ ਅਮਰੀਕਾ |
ਮੂਲ ਬੋਲੀ(ਆਂ) | ਅੰਗਰੇਜ਼ੀ |
ਸੀਜ਼ਨਾਂ ਦੀ ਗਿਣਤੀ | 7 |
ਕਿਸ਼ਤਾਂ ਦੀ ਗਿਣਤੀ | 67 ( ਐਪੀਸੋਡਾਂ ਦੀ ਗਿਣਤੀ) |
ਨਿਰਮਾਣ | |
ਪ੍ਰਬੰਧਕੀ ਨਿਰਮਾਤਾ |
|
ਟਿਕਾਣੇ |
|
ਚਾਲੂ ਸਮਾਂ | 50–80 ਮਿੰਟ |
ਨਿਰਮਾਤਾ ਕੰਪਨੀ(ਆਂ) |
|
ਵੰਡਣ ਵਾਲਾ | ਵਾਰਨਰ ਬਰਦਰਜ਼ ਟੈਲੀਵਿਜ਼ਨ ਡਿਸਟ੍ਰੀਬਿਊਸ਼ਨ |
ਪਸਾਰਾ | |
ਮੂਲ ਚੈਨਲ | ਐਚ. ਬੀ. ਓ. |
ਤਸਵੀਰ ਦੀ ਬਣਾਵਟ | 1080i (16:9 HDTV) |
ਆਡੀਓ ਦੀ ਬਣਾਵਟ | ਡੌਲਬੀ ਡਿਜੀਟਲ 5.1 |
ਪਹਿਲੀ ਚਾਲ | ਅਪ੍ਰੈਲ 17, 2011 | – ਹੁਣ ਤੱਕ
ਸਿਲਸਿਲਾ | |
ਸਬੰਧਿਤ ਪ੍ਰੋਗਰਾਮ | ਆਫ਼ਟਰ ਦਿ ਥਰੋਨਜ਼ ਥਰੋਨਕਾਸਟ |
ਬਾਹਰੀ ਕੜੀਆਂ | |
Website | |
Production website |
ਗੇਮ ਆਫ਼ ਥਰੋਨਜ਼ ਜਾਂ ਤਖ਼ਤਾਂ ਦੀ ਖੇਡ ਇੱਕ ਅਮਰੀਕੀ ਕਾਲਪਨਿਕ ਟੀ.ਵੀ. ਡਰਾਮਾ ਲੜੀਵਾਰ ਹੈ ਜੋ ਡੇਵਿਡ ਬੈਨਿਆਫ਼ ਅਤੇ ਡੀ. ਬੀ. ਵੀਸ ਵੱਲੋਂ ਐੱਚ.ਬੀ.ਓ. ਚੈਨਲ ਲਈ ਤਿਆਰ ਕੀਤਾ ਗਿਆ ਹੈ। ਇਹ ਜਾਰਜ ਰ. ਰ. ਮਾਰਟਿਨ ਦੇ ਕਾਲਪਨਿਕ ਨਾਵਲਾਂ ਦੀ ਲੜੀ ਏ ਸੌਂਗ ਆਫ਼ ਆਈਸ ਐਂਡ ਫ਼ਾਇਰ ਤੇ ਅਧਾਰਿਤ ਹੈ ਜਿਸ ਵਿੱਚ ਪਹਿਲੇ ਨਾਵਲ ਦਾ ਨਾਂ ਅ ਗੇਮ ਆਫ਼ ਥਰੋਨਜ਼ ਹੈ। ਇਸਦਾ ਫ਼ਿਲਮੀਕਰਨ ਬੈਲਫ਼ਾਸਟ ਅਤੇ ਉੱਤਰੀ ਆਇਰਲੈਂਡ, ਮਾਲਟਾ, ਕ੍ਰੋਏਸ਼ੀਆ, ਆਈਸਲੈਂਡ ਅਤੇ ਮੋਰਾਕੋ ਵਿੱਚ ਹੋਇਆ ਹੈ ਅਤੇ ਇਸਦਾ ਟੀ. ਵੀ. ਉੱਪਰ ਸਭ ਤੋਂ ਪਹਿਲਾ ਪ੍ਰਦਰਸ਼ਨ ਸੰਯੁਕਤ ਰਾਜ ਵਿੱਚ 17 ਅਪਰੈਲ, 2011 ਨੂੰ ਐੱਚ. ਬੀ. ਓ. ਉੱਤੇ ਹੋਇਆ ਸੀ ਅਤੇ ਇਸਦਾ ਸਭ ਤੋਂ ਅਖੀਰਲਾ ਭਾਗ 27 ਅਗਸਤ, 2017 ਨੂੰ ਟੀ.ਵੀ. ਉੱਪਰ ਵਿਖਾਇਆ ਗਿਆ ਸੀ। ਇਸ ਲੜੀਵਾਰ ਦਾ ਅੰਤ ਅੱਠਵੇਂ ਭਾਗ ਨਾਲ 2019 ਵਿੱਚ ਕੀਤਾ ਜਾਵੇਗਾ।[1][2]
ਇਹ ਲੜੀਵਾਰ ਵੈਸਟੇਰੌਸ ਅਤੇ ਐਸੌਸ ਦੇ ਕਾਲਪਨਿਕ ਮਹਾਂਦੀਪਾਂ ਦੇ ਉੱਪਰ ਹੋਣ ਵਾਲੀਆਂ ਮੁੱਖ ਘਟਨਾਵਾਂ ਤੇ ਅਧਾਰਿਤ ਹੈ। ਗੇਮ ਆਫ਼ ਥਰੋਨਜ਼ ਦੇ ਬਹੁਤ ਸਾਰੇ ਛੋਟੇ ਪਲਾਟਾਂ ਦੇ ਮੇਲ ਨਾਲ ਬਣਾਇਆ ਗਿਆ ਹੈ ਪਰ ਇਹ ਤਿੰਨ ਬੁਨਿਆਦੀ ਕਹਾਣੀਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਪਹਿਲੀ ਬੁਨਿਆਦੀ ਕਹਾਣੀ ਸੱਤ ਸਾਮਰਾਜਾਂ ਦੇ ਆਇਰਨ ਥਰੋਨ ਦੇ ਦੁਆਲੇ ਘੁੰਮਦੀ ਹੈ ਅਤੇ ਇਹ ਪ੍ਰਮੁੱਖ ਵੰਸ਼ਿਕ ਪਰਿਵਾਰਾਂ ਵਿਚਕਾਰ ਗਠਜੋੜਾਂ ਅਤੇ ਮਦਭੇਦਾਂ ਨੂੰ ਬਿਆਨ ਕਰਦੀ ਹੈ। ਇਹਨਾਂ ਵਿੱਚੋਂ ਕੁਝ ਪਰਿਵਾਰ ਤਖ਼ਤ ਲਈ ਜੱਦੋਜਹਿਦ ਕਰ ਰਹੇ ਹਨ ਅਤੇ ਕੁਝ ਤਖ਼ਤ ਤੋਂ ਆਜ਼ਾਦੀ ਲਈ ਆਪਣੀ ਰਣਨੀਤਿਕ ਲੜਾਈ ਲੜ ਰਹੇ ਹਨ। ਦੂਜੀ ਬੁਨਿਆਦੀ ਕਹਾਣੀ ਵਿੱਚ ਇੱਕ ਸਲਤਨਤ ਦੀ ਆਖ਼ਰੀ ਔਲਾਦ ਦੀ ਜੱਦੋਜਹਿਦ ਨੂੰ ਦਰਸਾਇਆ ਗਿਆ ਹੈ ਜਿਸਦੇ ਪੁਰਖਿਆਂ ਨੂੰ ਰਾਜ ਤੋਂ ਲਾਹ ਕੇ ਬੇਦਖ਼ਲ ਕਰ ਦਿੱਤਾ ਗਿਆ ਸੀ। ਤੀਜੀ ਬੁਨਿਆਦੀ ਕਹਾਣੀ ਇੱਕ ਮੁੱਢ ਤੋਂ ਚੱਲੇ ਆ ਰਹੇ ਆ ਰਹੇ ਭਾਈਚਾਰੇ ਉੱਪਰ ਕੇਂਦਰਿਤ ਹੈ ਜਿਹੜਾ ਕਿ ਸਾਮਰਾਜ ਨੂੰ ਪ੍ਰਾਚੀਨ ਸਮੇਂ ਦੇ ਖ਼ਤਰਨਾਕ ਲੋਕਾਂ ਤੋਂ ਬਚਾਉਣ ਲਈ ਲੜਦਾ ਹੈ। ਇਹ ਮੁਰਦਾ ਅਤੇ ਖ਼ਤਰਨਾਕ ਲੋਕ ਦੂਰ ਉੱਤਰ ਵਿੱਚ ਰਹਿੰਦੇ ਹਨ ਅਤੇ ਵਧਦੀ ਠੰਢ ਨਾਲ ਇਹਨਾਂ ਦਾ ਖ਼ਤਰਾ ਸਾਮਰਾਜ ਉੱਪਰ ਲਗਾਤਾਰ ਵਧਦਾ ਆ ਰਿਹਾ ਹੈ।
ਗੇਮ ਆਫ਼ ਥਰੋਨਜ਼ ਐਚ. ਬੀ. ਏ. ਟੈਲੀਵਿਜ਼ਨ ਉੱਪਰ ਮਕਬੂਲ ਹੋਇਆ ਅਤੇ ਇਸਨੂੰ ਚਾਹੁਣ ਵਾਲਿਆਂ ਦੀ ਗਿਣਤੀ ਦੁਨੀਆ ਵਿੱਚ ਕਰੋੜਾਂ ਦੀ ਹੈ। ਇਸਨੂੰ ਆਲੋਚਕਾਂ ਦੁਆਰਾ ਇਸ ਵਿਚਲੇ ਪਾਤਰਾਂ ਦੀ ਅਦਾਕਾਰੀ, ਉਲਝੇ ਹੋਏ ਕਿਰਦਾਰਾਂ, ਕਹਾਣੀ ਅਤੇ ਨਿਰਮਾਣ ਆਦਿ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਵਰਤੇ ਗਏ ਨੰਗੇਜ਼ ਅਤੇ ਹਿੰਸਾ ਦੀ ਨਿਖੇਧੀ ਵੀ ਕੀਤੀ ਗਈ ਹੈ। ਇਸ ਲੜੀਵਾਰ ਨੂੰ 38 ਪ੍ਰਾਈਮਟਾਈਮ ਐਮੀ ਐਵਾਰਡ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਸ ਲੜੀਵਾਰ ਨੂੰ ਚਾਰ ਗੋਲਡਨ ਗਲੋਬ ਐਵਾਰਡਾਂ (2012 ਅਤੇ 2015 ਤੋਂ 2017 ਤੱਕ)ਲਈ ਵੀ ਨਾਮਜ਼ਦ ਕੀਤਾ ਗਿਆ ਹੈ।
ਇਸ ਵਿੱਚ ਸ਼ਾਮਿਲ ਮੁੱਖ ਕਿਰਦਾਰਾਂ ਵਿੱਚੋਂ ਇੱਕ ਪੀਟਰ ਡਿੰਕਲੇਜ ਨੂੰ ਦੋ ਵਾਰ ਪ੍ਰਾਈਮਟਾਈਮ ਐਮੀ ਐਵਾਰਡਾਂ (2011 ਅਤੇ 2015) ਵਿੱਚ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਉਸਨੂੰ ਉਸਦੇ ਰੋਲ ਟੀਰੀਅਨ ਲੈਨੀਸਟਰ ਲਈ ਲੜੀਵਾਰ ਅਤੇ ਟੀ.ਵੀ. ਫ਼ਿਲਮ ਲਈ ਗੋਲਡਨ ਗਲੋਬ ਐਵਾਰਡ (2012) ਦਿੱਤਾ ਗਿਆ ਸੀ। ਇਸ ਤੋਂ ਇੋਲਾਵਾ ਲੀਨਾ ਹੀਡੀ, ਐਮੀਲੀਆ ਕਲਾਰਕ, ਕਿਟ ਹੈਰਿੰਗਟਨ, ਮੈਸੀ ਵਿਲਿਅਮਜ਼, ਡਿਆਨਾ ਰਿਗਜ਼ ਅਤੇ ਮੈਕਸ ਵੌਨ ਸਿਡੋਵ ਨੂੰ ਵੀ ਉਹਨਾਂ ਦੀ ਅਦਾਕਾਰੀ ਲਈ ਪ੍ਰਈਮਟਾਈਮ ਐਮੀ ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ।
ਹਵਾਲੇ[ਸੋਧੋ]
- ↑ Hibberd, James (June 2, 2017). "Game of Thrones: HBO clarifies prequels, final seasons plan". Entertainment Weekly. Archived from the original on June 2, 2017. Retrieved June 2, 2017.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedAiring2019