ਜ਼ੀਕਾ ਵਾਇਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: center; background-color: EE82EEਜ਼ੀਕਾ ਵਾਇਰਸ
Zika EM CDC 280116.tiff
ਜ਼ੀਕਾ ਵਾਇਰਸ ਦੀ ਬਿਜਲਾਣੂ ਸੂਖਮ ਤਸਵੀਰ। ਵਾਇਰਸ ਦੇ ਕਿਣਕੇ 40 ਨੈ.ਮੀ. ਦੀ ਚੌੜਾਈ ਵਾਲੇ ਹਨ ਜਿਹਨਾਂ ਦੀ ਇੱਕ ਬਾਹਰਲੀ ਪਰਤ ਅਤੇ ਇੱਕ ਸੰਘਣੀ ਅੰਦਰਲੀ ਗਿਰੀ ਹੁੰਦੀ ਹੈ।
colspan=2 style="text-align: center; background-color: EE82EEVirus classification
Group: Group IV ((+)ssRNA)
ਪਰਿਵਾਰ: ਫ਼ਲੈਵੀਵਿਰੀਡੀ
ਜਿਣਸ: ਫ਼ਲੈਵੀਵਾਇਰਸ
ਪ੍ਰਜਾਤੀ: ਜ਼ੀਕਾ ਵਾਇਰਸ

ਜ਼ੀਕਾ ਵਾਇਰਸ ਵਾਇਰਸਾਂ ਦੇ ਫ਼ਲੈਵੀਵਿਰੀਡੀ ਪਰਵਾਰ ਅਤੇ ਫ਼ਲੈਵੀਵਾਇਰਸ ਜੀਨਸ ਦਾ ਜੀਅ ਹੈ ਜੋ ਦਿਨ ਵੇਲੇ ਸਰਗਰਮ ਏਡੀਜ਼ ਮੱਛਰਾਂ, ਜਿਵੇਂ ਕਿ ਏਡੀਜ਼ ਏਜੀਪਟਾਈ ਅਤੇ ਏਡੀਜ਼ ਐਲਬੋਪਿਕਟਸ, ਵੱਲੋਂ ਫੈਲਾਇਆ ਜਾਂਦਾ ਹੈ। ਇਹਦਾ ਨਾਂ ਯੁਗਾਂਡਾ ਦੇ ਜ਼ੀਕਾ ਜੰਗਲ ਤੋਂ ਆਇਆ ਹੈ ਜਿੱਥੋਂ 1947 ਵਿੱਚ ਇਹਨੂੰ ਸਭ ਤੋਂ ਪਹਿਲਾਂ ਵੱਖਰਾ ਕੀਤਾ ਗਿਆ ਸੀ।[1]

ਇਹਦੇ ਤੋਂ ਹੁੰਦੇ ਰੋਗ, ਜੋ ਜ਼ੀਕਾ ਬੁਖ਼ਾਰ ਅਖਵਾਉਂਦਾ ਹੈ, ਦੇ ਲੱਛਣ ਨਾ-ਮਾਤਰ ਜਾਂ ਬਹੁਤ ਹਲ਼ਕੇ ਹੁੰਦੇ ਹਨ। 1950 ਦੇ ਦਹਾਕੇ ਤੋਂ ਲੈ ਕੇ ਇਹ ਅਫ਼ਰੀਕਾ ਤੋਂ ਏਸ਼ੀਆ ਤੱਕ ਪਸਰੀ ਤੰਗ ਭੂ-ਮੱਧ ਰੇਖਾਈ ਪੱਟੀ ਵਿੱਚ ਮਿਲਦਾ ਆਇਆ ਹੈ। 2014 ਵਿੱਚ ਇਹ ਵਾਇਰਸ ਪਰਸ਼ਾਂਤ ਮਹਾਂਸਮੁੰਦਰ ਪਾਰ ਕਰ ਕੇ ਪੂਰਬ ਵੱਲ ਫੈਲ ਗਿਆ ਅਤੇ ਨਤੀਜੇ ਵਜੋਂ ਫ਼ਰਾਂਸੀਸੀ ਪਾਲੀਨੇਸ਼ੀਆ, ਫੇਰ ਈਸਟਰ ਟਾਪੂ ਅਤੇ 2015 ਵਿੱਚ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਪੁੱਜ ਗਿਆ ਜਿੱਥੇ ਜ਼ੀਕਾ ਦੇ ਹੱਲੇ ਨੇ ਮਹਾਂਮਾਰੀ ਦਾ ਰੂਪ ਅਖਤਿਆਰ ਲਿਆ ਹੈ।[2]

ਹਵਾਲੇ[ਸੋਧੋ]

External links[ਸੋਧੋ]