ਸਮੱਗਰੀ 'ਤੇ ਜਾਓ

ਜਾਰਜ ਵਾਕਰ ਬੁਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਾਰਜ ਡਬਲਯੂ ਬੁਸ਼ ਤੋਂ ਮੋੜਿਆ ਗਿਆ)
ਜਾਰਜ ਵਾਕਰ ਬੁਸ਼
ਅਧਿਕਾਰਤ ਚਿੱਤਰ, 2004
ਅਧਿਕਾਰਤ ਚਿੱਤਰ, 2003
43ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
ਜਨਵਰੀ 20, 2001 – ਜਨਵਰੀ 20, 2009
ਉਪ ਰਾਸ਼ਟਰਪਤੀਡਿਕ ਚੇਨੀ
ਤੋਂ ਪਹਿਲਾਂਬਿਲ ਕਲਿੰਟਨ
ਤੋਂ ਬਾਅਦਬਰਾਕ ਓਬਾਮਾ
46ਵਾਂ ਟੈਕਸਸ ਦਾ ਰਾਜਪਾਲ
ਦਫ਼ਤਰ ਵਿੱਚ
ਜਨਵਰੀ 17, 1995 – ਦਸਬੰਰ 21, 2000
ਲੈਫਟੀਨੈਂਟ
  • ਬੌਬ ਬਲੌਕ
  • ਰਿਕ ਪੇਰੀ
ਤੋਂ ਪਹਿਲਾਂਐਨ ਰਿਚਰਡਸ
ਤੋਂ ਬਾਅਦਰਿਕ ਪੈਰੀ
ਨਿੱਜੀ ਜਾਣਕਾਰੀ
ਜਨਮ
ਜਾਰਜ ਵਾਕਰ ਬੁਸ਼

(1946-07-06) ਜੁਲਾਈ 6, 1946 (ਉਮਰ 78)
ਨਿਊ ਹੈਵਨ, ਕਨੈਕਟੀਕਟ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀ
ਲੌਰਾ ਵੈਚ
(ਵਿ. 1977)
ਬੱਚੇ
  • ਬਾਰਬਰਾ
  • ਜੇਨਾ
ਮਾਪੇ
ਰਿਹਾਇਸ਼ਪ੍ਰੇਰੀ ਚੈਪਲ ਰੈਂਚ, ਕਰਾਫੋਰਡ, ਟੈਕਸਾਸ, ਸੰਯੁਕਤ ਰਾਜ
ਅਲਮਾ ਮਾਤਰ
ਕਿੱਤਾ
  • ਸਿਆਸਤਦਾਨ
  • ਕਾਰੋਬਾਰੀ
ਦਸਤਖ਼ਤ
ਵੈੱਬਸਾਈਟ
ਛੋਟਾ ਨਾਮ
  • ਡੁਬਿਯਾ
ਫੌਜੀ ਸੇਵਾ
ਬ੍ਰਾਂਚ/ਸੇਵਾ
  • ਸੰਯੁਕਤ ਰਾਜ ਦੀ ਹਵਾਈ ਸੈਨਾ
    • ਟੈਕਸਾਸ ਏਅਰ ਨੈਸ਼ਨਲ ਗਾਰਡ
    • ਅਲਾਬਾਮਾ ਏਅਰ ਨੈਸ਼ਨਲ ਗਾਰਡ
ਸੇਵਾ ਦੇ ਸਾਲ1968–1974
ਰੈਂਕਪਹਿਲਾ ਲੈਫਟੀਨੈਂਟ
ਯੂਨਿਟ
  • 187ਵਾਂ ਫਾਈਟਰ ਵਿੰਗ

ਜਾਰਜ ਵਾਕਰ ਬੁਸ਼ (ਜਨਮ: 6 ਜੁਲਾਈ 1946; ਅੰਗਰੇਜੀ: George Walker Bush) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 43ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਜੌਹਨ ਕੁਵਿੰਸੀ ਐਡਮਜ਼ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਏਸੇ ਰਾਸ਼ਟਰਪਤੀ ਸਨ ਜਿੰਨ੍ਹਾ ਦੇ ਪਿਤਾ ਵੀ ਰਾਸ਼ਟਰਪਤੀ ਰਹਿ ਚੁੱਕੇ ਹੋਣ। ਇਸ ਤੋ ਪਹਿਲਾਂ ਉਹਨਾਂ ਨੇ ਟੈਕਸਸ ਦੇ 46ਵੇਂ ਰਾਜਪਾਲ ਵਜੋ ਸੇਵਾ ਨਿਭਾਈ। ਉਹਨਾਂ ਨੇ ਆਪਣਾ ਪਦਭਾਰ 20 ਜਨਵਰੀ ਸੰਨ 2001 ਨੂੰ ਸੰਭਾਲਿਆ, 20 ਜਨਵਰੀ, 2009 ਨੂੰ ਉਹਨਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਦੀ ਕਮਾਨ ਸੌਂਪ ਦਿੱਤੀ। ਉਹ ਸੰਯੁਕਤ ਰਾਜ ਦੇ 41ਵੇ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਦੇ ਪੁੱਤਰ ਹਨ।[1]

ਰਾਜਨੀਤੀ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਬੁਸ਼ ਇੱਕ ਵਪਾਰੀ ਸਨ। ਤੇਲ ਅਤੇ ਗੈਸ ਦਾ ਉਤਪਾਦਨ ਕਰਨ ਵਾਲੀ ਕਈ ਕੰਪਨੀਆਂ ਨਾਲ ਉਹ ਜੁੜੇ ਰਹੇ ਸਨ ਅਤੇ 1989 ਤੋਂ 1998 ਤੱਕ ਟੈਕਸਸ ਰਿੰਜਰਸ ਬੇਸਬਾਲ ਕਲੱਬ ਦੇ ਸਾਥੀ ਮਾਲਿਕਾਂ ਵਿੱਚੋਂ ਇੱਕ ਸਨ।

ਮੁਢਲੀ ਜਿੰਦਗੀ

[ਸੋਧੋ]
1947 ਵਿੱਚ ਆਪਣੀ ਮਾਤਾ ਬਾਰਬਰਾ ਬੁਸ਼ ਦੀ ਗੋਦ ਵਿਚ ਜਾਰਜ, ਨਾਲ ਉਨ੍ਹਾਂ ਦੇ ਪਿਤਾ ਜਾਰਜ ਹਰਬਰਟ ਵਾਕਰ ਬੁਸ਼
ਜਾਰਜ ਡਬਲਯੂ ਬੁਸ਼ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਮਾਤਾ-ਪਿਤਾ ਅਤੇ ਭੈਣ-ਭਰਾ ਨਾਲ। ਅਗਲੀ ਕਤਾਰ ਵਿੱਚ, ਖੱਬੇ ਤੋਂ ਸੱਜੇ, ਉਨ੍ਹਾਂ ਦੇ ਛੋਟੇ ਭਰਾ ਨੀਲ ਬੁਸ਼, ਮਾਰਵਿਨ ਬੁਸ਼, ਅਤੇ ਜੇਬ ਬੁਸ਼, ਪਿਛਲੀ ਕਤਾਰ ਵਿੱਚ ਉਨ੍ਹਾਂ ਦੀ ਛੋਟੀ ਭੈਣ ਡੋਰਥੀ ਬੁਸ਼ , ਖੁਦ, ਉਨ੍ਹਾਂ ਦੀ ਮਾਂ ਬਾਰਬਰਾ ਬੁਸ਼, ਅਤੇ ਪਿਤਾ ਜਾਰਜ ਐਚ ਡਬਲਯੂ ਬੁਸ਼ ਹਨ।

ਜਾਰਜ ਵਾਕਰ ਬੁਸ਼ ਦਾ ਜਨਮ 6 ਜੁਲਾਈ, 1946 ਨੂੰ ਕਨੈਟੀਕਟ ਦੇ ਗ੍ਰੇਸ-ਨਿਊ ਹੈਵਨ ਹਸਪਤਾਲ ਵਿੱਚ ਹੋਇਆ ਸੀ।ਉਹ ਜਾਰਜ ਹਰਬਰਟ ਵਾਕਰ ਬੁਸ਼ ਅਤੇ ਬਾਰਬਰਾ ਪੀਅਰਸ ਦਾ ਪਹਿਲੀ ਸੰਤਾਨ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਮਿਡਲੈਂਡ ਅਤੇ ਹਿਊਸਟਨ, ਟੈਕਸਾਸ ਵਿੱਚ ਹੋਇਆ ਸੀ, ਚਾਰ ਭੈਣ-ਭਰਾ: ਜੇਬ , ਨੀਲ, ਮਾਰਵਿਨ ਅਤੇ ਡੋਰਥੀ । ਇੱਕ ਹੋਰ ਛੋਟੀ ਭੈਣ, ਰੌਬਿਨ , 1953 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਲਿਊਕੇਮੀਆ ਤੋਂ ਮਰ ਗਈ ਸੀ। ਉਸਦੇ ਨਾਨਾ, ਪ੍ਰੇਸਕੌਟ ਬੁਸ਼ , ਕਨੈਕਟੀਕਟ ਤੋਂ ਇੱਕ ਅਮਰੀਕੀ ਸੈਨੇਟਰ ਸਨ । ਉਹਨਾਂ ਦੇ ਪਿਤਾ 1981 ਤੋਂ 1989 ਤੱਕ ਰੋਨਾਲਡ ਰੀਗਨ ਦੇ ਉਪ ਰਾਸ਼ਟਰਪਤੀ ਅਤੇ 1989 ਤੋਂ 1993 ਤੱਕ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਸਨ।[2]

ਸਿੱਖਿਆ

[ਸੋਧੋ]

ਬੁਸ਼ ਨੇ ਆਪਣੀ ਬੈਚਲਰ ਆਫ ਆਰਟਸ(ਬੀਏ) ਦੀ ਡਿਗਰੀ ਯੇਲ ਯੂਨੀਵਰਸਿਟੀ ਤੋ ਅਤੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ(ਐਮਬੀਏ) ਦੀ ਡਿਗਰੀ ਹਾਰਵਰਡ ਯੂਨੀਵਰਸਿਟੀ ਤੋ ਪੂਰੀ ਕੀਤੀ, ਉਹ ਪਹਿਲੇ ਰਾਸ਼ਟਰਪਤੀ ਸਨ ਜਿੰਨ੍ਹਾ ਕੋਲ ਐਮਬੀਏ ਦੀ ਡਿਗਰੀ ਸੀ।

ਫੌਜ ਵਿੱਚ ਸੇਵਾ

[ਸੋਧੋ]

ਬੁਸ਼ ਨੇ 1968 ਤੋ 1974 ਤੱਕ ਸੰਯੁਕਤ ਰਾਜ ਦੀ ਹਵਾਈ ਫੌਜ ਵਿੱਚ ਵੀ ਸੇਵਾ ਕੀਤੀ ਉਹ ਟੈਕਸਾਸ ਏਅਰ ਨੈਸ਼ਨਲ ਗਾਰਡ ਅਤੇ ਅਲਬਾਮਾ ਏਅਰ ਨੈਸ਼ਨਲ ਗਾਰਡ ਬ੍ਰਾਂਚ ਵਿਚ ਫਸਟ ਲੈਫਟੀਨੈਂਟ ਰੈਂਕ ਤੇ ਸਨ।

ਉਹ ਫੌਜੀ ਸੇਵਾ ਕਰਨ ਵਾਲੇ ਸੰਯੁਕਤ ਰਾਜ ਦੇ ਸਭ ਤੋ ਤਾਜ਼ਾ ਰਾਸ਼ਟਰਪਤੀ ਹਨ।

ਨਿਜੀ ਜਿੰਦਗੀ

[ਸੋਧੋ]

ਬੁਸ਼ ਦਾ ਵਿਆਹ 1977 ਵਿੱਚ ਲੌਰਾ ਵੇਲਚ ਨਾਲ ਹੋਇਆ ਸੀ, ਬੁਸ਼ ਦੀਆਂ ਦੋ ਜੁੜਵਾ ਧੀਆਂ ਹਨ ਬਾਰਬਰਾ ਅਤੇ ਜੇਨਾ ਜਿੰਨ੍ਹਾ ਦਾ ਜਨਮ 25 ਨਵੰਬਰ 1981 ਨੂੰ ਹੋਇਆ ਸੀ।

ਬੁਸ਼ ਆਪਣੀ ਪਤਨੀ ਤੇ ਆਪਣੀ ਬੱਚਿਆਂ ਦੇ ਨਾਲ

ਟੈਕਸਸ ਦੇ ਰਾਜਪਾਲ

[ਸੋਧੋ]
1994 ਦੀਆਂ ਟੈਕਸਸ ਰਾਜਪਾਲ ਦੀਆਂ ਚੋਣਾਂ ਦੇ ਨਤੀਜੇ

ਬੁਸ਼ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਟੈਕਸਸ ਦੀਆਂ 1994 ਦੀਆਂ ਰਾਜਪਾਲ ਚੋਣਾਂ ਤੋ ਕੀਤੀ ਅਤੇ ਇਸ ਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸਗੋ ਉਹ ਦੂਜੀ ਵਾਰ ਵੀ ਚੋਣਾਂ ਵਿੱਚ ਜਿੱਤੇ, ਉਹਨਾਂ ਦੀ ਰਾਜਪਾਲਤਾ ਵਿੱਚ ਉਹਨਾਂ ਨੇ ਕਈ ਸਮਾਜਿਕ ਸੁਧਾਰ ਫੈਸਲੇ ਲਏ ਜਿਵੇ ਕਿ ਨਸ਼ਿਆਂ ਦੀ ਗਲਤ ਵਰਤੋ ਤੇ ਰੋਕ, ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਆਦਿ ਹੋਰ ਵੀ ਕਈ ਫੈਸਲੇ ਲਏ ਜਿੰਨ੍ਹਾ ਨਾਲ ਸੂਬੇ ਦਾ ਵਿਕਾਸ ਤੇਜੀ ਨਾਲ ਹੋਇਆ। 2000 ਵਿੱਚ ਉਹਨਾਂ ਨੇ ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣਾਂ ਜਿੱਤਣ ਤੋ ਬਾਅਦ ਰਾਜਪਾਲ ਦੇ ਅਹੁਦੇ ਤੋ ਅਸਤੀਫਾ ਦੇ ਦਿੱਤਾ।

ਹਵਾਲੇ

[ਸੋਧੋ]
  1. "George W. Bush - Age, Presidency & Wife". HISTORY (in ਅੰਗਰੇਜ਼ੀ). 2019-06-07. Retrieved 2023-10-08.
  2. "George W. Bush | Biography, Presidency, & Facts | Britannica". www.britannica.com (in ਅੰਗਰੇਜ਼ੀ). 2023-09-27. Retrieved 2023-10-08.

ਹੋਰ ਪੜ੍ਹੋ

[ਸੋਧੋ]

ਬਾਹਰੀ ਲਿੰਕ

[ਸੋਧੋ]