ਜੂਲੀਅਸ ਲੋਥਰ ਮੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਲੀਅਸ ਲੋਥਰ ਮੇਅਰ
1883 ਵਿੱਚ ਮੇਅਰ
ਜਨਮ19 ਅਗਸਤ 1830
ਮੌਤ11 ਅਪ੍ਰੈਲ 1895 (65 ਸਾਲ)
ਲਈ ਪ੍ਰਸਿੱਧਰਸਾਇਣਿਕ ਤੱਤਾਂ ਦਾ ਪੀਰੀਓਡਿਕ ਟੇਬਲ
ਪੁਰਸਕਾਰਡੇਵੀ ਮੈਡਲ (1882)
ਵਿਗਿਆਨਕ ਕਰੀਅਰ
ਖੇਤਰਰਸਾਇਣਕ ਵਿਗਿਆਨ
ਅਦਾਰੇਟਿਊਬੀਨਜਨ ਯੂਨੀਵਰਸਿਟੀ
Influencesਰੌਬਰਟ ਬਨਸਨ

ਜੂਲੀਅਸ ਲੋਥਰ ਮੇਅਰ (19 ਅਗਸਤ 1830 - 11 ਅਪ੍ਰੈਲ 1895) ਇੱਕ ਜਰਮਨ ਰਸਾਇਣਕ ਵਿਗਿਆਨੀ ਸੀ। ਉਹ ਰਸਾਇਣਕ ਤੱਤਾਂ ਦਾ ਪਿਹਲਾ ਪੀਰੀਓਡਿਕ ਟੇਬਲ ਤਿਆਰ ਕਰਨ ਵਾਲਿਆਂ ਮੋਢੀਆਂ ਵਿੱਚੋਂ ਇੱਕ ਸੀ। ਮੈਂਡਲੀਵ ਅਤੇ ਮੇਅਰ ਦੋਵਾਂ ਨੇ ਰੌਬਰਟ ਬਨਸੇਨ ਨਾਲ ਕੰਮ ਕੀਤਾ। ਉਸ ਨੇ ਆਪਣਾ ਪਹਿਲਾ ਨਾਂ ਕਦੇ ਵੀ ਨਹੀਂ ਵਰਤਿਆ, ਅਤੇ ਸਾਰਾ ਜੀਵਨ ਲੋਥਰ ਮੇਅਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਕਰੀਅਰ[ਸੋਧੋ]

ਲੋਥਰ ਮੇਯਰ ਦਾ ਜਨਮ ਵਾਰੇਲ, ਜਰਮਨੀ (ਓਲਡੇਨਬਰਗ ਦੇ ਡਚੀ ਦਾ ਹਿੱਸਾ) ਵਿੱਚ ਹੋਇਆ ਸੀ। ਉਹ ਫਰਾਇਡਰਿਚ ਅਗਸਤ ਮੇਅਰ, ਇੱਕ ਡਾਕਟਰ ਅਤੇ ਅੰਨਾ ਬੀਅਰਮਾਨ ਦਾ ਪੁੱਤਰ ਸੀ। ਓਲਡੇਨਬਰਗ ਵਿੱਚ ਅਲਟਿਸ ਜਿਮਨੇਜ਼ੀਅਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸ ਨੇ 1851 ਵਿੱਚ ਜ਼ਿਊਰਿਚ ਯੂਨੀਵਰਸਿਟੀ ਵਿੱਚ ਦਵਾਈ ਦੀ ਪੜ੍ਹਾਈ ਕੀਤੀ। ਦੋ ਸਾਲਾਂ ਬਾਅਦ, ਉਸ ਨੇ ਵਾਰਜ਼ਬਰਗ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਨੇ ਰੁਡੌਲਫ ਵੀਰਚੋ ਦੇ ਇੱਕ ਵਿਦਿਆਰਥੀ ਦੇ ਤੌਰ ਤੇ ਪੈਥੋਲੌਜੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਜ਼ਿਊਰਿਚ ਵਿੱਚ ਕਾਰਲ ਲੁਡਵਿਗ ਅਧੀਨ ਵੀ ਰਿਹਾ, ਜਿਸ ਨੇ ਉਸ ਨੂੰ ਸਰੀਰਕ ਰਸਾਇਣ ਵੱਲ ਆਪਣਾ ਧਿਆਨ ਦੇਣ ਲਈ ਪ੍ਰੇਰਿਆ।1854 ਵਿੱਚ ਵਰੂਜ਼ਬਰਗ ਤੋਂ ਐਮ.ਡੀ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਹੈਡਲਬਰਗ ਗਿਆ ਜਿੱਥੇ ਰੌਬਰਟ ਬਨਸੈਨ ਰਸਾਇਣ ਵਿਗਿਆਨ ਦਾ ਚੇਅਰਮੈਨ ਆਯੋਜਿਤ ਕੀਤਾ ਹੋਇਆ ਸੀ। 1858 ਵਿਚ, ਉਸ ਨੇ ਪੀਐਚ.ਡੀ., ਖੂਨ 'ਤੇ ਕਾਰਬਨ ਮੋਨੋਆਕਸਾਈਡ ਦੀ ਕਾਰਵਾਈ ਬਾਰੇ ਥੀਸਿਸ ਨਾਲ ਕੀਤੀ। ਸਰੀਰਕ ਵਿਗਿਆਨ ਦੀ ਇਸ ਇਸ ਦਿਲਚਸਪੀ ਨਾਲ, ਉਸ ਨੇ ਇਹ ਪਛਾਣ ਲਿਆ ਸੀ ਕਿ ਖੂਨ ਵਿੱਚ ਆਕਸੀਜਨ ਹੀਮੋਗਲੋਬਿਨ ਨਾਲ ਰਲਦਾ ਹੈ।[1][2]

ਗੂਸਟਵ ਕਿਰਚਹੌਫ ਦੀ ਗਣਿਤ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ, ਉਸਨੇ ਫਰੈਨਜ ਅਰਨਸਟ ਨਿਊਮੈਨ ਦੇ ਅਧੀਨ ਕੋਨਿਜ਼ਬਰਗ ਵਿੱਚ ਗਣਿਤ ਭੌਤਿਕ ਵਿਗਿਆਨ ਦਾ ਅਧਿਐਨ ਸ਼ੁਰੂ ਕੀਤਾ। [3]

1872 ਵਿੱਚ ਮੇਅਰ ਨੇ ਇਹ ਸੁਝਾਅ ਦਿੱਤਾ ਕਿ ਬੈਂਨਜੀਨ ਰਿੰਗ ਵਿੱਚ ਛੇ ਕਾਰਬਨ ਐਟਮ, ਕੁਝ ਸਾਲ ਪਹਿਲਾਂ ਅਗਸਤ ਕੇਕੁਲੇ ਦੁਆਰਾ ਪ੍ਰਸਤਾਵਿਤ ਕੀਤੀ ਗਈ, ਸਿਰਫ ਸਿੰਗਲ ਬਾਂਡ ਦੁਆਰਾ ਆਪਸ ਵਿੱਚ ਜੁੜੇ ਹੋਏ ਸਨ।

ਫ੍ਰੈਂਕੋ-ਜਰਮਨ ਅਭਿਆਨ ਦੇ ਦੌਰਾਨ, ਪੌਲੀਟੈਕਨਿਕ ਨੂੰ ਇੱਕ ਹਸਪਤਾਲ ਦੇ ਤੌਰ ਤੇ ਵਰਤਿਆ ਗਿਆ ਸੀ, ਅਤੇ ਮੇਅਰ ਨੇ ਜ਼ਖਮੀ ਲੋਕਾਂ ਦੀ ਦੇਖਭਾਲ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ। 1876 ​​ਵਿਚ, ਮੇਅਰ ਟੂਬੀਨਜਨ ਯੂਨੀਵਰਸਿਟੀ  ਵਿੱਚ ਰਸਾਇਣਕ ਵਿਗਿਆਨ ਦਾ ਪ੍ਰੋਫ਼ੈਸਰ ਬਣ ਗਿਆ ਜਿੱਥੇ ਇਸ ਨੇ ਆਪਣੀ ਮੌਤ ਤਕ ਸੇਵਾ ਕੀਤੀ।

ਪੀਰੀਓਡਿਕ ਟੇਬਲ[ਸੋਧੋ]

ਉਸ ਨੇ ਹਰੀਜ਼ਟਲ ਫਾਰਮ (1862, 1864) ਅਤੇ ਵਰਟੀਕਲ ਫਾਰਮ (1870) ਵਿਚਲੇ ਤੱਤਾਂ ਦੇ ਵਰਗੀਕਰਨ ਬਾਰੇ ਲੇਖ ਪ੍ਰਕਾਸ਼ਿਤ ਕੀਤੇ, ਜਿਸ ਵਿੱਚ ਸਾਰੇ ਪੀਰੀਅਡਾਂ ਦੀ ਲੜੀ ਧਰਤੀ ਦੇ ਮੈਟਲ ਗਰੁੱਪ ਦੇ ਇੱਕ ਤੱਤ ਨਾਲ ਪੂਰੀ ਤਰਾਂ ਖਤਮ ਹੋ ਜਾਂਦੀ ਹੈ।[4]

 1870 ਵਿੱਚ ਮੇਅਰ ਦਾ ਟੇਬਲ[ਸੋਧੋ]

I II III IV V VI VII VIII IX
B Al In(?) Tl
C Si

Ti


Zr

Sn Pb
N P

V

As

Nb

Sb

Ta

Bi
O S

Cr

Se

Mo

Те

W

F

Cl


Mn
Fe
Co
Ni

Br


Ru
Rh
Pd

I


Os
Ir
Pt

Li Na K

Cu

Rb

Ag

Cs

Au

Be Mg Ca

Zn

Sr

Cd

Ba

Hg

ਨਿੱਜੀ ਜੀਵਨ[ਸੋਧੋ]

ਮੇਅਰ ਨੇ 16 ਅਗਸਤ 1866 ਨੂੰ ਜੋਹਾਨਾ ਵਾਲਕਮਾਨ ਨਾਲ ਵਿਆਹ ਕੀਤਾ ਸੀ।[ਹਵਾਲਾ ਲੋੜੀਂਦਾ]

ਇਹ ਵੀ ਵੇਖੋ[ਸੋਧੋ]

ਨੋਟ[ਸੋਧੋ]

  1. Sergei Vinogradskii and the Cycle of Life: From the Thermodynamics of Life .
  2. The Disappearing Spoon...and other true tales from the Periodic Table, Sam Kean
  3. [./File:PD-icon.svg Public Domain]ਫਰਮਾ:1911
  4. Makeyev A.K. (2013). "Julius Lothar Meyer was first to build the periodic table of elements". European applied sciences. 4 (2): 49–61. Archived from the original on 15 July 2013. {{cite journal}}: Unknown parameter |deadurl= ignored (|url-status= suggested) (help)

ਹਵਾਲੇ[ਸੋਧੋ]

  •  Chisholm, Hugh, ed. (1911) "Meyer, Julius Lothar" Encyclopædia Britannica (11th ed.) Cambridge University Press 
  • Seubert, Karl (1918). "Nekrolog: Lothar Meyer". Berichte der deutschen chemischen Gesellschaft. 28 (4): 1109–1146. doi:10.1002/cber.18950280498.
  • Harald Kluge and Ingrid Kaestner, Ein Wegbereiter der physikalischen Chemie im 19. Jahrhundert, Julius Lothar Meyer (1830–1895) (Aachen: Shaker-Verlag, 2014).
  • Otto Kraetz, "Lothar Meyer," Neue Deutsche Biographie, 17 (1994), 304–6.

ਬਾਹਰੀ ਜੋੜ[ਸੋਧੋ]