ਜੰਗ-ਵਿਰੋਧੀ ਲਹਿਰ
ਜੰਗ-ਵਿਰੋਧੀ ਲਹਿਰ ਇੱਕ ਸਮਾਜਿਕ ਲਹਿਰ ਹੈ, ਜੋ ਆਮ ਤੌਰ 'ਤੇ ਕਿਸੇ ਸੰਭਾਵੀ ਵਾਜਬ ਕਾਜ਼ ਦੀ ਸ਼ਰਤ ਤੋਂ ਬਿਨਾਂ ਹਥਿਆਰਬੰਦ ਟਕਰਾਅ ਸ਼ੁਰੂ ਕਰਨ ਜਾਂ ਜਾਰੀ ਰੱਖਣ ਦੇ ਇੱਕ ਖਾਸ ਕੌਮ ਦੇ ਫੈਸਲੇ ਦੇ ਵਿਰੋਧ ਵਿੱਚ ਹੁੰਦੀ ਹੈ। ਜੰਗ-ਵਿਰੋਧੀ ਸ਼ਬਦ ਸ਼ਾਂਤੀਵਾਦ ਦਾ ਵੀ ਲਖਾਇਕ ਹੋ ਸਕਦਾ ਹੈ, ਜਿਸ ਦਾ ਭਾਵ ਲੜਾਈ ਦੇ ਦੌਰਾਨ ਫੌਜੀ ਬਲ ਦੀ ਵਰਤੋਂ ਦਾ ਪੂਰਨ ਵਿਰੋਧ ਜਾਂ ਜੰਗ-ਵਿਰੋਧੀ ਕਿਤਾਬਾਂ, ਚਿੱਤਰਾਂ ਜਾਂ ਹੋਰ ਕਲਾਕ੍ਰਿਤੀਆਂ ਤੋਂ ਹੋ ਸਕਦਾ ਹੈ। ਬਹੁਤ ਸਾਰੇ ਕਾਰਕੁੰਨ ਜੰਗ-ਵਿਰੋਧੀ ਅੰਦੋਲਨਾਂ ਅਤੇ ਸ਼ਾਂਤੀ ਲਹਿਰਾਂ ਵਿਚਕਾਰ ਅੰਤਰ ਕਰਦੇ ਹਨ। ਜੰਗ-ਵਿਰੋਧੀ ਕਾਰਕੁੰਨ ਰੋਸ ਦੇ ਜ਼ਰੀਏ ਅਤੇ ਹੋਰ ਜ਼ਮੀਨੀ ਪੱਧਰ ਦੇ ਸਾਧਨਾਂ ਨਾਲ ਕਿਸੇ ਖਾਸ ਜੰਗ ਜਾਂ ਸੰਘਰਸ਼ ਨੂੰ ਖਤਮ ਕਰਨ ਲਈ ਸਰਕਾਰ (ਜਾਂ ਸਰਕਾਰਾਂ) ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਆਧੁਨਿਕ ਲਹਿਰਾਂ ਦਾ ਇਤਿਹਾਸ
[ਸੋਧੋ]ਅਮਰੀਕੀ ਇਨਕਲਾਬੀ ਜੰਗ
[ਸੋਧੋ]ਅਮਰੀਕਾ ਵਿੱਚ ਬ੍ਰਿਟਿਸ਼ ਦੀ ਯੁੱਧ ਦਖਲ ਅੰਦਾਜ਼ੀ ਦੇ ਤਕੜੇ ਵਿਰੋਧ ਦਾ ਨਤੀਜਾ 27 ਫਰਵਰੀ 1782 ਨੂੰ ਬ੍ਰਿਟਿਸ਼ ਹਾਊਸ ਆਫ਼ ਕਾਮਨਜ਼ ਨੇ ਅਮਰੀਕਾ ਵਿੱਚ ਹੋਰ ਜੰਗ ਦੇ ਖਿਲਾਫ ਵੋਟ ਪਾਈ ਅਤੇ ਦੂਸਰੀ ਰੌਕਿੰਗਮ ਮਿਨਿਸਟਰੀ ਅਤੇ ਪੈਰਿਸ ਦੀ ਸ਼ਾਂਤੀ ਲਈ ਰਾਹ ਪਧਰਾ ਕੀਤਾ।
ਐਂਟੀਬੇਲਮ ਯੁੱਗ ਦਾ ਯੂਨਾਈਟਿਡ ਸਟੇਟਸ
[ਸੋਧੋ]1812 ਦੇ ਯੁੱਧ ਦੇ ਅੰਤ ਅਤੇ ਘਰੇਲੂ ਯੁੱਧ ਦੇ ਸ਼ੁਰੂ ਹੋਣ ਦੇ ਸਮੇਂ ਦੌਰਾਨ, ਜਾਂ ਜਿਸ ਨੂੰ ਐਂਟੀਬੇਲਮ ਯੁੱਗ ਕਿਹਾ ਜਾਂਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਤਕੜੀ ਜੰਗ-ਵਿਰੋਧੀ ਭਾਵਨਾ ਵਿਕਸਿਤ ਹੋਈ (ਇਸੇ ਸਮੇਂ ਦੌਰਾਨ ਇੰਗਲੈਂਡ ਵਿੱਚ ਵੀ ਅਜਿਹੀ ਲਹਿਰ ਵਿਕਸਿਤ ਹੋਈ)। ਇਹ ਲਹਿਰ ਸਖ਼ਤ ਸ਼ਾਂਤੀਵਾਦੀ ਅਤੇ ਵਧੇਰੇ ਮਾਡਰੇਟ ਦਖਲ ਨਾ ਦੇਣ ਵਾਲੀਆਂ ਪੁਜੀਸ਼ਨਾਂ ਦੋਹਾਂ ਨੂੰ ਪ੍ਰਤੀਬਿੰਬਤ ਕਰਦੀ ਸੀ। ਇਸ ਸਮੇਂ ਦੇ ਬਹੁਤ ਸਾਰੇ ਪ੍ਰਸਿੱਧ ਬੁੱਧੀਜੀਵੀਆਂ, ਰਾਲਫ਼ ਵਾਲਡੋ ਐਮਰਸਨ, ਹੈਨਰੀ ਡੇਵਿਡ ਥੋਰੋ (ਦੇਖੋ ਸਿਵਲ ਨਾਫ਼ਰਮਾਨੀ) ਅਤੇ ਵਿਲੀਅਮ ਐਲਰੀ ਚੈਨਿੰਗ ਨੇ ਜੰਗ ਦੇ ਵਿਰੁੱਧ ਸਾਹਿਤਕ ਰਚਨਾਵਾਂ ਕੀਤੀਆਂ। ਇਸ ਅੰਦੋਲਨ ਨਾਲ ਜੁੜੇ ਹੋਰ ਨਾਵਾਂ ਵਿੱਚ ਵਿਲੀਅਮ ਲਾਡ, ਨੂਹ ਵੌਰਸੇਸਟਰ, ਥਾਮਸ ਕੋਗਸਵੈਲ ਉਫਾਮ ਅਤੇ ਆਸਾ ਮਹਾਨ ਸ਼ਾਮਲ ਹਨ। ਅਮਰੀਕਾ ਭਰ ਵਿੱਚ ਕਈ ਸ਼ਾਂਤੀ ਸੁਸਾਇਟੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਅਮਰੀਕੀ ਅਮਨ ਸੁਸਾਇਟੀ ਸੀ। ਕਈ ਅਖ਼ਬਾਰ-ਰਸਾਲੇ (ਜਿਵੇਂ ਕਿ ਐਡਵੋਕੇਟ ਆਫ ਪੀਸ) ਕਢੇ ਗਏ ਅਤੇ ਕਿਤਾਬਾਂ ਵੀ ਲਿਖੀਆਂ ਗਈਆਂ ਸਨ। 1845 ਵਿੱਚ ਅਮਰੀਕਨ ਅਮਨ ਸੁਸਾਇਟੀ ਵੱਲੋਂ ਤਿਆਰ ਕੀਤੀ ਗਈ ਇਕਪੁਸਤਕ, ਦ ਬੁੱਕ ਆਫ ਪੀਸ, ਯਕੀਨਨ ਕਦੇ ਜੰਗ ਦੇ ਵਿਰੁੱਧ ਸਿਰਜੇ ਗਏ ਸਭ ਤੋਂ ਕਮਾਲ ਸਾਹਿਤਕ ਕੰਮਾਂ ਵਿੱਚੋਂ ਇੱਕ ਹੈ।[1]
ਇਸ ਲਹਿਰ ਵਿੱਚ ਇੱਕ ਆਵਰਤੀ ਥੀਮ ਇੱਕ ਅੰਤਰਰਾਸ਼ਟਰੀ ਅਦਾਲਤ ਦੀ ਸਥਾਪਨਾ ਦੀ ਮੰਗ ਸੀ ਜਿਸ ਨੇ ਰਾਸ਼ਟਰਾਂ ਦਰਮਿਆਨ ਵਿਵਾਦਾਂ ਦਾ ਨਿਪਟਾਰਾ ਕਰਨਾ ਸੀ। ਐਂਟੀਬੇਲਮ ਐਂਟੀ-ਯੁੱਧ ਸਾਹਿਤ ਦੀ ਇੱਕ ਹੋਰ ਖ਼ਾਸ ਵਿਸ਼ੇਸ਼ਤਾ ਇਸ ਗੱਲ ਤੇ ਜ਼ੋਰ ਦੇਣਾ ਸੀ ਕਿ ਕਿਵੇਂ ਯੁੱਧ ਨੇ ਆਮ ਰੂਪ ਵਿੱਚ ਸਮਾਜ ਵਿੱਚ ਨੈਤਿਕ ਗਿਰਾਵਟ ਅਤੇ ਵਹਿਸ਼ੀਆਨਾ ਪ੍ਰਵਿਰਤੀਆਂ ਨੂੰ ਵਧਾਇਆ ਹੈ।
ਅਮਰੀਕੀ ਸਿਵਲ ਯੁੱਧ
[ਸੋਧੋ]ਸਾਹਿਤ ਅਤੇ ਸਮਾਜ ਵਿੱਚ ਆਧੁਨਿਕ ਯੁੱਧ ਵਿਰੋਧੀ ਰੁਖ ਦੇ ਮੁ ਢਲੇ ਇਤਿਹਾਸ ਦੀ ਇੱਕ ਪ੍ਰਮੁੱਖ ਘਟਨਾ ਸੀ ਅਮਰੀਕਨ ਘਰੇਲੂ ਯੁੱਧ, ਜਿਥੇ ਇਹ ਜਾਰਜ ਮੈਕਲੇਲਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਅਬ੍ਰਾਹਮ ਲਿੰਕਨ ਦੇ ਵਿਰੁੱਧ "ਪੀਸ ਡੈਮੋਕਰੇਟ" ਵਜੋਂ ਉਮੀਦਵਾਰ ਬਣਾਉਣ ਦੇ ਰੂਪ ਵਿੱਚ ਉਭਰਿਆ ਸੀ। ਯੁੱਧ-ਵਿਰੋਧੀ ਰੁਖ ਦੀ ਰੂਪਰੇਖਾ ਹੈ: ਇਹ ਦਲੀਲ ਹੈ ਕਿ ਮੌਜੂਦਾ ਟਕਰਾਅ ਨੂੰ ਕਾਇਮ ਰੱਖਣ ਦੇ ਖਰਚੇ ਸੰਭਵ ਲਾਭਾਂ ਨਾਲੋਂ ਕਿਤੇ ਮਹਿੰਗੇ ਹੁੰਦੇ ਹਨ, ਯੁੱਧ ਦੇ ਭਿਅੰਕਰ ਨਤੀਜਿਆਂ ਨੂੰ ਖ਼ਤਮ ਕਰਨ ਦੀ ਅਪੀਲ, ਅਤੇ ਇਹ ਦਲੀਲ ਕਿ ਲੜਾਈ ਖ਼ਾਸ ਹਿਤਾਂ ਦੇ ਫਾਇਦੇ ਲਈ ਲੜੀ ਜਾ ਰਹੀ ਹੈ। ਜੰਗ ਦੇ ਦੌਰਾਨ ਅਬਰਾਹਾਮ ਲਿੰਕਨ ਦੇ ਜੰਗ ਵਿੱਚ ਲੜਨ ਲਈ ਜਬਰੀ ਭਰਤੀ ਐਕਟ ਦੀ ਯੋਜਨਾ ਦੇ ਵਿਰੁੱਧ ਨਿਊ ਯਾਰਕ ਡਰਾਫਟ ਦੰਗੇ ਸ਼ੁਰੂ ਹੋ ਗਏ। ਜਬਰੀ ਭਰਤੀ ਦੇ ਵਿਰੁੱਧ ਗੁੱਸਾ ਜੰਗ ਵਿੱਚ ਜਾਣ ਤੋਂ ਬਚਣ ਲਈ "ਕੀਮਤ" ਰੱਖ ਦੇਣ ਨੇ ਹੋਰ ਵੀ ਵਧਾ ਦਿੱਤਾ ਸੀ; ਕੀਮਤ ਏਨੀ ਸੀ ਕਿ ਸਿਰਫ ਅਮੀਰ ਹੀ ਇਸ ਦਾ ਫਾਇਦਾ ਉਠਾ ਸਕਦੇ ਸਨ।
ਹਵਾਲੇ
[ਸੋਧੋ]- ↑ Beckwith, George (ed), The Book of Peace.