ਟਰਬਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰਬਾਈਨ ਇੱਕ ਘੁੰਮਣ ਵਾਲੀ (rotary) ਮਸ਼ੀਨ ਹੈ ਜਿਹੜੀ ਕਿਸੇ ਤਰਲ ਦੀ ਗਤਿਜ ਜਾਂ ਸਥਿਤਿਜ ਊਰਜਾ ਨੂੰ ਗ੍ਰਹਿਣ ਕਰਕੇ ਆਪ ਘੁੰਮਣ ਲੱਗਦੀ ਹੈ ਅਤੇ ਆਪਣੀ ਸ਼ਾਫ਼ਟ ਨਾਲ ਜੁੜੀਆਂ ਹੋਰ ਮਸ਼ੀਨਾਂ ਜਿਵੇਂ ਕਿ ਜਨਰੇਟਰ ਆਦਿ ਨੂੰ ਘੁਮਾਉਂਦੀ ਹੈ।[1] ਪੌਣ ਚੱਕੀਆਂ ਅਤੇ ਪਣ ਚੱਕੀਆਂ ਟਰਬਾਈਨ ਦੇ ਮੁੱਢਲੇ ਰੂਪ ਹਨ। ਬਿਜਲਈ ਪਾਵਰ ਦੇ ਉਤਪਾਦਨ ਵਿੱਚ ਟਰਬਾਈਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਗੈਸ, ਭਾਫ਼ ਅਤੇ ਪਾਣੀ ਨਾਲ ਚੱਲਣ ਵਾਲੀਆਂ ਟਰਬਾਈਨਾਂ ਇੱਕ ਦੂਜੇ ਤੋਂ ਵੱਖ ਹੁੰਦੀਆਂ ਹਨ।

ਗੈਸ ਕੰਪਰੈਸਰ ਜਾਂ ਪੰਪ ਵੀ ਟਰਬਾਈਨ ਵਰਗਾ ਹੀ ਹੁੰਦਾ ਹੈ ਪਰ ਇਹ ਟਰਬਾਈਨ ਤੋਂ ਉਲਟਾ ਕਾਰਜ ਕਰਦਾ ਹੈ।

ਟਰਬਾਈਨ ਦਾ ਵਿਕਾਸ ਅਤੇ ਸਿਧਾਂਤ[ਸੋਧੋ]

ਟਰਬਾਈਨ ਵਿੱਚ ਘੱਟ ਤੋਂ ਘੱਟ ਇੱਕ ਰੋਟਰ ਅਸੈਂਬਲੀ ਹੁੰਦੀ ਹੈ ਜਿਹੜਾ ਇਸਦਾ ਗਤੀਮਾਨ ਪੁਰਜ਼ਾ ਹੁੰਦਾ ਹੈ ਅਤੇ ਇਹ ਇੱਕ ਜਾਂ ਇੱਕ ਤੋਂ ਵੱਧ ਬਲੇਡਾਂ ਦੇ ਨਾਲ ਸ਼ਾਫ਼ਟ ਜਾਂ ਡਰੱਮ ਦੇ ਨਾਲ ਇਸ ਮਸ਼ੀਨ ਨੂੰ ਚਲਾਉਂਦਾ ਹੈ। ਬਲੇਡ ਉੱਪਰ ਤਰਲ ਪਦਾਰਥ ਜਾਂ ਹੋਰ ਕੋਈ ਪਦਾਰਥ ਦਬਾਅ ਪਾਉਂਦਾ ਹੈ ਜਿਸ ਨਾਲ ਰੋਟਰ ਜਾਂ ਘਿਰਨੀ ਘੁੰਮਣ ਲੱਗਦੀ ਹੈ। ਪਦਾਰਥ ਦਾ ਇਹ ਵਹਾਅ ਰੋਟਰ ਘਿਰਨੀ ਨੂੰ ਗਤਿਜ ਊਰਜਾ ਪ੍ਰਦਾਨ ਕਰਦਾ ਹੈ। ਗੈਸ, ਭਾਫ਼ ਜਾਂ ਪਣ ਟਰਬਾਈਨ ਵਿੱਚ ਆਮ ਤੌਰ 'ਤੇ ਬਲੇਡ ਦੇ ਆਸੇ-ਪਾਸੇ ਇੱਕ ਢੱਕਣ ਹੁੰਦਾ ਹੈ ਜਿਹੜਾ ਦ੍ਰਵ ਦੀ ਮਾਤਰਾ ਨੂੰ ਕਾਬੂ ਵਿੱਚ ਰੱਖਦਾ ਹੈ।

ਸ਼ਬਦ "ਟਰਬਾਈਨ" 1822 ਵਿੱਚ ਫ਼ਰੈਂਚ ਇੰਜੀਨੀਅਰ ਕਲਾਊਡ ਬਰਡਿਨ ਨੇ ਲੈਟਿਨ ਸ਼ਬਦ "ਟਰਬੋ" (= ਭੰਵਰ) ਤੋਂ ਘੜਿਆ ਸੀ।[2][3] ਇਸਦਾ ਜ਼ਿਕਰ ਉਹਨਾਂ ਨੇ ਇੱਕ ਲਿਖਤੀ ਦਸਤਾਵੇਜ਼ ਵਿੱਚ ਕੀਤਾ ਸੀ ਜਿਹੜਾ ਰਾਇਲ ਸਾਇੰਸ ਅਕਾਦਮੀ ਪੈਰਿਸ ਨੂੰ ਪੇਸ਼ ਕੀਤਾ ਗਿਆ ਸੀ। ਕਲਾਊਡ ਬਰਡਿਨ ਦੇ ਸਾਬਕਾ ਵਿਦਿਆਰਥੀ ਬੇਨੋਇਟ ਫ਼ੋਰਨੇਰੋਨ (Fourneyron) ਨੇ ਪਹਿਲੀ ਵਿਹਾਰਕ ਕੰਮ ਕਰਨ ਵਾਲੀ ਪਣ ਟਰਬਾਈਨ ਦਾ ਨਿਰਮਾਣ ਕੀਤਾ ਸੀ। ਭਾਫ਼ ਟਰਬਾਈਨ ਦੀ ਕਾਢ ਦਾ ਸਿਹਰਾ ਬ੍ਰਿਟਿਸ਼ ਇੰਜੀਨੀਅਰ ਸਰ ਚਾਰਲਸ ਪਾਰਸੰਸ (1854-1931) ਨੂੰ ਰੀਐਕਸ਼ਨ ਟਰਬਾਈਨ ਦੀ ਕਾਢ ਦੇ ਲਈ ਅਤੇ ਸਵੀਡਿਸ਼ ਇੰਜੀਨੀਅਰ ਗੁਸਤਾਫ਼ ਡੇ ਲੈਵਾਲ (1845-1913) ਨੂੰ ਇੰਪਲਸ ਟਰਬਾਈਨ ਦੀ ਕਾਢ ਦੇ ਲਈ ਦਿੱਤਾ ਜਾਂਦਾ ਹੈ। ਪਿੱਛੋ ਆਧੁਨਿਕ ਟਰਬਾਈਨਾਂ ਵਿੱਚ ਇੱਕ ਹੀ ਇਕਾਈ ਵਿੱਚ ਰੀਐਕਸ਼ਨ ਅਤੇ ਇੰਪਲਸ ਦਾ ਇਸਤੇਮਾਲ ਇਕੱਠਿਆਂ ਹੀ ਕੀਤਾ ਜਾਣ ਲੱਗਾ ਹੈ। ਆਮ ਤੌਰ ਉੱਤੇ ਰੀਐਕਸ਼ਨ ਅਤੇ ਇੰਪਲਸ ਦੀ ਡਿਗਰੀ ਇਸਦੇ ਬਲੇਡ ਦੇ ਘੇਰੇ ਦੀ ਜੜ ਵਿੱਚ ਵੱਖ-ਵੱਖ ਹੁੰਦੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Munson, Bruce Roy, T. H. Okiishi, and Wade W. Huebsch. "Turbomachines." Fundamentals of Fluid Mechanics. 6th ed. Hoboken, NJ: J. Wiley & Sons, 2009. Print.
  2. "turbine"."turbid". Online Etymology Dictionary.
  3. ਫਰਮਾ:LSJ.