ਸਮੱਗਰੀ 'ਤੇ ਜਾਓ

ਟੀਰੀਅਨ ਲੈਨਿਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀਰੀਅਨ ਲੈਨਿਸਟਰ
ਏ ਸੌਂਗ ਔਫ਼ ਆਈਸ ਐਂਡ ਫ਼ਾਇਰ ਦਾ ਪਾਤਰ
ਗੇਮ ਆਫ਼ ਥਰੋਨਸ
ਪਾਤਰ
ਟੀਰੀਅਨ ਦੇ ਪਾਤਰ ਵਿੱਚ ਪੀਟਰ ਡਿੰਕਲੇਜ, ਗੇਮ ਆਫ਼ ਥਰੋਨਸ ਲੜੀਵਾਰ ਵਿੱਚ
ਪਹਿਲੀ ਵਾਰ ਪੇਸ਼
ਸਿਰਜਨਾ ਜੌਰਜ ਆਰ. ਆਰ. ਮਾਰਟਿਨ
ਪੇਸ਼ਕਾਰੀਆਂ ਪੀਟਰ ਡਿੰਕਲੇਜ
(ਗੇਮ ਆਫ਼ ਥਰੋਨਸ)
ਅਵਾਜ਼ ਪੀਟਰ ਡਿੰਕਲੇਜ (ਵੀਡੀਓ ਗੇਮ)
ਜਾਣਕਾਰੀ
ਉਰਫ
  • ਦ ਇੰਪ
  • ਦ ਹਾਫ਼ਮੈਨ
  • ਯੋਲੋ
  • ਹਿਊਗਰ ਹਿੱਲ
ਲਿੰਗਮਰਦ
ਟਾਈਟਲ
  • ਹੈਂਡ ਔਫ਼ ਦ ਕਿੰਗ
  • ਮਾਸਟਰ ਔਫ਼ ਕੌਇਨ
  • ਲੌਰਡ ਔਫ਼ ਕਾਸਟਰਲੀ ਰੌਕ (ਦਾਅਵੇਦਾਰ)
  • ਹੈਂਡ ਔਫ਼ ਦ ਕੂਈਨ (ਟੀਵੀ ਲੜੀਵਾਰ)[1]
ਪਰਵਾਰਹਾਊਸ ਲੈਨਿਸਟਰ
ਜੀਵਨ-ਸੰਗੀ
Significant other(s)ਸ਼ੇਅ
ਰਿਸ਼ਤੇਦਾਰ
ਸਾਮਰਾਜ

ਟੀਰੀਅਨ ਲੈਨਿਸਟਰ, ਜਿਸਨੂੰ "ਦ ਇੰਪ" (the Imp) ਜਾਂ "ਦ ਹਾਫ਼ਮੈਨ" (the Halfman) ਅਤੇ ਮਗਰੋਂ ਜਲਾਵਤਨੀ ਦੇ ਸਮੇਂ ਹਿਊਗਰ ਹਿੱਲ (Hugor Hill) ਵੀ ਕਿਹਾ ਜਾਂਦਾ ਹੈ, ਅਮਰੀਕੀ ਲੇਖਕ ਜੌਰਜ ਆਰ. ਆਰ. ਮਾਰਟੀਨ ਦੇ ਫ਼ੈਂਟੇਸੀ ਨਾਵਲ ਜਿਸਦਾ ਨਾਮ ਏ ਸੌਂਗ ਔਫ਼ ਆਈਸ ਅਤੇ ਫ਼ਾਇਰ ਹੈ ਅਤੇ ਇਸ ਉੱਪਰ ਅਧਾਰਿਤ ਬਣੇ ਟੀਵੀ ਲੜੀਵਾਰ ਗੇਮ ਆਫ਼ ਥਰੋਨਸ ਵਿੱਚ ਇੱਕ ਕਾਲਪਨਿਕ ਪਾਤਰ ਹੈ। ਉਹ ਇਸ ਲੜੀਵਾਰ ਵਿੱਚ ਇੱਕ ਬਹੁਤ ਹੀ ਅਹਿਮ ਪਾਤਰ ਹੈ, ਜਿਸਦਾ ਵਿਚਾਰ ਮਾਰਟੀਨ ਦੇ ਦਿਮਾਗ ਵਿੱਚ 1981 ਦੇ ਨਾਵਲ ਵਿੰਧਾਵਨ ਲਿਖਣ ਸਮੇਂ ਆਇਆ ਸੀ।[2] ਦ ਨਿਊਯਾਰਕ ਟਾਈਮਜ਼ ਵੱਲੋਂ ਟੀਰੀਅਨ ਲੈਨਿਸਟਰ ਦੇ ਕਿਰਦਾਰ ਨੂੰ ਇਸ ਲੇਖਕ ਦੇ ਸਭ ਤੋਂ ਸ਼ਾਨਦਾਰ ਕਿਰਦਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[3][4] ਲੜੀ ਦੇ ਕਿਰਦਾਰਾਂ ਵਿੱਚੋਂ ਇਹ ਕਿਰਦਾਰ ਮਾਰਟਿਨ ਨੂੰ ਸਭ ਤੋਂ ਪਸੰਦ ਹੈ।[2][5]

ਇਹ ਪਾਤਰ ਪਹਿਲੀ ਵਾਰ ਨਾਵਲ ਏ ਗੇਮ ਆਫ਼ ਥਰੋਨਸ (1996) ਵਿੱਚ ਪੇਸ਼ ਕੀਤਾ ਸੀ ਅਤੇ ਉਸ ਪਿੱਛੋਂ ਏ ਕਲੈਸ਼ ਆਫ਼ ਕਿੰਗਜ਼ (1998) ਅਤੇ ਏ ਸਟੌਰਮ ਆਫ਼ ਸਵਾਰਡਜ਼ (2000) ਵਿੱਚ ਵੀ ਟੀਰੀਅਨ ਲੈਨਿਸਟਰ ਦੀ ਭੂਮਿਕਾ ਸੀ। ਇਸ ਤੋਂ ਇਲਾਵਾ ਏ ਡਾਂਸ ਵਿਦ ਡਰੈਗਨਜ਼ (2011) ਵਿੱਚ ਵੀ ਉਸਦੀ ਭੂਮਿਕਾ ਬਹੁਤ ਅਹਿਮ ਸੀ। ਇਹ ਪਾਤਰ ਅਗਲੇ ਭਾਗ ਦ ਵਿੰਡਜ਼ ਔਫ਼ ਵਿੰਟਰ ਵਿੱਚ ਨਜ਼ਰ ਆਵੇਗਾ।[6][7] ਉਸਦੇ ਕਿਰਦਾਰ ਦੀ ਪ੍ਰਸਿੱਧੀ ਦੇ ਕਾਰਨ ਮਾਰਟੀਨ ਅਤੇ ਬੈਂਟਮ ਬੂਕਸ ਨੇ 2013 ਵਿੱਚ ਇੱਕ ਕਿਤਾਬ ਵੀ ਲਿਖੀ ਜਿਸਦਾ ਨਾਮ ਦ ਵਿਟ ਐਂਡ ਵਿਜ਼ਡਮ ਔਫ਼ ਟੀਰੀਅਨ ਲੈਨਿਸਟਰ ਹੈ।

ਟੀਰੀਅਨ ਇੱਕ ਬੌਣਾ ਵਿਅਕਤੀ ਹੈ ਅਤੇ ਉਹ ਕਾਸਟਰਲੀ ਰੌਕ ਦੇ ਹਾਊਸ ਲੈਨਿਸਟਰ ਦਾ ਮੈਂਬਰ ਹੈ, ਜਿਹੜਾ ਕਿ ਵੈਸਟੇਰੋਸ ਦੇ ਕਾਲਪਨਿਕ ਸਾਮਰਾਜ ਦੇ ਸਭ ਤੋਂ ਅਮੀਰ ਅਤੇ ਤਾਕਤਵਰ ਪਰਿਵਾਰਾਂ ਵਿੱਚੋਂ ਇੱਕ ਹੈ। ਕਹਾਣੀ ਵਿੱਚ, ਟੀਰੀਅਨ ਆਪਣੇ ਨਾਲ ਹੁੰਦੇ ਪੱਖਪਾਤ ਨੂੰ ਘਟਾਉਣ ਲਈ ਲੈਨਿਸਟਰ ਹੋਣ ਦੇ ਰੁਤਬੇ ਦਾ ਇਸਤੇਮਾਲ ਕਰਦਾ ਹੈ। ਇੱਥੋਂ ਤੱਕ ਕਿ ਉਸਨੂੰ ਆਪਣੇ ਇਸ ਰੁਤਬੇ ਦਾ ਇਸਤੇਮਾਲ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖ਼ਿਲਾਫ਼ ਵੀ ਕਰਨਾ ਪੈਂਦਾ ਹੈ। ਇਹ ਜਾਣਦੇ ਹੋਏ ਕਿ ਉਸਨੂੰ ਕਦੇ ਵੀ ਕਿਸੇ ਮਸਲੇ ਤੇ ਮਹੱਤਤਾ ਨਹੀਂ ਮਿਲਣ ਵਾਲੀ, ਉਸਨੇ ਬੇਹਿਸਾਬੀ ਵਾਈਨ ਪੀਣੀ ਅਤੇ ਮੌਜ ਮਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਰਾਜੇ ਰੌਬਰਟ ਬਰਾਥੀਅਨ ਦਾ ਸ਼ਾਂਤੀਪੂਰਵਕ ਰਾਜ ਖ਼ਤਮ ਹੋਣ ਲੱਗਾ, ਟੀਰੀਅਨ ਨੂੰ ਪਤਾ ਲੱਗਿਆ ਕਿ ਉਸਦਾ ਪਰਿਵਾਰ ਸਭ-ਕੁਝ ਇੱਕ ਲੜੀ ਵਿੱਚ ਜੋੜ ਕੇ ਰੱਖਣ ਤੋਂ ਅਸਮਰੱਥ ਹੈ। ਉਸਨੇ ਪਹਿਲਾਂ ਆਪਣੇ ਆਪ ਨੂੰ ਕੈਟਲਿਨ ਸਟਾਰਕ ਅਤੇ ਉਸਦੀ ਭੈਣ ਲੀਜ਼ਾ ਅਰਾਈਨ ਤੋਂ ਬਚਾਇਆ ਅਤੇ ਉਸ ਪਿੱਛੋਂ ਉਸਨੂੰ ਉਸਦੇ ਪਿਤਾ ਟਾਇਵਿਨ ਲੈਨਿਸਟਰ ਨੇ ਕਿੰਗਜ਼ ਲੈਂਡਿੰਗ ਦੀ ਰਾਜਧਾਨੀ ਦੇ ਕਾਨੂੰਨ ਨੂੰ ਸਥਾਪਿਤ ਕਰਨ ਉੱਪਰ ਲਾ ਦਿੱਤਾ। ਇਸ ਵਿੱਚ ਉਸਨੂੰ ਜੌਫ਼ਰੀ ਬਰਾਥੀਅਨ ਦਾ ਕਿੰਗਜ਼ ਹੈਂਡ ਵੀ ਲਾ ਦਿੱਤਾ ਗਿਆ। ਟੀਰੀਅਨ ਸ਼ਹਿਰ ਅਤੇ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨ ਅਤੇ ਇਸਦੀ ਰੱਖਿਆ ਕਰਨ ਲਈ ਬਹੁਤ ਕੋਸ਼ਿਸ਼ ਕਰਦਾ ਹੈ। ਪਰਿਵਾਰ ਜਿਹੜਾ ਉਸਨੂੰ ਨਫ਼ਰਤ ਕਰਦਾ ਹੈ ਅਤੇ ਸੰਕਟ ਵਿੱਚ ਆਪਣੇ-ਆਪ ਨੂੰ ਵੇਖਣ ਤੋਂ ਅਸਮਰੱਥ ਹੈ। ਜਦੋਂ ਉਸਦਾ ਪਿਤਾ ਵਾਪਸ ਆਉਂਦਾ ਹੈ ਤਾਂ ਟੀਰੀਅਨ ਪਰਿਵਾਰ ਅਤੇ ਮੰਤਰੀਆਂ ਦੇ ਲਈ ਖ਼ਤਰਾ ਬਣ ਜਾਂਦਾ ਹੈ। ਇਸੇ ਦੌਰਾਨ ਕੋਈ ਜੌਫ਼ਰੀ ਦੀ ਹੱਤਿਆ ਕਰ ਦਿੰਦਾ ਹੈ ਅਤੇ ਆਰੋਪ ਉਸ ਉੱਪਰ ਲਾ ਦਿੱਤਾ ਜਾਂਦਾ ਹੈ। ਟੀਰੀਅਨ ਮੌਤ ਤੋਂ ਫਿਰ ਬਚ ਜਾਂਦਾ ਹੈ ਪਰ ਉਸਨੂੰ ਇਸਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਕਿਉਂਕਿ ਵੈਸਟੇਰੋਸ ਤੋਂ ਭੱਜਣ ਤੋਂ ਬਾਅਦ ਉਸ ਲਈ ਖ਼ਤਰਾ ਹੋਰ ਵਧ ਜਾਂਦਾ ਹੈ ਅਤੇ ਉਸ ਕੋਲ ਹੁਣ ਲੈਨਿਸਟਰਾਂ ਵਾਲੀਆਂ ਸਹੂਲਤਾਂ ਵੀ ਨਹੀਂ ਹਨ।

ਟੀਰੀਅਨ ਲੈਨਿਸਟਰ ਦਾ ਕਿਰਦਾਰ ਅਮਰੀਕੀ ਅਦਾਕਾਰ ਪੀਟਰ ਡਿੰਕਲੇਜ ਨੇ ਐਚ.ਬੀ.ਓ. ਟੀਵੀ ਦੇ ਅਧਾਰਿਤ ਲੜੀਵਾਰ ਗੇਮ ਔਫ਼ ਥਰੋਨਸ ਨਿਭਾਇਆ ਹੈ। 2011 ਵਿੱਚ, ਡਿੰਕਲੇਜ ਨੂੰ ਵਧੀਆ ਅਦਾਕਾਰੀ ਲਈ ਪ੍ਰਾਈਮਟਾਈਮ ਐਮੀ ਅਵਾਰਡ ਨਾਲ ਅਤੇ ਮਗਰੋਂ ਗੋਲਡਨ ਗਲੋਬ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸਨੇ 2015 ਵਿੱਚ ਦੋਬਾਰਾ ਐਮੀ ਅਵਾਰਡ ਜਿੱਤਿਆ। ਹੋਰਨਾਂ ਕਈ ਅਦਾਕਾਰਾਂ ਵਾਂਗ ਡਿੰਕਲੇਜ ਨੂੰ ਪ੍ਰਾਈਮਟਾਈਮ ਐਮੀ ਅਵਾਰਡ ਲਈ 2012, 2013, 2014 ਅਤੇ 2016 ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named WSJ S6 Ep10
  2. 2.0 2.1 Guxens, Adrià (October 7, 2012). "George R.R. Martin: 'Trying to please everyone is a horrible mistake'". AdriasNews.com. Retrieved July 10, 2014.
  3. Orr, David (August 12, 2011). "Dragons Ascendant: George R. R. Martin and the Rise of Fantasy". The New York Times. Retrieved July 12, 2014.
  4. Jennings, Dana (July 14, 2011). "A Dance with Dragons Review: In a Fantasyland of Liars, Trust No One, and Keep Your Dragon Close". The New York Times. Retrieved July 20, 2014.
  5. Baum, Michele Dula (April 11, 2001). "A Song of Ice and Fire – Author George R.R. Martin's fantastic kingdoms". CNN. Retrieved August 5, 2014.
  6. "EasterCon: Eat, Drink and talk SFF!". Harper Voyager. April 10, 2012. Archived from the original on April 19, 2012. Retrieved July 15, 2014. {{cite web}}: Unknown parameter |deadurl= ignored (|url-status= suggested) (help)
  7. Towers, Andrea (February 26, 2014). "Preview a paragraph from George R.R. Martin's The Winds of Winter". Entertainment Weekly. Archived from the original on ਜਨਵਰੀ 14, 2015. Retrieved July 15, 2014.

ਬਾਹਰਲੇ ਲਿੰਕ

[ਸੋਧੋ]